ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਵੱਲੋਂ ਅਕਾਲ ਤਖ਼ਤ ਅੱਗੇ ਮੁਆਫ਼ੀ ਮੰਗਣ ਤੋਂ ਇਨਕਾਰ

262
Share

ਪਟਿਆਲਾ, 30 ਅਗਸਤ (ਪੰਜਾਬ ਮੇਲ)- ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਕਾਲ ਤਖ਼ਤ ਅੱਗੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਢੱਡਰੀਆਂ ਵਾਲੇ ਨੇ ਆਖਿਆ ਕਿ ਉਹ ਕੋਈ ਵੀ ਫੈਸਲਾ ਜਾਂ ਫ਼ਤਵਾ ਸਹਿਣ ਕਰਨ ਦੀ ਸ਼ਕਤੀ ਰੱਖਦੇ ਹਨ। ਗੁਰਦੁਆਰਾ ਸ਼੍ਰੀ ਪਰਮੇਸ਼ਵਰ ਦੁਆਰ ਤੋਂ ਜਾਰੀ ‘ਆਨ ਲਾਈਨ’ ਪ੍ਰਚਾਰ ਦੌਰਾਨ ਆਪਣੇ ਪ੍ਰਸ਼ੰਸਕਾਂ ਅੱਗੇ ਆਪਣੀ ਗੱਲ ਰੱਖਦਿਆਂ ਸਿੱਖ ਪ੍ਰਚਾਰਕ ਨੇ ਆਖਿਆ ਕਿ ‘ਇਹ ਜੋ ਮਰਜ਼ੀ ਕਰ ਲੈਣ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਣ ਕੇ ਰਹਿਣੈ।’ ਚੇਤੇ ਰਹੇ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਗੁਰਮਤਿ ਦੀ ਗਲਤ ਬਿਆਨੀ ਦੇ ਦੋਸ਼ ਤੋਂ ਉਪਜੇ ਮਾਮਲੇ ‘ਤੇ ਗਠਿਤ ਸਬ ਕਮੇਟੀ ਨਾਲ ਵਿਚਾਰ ਚਰਚਾ ਨਾ ਕਰਨ ਦੇ ਮਾਮਲੇ ‘ਤੇ ਭਾਈ ਢੱਡਰੀਆਂ ਵਾਲੇ ਖ਼ਿਲਾਫ਼ ਲੰਘੇ ਦਿਨੀਂ ਸਖ਼ਤ ਫੈਸਲਾ ਲੈਂਦਿਆਂ ਸਿੱਖ ਸੰਗਤ ਨੂੰ ਉਸ ਦੇ ਸਮਾਗਮ ਨਾ ਕਰਵਾਉਣ ਤੇ ਉਸ ਦਾ ਪ੍ਰਚਾਰ ਨਾ ਸੁਣਨ ਤੇ ਪ੍ਰਚਾਰ ਦੀਆਂ ਵੀਡੀਓਜ਼ ਆਦਿ ਸ਼ੇਅਰ ਨਾ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਸੀ।


Share