PUNJABMAILUSA.COM

ਸਿੱਖ ਪਹਿਚਾਣ ਲਈ ਸਹਾਈ ਹੋਵੇਗੀ ਸੀ.ਐੱਨ.ਐੱਨ. ‘ਤੇ ਦਿਖਾਈ ਗਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ

 Breaking News

ਸਿੱਖ ਪਹਿਚਾਣ ਲਈ ਸਹਾਈ ਹੋਵੇਗੀ ਸੀ.ਐੱਨ.ਐੱਨ. ‘ਤੇ ਦਿਖਾਈ ਗਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ

ਸਿੱਖ ਪਹਿਚਾਣ ਲਈ ਸਹਾਈ ਹੋਵੇਗੀ ਸੀ.ਐੱਨ.ਐੱਨ. ‘ਤੇ ਦਿਖਾਈ ਗਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ
May 09
10:31 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਦਿਨੀਂ ਅਮਰੀਕਾ ਦੇ ਸੀ.ਐੱਨ.ਐੱਨ. ਚੈਨਲ ਵੱਲੋਂ ‘ਯੂਨਾਈਟਿਡ ਸ਼ੇਡਸ ਆਫ ਅਮਰੀਕਾ’ ਬੈਨਰ ਹੇਠ ਦਿਖਾਈ ਗਈ 43 ਮਿੰਟ ਦੀ ਇਕ ਦਸਤਾਵੇਜ਼ੀ ਫਿਲਮ ‘ਚ ਸਿੱਖਾਂ ਦੀ ਪਛਾਣ ਨੂੰ ਬਹੁਤ ਹੀ ਰੌਚਕ ਅਤੇ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ। ਇਹ ਦਸਤਾਵੇਜ਼ੀ ਫਿਲਮ ਅਮਰੀਕਾ ਦੇ ਪ੍ਰਸਿੱਧ ਟੀ.ਵੀ. ਹੋਸਟ ਕਮਾਊ ਬੈੱਲ ਵੱਲੋਂ ਤਿਆਰ ਕੀਤੀ
ਗਈ ਹੈ।
ਇਹ ਦਸਤਾਵੇਜ਼ੀ ਫਿਲਮ ਅਮਰੀਕਾ ਵਿਚ ਸਿੱਖਾਂ ਦੇ ਜੀਵਨ ਉਪਰ ਭਰਪੂਰ ਚਾਨਣਾ ਪਾਉਂਦੀ ਹੈ। ਫਿਲਮ ਦੇ ਸ਼ੁਰੂਆਤ ‘ਚ ਹੀ ਇਕ ਵਿਸ਼ਾਲ ਅਮਰੀਕਨ ਫਾਰਮ (ਖੇਤ) ਦਿਖਾਇਆ ਗਿਆ ਹੈ ਅਤੇ ਇਸ ਵਿਚ ਇਕ ਸਿੱਖ ਕਿਸਾਨ ਮੋਢੇ ਉਪਰ ਖੇਤੀਬਾੜੀ ਔਜਾਰ ਚੁੱਕੀ ਨਜ਼ਰ ਆਉਂਦਾ ਹੈ। ਉਸ ਦੇ ਸਿਰ ਉਪਰ ਬੰਨ੍ਹੀ ਦਸਤਾਰ ਅਤੇ ਖੁੱਲ੍ਹੀ ਦਾੜ੍ਹੀ ਸਿੱਖ ਦੀ ਪਛਾਣ ਦਾ ਸਾਬਤ-ਸੂਰਤ ਪ੍ਰਮਾਣ ਨਜ਼ਰ ਆਉਂਦਾ ਹੈ। ਕੈਲੀਫੋਰਨੀਆ ਦੀ ਧਰਤੀ ਉਪਰ ਆਏ ਵੱਡੀ ਗਿਣਤੀ ਸਿੱਖਾਂ ਦਾ ਪਿਛੋਕੜ ਪੰਜਾਬ ਅੰਦਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਪੰਜਾਬ ਤੋਂ ਗਏ ਇਨ੍ਹਾਂ ਕਿਸਾਨਾਂ ਨੇ ਕੈਲੀਫੋਰਨੀਆ ਵਿਚ ਵੀ ਕਿਸਾਨੀ ਨੂੰ ਹੀ ਅਪਣਾ ਲਿਆ। ਇੰਟਰਵਿਊ ਦੇ ਆਧਾਰ ‘ਤੇ ਚੱਲਣ ਵਾਲੀ ਇਸ ਦਸਤਾਵੇਜ਼ੀ ਫਿਲਮ ਵਿਚ ਸਿੱਖਾਂ ਦੇ ਗਤਕੇ ਤੋਂ ਲੈ ਕੇ ਸਿਰਾਂ ਉਪਰ ਪਟਕੇ ਬੰਨ੍ਹ ਕੇ ਜਾਂਦੇ ਸਕੂਲੀ ਵਿਦਿਆਰਥੀਆਂ ਦੇ ਪਹਿਰਾਵੇ, ਨਗਰ ਕੀਰਤਨ ਕੱਢੇ ਜਾਣ ਤੋਂ ਲੈ ਕੇ ਗੁਰਦੁਆਰਿਆਂ ਅੰਦਰਲੀ ਰਹਿਤ ਮਰਿਯਾਦਾ ਬੜੇ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤੀ ਗਈ ਹੈ। ਖਾਲਸਾਈ ਲਿਬਾਸ ਪਹਿਨੀ ਦੋ ਸਿੱਖ ਬੱਚੇ ਗਤਕੇ ਦੇ ਕੌਤਕ ਕਰਦੇ ਦਿਖਾਏ ਗਏ ਹਨ। ਇਨ੍ਹਾਂ ਬੱਚਿਆਂ ਬਾਰੇ ਦੱਸਿਆ ਗਿਆ ਕਿ ਇਹ ਲਿਬਾਸ ਅਤੇ ਉਨ੍ਹਾਂ ਵੱਲੋਂ ਗਤਕੇ ਦੇ ਜੌਹਰ ਸਿੱਖੀ ਦੀ ਪ੍ਰੰਪਰਾ ਦਾ ਵਿਸ਼ੇਸ਼ ਹਿੱਸਾ ਹਨ। ਇਸੇ ਦੌਰਾਨ ਕੁਮੈਂਟੇਟਰ ਦੱਸਦਾ ਹੈ ਕਿ ਅਮਰੀਕਾ ਸਿਰਫ ਈਸਾਈਆਂ ਦਾ ਦੇਸ਼ ਨਹੀਂ। ਇੱਥੇ ਅਨੇਕ ਦੇਸ਼ਾਂ ਤੇ ਕੌਮਾਂ ਦੇ ਲੋਕ ਵੱਸਦੇ ਹਨ ਅਤੇ ਅਮਰੀਕੀ ਸਿਧਾਂਤ ਮੁਤਾਬਕ ਧਾਰਮਿਕ ਵਿਚਾਰਾਂ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ। ਉਸੇ ਸਮੇਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾਉਂਦਾ ਇਕ ਸਿੰਘ ਨਜ਼ਰ ਆਉਂਦਾ ਹੈ ਅਤੇ ਫਿਰ ਨਗਰ ਕੀਰਤਨ ਦਾ ਨਜ਼ਾਰਾ ਦਿਖਾਇਆ ਜਾਂਦਾ ਹੈ। ਨਗਰ ਕੀਰਤਨ ਵਿਚ ਸਿੱਖਾਂ ਵੱਲੋਂ ਛੱਡੇ ਜੈਕਾਰਿਆਂ ਦੀ ਗੂੰਜ ਦਿੱਸਦੀ ਹੈ। ਇਸੇ ਸਮੇਂ ਸਿੱਖਾਂ ਵਿਰੁੱਧ ਵਾਪਰੀਆਂ ਕੁੱਝ ਨਫਰਤੀ ਘਟਨਾਵਾਂ ਦਾ ਵੀ ਵਰਣਨ ਹੈ ਅਤੇ ਸਿੱਖ ਕੁਲੀਸ਼ਨ ਵੱਲੋਂ ਸਿੱਖ ਪਛਾਣ ਬਾਰੇ ਸ਼ੁਰੂ ਕੀਤੀ ਮੁਹਿੰਮ ਦਾ ਵੀ ਜ਼ਿਕਰ ਆਉਂਦਾ ਹੈ।
ਇਕ ਸਾਬਤ ਸੂਰਤ ਸਿੱਖ ਨਿਰਦੇਸ਼ਕ ਨਾਲ ਮੰਜੇ ਉਪਰ ਬੈਠ ਕੇ ਬੜੇ ਹੀ ਸਲੀਕੇ ਨਾਲ ਸਿੱਖ ਧਰਮ ਦਾ ਜਨਮ ਕਦੋਂ ਹੋਇਆ, ਪੰਜਾਬ ਦੀ ਧਰਤੀ ਉਪਰ ਉਸ ਸਮੇਂ ਕਿਹੋ ਜਿਹੇ ਹਾਲਾਤ ਸਨ ਅਤੇ ਫਿਰ ਤਸਵੀਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਸਿੱਖਿਆਵਾਂ ਦਾ ਸੰਖੇਪ ਵਰਣਨ ਦੇਖਣ ਨੂੰ ਮਿਲਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ-ਨਾਲ ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਪਾਠ ਕਰਦੇ ਹੋਏ ਗ੍ਰੰਥੀ ਸਿੰਘ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਪੰਗਤ ਵਿਚ ਸਜੀ ਸੰਗਤ ਨੂੰ ਕਮਰਕੱਸਾ ਕਰੀਂ ਚੱਲ ਰਹੇ ਇਕ ਸਿੰਘ ਨੂੰ ਪ੍ਰਸ਼ਾਦ ਦਿੰਦਿਆਂ ਦਿਖਾਇਆ ਗਿਆ ਹੈ। ਇੰਟਰਵਿਊ ਦੇ ਅਗਲੇ ਪੜ੍ਹਾਅ ਵਿਚ ਚੱਲਦਿਆਂ ਸਿੱਖਾਂ ਦੀ ਪੱਗ ਦੀ ਮਹੱਤਤਾ ਨੂੰ ਛੋਹਿਆ ਗਿਆ ਹੈ। ਇੰਟਰਵਿਊ ਦੇਣ ਵਾਲਾ ਸਿੱਖ ਪੰਜ ਕੱਕਾਰਾਂ ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ ਦੇ ਸਿੱਖੀ ਵਿਚ ਸਥਾਨ ਅਤੇ ਮਹੱਤਤਾ ਨੂੰ ਵਰਣਨ ਕਰਦਾ ਹੈ। ਉਹ ਦੱਸਦਾ ਹੈ ਕਿ ਸਿੱਖੀ ਵਿਚਾਰਧਾਰਾ ਇਕ ਆਜ਼ਾਦ ਮਨੁੱਖ ਸਿਰਜਣ ਦਾ ਉਪਦੇਸ਼ ਦਿੰਦੀ ਹੈ। ਕਿਉਂਕਿ ਆਤਮਿਕ ਤੌਰ ‘ਤੇ ਇਕ ਆਜ਼ਾਦ ਮਨੁੱਖ ਹੀ ਆਤਮਾ ਦੀ ਗੱਲ ਸੁਣ ਸਕਦਾ ਹੈ। ਸਰਵਵਿਆਪਕਤਾ ਅਤੇ ਮਾਨਵਤਾਵਾਦੀ ਉਪਦੇਸ਼ ਨਾਲ ਸਿੱਖੀ ਦੇ ਸੰਬੰਧ ਨੂੰ ਦਰਸਾਇਆ ਗਿਆ ਹੈ। ਦਸਤਾਵੇਜ਼ੀ ਫਿਲਮ ਵਿਚ ਫਿਰ ਕੈਨੇਡਾ ਦੀ ਧਰਤੀ ਉਪਰ ਇਕ ਸਾਬਤ-ਸੂਰਤ ਜਗਮੀਤ ਸਿੰਘ ਦੇ ਐੱਨ.ਡੀ.ਪੀ. ਦਾ ਕੌਮੀ ਪ੍ਰਧਾਨ ਬਣਨ ਦੀ ਘਟਨਾ ਦਿਖਾਈ ਜਾਂਦੀ ਹੈ ਅਤੇ ਇਕ ਨਫਰਤੀ ਨੌਜਵਾਨ ਲੜਕੀ ਨਾਲ ਜਗਮੀਤ ਸਿੰਘ ਵੱਲੋਂ ਬੇਹੱਦ ਸਲੀਕੇ ਨਾਲ ਗੱਲਬਾਤ ਕਰਨ ਦਾ ਵਰਣਨ ਹੈ। ਇਸ ਦ੍ਰਿਸ਼ਟਾਂਤ ਨੂੰ ਕੈਨੇਡਾ ਵਿਚ ਟੀ.ਵੀ. ਚੈਨਲਾਂ ਉਪਰ ਵੱਡੇ ਪੱਧਰ ‘ਤੇ ਦਿਖਾਇਆ ਗਿਆ ਸੀ। ਇਸ ਸੀਨ ਵਿਚ ਜਗਮੀਤ ਸਿੰਘ ਲੜਕੀ ਵੱਲੋਂ ਕੀਤੇ ਤਿੱਖੇ ਪ੍ਰਸ਼ਨਾਂ ਦਾ ਬੜੇ ਸਹਿਜ ਤਰੀਕੇ ਨਾਲ ਜਵਾਬ ਦਿੰਦਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਸਿੱਖ ਬੱਚਾ ਪਟਕਾ ਬੰਨ੍ਹੀਂ ਸਾਹਮਣੇ ਆਉਂਦਾ ਹੈ। 10-12 ਸਾਲ ਦਾ ਇਹ ਬੱਚਾ ਸਿੱਖ ਬੱਚਿਆਂ ਦੀ ਭਾਵਨਾ ਦਾ ਬੜੇ ਹੀ ਸਹਿਜ ਤਰੀਕੇ ਨਾਲ ਪ੍ਰਗਟਾਵਾ ਕਰਦਾ ਹੈ। ਦਸਤਾਵੇਜ਼ੀ ਫਿਲਮ ਵਿਚ ਯੂਬਾ ਸਿਟੀ ਗੁਰਦੁਆਰੇ ਅਤੇ ਇਥੋਂ ਦੇ ਲੋਕਾਂ ਦਾ ਜੀਵਨ, ਖਾਸਕਰ ਪਹਿਲੇ ਦਿਨਾਂ ਅੰਦਰ ਸਿੱਖਾਂ ਵੱਲੋਂ ਇਥੋਂ ਦੀ ਤਰੱਕੀ ਵਿਚ ਪਾਏ ਯੋਗਦਾਨ ਨੂੰ ਵੀ ਦਿਖਾਇਆ ਗਿਆ ਹੈ। ਦਸਤਾਵੇਜ਼ੀ ਫਿਲਮ ਵਿਚ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਲਈ ਨਾ ਕੋਈ ਬਹੁਤੀ ਬਿਆਨਬਾਜ਼ੀ ਕੀਤੀ ਗਈ ਹੈ ਅਤੇ ਨਾ ਹੀ ਭਾਸ਼ਨ ਦਿੱਤੇ ਗਏ ਹਨ, ਸਗੋਂ ਬੜੇ ਹੀ ਸਹਿਜ ਤਰੀਕੇ ਨਾਲ ਵੱਖ-ਵੱਖ ਪੜਾਵਾਂ ਵਿਚ ਸਿੱਖ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਅਤੇ ਸਿੱਖਾਂ ਦੀਆਂ ਧਾਰਮਿਕ ਸਰਗਰਮੀਆਂ ਦਿਖਾਉਂਦਿਆਂ ਦੇਖਣ ਵਾਲੇ ਨੂੰ ਸਿੱਖ ਪਹਿਚਾਣ ਤੋਂ ਬੜੀ ਬੇਬਾਕੀ ਨਾਲ ਜਾਣੂੰ ਕਰਵਾਇਆ ਜਾਂਦਾ ਹੈ। ਖੇਤ ਵਿਚ ਖੜ੍ਹੇ ਸਿੱਖ ਨੂੰ ਦੇਖਣ ਸਾਰ ਹੀ ਹਰ ਦੇਖਣ ਵਾਲੇ ਦੇ ਜ਼ਿਹਨ ਵਿਚ ਉਸ ਦੀ ਤਸਵੀਰ ਉਤਰ ਜਾਂਦੀ ਹੈ ਤੇ ਲੱਗਦਾ ਹੈ ਕਿ ਮੁੜ ਇਸ ਤਸਵੀਰ ਬਾਰੇ ਕਿਸੇ ਦੇ ਭੁਲੇਖਾ ਖਾਣ ਦੀ ਗੂੰਜਾਇਸ਼ ਨਹੀਂ ਰਹਿ ਜਾਂਦੀ।
ਕਮਾਊ ਬੈੱਲ ਵੱਲੋਂ ਯੂਬਾ ਸਿਟੀ ਦੀ ਪਹਿਲੀ ਸਿੱਖ ਔਰਤ ਮੇਅਰ ਪ੍ਰੀਤ ਡਿਡਬਾਲ ਤੋਂ ਇਲਾਵਾ ਕਰਮਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ, ਵਲੇਰੀ ਕੌਰ, ਅਮਰੀਕੀ ਫੌਜ ਵਿਚ ਦਸਤਾਰਧਾਰੀ ਲੈਫਟੀਨੈਂਟ ਕਰਨਲ ਕਮਲ ਸਿੰਘ ਕਲਸੀ ਆਦਿ ਹੋਰ ਸਿੱਖ ਆਗੂਆਂ ਨਾਲ ਵੀ ਸਿੱਖਾਂ ਬਾਰੇ ਗੱਲਬਾਤ ਕੀਤੀ ਗਈ। ਦਸਤਾਰ ਦੀ ਮਹੱਤਤਾ ਬਾਰੇ ਵੀ ਵੱਖ-ਵੱਖ ਆਗੂਆਂ ਤੋਂ ਜਾਣਕਾਰੀ ਹਾਸਲ ਕੀਤੀ ਗਈ। ਇਕ ਸਮੇਂ ‘ਤੇ ਕਮਾਊ ਬੈੱਲ ਨੇ ਆਪ ਵੀ ਪੱਗ ਬੰਨ੍ਹੀ। ਅਮਰੀਕੀ ਫੌਜ ਵਿਚ ਭਰਤੀ ਦਸਤਾਰਧਾਰੀ ਸਿੱਖ ਅਫਸਰਾਂ ਬਾਰੇ ਕਮਾਊ ਬੈੱਲ ਵੱਲੋਂ ਜਾਣਕਾਰੀ ਹਾਸਲ ਕੀਤੀ ਗਈ। ਅਮਰੀਕਾ ਅੰਦਰ ਪਿਛਲੇ ਡੇਢ ਕੁ ਦਹਾਕੇ ਤੋਂ ਸਿੱਖ ਪਛਾਣ ਦਾ ਮਸਲਾ ਬੜਾ ਭਖਿਆ ਹੋਇਆ ਹੈ। ਉਂਝ ਦੇਖਿਆ ਜਾਵੇ ਤਾਂ, ਜਦ ਤੋਂ ਸਿੱਖਾਂ ਨੇ ਅਮਰੀਕਾ ਦੀ ਧਰਤੀ ਉਪਰ ਪੈਰ ਪਾਉਣਾ ਸ਼ੁਰੂ ਕੀਤਾ ਹੈ, ਤਦ ਤੋਂ ਹੀ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਲਈ ਅਨੇਕਾਂ ਤਰ੍ਹਾਂ ਦੇ ਯਤਨ ਸ਼ੁਰੂ ਹੋਏ ਹਨ। ਸ਼ੁਰੂ ਦੇ ਦਿਨਾਂ ਵਿਚ ਕੈਲੀਫੋਰਨੀਆ ਦੀ ਧਰਤੀ ਉਪਰ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਆਪਣੇ ਆਪ ਵਿਚ ਹੀ ਸਿੱਖ ਪਹਿਚਾਣ ਦੀ ਸਥਾਪਤੀ ਵੱਲ ਇਕ ਵੱਡਾ ਕਦਮ ਸੀ। ਪਰ 9/11 ਦੇ ਇਸਲਾਮਿਕ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਦਾ ਇਕ ਨਵੇਂ ਰੂਪ ਵਿਚ ਸੰਕਟ ਸਾਹਮਣੇ ਆਇਆ। ਇਸਲਾਮਿਕ ਮੁਜ਼ਾਹਦੀਨਾਂ ਦੀ ਵੇਸਭੂਸ਼ਾ ਨਾਲ ਸਿੱਖਾਂ ਦੀ ਵੇਸਭੂਸ਼ਾ ਵੀ ਮਿਲਦੀ-ਜੁਲਦੀ ਹੋਣ ਕਾਰਨ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਦਾ ਦੌਰ ਸ਼ੁਰੂ ਹੋਇਆ। ਅਮਰੀਕਾ ਅੰਦਰ ਇਸਲਾਮਿਕ ਸਮਾਜ ਪ੍ਰਤੀ ਨਫਰਤ ਦੇ ਸ਼ੁਰੂ ਹੋਏ ਨਸਲਵਾਦੀ ਦੌਰ ਦਾ ਸਿੱਖ ਸਮਾਜ ਵੀ ਸ਼ਿਕਾਰ ਹੋਣਾ ਸ਼ੁਰੂ ਹੋ ਗਿਆ। ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਏ ਇਸ ਨਵੇਂ ਸੰਕਟ ਨੂੰ ਦੂਰ ਕਰਨ ਲਈ ਅਨੇਕਾਂ ਪੱਧਰ ‘ਤੇ ਯਤਨ ਆਰੰਭੇ ਗਏ।
ਅਮਰੀਕਾ ਦੀਆਂ ਕੁੱਝ ਸਟੇਟਾਂ ਵੱਲੋਂ ਹਾਲੇ ਪਿੱਛੇ ਜਿਹੇ ਹੀ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਦੇਖਦੇ ਹੋਏ ਅਪ੍ਰੈਲ ਦਾ ਮਹੀਨਾ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਨਾਇਆ ਗਿਆ ਸੀ। ਅਜਿਹਾ ਕਰਨ ਨਾਲ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਣਨ ਵਿਚ ਮਦਦ ਮਿਲੀ ਹੈ। ਅਮਰੀਕਾ ਦੇ ਸਥਾਨਕ ਸਿੱਖਾਂ ਵਿਚ ਹੌਲੀ-ਹੌਲੀ ਜਾਗਰੂਕਤਾ ਆ ਰਹੀ ਹੈ ਅਤੇ ਹਰ ਦਿਨ ਕੁੱਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਰਾਜਨੀਤੀ ਵਿਚ ਸ਼ਮੂਲੀਅਤ ਹੋਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ-ਨਾਲ ਅਮਰੀਕੀ ਸਮਾਗਮਾਂ ਵਿਚ ਵੀ ਸਿੱਖਾਂ ਨੇ ਹੌਲੀ-ਹੌਲੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।
ਸੀ.ਐੱਨ.ਐੱਨ. ਚੈਨਲ ‘ਤੇ ਦਿਖਾਈ ਗਈ ਇਸ ਦਸਤਾਵੇਜ਼ੀ ਫਿਲਮ ਤੋਂ ਅਮਰੀਕੀ ਲੋਕ ਸਿੱਖਾਂ ਬਾਬਤ ਬਹੁਤ ਕੁੱਝ ਸਿੱਖ ਸਕਦੇ ਹਨ। ਸਿੱਖ ਆਪਣੀਆਂ ਧਾਰਮਿਕ ਸਰਗਰਮੀਆਂ ਅਤੇ ਮਰਿਆਦਾ, ਸਿੱਖ ਬੱਚਿਆਂ, ਸਿੱਖ ਖੇਡਾਂ, ਸਿੱਖ ਰਵਾਇਤਾਂ ਜਿਵੇਂ ਗਤਕਾ, ਸਿੱਖ ਪਹਿਰਾਵੇ, ਸਿੱਖ ਇਤਿਹਾਸ ਦੀਆਂ ਵੰਨਗੀਆਂ ਸਮੇਤ ਅਜਿਹੇ ਬਹੁਤ ਸਾਰੇ ਮਾਮਲੇ ਹਨ, ਜਿਨ੍ਹਾਂ ਉਪਰ ਦਸਤਾਵੇਜ਼ੀ ਫਿਲਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਅਤੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ। ਸੀ.ਐੱਨ.ਐੱਨ. ਚੈਨਲ ‘ਤੇ ਪੇਸ਼ ਕੀਤੀ ਗਈ ਇਹ ਦਸਤਾਵੇਜ਼ੀ ਫਿਲਮ ਇਕ ਸ਼ਲਾਘਾਯੋਗ ਕਦਮ ਹੈ ਅਤੇ ਹਾਲੇ ਹੋਰ ਵੀ ਅਜਿਹੇ ਪ੍ਰਾਜੈਕਟ ਕਰਨ ਦੀ ਲੋੜ ਹੈ। ਤਾਂਕਿ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਣਾਈ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article