PUNJABMAILUSA.COM

ਸੀਬੀਆਈ ਵੱਲੋਂ ਲਾਲੂ ਦੇ 12 ਟਿਕਾਣਿਆਂ ‘ਤੇ ਛਾਪੇ

ਸੀਬੀਆਈ ਵੱਲੋਂ ਲਾਲੂ ਦੇ 12 ਟਿਕਾਣਿਆਂ ‘ਤੇ ਛਾਪੇ

ਸੀਬੀਆਈ ਵੱਲੋਂ ਲਾਲੂ ਦੇ 12 ਟਿਕਾਣਿਆਂ ‘ਤੇ ਛਾਪੇ
July 07
21:29 2017

ਨਵੀਂ ਦਿੱਲੀ, 7 ਜੁਲਾਈ (ਪੰਜਾਬ ਮੇਲ)- ਸੀਬੀਆਈ ਨੇ ਅੱਜ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ, ਉਸ ਦੀ ਪਤਨੀ ਰਾਬੜੀ ਦੇਵੀ, ਉਸ ਦੇ ਪੁੱਤਰ ਤੇ ਬਿਹਾਰ ਦੇ ਮੁੱਖ ਮੰਤਰੀ ਤੇਜਸਵੀ ਯਾਦਵ ਸਮੇਤ ਹੋਰ ਲੋਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਰਜ ਨਵੇਂ ਕੇਸ ਸਬੰਧੀ ਚਾਰ ਸ਼ਹਿਰਾਂ ’ਚ ਛਾਪੇ ਮਾਰੇ। ਇਹ ਕੇਸ ਉਸ ਸਮੇਂ ਦਾ ਹੈ ਜਦੋਂ ਸ੍ਰੀ ਲਾਲੂ ਯੂਪੀਏ ਸਰਕਾਰ ’ਚ ਰੇਲਵੇ ਮੰਤਰੀ ਸਨ। ਰਾਬੜੀ ਦੇਵੀ ਦੀ ਪਟਨਾ ਦੇ ਸਰਕੂਲਰ ਰੋਡ ਸਥਿਤ ਰਿਹਾਇਸ਼ ਸਮੇਤ ਪਟਨਾ, ਰਾਂਚੀ, ਗੁੜਗਾਉਂ ਤੇ ਭੁਵਨੇਸ਼ਵਰ ਵਿੱਚ 12 ਥਾਵਾਂ ਉਤੇ ਸਵੇਰੇ ਸੱਤ ਵਜੇ ਛਾਪੇ ਮਾਰੇ ਗਏ। ਸ੍ਰੀ ਲਾਲੂ ਦੇ ਵਿਸ਼ਵਾਸਪਾਤਰ ਪ੍ਰੇਮ ਚੰਦ ਗੁਪਤਾ, ਜਿਸ ਦੀ ਪਤਨੀ ਸਰਲਾ ਗੁਪਤਾ ਕੇਸ ਵਿੱਚ ਨਾਮਜ਼ਦ ਹੈ, ਦੀ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਗਿਆ। ਇਸ ਕੇਸ ਵਿੱਚ ਵਿਜੈ ਕੋਛੜ, ਵਿਨੈ ਕੋਛੜ (ਦੋਵੇਂ ਸੁਜਾਤਾ ਹੋਟਲ ਦੇ ਡਾਇਰੈਕਟਰ), ਡਿਲਾਈਟ ਮਾਰਕੀਟਿੰਗ ਕੰਪਨੀ ਜਿਸ ਨੂੰ ਹੁਣ ਤਾਰਾ ਪ੍ਰਾਜੈਕਟਜ਼ ਵਜੋਂ ਜਾਣਿਆ ਜਾਂਦਾ ਹੈ ਅਤੇ ਆਈਆਰਸੀਟੀਸੀ ਦੇ ਤਤਕਾਲੀ ਐਮਡੀ ਪੀਕੇ ਗੋਇਲ ਨਾਮਜ਼ਦ ਹਨ।
ਸੀਬੀਆਈ ਨੇ ਦੋਸ਼ ਲਾਇਆ ਕਿ ਲਾਲੂ ਯਾਦਵ ਨੇ ਰੇਲਵੇ ਮੰਤਰੀ ਵਜੋਂ ਦੋ ਰੇਲਵੇ ਹੋਟਲਾਂ ਦੀ ਮੁਰੰਮਤ ਦਾ ਕੰਮ-ਕਾਜ ਇਕ ਕੰਪਨੀ ਨੂੰ ਦੇਣ ਬਦਲੇ ਸਰਲਾ ਗੁਪਤਾ ਦੀ ਮਾਲਕੀ ਵਾਲੀ ਬੇਨਾਮੀ ਕੰਪਨੀ ਰਾਹੀਂ ਪਟਨਾ ਵਿੱਚ ਪ੍ਰਾਈਮ ਜਗ੍ਹਾ ਰਿਸ਼ਵਤ ’ਚ ਲਈ ਸੀ। ਇਸ ਜ਼ਮੀਨ ਬਦਲੇ ਰਾਂਚੀ ਤੇ ਪੁਰੀ ਵਿੱਚ ਸਥਿਤ ਹੋਟਲਾਂ ਦੀ ਮੁਰੰਮਤ ਦਾ ਕੰਮ ਸੁਜਾਤਾ ਹੋਟਲਜ਼ ਨੂੰ ਸੌਂਪਣ ਸਬੰਧੀ ਇਹ ਕੇਸ 5 ਜੁਲਾਈ ਨੂੰ ਦਰਜ ਕੀਤਾ ਗਿਆ ਸੀ। ਸੀਬੀਆਈ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਦੱਸਿਆ, ‘ਇਹ ਅਪਰਾਧਕ ਸਾਜ਼ਿਸ਼ 2004-14 ਦੌਰਾਨ ਰਚੀ ਗਈ ਜਦੋਂ ਸੁਜਾਤਾ ਹੋਟਲਜ਼ ਦੇ ਹੱਕ ਵਿੱਚ ‘ਟੈਂਡਰ’ ਪ੍ਰਕਿਰਿਆ ਹੋਈ। ਇਸ ਦੇ ਬਦਲੇ ਵਿੱਚ ਸੁਜਾਤਾ ਹੋਟਲ ਨੇ ਪੱਛਮੀ ਪਟਨਾ ’ਚ ਤਿੰਨ ਏਕੜ ਜ਼ਮੀਨ ਡਿਲਾਈਟ ਮਾਰਕੀਟਿੰਗ, ਜੋ ਲਾਲੂ ਯਾਦਵ ਪਰਿਵਾਰ ਦੇ ਜਾਣੂ ਦੀ ਸੀ, ਨੂੰ ਕੌਡੀਆਂ ਦੇ ਭਾਅ ਦਿੱਤੀ ਗਈ। ਇਸ ਬਾਅਦ 2010 ਤੋਂ 2014 ਦਰਮਿਆਨ ਇਹ ਜ਼ਮੀਨ ਅੱਗੇ ਲਾਰਾ ਪ੍ਰਾਜੈਕਟਜ਼ ਕੰਪਨੀ, ਜਿਸ ’ਤੇ ਲਾਲੂ ਯਾਦਵ ਦੇ ਪਰਿਵਾਰਕ ਮੈਂਬਰਾਂ ਦੀ ਮਾਲਕੀ ਹੈ, ਨਾਂ ਤਬਦੀਲ ਕਰ ਦਿੱਤੀ ਗਈ।’ ਦੱਸਣਯੋਗ ਹੈ ਕਿ ਸ੍ਰੀ ਅਸਥਾਨਾ ਦੀ ਨਿਗਰਾਨੀ ਹੇਠ ਹੀ ਚਾਰਾ ਘੁਟਾਲੇ ਦੀ ਜਾਂਚ ਹੋਈ ਸੀ, ਜਿਸ ’ਚ ਲਾਲੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਤਫਾਕਨ ਬਹੁ-ਕਰੋੜੀ ਚਾਰਾ ਘੁਟਾਲੇ ਸਬੰਧੀ ਇਕ ਕੇਸ ਵਿੱਚ ਸ੍ਰੀ ਲਾਲੂ ਅੱਜ ਰਾਂਚੀ ਵਿੱਚ ਹੀ ਸੀਬੀਆਈ ਅਦਾਲਤ ’ਚ ਪੇਸ਼ੀ ਭੁਗਤਣ ਆਏ ਸਨ।
ਆਰਜੇਡੀ ਨੇ ਇਨ੍ਹਾਂ ਛਾਪਿਆਂ ਨੂੰ ਰਾਜਸੀ ਰੰਜ਼ਿਸ਼ ਕਰਾਰ ਦਿੱਤਾ ਹੈ, ਜਿਸ ਨਾਲ ਬਿਹਾਰ ਵਿੱਚ ਜੇਡੀ(ਯੂ)-ਆਰਜੇਡੀ-ਕਾਂਗਰਸ ਗੱਠਜੋੜ ਸਰਕਾਰ ਦੇ ਭਵਿੱਖ ਬਾਰੇ ਕਿਆਸ ਲੱਗਣ ਲੱਗੇ ਹਨ।
ਦਿੱਲੀ ਵਿੱਚ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੀਬੀਆਈ ਆਪਣਾ ਫ਼ਰਜ਼ ਨਿਭਾਅ ਰਹੀ ਹੈ ਅਤੇ ਭਾਜਪਾ ਜਾਂ ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article