PUNJABMAILUSA.COM

ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਆਜ਼ਾਦੀ ਜਸ਼ਨਾਂ ‘ਚ ਵੱਧ-ਚੜ੍ਹ ਕੇ ਲਿਆ ਗਿਆ ਹਿੱਸਾ

 Breaking News

ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਆਜ਼ਾਦੀ ਜਸ਼ਨਾਂ ‘ਚ ਵੱਧ-ਚੜ੍ਹ ਕੇ ਲਿਆ ਗਿਆ ਹਿੱਸਾ

ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਆਜ਼ਾਦੀ ਜਸ਼ਨਾਂ ‘ਚ ਵੱਧ-ਚੜ੍ਹ ਕੇ ਲਿਆ ਗਿਆ ਹਿੱਸਾ
July 05
10:25 2017

ਫੇਅਰਫੀਲਡ, 5 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਆਜ਼ਾਦੀ ਦਿਵਸ ਮੌਕੇ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਆਯੋਜਿਤ ਕੀਤੇ ਗਏ ਜਸ਼ਨਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਗਿਆ। ਕੈਲੀਫੋਰਨੀਆ ਦੇ ਸ਼ਹਿਰ ਫੇਅਰਫੀਲਡ ਵਿਖੇ ਸਿਟੀ ਵੱਲੋਂ ਕੱਢੀ ਗਈ ਪਰੇਡ ਵਿਚ ਇਸ ਵਾਰ ਬਹੁਗਿਣਤੀ ਸਿੱਖਾਂ ਦੀ ਸੀ। ਜਦਕਿ ਸਥਾਨਕ ਅਮਰੀਕਨ ਲੋਕ ਗਿਣਤੀ ਪੱਖੋਂ ਉਨ੍ਹਾਂ ਨਾਲੋਂ ਕਾਫੀ ਘੱਟ ਗਿਣਤੀ ‘ਚ ਸ਼ਾਮਲ ਹੋਏ, ਜੋ ਕਿ ਸਿੱਖ ਕੌਮ ਲਈ ਇਕ ਮਾਣ ਵਾਲੀ ਗੱਲ ਹੈ। ਗੁਰੂ ਨਾਨਕ ਸਿੱਖ ਟੈਂਪਲ ਦੇ ਬੈਨਰ ਹੇਠ ਹੋਏ ਇਸ ਪਰੇਡ ਵਿਚ ਸ਼ਾਮਲ ਹੋਏ ਸਿੱਖਾਂ ਨੇ ਅਮਰੀਕਨ ਰਾਸ਼ਟਰੀ ਝੰਡੇ ਨਾਲ ਮਿਲਦੇ ਜੁਲਦੇ ਲਾਲ, ਨੀਲੇ ਅਤੇ ਚਿੱਟੇ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਸਿੱਖਾਂ ਦੇ ਫਲੋਟ ਅੱਗੇ ਦਸਤਾਰਧਾਰੀ ਸਿੱਖ ਮੋਟਰਸਾਈਕਲ ‘ਤੇ ਆਪਣੇ ਫਲੋਟ ਦੀ ਸ਼ੋਭਾ ਵਧਾ ਰਹੇ ਸਨ। ਪੂਰੇ ਰਾਹ ਵਿਚ ਸਿੱਖ ਭਾਈਚਾਰੇ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਅਤੇ ਕੁਲਫੀਆਂ ਵੰਡੀਆਂ ਗਈਆਂ। ਜਿਸ ਨੂੰ ਦੇਖ ਕੇ ਅਮਰੀਕਨ ਲੋਕ ਬੜੇ ਹੈਰਾਨ ਹੋ ਰਹੇ ਸਨ।
ਇਸੇ ਤਰ੍ਹਾਂ ਟਰਲਕ, ਮੁਡੈਸਟੋ, ਐਲਕ ਗਰੋਵ, ਸੈਨਹੋਜ਼ੇ, ਫਰੀਮਾਂਟ, ਫਰਿਜ਼ਨੋ, ਮਿਲਪੀਟਸ, ਸਟਾਕਟਨ, ਮਨਟੀਕਾ ਆਦਿ ਇਲਾਕਿਆਂ ਤੋਂ ਵੀ ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਸਿੱਖਾਂ ਵੱਲੋਂ ਸ਼ਮੂਲੀਅਤ ਕੀਤੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਅਜਿਹੇ ਸਮਾਗਮਾਂ ਵਿਚ ਸਿੱਖ ਕੌਮ ਦੀ ਸ਼ਮੂਲੀਅਤ ਨਾਲ ਅਮਰੀਕਨ ਲੋਕਾਂ ਵਿਚ ਸਿੱਖਾਂ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਤੇ ਚਾਹੀਦਾ ਇਹ ਹੈ ਕਿ ਹਰੇਕ ਸ਼ਹਿਰ ‘ਚ ਅਜਿਹੇ ਹੋਰ ਅਮਰੀਕਨ ਸਮਾਗਮਾਂ ਵਿਚ ਸਿੱਖ ਕੌਮ ਆਪਣੀਆਂ ਵੱਧ ਤੋਂ ਵੱਧ ਹਾਜ਼ਰੀਆਂ ਭਰੇ।

About Author

Punjab Mail USA

Punjab Mail USA

Related Articles

ads

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article
    ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

Read Full Article
    ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

Read Full Article
    ਇਰਾਕ ਵਲੋਂ ਅਮਰੀਕੀ ਕੈਦੀਆਂ  ਨੂੰ ਰਿਹਾਅ ਕਰਨ ਦੀ ਮੰਗ ਖਾਰਜ

ਇਰਾਕ ਵਲੋਂ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਖਾਰਜ

Read Full Article
    ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

Read Full Article
    ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

Read Full Article
    ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

Read Full Article
    ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

Read Full Article
    ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article

Latest Posts

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article