PUNJABMAILUSA.COM

ਸੀ.ਐਮ.ਸੀ. ਹਸਪਤਾਲ ਵਿੱਚ ਦਵਾਈਆਂ ਦੇ ਰੇਟਾਂ ਵਿੱਚ ਭਾਰੀ ਫਰਕ ਦੇ ਖਿਲਾਫ ਨਿੱਤਰੀ ਟੀਮ ਇਨਸਾਫ

ਸੀ.ਐਮ.ਸੀ. ਹਸਪਤਾਲ ਵਿੱਚ ਦਵਾਈਆਂ ਦੇ ਰੇਟਾਂ ਵਿੱਚ ਭਾਰੀ ਫਰਕ ਦੇ ਖਿਲਾਫ ਨਿੱਤਰੀ ਟੀਮ ਇਨਸਾਫ

ਸੀ.ਐਮ.ਸੀ. ਹਸਪਤਾਲ ਵਿੱਚ ਦਵਾਈਆਂ ਦੇ ਰੇਟਾਂ ਵਿੱਚ ਭਾਰੀ ਫਰਕ ਦੇ ਖਿਲਾਫ ਨਿੱਤਰੀ ਟੀਮ ਇਨਸਾਫ
December 13
21:16 2015

cmc pic2
ਮਰੀਜਾਂ ਦੀ ਲੁੱਟ ਹੋਵੇ ਬੰਦ-ਬੈਂਸ
ਡਾਇਰੈਕਟਰ ਡਾਕਟਰ ਥਾਮਸ ਨੇ ਦਿੱਤੇ ਜਾਂਚ ਦੇ ਆਦੇਸ਼

ਲੁਧਿਆਣਾ, 13 ਦਸੰਬਰ (ਪੰਜਾਬ ਮੇਲ/ਪ੍ਰਿਤਪਾਲ ਸਿੰਘ ਪਾਲੀ)- ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੋ ਕਿ ਪਿਛਲੇ ਕਾਫੀ ਸਮੇ ਤੋਂ ਲੋਕ ਹਿੱਤਾਂ ਦੀ ਲੜਾਈ ਲੜ ਰਹੇ ਹਨ,ਅੱਜ ਸੀ.ਐਮ.ਸੀ ਹਸਪਤਾਲ ਵਿਖੇ ਸਾਥੀਆਂ ਸਮੇਤ ਪੁੱਜੇ । ਉਹਨਾਂ ਡਾਇਰੈਕਟਰ ਡਾਕਟਰ ਅਬਰਾਹਮ ਥਾਮਸ ਨਾਲ ਮੁਲਾਕਾਤ ਕਰ ਕੇ ਦੱਸਿਆ ਕਿ ਹਸਪਤਾਲ ਵਿੱਚ ਮਰੀਜਾਂ ਦੀ ਜੋਰਦਾਰ ਲੁੱਟਮਾਰ ਕੀਤੀ ਜਾ ਰਹੀ ਹੈ ਕਿਉਂਕਿ ਹਸਪਤਾਲ ਵਿੱਚ ਮਿਲ ਰਹੀਆਂ ਦਵਾਈਆਂ ਦੇ ਰੇਟ ਬਜਾਰ ਦੇ ਮੁਕਾਬਲੇ ਦੁੱਗਣੇ ਤਿੱਗਣੇ ਹਨ । ਉਨਾਂ ਵੱਲੋਂ ਇਸ ਸਬੰਧੀ ਡਾਇਰੈਕਟਰ ਨੂੰ ਦਵਾਈਆਂ ਦੇ ਬਿੱਲ ਵੀ ਦਿਖਾਏ ਗਏ ਜਿਸ ਵਿੱਚ ਜਿਇਨਮ 500 ਮਿਲੀਗਰਾਮ ਨਾਮ ਦਾ ਟੀਕਾ ਬਜਾਰ ਵਿੱਚੋਂ 650 ਰੁਪਏ ਦਾ ਲਿਆ ਹੋਇਆ ਸੀ ਤੇ ਹਸਪਤਾਲ ਨੇ ਇਸ ਟੀਕੇ ਦਾ ਰੇਟ 1271 ਰੁਪਏ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਮਿਰੋਪਿਨਮ ਨਾਮ ਦਾ ਟੀਕਾ ਸੀ.ਐਮ.ਸੀ ਹਸਪਤਾਲ ਵਿੱਚ 1771 ਰੁਪਏ ਦਾ ਵੇਚਿਆ ਜਾ ਰਿਹਾ ਹੈ ਜਦ ਕਿ ਬਜਾਰ ਵਿੱਚ ਇਹ 600 ਰੁਪਏ ਦਾ ਮਿਲ ਰਿਹਾ ਹੈ।
ਬਿੱਲਾਂ ਵਿੱਚ ਇਹ ਵੀ ਸਾਫ ਦੇਖਣਯੋਗ ਸੀ ਕਿ ਬਾਕੀ ਦਵਾਈਆਂ ਦੇ ਰੇਟਾਂ ਦਾ ਵੀ ਬਜਾਰ ਨਾਲੋਂ ਭਾਰੀ ਫਰਕ ਹੈ । ਇਸ ਮੋਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣੇ ਦੇ ਸਭ ਤੋਂ ਪੁਰਾਣੇ ਹਸਪਤਾਲ ਸੀ.ਐਮ.ਸੀ. ਵਿੱਚ ਦਵਾਈਆਂ ਦੇ ਰੇਟਾਂ ਵਿੱਚ ਭਾਰੀ ਫਰਕ ਦੀ ਖਬਰ ਉਨਾਂ ਨੂੰ ਕਾਫੀ ਦਿਨ ਪਹਿਲਾਂ ਮਿਲੀ ਸੀ ਜਿਸ ਤੋਂ ਬਾਅਦ ਉਨਾਂ ਨੇ ਆਪਣੀ ਟੀਮ ਨੂੰ ਇਸ ਦੀ ਜਾਂਚ ਪੜਤਾਲ ਕਰਨ ਲਈ ਕਿਹਾ ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਮਰੀਜਾਂ ਦੀ ਲੁੱਟਮਾਰ ਕੀਤੀ ਜਾ ਰਹੀ ਹੈ।
ਡਾਇਰੈਕਟਰ ਡਾਕਟਰ ਥਾਮਸ ਨਾਲ ਉਨਾਂ ਦੀ ਲੰਮੀ ਗੱਲਬਾਤ ਹੋਈ ਜਿਸ ਤੇ ਡਾਇਰੈਕਟਰ ਨੇ ਸਰਕਾਰ ਵੱਲੋਂ ਹਸਪਤਾਲ ਦਾ ਕਰੋੜਾਂ ਰੁਪਇਆ ਬਕਾਇਆ ਨਾ ਜਾਰੀ ਕਰਨ ਦਾ ਹਵਾਲਾ ਦਿੱਤਾ ਜਿਸ ਤੇ ਵਿਧਾਇਕ ਬੈਂਸ ਨੇ ਕਿਹਾ ਕਿ ਉਹ ਸਰਕਾਰ ਦੇ ਖਿਲਾਫ ਸੰਘਰਸ਼ ਕਰ ਕੇ ਹਸਪਤਾਲ ਨੂੰ ਉਨਾਂ ਦਾ ਹੱਕ ਦਵਾਉਣ ਲਈ ਤਿਆਰ ਹਨ ਪਰ ਉਹ ਇਹ ਬਿਲਕੁਲ ਬਰਦਾਸ਼ ਨਹੀਂ ਕਰਨਗੇ ਕਿ ਇਸ ਦੇ ਬਦਲੇ ਹਸਪਤਾਲ ਵੱਲੋਂ ਗਰੀਬ ਮਰੀਜਾਂ ਜੀ ਲੁੱਟਮਾਰ ਕੀਤੀ ਜਾਵੇ। ਉਨਾਂ ਕਿਹਾ ਕਿ ਹਸਪਤਾਲ ਵਿੱਚ ਇਹ ਲੁੱਟਮਾਰ ਬੰਦ ਕਰਵਾਉਣ ਲਈ ਉਹ ਅੱਜ ਖੂਦ ਇੱਥੇ ਆਏ ਹਨ ਤੇ ਡਾਇਰੈਕਟਰ ਵੱਲੋਂ ਸੋਮਵਾਰ ਤੱਕ ਜਾਂਚ ਪੂਰੀ ਕਰਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਉਨਾਂ ਨੂੰ ਉਮੀਦ ਹੈ ਕਿ ਜਾਂਚ ਤੋਂ ਬਾਅਦ ਰੇਟਾਂ ਦੇ ਭਾਰੀ ਅੰਤਰ ਨੂੰ ਖਤਮ ਕੀਤਾ ਜਾਵੇਗਾ ਤੇ ਅਜਿਹਾ ਨਾ ਕਰਨ ਤੇ ਉਹ ਹਸਪਤਾਲ ਦੀ ਮੈਨੇਜਮੈਂਟ ਖਿਲਾਫ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ। ਇਸ ਮੋਕੇ ਦਲਜੀਤ ਸਿੰਘ ਗਰੇਵਾਲ,ਪਰਮਿੰਦਰ ਸਿੰਘ ਸੋਮਾ,ਰਣਧੀਰ ਸਿੰਘ ਸੀਬੀਆ,ਗੁਰਪ੍ਰੀਤ ਸਿੰਘ ਖੁਰਾਣਾ, ਰਣਜੀਤ ਸਿੰਘ ਬਿੱਟੂ,ਰਣਜੀਤ ਸਿੰਘ ਉੱਭੀ(ਸਾਰੇ ਕੋਂਸਲਰ), ਸਰਬਜੀਤ ਸਿੰਘ ਜਨਕਪੁਰੀ,ਜਸਵਿੰਦਰ ਸਿੰਘ ਖਾਲਸਾ, ਬਲਜੀਤ ਸਿੰਘ ਗਿਆਸਪੁਰਾ, ਪਵਨਦੀਪ ਸਿੰਘ ਮਦਾਨ,ਰਵਿੰਦਰਪਾਲ ਸਿੰਘ ਰਾਜਾ,ਯੋਗੇਸ਼,ਰਿੰਕੂ,ਗੁਰਵਿੰਦਰ ਸਿੰਘ ਮੱਕੜ,ਹਰਪ੍ਰੀਤ ਸਿੰਘ ਮਾਨ,ਅਨੋਖ ਮਿੱਤਲ,ਰਿੱਪੀ ਕੋਹਲੀ,ਰਮਨਜੀਤ ਸਿੰਘ ਰਾਮਾ,ਮਨਪ੍ਰੀਤ ਸਿੰਘ,ਦਲਬੀਰ ਸਿੰਘ,ਗੋਗੀ ਸ਼ਰਮਾ,ਜਗਜੀਤ ਸਿੰਘ ਕਾਲਾ,ਰਵਿੰਦਰ ਕੁਮਾਰ ਭਿੰਦਾ ਤੇ ਹੋਰ ਟੀਮ ਇਨਸਾਫ ਦੇ ਮੈਂਬਰ ਹਾਜਿਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਰਜੀਤ ਗਰੇਵਾਲ਼ ਪੰਜਾਬੀ ਲਹਿਰਾਂ ਦੇ ਸਟੁਡੀਓ ਪੁੱਜੇ

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਰਜੀਤ ਗਰੇਵਾਲ਼ ਪੰਜਾਬੀ ਲਹਿਰਾਂ ਦੇ ਸਟੁਡੀਓ ਪੁੱਜੇ

Read Full Article
    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article