PUNJABMAILUSA.COM

ਸੀ ਐਲ ਸੀ ਨੇ ਚਾਹਲ ਨੂੰ ਦਿੱਤੇ ਆਪਣੇ ਡਰਾਈਵਰ ਨੂੰ ਪੰਜ ਲੱਖ ਡਾਲਰ ਦੇਣ ਦੇ ਹੁਕਮ

ਸੀ ਐਲ ਸੀ ਨੇ ਚਾਹਲ ਨੂੰ ਦਿੱਤੇ ਆਪਣੇ ਡਰਾਈਵਰ ਨੂੰ ਪੰਜ ਲੱਖ ਡਾਲਰ ਦੇਣ ਦੇ ਹੁਕਮ

ਸੀ ਐਲ ਸੀ ਨੇ ਚਾਹਲ ਨੂੰ ਦਿੱਤੇ ਆਪਣੇ ਡਰਾਈਵਰ ਨੂੰ ਪੰਜ ਲੱਖ ਡਾਲਰ ਦੇਣ ਦੇ ਹੁਕਮ
March 06
21:50 2016

chahal.jpg2_-300x150
ਕੈਲੇਫੋਰਨੀਆ, 6 ਮਾਰਚ (ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਇੰਟਰਨੈੱਟ ਕਾਰੋਬਾਰੀ ਗੁਰਬਖਸ਼ ਚਾਹਲ ਨੂੰ ਆਪਣੇ ਸਾਬਕਾ ਡਰਾਈਵਰ ਨੂੰ ਕਰੀਬ ਪੰਜ ਲੱਖ ਡਾਲਰ ਦੀ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਕੈਲੇਫੋਰਨੀਆ ਲੇਬਰ ਕਮਿਸ਼ਨ (ਸੀ ਐਲ ਸੀ) ਨੇ ਇਹ ਫੈਸਲਾ ਗੁਰਬਖਸ਼ ਵੱਲੋਂ ਆਪਣੇ ਡਰਾਈਵਰ ਨੂੰ ਉਸ ਦੀ ਤਨਖਾਹ ਨਾ ਦੇਣ ਕਰ ਕੇ ਸੁਣਾਇਆ ਹੈ। ਚਾਹਲ ਨੇ ਸਭ ਤੋਂ ਪਹਿਲਾਂ ਡਰਾਈਵਰ ਖਬੀਬ ਲੁਤਫੀਏਬ ਨੂੰ ਆਪਣੀ ਨਿੱਜੀ ਲਿਮੋਜ਼ਨ ਗੱਡੀ ਚਲਾਉਣ ਲਈ ਰੱਖਿਆ ਸੀ ਤੇ ਉਸ ਨਾਲ ਸੱਤਰ ਹਜ਼ਾਰ ਡਾਲਰ ਮਹੀਨਾ ਤਨਖਾਹ ਦਾ ਵਾਅਦਾ ਕੀਤਾ ਸੀ। ਇਸ ਵਿੱਚ ਉਸ ਦਾ ਤੇ ਉਸ ਦੇ ਪਰਵਾਰ ਦੀ ਰਿਹਾਇਸ਼ ਦਾ ਕਿਰਾਇਆ ਵੀ ਸ਼ਾਮਲ ਸੀ। ਸੀ ਐਲ ਸੀ ਦੇ ਫੈਸਲੇ ਅਨੁਸਾਰ ਚਾਹਲ ਨੇ ਖਬੀਬ ਨੂੰ ਕਦੇ ਵੀ ਤਨਖਾਹ ਨਹੀਂ ਦਿੱਤੀ ਅਤੇ ਜਦੋਂ ਖਬੀਬ ਉਸ ਤੋਂ ਤਨਖਾਹ ਦੀ ਮੰਗ ਕਰਦਾ ਤਾਂ ਚਾਹਲ ਉਸ ਨੂੰ ਘਰੋਂ ਕੱਢਣ ਅਤੇ ਉਸ ਦੇ ਪਰਵਾਰ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦਿੰਦਾ ਸੀ।
ਚਾਹਲ ਨੇ ਖਬੀਬ ਦੇ ਫੋਨ ‘ਤੇ ਇੱਕ ਐਪ ‘ਪਿੰਗ ਮੀ’ ਪਾ ਦਿੱਤਾ ਜਿਸ ਦੇ ਜ਼ਰੀਏ ਉਹ ਬੇਵਕਤ ਹੀ ਖਬੀਬ ਨੂੰ ਵੱਖ ਵੱਖ ਥਾਵਾਂ ‘ਤੇ ਜਾਣ ਲਈ ਬੁਲਾਉਂਦਾ ਸੀ। ਚਾਹਲ ਖਬੀਬ ਤੋਂ ਆਪਣੀਆਂ ਰੋਲਸ ਰੋਇਸ ਅਤੇ ਫਰਾਰੀ ਗੱਡੀਆਂ ਦੀ ਡਰਾਈਵਿੰਗ ਕਰਵਾ ਕੇ ਨਾਈਟ ਕਲੱਬਾਂ ਵਿੱਚ ਜਾਂਦਾ ਸੀ। ਸੀ ਐਲ ਸੀ ਦੇ ਹੁਕਮਾਂ ਖਿਲਾਫ ਚਾਹਲ ਬੁੱਧਵਾਰ ਤੱਕ ਅਪੀਲ ਕਰ ਸਕਦਾ ਹੈ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਾਹਲ ਘਰੇਲੂ ਹਿੰਸਾ ਦੇ ਕੇਸ ਵਿੱਚ ਦੋਸ਼ੀ ਸਾਬਤ ਹੋ ਚੁੱਕਾ ਹੈ ਅਤੇ ਕੰਪਨੀ ਨੇ ਉਸ ਨੂੰ ਕੱਢ ਦਿੱਤਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article