PUNJABMAILUSA.COM

ਸਿੱਖ ਸੈਨਿਕ ਦਾ ਪਰਿਵਾਰ ਟਰੰਪ ਦੀ ਟਿੱਪਣੀ ਤੋਂ ਦੁਖੀ

ਸਿੱਖ ਸੈਨਿਕ ਦਾ ਪਰਿਵਾਰ ਟਰੰਪ ਦੀ ਟਿੱਪਣੀ ਤੋਂ ਦੁਖੀ

ਸਿੱਖ ਸੈਨਿਕ ਦਾ ਪਰਿਵਾਰ ਟਰੰਪ ਦੀ ਟਿੱਪਣੀ ਤੋਂ ਦੁਖੀ
August 08
02:44 2016

sikh
ਲਾਸ ਏਾਜਲਸ, 7 ਅਗਸਤ (ਪੰਜਾਬ ਮੇਲ)- ਇਕ ਪਾਕਿਸਤਾਨੀ ਮੂਲ ਦੇ ਅਮਰੀਕੀ ਸੈਨਿਕ ਦੇ ਮਾਤਾ-ਪਿਤਾ ਦੇ ਸਮਰਥਨ ‘ਚ ਆਪਣੀ ਆਵਾਜ਼ ਉਠਾਉਂਦੇ ਹੋਏ ਇਕ ਸਿੱਖ ਮਰੀਨ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਟਰੰਪ ਦੀ ਟਿੱਪਣੀ ਨਾਲ ਆਹਤ ਹੋਏ ਹਨ ਅਤੇ ਇਹ ਸਿਆਸੀ ਖੇਡ ਖੇਡਣ ਦੇ ਬਰਾਬਰ ਹੈ |
ਅਫਗਾਨਿਸਤਾਨ ‘ਚ ਪੰਜ ਸਾਲ ਪਹਿਲਾਂ ਦੁਸ਼ਮਣਾਂ ਦੀ ਗੋਲੀ ਨਾਲ ਸ਼ਹੀਦ ਹੋਣ ਬਾਅਦ ਸੈਨਿਕ ਕੋਰਪੋਰਲ ਗੁਰਪ੍ਰੀਤ ਸਿੰਘ ਦਾ ਕਮਰਾ ਅੱਜ ਵੀ ਲਾਲ, ਚਿੱਟੇ ਅਤੇ ਨੀਲੇ ਰੰਗ ਨਾਲ ਸਜਾਇਆ ਹੋਇਆ ਹੈ ਅਤੇ ਉਸ ਦੀ ਮੈਡਲ ਲੱਗੀ ਵਰਦੀ ਉਸ ਦੀ ਅਲਮਾਰੀ ‘ਚ ਟੰਗੀ ਹੈ | ਉਸ ਦੇ ਪਿਤਾ ਨਿਰਮਲ ਸਿੰਘ ਨੇ ਕੈਲੀਫੋਰਨੀਆ ਦੇ ਐਾਟੀਲੋਪ ‘ਚ ਸਥਿਤ ਆਪਣੇ ਘਰ ਦੀ ਕੰਧ ‘ਤੇ ਉਸ ਦਾ ਇਕ ਪੋਸਟਰ ਲਾਇਆ ਹੋਇਆ ਹੈ ਅਤੇ ਉਸ ਨੂੰ ਅਮਰੀਕੀ ਹੀਰੋ ਕਹਿੰਦੇ ਹਨ | ਨਿਰਮਲ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਪਿਛਲੇ ਹਫ਼ਤੇ ਇਕ ਹੋਰ ਸ਼ਹੀਦ ਸੈਨਿਕ ਦੇ ਪ੍ਰਵਾਸੀ ਮਾਤਾ ਪਿਤਾ ਬਾਰੇ ਖਬਰਾਂ ਦੇਖਦੇ ਰਹੇ ਹਨ ਜੋ ਰਿਪਬਲਿਕਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਟਿੱਪਣੀ ਤੋਂ ਦੁਖੀ ਹਨ | ਹਮਾਯੂੰ ਖਾਨ ਦੇ ਪਰਿਵਾਰ ਵਲੋਂ ਪਿਛਲੇ ਮਹੀਨੇ ਫਿਲਾਡਾਲਫੀਆ ਵਿਚ ਡੈਮੋਕਰੈਟਿਕ ਦੀ ਕੌਮੀ ਕਨਵੈਨਸ਼ਨ ਵਿਚ ਡੈਮੌਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਦੀ ਹਮਾਇਤ ਕਰਨ ਅਤੇ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੀ ਅਲੋਚਨਾ ਪਿੱਛੋਂ ਟਰੰਪ ਨੇ ਖਾਨ ਦੇ ਪਰਿਵਾਰ ਵਿਰੁੱਧ ਟਿੱਪਣੀ ਕੀਤੀ ਸੀ | ਨਿਰਮਲ ਸਿੰਘ ਨੇ ਕਿਹਾ ਕਿ ਇਹ ਦੁੱਖ ਦਿੰਦਾ ਹੈ | ਪਤਾ ਨਹੀਂ ਕਿਉਂ | ਇਹ ਇਸ ਤਰਾਂ ਹੈ ਜਿਵੇਂ ਉਹ ਇਕ ਗੋਲਡ ਸਟਾਰ ਪਰਿਵਾਰ ਨਾਲ ਸਿਆਸੀ ਖੇਡ ਖੇਡ ਰਹੇ ਹਨ | ਦੇਸ਼ ਭਰ ਦੇ ਬਹੁਤ ਸਾਰੇ ਸੈਨਿਕ ਪਰਿਵਾਰ ਟਰੰਪ ਵਲੋਂ ਸ਼ਹੀਦ ਕੈਪਟਨ ਹਮਾਯੰੂ ਖਾਨ ਦੇ ਪਰਿਵਾਰ ਦੀ ਕੀਤੀ ਆਲੋਚਨਾ ਨੂੰ ਲੈ ਕੇ ਹੈਰਾਨ ਹਨ | ਉਨ੍ਹਾਂ ਟਰੰਪ ਦੀ ਆਲੋਚਨਾ ਕੀਤੀ | ਟਰੰਪ ਦੀ ਰਣਨੀਤੀ ਦੀ ਚੁਫੇਰਿਉਂ ਨਿੰਦਾ ਹੋਈ ਹੈ | ਨਿਰਮਲ ਸਿੰਘ ਦੇ ਪਰਿਵਾਰ ਨੇ ਪਾਕਿਸਤਾਨੀ ਮੂਲ ਦੇ ਮੁਸਲਿਮ ਖਾਨ ਪਰਿਵਾਰ ਪ੍ਰਤੀ ਸਮਰਥਨ ਪ੍ਰਗਟਾਇਆ ਜਿਸ ਨੇ ਉਨ੍ਹਾਂ ਦੀ ਹੀ ਤਰ੍ਹਾਂ ਆਪਣੇ ਦੇਸ਼ ਦੇ ਲਈ ਲੰਬੇ ਯੁੱਧ ‘ਚ ਆਪਣਾ ਬੇਟਾ ਗੁਆਇਆ ਹੈ | ਨਿਰਮਲ ਸਿੰਘ ਨੇ ਕਿਹਾ ਕਿ ਜਦ ਉਹ ਸੈਨਿਕਾਂ ਨੂੰ ਮਿਲਦੇ ਹਨ ਤਾਂ ਉਹ ਹੋਰਨਾਂ ਪ੍ਰਵਾਸੀਆਂ ਦੇ ਸੰਪਰਕ ‘ਚ ਆਉਂਦੇ ਹਨ | ਧਰਮ ਮਾਇਨਾ ਨਹੀਂ ਰੱਖਦਾ | ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ | ਇਹੀ ਕਾਰਨ ਹੈ ਕਿ ਉਹ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ | ਟਰੰਪ ਦੇ ਵਿਰੁੱਧ ਨਿਰਮਲ ਸਿੰਘ ਨੇ ਸਵਾਲ ਨਹੀਂ ਕੀਤਾ ਕਿ ਕੈਪਟਨ ਖਾਨ ਦੀ ਮਾਂ ਕਨਵੈਂਸ਼ਨ ‘ਚ ਆਪਣੇ ਪਤੀ ਖਿਜ਼ਰ ਨਾਲ ਚੁੱਪ ਚਾਪ ਕਿਉਂ ਖੜ੍ਹੀ ਰਹੀ | ਕੈਪਟਨ ਗੁਰਪ੍ਰੀਤ ਸਿੰਘ ਦੀ ਮਾਤਾ ਸਤਨਾਮ ਕੌਰ ਵੀ ਉਸੇ ਤਰ੍ਹਾਂ ਕਰਦੀ | ਕੋਰਪੋਰਲ ਗੁਰਪ੍ਰੀਤ ਸਿੰਘ ਦੀ 28 ਸਾਲਾ ਭੈਣ ਮਨਪ੍ਰੀਤ ਕੌਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਜਦੋਂ ਟਰੰਪ ਨੇ ਕੈਪਟਨ ਖਾਨ ਦੀ ਮਾਂ ਬਾਰੇ ਕੁਝ ਕਿਹਾ, ਉਸ ਨਾਲ ਮੇਰੀ ਮਾਂ ਦਾ ਅਪਮਾਨ ਕੀਤਾ | ਹਾਲਾਂਕਿ ਚੋਣਾਂ ਕਾਰਨ ਸੈਨਿਕ ਪਰਿਵਾਰ ਇਕ ਦੂਜੇ ਦੇ ਵਿਰੁੱਧ ਹੋ ਜਾਂਦੇ ਹਨ | ਇਸ ਤਰ੍ਹਾਂ ਉਹ ਗੋਲਡਨ ਸਟਾਰ ਪਰਿਵਾਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ | ਮਨਪ੍ਰੀਤ ਨੇ ਕਿਹਾ ਕਿ ਸਾਨੂੰ ਇਕਜੁੱਟ ਰਹਿਣਾ ਚਾਹੀਦਾ ਹੈ |

About Author

Punjab Mail USA

Punjab Mail USA

Related Articles

ads

Latest Category Posts

    ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

Read Full Article
    ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

Read Full Article
    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article