PUNJABMAILUSA.COM

ਸੀਰੀਆ ਵਿੱਚ ਆਰਜ਼ੀ ਸੰਧੀ ਲਿਆਉਣਾ ਚਾਹੁੰਦੇ ਹਨ ਕੂਟਨੀਤੀਕਾਰ

ਸੀਰੀਆ ਵਿੱਚ ਆਰਜ਼ੀ ਸੰਧੀ ਲਿਆਉਣਾ ਚਾਹੁੰਦੇ ਹਨ ਕੂਟਨੀਤੀਕਾਰ

ਸੀਰੀਆ ਵਿੱਚ ਆਰਜ਼ੀ ਸੰਧੀ ਲਿਆਉਣਾ ਚਾਹੁੰਦੇ ਹਨ ਕੂਟਨੀਤੀਕਾਰ
February 13
06:23 2016

1
ਮਿਊਨਿਖ਼, 12 ਫਰਵਰੀ (ਪੰਜਾਬ ਮੇਲ)- ਸੀਰੀਆ ਵਿੱਚ ਚੱਲ ਰਹੀ ਖਾਨਾਜੰਗੀ ਨੂੰ ਜਲਦ ਤੋਂ ਜਲਦ ਰੋਕਣ ਲਈ ਕੂਟਨੀਤੀਕਾਰ ਪੂਰੀ ਕੋਸਿ਼ਸ਼ ਕਰ ਰਹੇ ਹਨ। ਇਸ ਵਾਸਤੇ ਆਰਜ਼ੀ ਸੰਧੀ ਲਿਆਉਣ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਪਰ ਹਾਲ ਦੀ ਘੜੀ ਦੁਸ਼ਮਣੀ ਖ਼ਤਮ ਕਰਨ ਲਈ ਸਹਿਮਤੀ ਅਗਲੇ ਹਫਤੇ ਤੱਕ ਸੰਘਰਸ਼ ਬੰਦ ਕਰਨ ਉੱਤੇ ਬਣੀ ਹੈ ਤੇ ਇਸ ਲਈ ਆਰਜ਼ੀ ਸੰਧੀ ਲਿਆਉਣ ਲਈ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇੰਟਰਨੈਸ਼ਨਲ ਸੀਰੀਆ ਸਪੋਰਟ ਗਰੁੱਪ ਦੇ ਵਿਦੇਸ਼ ਮੰਤਰੀ ਸੀਰੀਆ ਦੇ ਚੁਫੇਰਿਓਂ ਘਿਰੇ ਹੋਏ ਭਾਈਚਾਰਿਆਂ ਤੱਕ ਰਸਦ ਤੇ ਹੋਰ ਮਾਨਵਤਾਵਾਦੀ ਸਹਾਇਤਾ ਇਸੇ ਹਫਤੇ ਤੋਂ ਪਹੁੰਚਾਉਣ ਲਈ ਕਰਾਰ ਕਰਨ ਵਿੱਚ ਕਾਮਯਾਬ ਰਹੇ ਹਨ ਪਰ ਜੰਗਬੰਦੀ ਬਾਰੇ ਉਨ੍ਹਾਂ ਦੀ ਸਹਿਮਤੀ ਨਾ ਬਣ ਪਾਉਣ ਨਾਲ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਦੀਆਂ ਕੋਸਿ਼ਸ਼ਾਂ ਵਿੱਚੇ ਹੀ ਅਟਕ ਗਈਆਂ ਹਨ। ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਸੰਧੀ ਲਈ ਗੱਲ ਕਿੱਥੇ ਅੜ ਗਈ। ਗਰੁੱਪ ਲਈ ਗੱਲ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਇਸ ਨੂੰ ਵੀ ਵੱਡੀ ਪ੍ਰਾਪਤੀ ਦੱਸਿਆ ਤੇ ਆਖਿਆ ਕਿ ਹਾਲ ਦੀ ਘੜੀ ਸੰਘਰਸ਼ ਖ਼ਤਮ ਕਰਨ ਸਬੰਧੀ ਸਮਝੌਤਾ ਲੜਾਈ ਵਿੱਚ ਕੁੱਝ ਦੇਰ ਲਈ ਰੋਕ ਲਾ ਦੇਵੇਗਾ ਪਰ ਇਸ ਨੂੰ ਪੂਰੀ ਤਰ੍ਹਾਂ ਜੰਗਬੰਦੀ ਵਿੱਚ ਬਦਲਣ ਲਈ ਅਜੇ ਹੋਰ ਕਾਫੀ ਕੁੱਝ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੇ ਸਮਝੌਤੇ ਸਿਰਫ ਕਾਗਜ਼ੀ ਕਾਰਵਾਈ ਹੀ ਹੁੰਦੇ ਹਨ। ਮਿਊਨਿਖ਼ ਦੇ ਹੋਟਲ ਵਿੱਚ ਸ਼ੁੱਕਰਵਾਰ ਤੜ੍ਹਕੇ ਤੱਕ ਚੱਲੀ ਇਸ ਛੇ ਘੰਟੇ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਰੀ ਨੇ ਆਖਿਆ ਕਿ ਅਸਲ ਇਮਤਿਹਾਨ ਤਾਂ ਉਦੋਂ ਹੋਵੇਗਾ ਜਦੋਂ ਸਾਰੀਆਂ ਧਿਰਾਂ ਇਸ ਦੌਰਾਨ ਕੀਤੇ ਵਾਅਦਿਆਂ ਦਾ ਸਤਿਕਾਰ ਕਰਦੀਆਂ ਹੋਈਆਂ ਇਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ। ਸੀਰੀਆ ਵਿੱਚ ਚੱਲ ਰਹੀ ਖਾਨਾਜੰਗੀ ਤੋਂ ਪ੍ਰਭਾਵਿਤ ਲੋਕਾਂ ਤੱਕ ਥੋੜ੍ਹੇ ਸਮੇਂ ਲਈ ਮਾਨਵਤਾਵਾਦੀ ਮਦਦ ਪਹੁੰਚਾਏ ਜਾਣ ਨਾਲ ਉਨ੍ਹਾਂ ਦੀ ਬਹੁਤੀ ਸਹਾਇਤਾ ਭਾਂਵੇਂ ਨਹੀਂ ਹੋਣ ਵਾਲੀ। ਇਸ ਤੋਂ ਇਲਾਵਾ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਸੰਯੁਕਤ ਰਾਸ਼ਟਰ ਵੱਲੋਂ 25 ਫਰਵਰੀ ਦੀ ਨਿਰਧਾਰਤ ਤਰੀਕ ਤੱਕ ਜਾਂ ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਲਈ ਟਿਕਾਊ ਤੇ ਚਿਰਾਂ ਤੱਕ ਟਿਕਣ ਵਾਲੀ ਜੰਗਬੰਦੀ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟ ਗਈ। ਇਸ ਦਾ ਕਾਰਨ ਅਸਦ ਫੌਜ ਵੱਲੋਂ ਰੂਸ ਦੇ ਹਵਾਈ ਹਮਲਿਆਂ ਦੀ ਮਦਦ ਨਾਲ ਕਈ ਥਾਂਵਾਂ ਉੱਤੇ ਕੀਤੀ ਗਈ ਬੰਬਾਰੀ ਮੰਨਿਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ ਕੈਰੀ ਤੇ ਰੂਸ ਦੇ ਵਿਦੇਸ਼ ਮੰਤਰੀ ਸਰਜੇਈ ਲੈਵਰੋਵ, ਜੋ ਕਿ ਪਹਿਲੀ ਮਾਰਚ ਤੋਂ ਜੰਗਬੰਦੀ ਲਾਗੂ ਕਰਨ ਲਈ ਦਬਾਅ ਪਾ ਰਹੇ ਸਨ, ਵਿਚਾਲੇ ਇਸ ਸਬੰਧ ਵਿੱਚ ਹੁਣ ਕਿਸੇ ਹੱਦ ਤੱਕ ਸਹਿਮਤੀ ਬਣ ਗਈ ਹੈ। ਪਰ ਇਸ ਦੇ ਬਾਵਜੂਦ ਸੰਧੀ ਲਈ ਢੁਕਵਾਂ ਸਮਾਂ ਤੇ ਨਵੀਂ ਟਾਸਕ ਫੋਰਸ ਕਾਇਮ ਕਰਨ ਲਈ ਅਮਰੀਕਾ ਤੇ ਰੂਸ ਤੋਂ ਇਲਾਵਾ ਹੋਰਨਾਂ ਮੁਲਕਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਸ ਲਈ ਕਿਹੜੀ ਧਿਰ ਸਹੀ ਰਹੇਗੀ। ਰੂਸ, ਸੀਰੀਆ ਤੇ ਇਰਾਨ ਦਾ ਤਰਕ ਇਹ ਹੈ ਕਿ ਤੁਰਕੀ, ਸਾਊਦੀ ਅਰਬ ਤੇ ਕੁੱਝ ਕੁ ਹੋਰਨਾਂ ਅਰਬੀ ਮੁਲਕਾਂ ਦੇ ਸਮਰਥਨ ਵਾਲੇ ਗਰੁੱਪ ਇਸ ਜੰਗਬੰਦੀ ਲਈ ਢੁਕਵੀਂ ਪਸੰਦ ਨਹੀਂ ਹਨ। ਸ਼ੁੱਕਰਵਾਰ ਤੱਕ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਮਿਲ ਰਿਹਾ ਕਿ ਇਸ ਤਰ੍ਹਾਂ ਦੇ ਮਤਭੇਦ ਖ਼ਤਮ ਕਰ ਲਏ ਜਾ ਚੁੱਕੇ ਹਨ। ਮਿਊਨਿਖ਼ ਵਿੱਚ ਚੱਲ ਰਹੀ ਇਸ ਗੱਲਬਾਤ ਬਾਰੇ ਜਦੋਂ ਸੀਰੀਆ ਦੀ ਵਿਰੋਧੀ ਧਿਰ, ਜਿਸਨੂੰ ਹਾਈ ਨੈਗੋਸੀਏਸ਼ਨ ਕਮੇਟੀ ਵਜੋਂ ਜਾਣਿਆ ਜਾਂਦਾ ਹੈ, ਦੇ ਬੁਲਾਰੇ ਸਾਲੇਮ ਮੈਸਲਤ ਨੂੰ ਟਿੱਪਣੀ ਕਰਨ ਲਈ ਆਖਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਜਦੋਂ ਇਨ੍ਹਾਂ ਫੈਸਲਿਆਂ ਨੂੰ ਸੀਰੀਆ ਵਿੱਚ ਅਮਲ ਵਿੱਚ ਲਿਆਂਦਾ ਜਾਵੇਗਾ ਉਹ ਉਦੋਂ ਹੀ ਇਸ ਬਾਰੇ ਕੁੱਝ ਆਖ ਸਕਣਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article