ਸੀ.ਪੀ.ਏ. ਮਾਈਕਲ ਬਾਠਲਾ ਦੇ ਨਵੇਂ ਦਫਤਰ ਦਾ ਹੋਇਆ ਉਦਘਾਟਨ

January 04
09:45
2017
ਸੈਕਰਾਮੈਂਟੋ, 4 ਜਨਵਰੀ (ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਸੀ.ਪੀ.ਏ. ਮਾਈਕਲ ਬਾਠਲਾ ਦੇ ਨਵੇਂ ਦਫਤਰ ਦਾ ਉਦਾਘਟਨ ਇਥੇ ਕੀਤਾ ਗਿਆ। 3650, ਐਬਰਨ ਬੁੱਲ੍ਹੇਵਾਰਡ, ਸੈਕਰਾਮੈਂਟੋ ਵਿਖੇ ਖੁੱਲ੍ਹੇ ਇਸ ਦਫਤਰ ਦੇ ਉਦਘਾਟਨ ਮੌਕੇ ਬਹੁਤ ਸਾਰੇ ਬਿਜ਼ਨਸਮੈਨ ਅਤੇ ਸ਼ਖਸੀਅਤਾਂ ਨੇ ਸ਼੍ਰੀ ਬਾਠਲਾ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਮਾਈਕਲ ਬਾਠਲਾ ਟੈਕਸ ਰਿਟਰਨ, ਬੁੱਕ ਕੀਪਿੰਗ, ਨਿੱਜੀ ਅਤੇ ਕਾਰੋਬਾਰੀ ਵਿੱਤੀ ਸਟੇਟਮੈਂਟ, ਤਿਮਾਹੀ ਅਤੇ ਸਾਲਾਨਾ ਤਨਖਾਹ ਰਿਪੋਰਟ, ਸਥਾਨਕ ਅਤੇ ਸਟੇਟ ਵਪਾਰ ਲਾਇਸੰਸ ਲਈ ਫੀਲਿੰਗ, ਲਾਭ ਅਤੇ ਨੂਕਸਾਨ, ਬਕਾਇਆ ਸ਼ੀਟ, ਫੁਟਕਲ ਵਪਾਰ ਅਤੇ ਨਿੱਜੀ ਪੇਸ਼ੇਵਰ ਸਰਵਿਸਿਜ਼, ਬੈਂਕ ਅਤੇ ਹੋਰ ਖਾਤਿਆਂ ਦੀ ਰੀਕੌਂਸੀਲੇਸ਼ਨਸ ਆਦਿ ਦੇ ਮਾਹਰ ਹਨ।
There are no comments at the moment, do you want to add one?
Write a comment