PUNJABMAILUSA.COM

ਸੀਰੀਆ ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਨੂੰ ਸ਼ਿੱਕੇ ਉੱਤੇ ਟੰਗਿਆ, ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ

ਸੀਰੀਆ ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਨੂੰ ਸ਼ਿੱਕੇ ਉੱਤੇ ਟੰਗਿਆ, ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ

ਸੀਰੀਆ ਨੇ ਰੂਸ ਨਾਲ ਮਿਲ ਕੇ  ਇਨਸਾਨੀਅਤ  ਨੂੰ ਸ਼ਿੱਕੇ ਉੱਤੇ ਟੰਗਿਆ, ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ
March 01
06:05 2018

ਚੰਡੀਗੜ੍ਹ, 1 ਮਾਰਚ (ਪੰਜਾਬ ਮੇਲ) – ਕਹਿੰਦੇ ਨੇ ਬੰਦਾ ਆਪਣੇ ਕਰਮਾਂ ਨਾਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ ਪਰ ਧਰਤੀ ਉੱਤੇ ਅਜਿਹਾ ਇਲਾਕਾ ਵੀ ਹੈ ਜਿਸ ਨੂੰ ਦੁਨੀਆ ਦਾ ਨਰਕ ਕਿਹਾ ਜਾਂਦਾ ਹੈ। ਜਿੱਥੇ ਬੰਦਾ ਮੌਤ ਤੋਂ ਬਾਅਦ ਨਹੀਂ ਬਲਿਕ ਜਿਊਂਦੇ ਹੀ ਨਰਕ ਦੇਖਦਾ ਹੈ। ਇਹ ਸੀਰੀਆ ਦੇ ਸ਼ਹਿਰ ਘੋਟਾ ਦੇ ਪੂਰਬੇ ਹਿੱਸੇ ਵਿੱਚ ਹੈ। ਜਿਹੜਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਹੈ। ਇੱਥੇ ਚਾਰ ਲੱਖ ਲੋਕ ਹਰ ਪਲ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਹਵਾਈ ਹਮਲਿਆਂ ਨੇ ਸ਼ਹਿਰ ਨੂੰ ਕੰਕਰੀਟ ਵਿੱਚ ਬਦਲ ਦਿੱਤਾ ਹੈ। ਇਸੇ ਵਜ੍ਹਾ ਕਾਰਨ ਇਸ ਨੂੰ ਧਰਤੀ ਦਾ ਨਰਕ ਕਿਹਾ ਜਾਂਦਾ ਹੈ।
ਸੀਰੀਆ ਵਿੱਚ ਪਿਛਲੇ ਅੱਠ ਸਾਲਾਂ ਤੇ ਘਰੇਲੂ ਜੰਗ ਚੱਲ ਰਹੀ ਹੈ। ਘੋਟਾ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਦਾ ਆਖਰੀ ਸ਼ਹਿਰ ਬਚ ਗਿਆ ਸੀ। ਇਸ ਨੂੰ ਮਲੀਆਮੇਟ ਕਰਨ ਲਈ ਸੀਰੀਆ ਦੇ ਰਾਸ਼ਟਰਪਤੀ (ਜਿਸ ਨੂੰ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ) ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਹੀ ਸ਼ਿੱਕੇ ਉੱਤੇ ਟੰਗ ਦਿੱਤੀ। ਇਸ ਸ਼ਹਿਰ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ।
ਨਿਊਜ਼ ਏਜੰਸੀ Anadolu ਮੁਤਾਬਕ ਪਿਛਲੇ ਤਿੰਨਾਂ ਮਹੀਨਿਆਂ ਵਿੱਚ ਈਸਟਰਨ ਘੋਟਾ ਵਿੱਚ 700 ਲੋਕਾਂ ਨੇ ਜਾਨ ਗਵਾਈ ਹੈ, ਜਿਨ੍ਹਾਂ ਵਿੱਚ 185 ਬੱਚੇ, 109 ਔਰਤਾਂ ਸ਼ਾਮਲ ਹਨ। ਤੁਹਾਨੂੰ ਜਾਣ ਕੇ ਕਿ ਹੈਰਾਨੀ ਹੋਵੇਗੀ ਕਿ 104 ਸੁਕੇਅਰ ਕਿੱਲੋਮੀਟਰ ਵਿੱਚ ਫੈਲੇ ਚਾਰ ਲੱਖ ਲੋਕਾਂ ਵਾਲੇ ਇਸ ਸ਼ਹਿਰ ਵਿੱਚ ਅੱਧੀ ਆਬਾਦੀ ਸਿਰਫ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਸਾਲ 2013 ਤੋਂ ਸੀਰੀਆ ਸ਼ਾਸ਼ਨ ਤੇ ਵਿਦੋਰੀਆਂ ਵਿੱਚ ਘੋਟਾ ਪੀਸਿਆ ਹੋਇਆ ਹੈ। ਹੁਣ ਤੱਕ ਹਾਲਤ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕਈ ਸ਼ਹਿਰਾਂ ਤੋਂ ਵੀ ਮਾੜੀ ਸਥਿਤੀ ਹੋ ਰਹੀ ਹੈ। ਸ਼ਹਿਰ ਵਿੱਚ ਨਾ ਤਾਂ ਦਵਾਈ ਹੈ ਤੇ ਨਾ ਹੀ ਖਾਣ ਨੂੰ ਸਾਮਾਨ ਬਚਿਆ ਹੈ। ਹੱਦ ਤਾਂ ਇਹ ਹੈ ਕਿ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 2017 ਵਿੱਚ ਰੂਸ ਤੇ ਇਰਾਨ ਨੇ ਰਜਾਮੰਦੀ ਜਤਾਈ ਸੀ ਕਿ ਇਸ ਇਲਾਕੇ ਵਿੱਚ ਹਿੰਸਾ ਤੋਂ ਦੂਰੀ ਬਣਾ ਕੇ ਰੱਖਣਗੇ ਪਰ ਬੀਤੀ 19 ਫਰਵਰੀ ਨੂੰ ਰੂਸੀ ਜਹਾਜ਼ਾਂ ਉੱਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ ਵਿੱਚ ਬੰਬਾਂ ਦਾ ਹੜ੍ਹ ਲਿਆ ਦਿੱਤਾ। ਜਾਣਕਾਰੀ ਮੁਤਾਬਕ ਇਨ੍ਹਾਂ ਬੰਬਾਂ ਵਿੱਚ ਬਤਕ ਮੋਰਟਰ, ਬੈਰਲ ਬੰਬ, ਕਲਸਟਰ ਬੰਬ ਤੇ ਬੰਕਰ ਤਬਾਹ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਬੀਤੀ 25 ਫਰਵਰੀ ਨੂੰ ਸੰਯੁਕਤ ਰਾਸ਼ਟਰ ਵੱਲੋਂ 30 ਦਿਨਾਂ ਦੀ ਸੀਜ਼ਫਾਇਰ ਉੱਤੇ ਰੂਸ ਸਮੇਤ ਤਮਾਮ ਦੇਸ਼ਾਂ ਨੇ ਸਹਿਮਤੀ ਜਤਾਈ ਸੀ ਪਰ ਫਿਰ ਵੀ 26 ਫਰਵਰੀ ਨੂੰ ਸੀਰੀਆਈ ਫੌਜ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਅਮੈਨਸਟੀ ਇੰਟਰਨੈਸ਼ਨਲ ਨੇ ਜਿਸ ਤਰ੍ਹਾਂ ਬੰਬਾਂ ਦੀ ਬਰਸਾਤ ਹੋ ਰਹੀ ਹੈ, ਉਸ ਨੂੰ ਵਾਰ ਕਰਾਈਮ ਭਾਵ ਯੁੱਧ ਵਜੋਂ ਕੀਤੇ ਜਾਣ ਵਾਲੇ ਅਪਰਾਧਾਂ ਵਿੱਚ ਰੱਖਿਆ ਜਾ ਸਕਦਾ ਹੈ। ਇਸ ਬੰਬਾਰੀ ਨਾਲ ਛੇ ਹਸਪਤਾਲ ਤੇ ਸ਼ਹਿਰ ਦੇ ਸਾਰੇ ਮੈਡੀਕਲ ਸੈਂਟਰ ਵੀ ਤਬਾਹ ਕਰ ਦਿੱਤੇ ਗਏ ਹਨ। ਘੋਟਾ ਸੀਰੀਆ ਦੀ ਰਾਜਧਾਨੀ ਤੋਂ ਮਹਿਜ 10 ਕਿੱਲੋਮੀਟਰ ਹੈ। ਇਸ ਲਈ ਸੀਰੀਆ ਦੇ ਰਾਸ਼ਟਰਪਤੀ ਲਈ ਇਸ ਉੱਤੇ ਕਬਜ਼ਾ ਉਸ ਦੇ ਲਈ ਨੱਕ ਦਾ ਸੁਆਲ ਬਣਿਆ ਹੋਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article