PUNJABMAILUSA.COM

ਸਿੱਖ ਨੌਜਵਾਨ ਦੀ ਸੈਕਰਾਮੈਂਟੋ ‘ਚ ਗੋਲੀ ਮਾਰ ਕੇ ਹਤਿੱਆ

 Breaking News

ਸਿੱਖ ਨੌਜਵਾਨ ਦੀ ਸੈਕਰਾਮੈਂਟੋ ‘ਚ ਗੋਲੀ ਮਾਰ ਕੇ ਹਤਿੱਆ

ਸਿੱਖ ਨੌਜਵਾਨ ਦੀ ਸੈਕਰਾਮੈਂਟੋ ‘ਚ ਗੋਲੀ ਮਾਰ ਕੇ ਹਤਿੱਆ
August 02
10:28 2017

ਸੈਕਰਾਮੈਂਟੋ, 2 ਅਗਸਤ (ਪੰਜਾਬ ਮੇਲ)- ਇਥੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਬੀਤੇ ਦਿਨੀਂ ਇਕ ਸਿੱਖ ਨੌਜਵਾਨ ਨੂੰ ਬਿਨ੍ਹਾ ਵਜ੍ਹਾ ਗੋਲੀਆਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹੱਤਿਆਕਾਂਡ ਕਾਰਨ ਅਮਰੀਕਾ ਭਰ ‘ਚ ਸ਼ੌਕ ਦੀ ਲਹਿਰ ਫੈਲ ਗਈ ਹੈ।
ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਾਊਥ ਸੈਕਰਾਮੈਂਟੋ ‘ਚ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਚ ਰਾਤ ਸਾਢੇ 10 ਵਜੇ 3 ਮੈਕਸੀਕੀ ਨਸਲ ਦੇ ਲੋਕ ਇਥੋਂ ਬੀਅਰ ਖਰੀਦਣ ਆਏ ਅਤੇ ਬਾਹਰ ਜਾ ਕੇ ਪਾਰਕਿੰਗ ਲਾਟ ਵਿਚ ਉਨ੍ਹਾਂ ਨੇ ਬੀਅਰ ਪੀਣੀ ਸ਼ੁਰੂ ਕਰ ਦਿੱਤੀ। ਸਟੋਰ ਵਿਚ ਕੰਮ ਕਰਦੇ ਮੁਹੰਮਦ ਨਾਂ ਦੇ ਕਲਰਕ ਨੇ ਉਨ੍ਹਾਂ ਨੂੰ ਉਥੇ ਬੀਅਰ ਪੀਣ ਤੋਂ ਵਰਜਿਆ ਪਰ ਉਨ੍ਹਾਂ ਤਿੰਨਾਂ ਨੇ ਮੁਹੰਮਦ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਜਿਸ ‘ਤੇ ਉਹ ਸਟੋਰ ਦੇ ਅੰਦਰ ਆ ਗਿਆ ਤੇ ਪੁਲਿਸ ਨੂੰ ਕਾਲ ਕਰਨ ਲੱਗ ਪਿਆ। ਇਸ ਦੌਰਾਨ ਦੂਸਰਾ ਕਲਰਕ ਸਿਮਰਨਜੀਤ ਸਿੰਘ ਸਟੋਰ ਦੇ ਪਿਛਲੇ ਪਾਸੇ ਗਾਰਬੇਜ ਡਰਮ ਵਿਚ ਗੱਤੇ ਸੁੱਟ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਮੈਕਸੀਕਨ ਲੋਕਾਂ ਨੇ ਬਿਨ੍ਹਾ ਵਜ੍ਹਾ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਤੇ ਸਿਮਰਨਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਉਸ ‘ਤੇ 7 ਤੋਂ 8 ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਸਿਮਰਨਜੀਤ ਸਿੰਘ ਦੇ ਸਰੀਰ ਦੇ ਉਤਲੇ ਹਿੱਸੇ ‘ਤੇ ਲੱਗੀਆਂ।
ਪੁਲਿਸ ਅਤੇ ਸੁਰੱਖਿਆ ਦਸਤੇ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਪੂਰਾ ਜਾਇਜ਼ਾ ਲਿਆ, ਜਿਹੜਾ ਕਿ ਪੂਰਾ ਦਿਨ ਚੱਲਦਾ ਰਿਹਾ।
ਸਿਮਰਨਜੀਤ ਸਿੰਘ ਭੰਗੂ ਮੋਹਾਲੀ ਦੇ ਸੈਕਟਰ 70 ਤੋਂ ਜਨਵਰੀ 2016 ‘ਚ ਚੰਗੇ ਭਵਿੱਖ ਨੂੰ ਲੈ ਕੇ ਅਮਰੀਕਾ ਆਇਆ ਸੀ। ਇਥੇ ਉਹ ਆਪਣੀ ਵੱਡੀ ਭੈਣ ਹਰਪਿੰਦਰ ਕੌਰ ਅਤੇ ਜੀਜਾ ਹੈਰੀ ਚੌਹਾਨ ਕੋਲ ਐਲਕ ਗਰੋਵ ਵਿਖੇ ਰਹਿ ਰਿਹਾ ਸੀ। ਦਿਨ ਦੇ ਸਮੇਂ ਇਥੇ ਉਹ ਕਾਲਜ ਪੜ੍ਹਾਈ ਕਰਨ ਲਈ ਜਾਂਦਾ ਸੀ ਤੇ ਰਾਤ ਨੂੰ ਉਹ ਸ਼ੈਵਰਨ ਗੈਸ ਸਟੇਸ਼ਨ ਵਿਖੇ ਨੌਕਰੀ ਕਰਦਾ ਸੀ। ਸਿਮਰਨਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਭੰਗੂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀ ਸਨ ਤੇ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਭ ਤੋਂ ਛੋਟਾ ਸੀ। ਘਟਨਾ ਮੌਕੇ ਇਸ ਦੇ ਪਿਤਾ ਰਣਜੀਤ ਸਿੰਘ ਭੰਗੂ ਆਪਣੀ ਦੂਸਰੀ ਬੇਟੀ ਕੋਲ ਨਿਊਜ਼ੀਲੈਂਡ ਗਏ ਹੋਏ ਸਨ। ਪਤਾ ਲੱਗਿਆ ਹੈ ਕਿ ਉਹ ਖੁਦ ਵੀ ਪਾਰਕਿਨਸਨ ਬਿਮਾਰੀ ਨਾਲ ਪੀੜਿਤ ਹਨ। ਸਿਮਰਨਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋ ਚੁੱਕਾ ਹੈ ਅਤੇ ਜਲਦ ਹੀ ਉਸਦੀ ਮ੍ਰਿਤਕ ਦੇਹ ਪੰਜਾਬ ਦੇ ਸ਼ਹਿਰ ਮੋਹਾਲੀ ਲਿਜਾਈ ਜਾਏਗੀ, ਜਿੱਥੇ ਉਸਦਾ ਅੰਤਿਮ ਸਸਕਾਰ ਹੋਵੇਗਾ। ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨਿਅੰਸ ਸਟੋਰ ਐਸੋਸੀਏਸ਼ਨ ਵੱਲੋਂ ਇੱਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਉਸਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਪੁਲਿਸ ਵੱਲੋਂ ਇਸ ਘਟਨਾ ਨੂੰ ਨਸਲੀ ਵਿਤਕਰੇ ਦਾ ਕੇਸ ਨਹੀਂ ਐਲਾਨਿਆ ਗਿਆ।
ਕਾਤਲਾਂ ‘ਚ ਇੱਕ ਗ੍ਰਿਫਤਾਰ ਦੋ ਭਗੌੜੇ
ਇਸ ਘਟਨਾ ਨਾਲ ਸੰਬੰਧਤ ਇੱਕ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜਿਸਦਾ ਨਾਂ ਅਲੈਗਜੈਂਡਰ ਲੋਪੇਜ਼ ਹੈ। 40 ਸਾਲਾ ਇਸ ਕਥਿਤ ਦੋਸ਼ੀ ਨੂੰ ਉਸਦੇ ਰਿਸ਼ਤੇਦਾਰਾਂ ਦੇ ਘਰੋਂ ਹਿਰਾਸਤ ਵਿਚ ਲਿਆ ਗਿਆ, ਜਦਕਿ 2 ਕਥਿਤ ਦੋਸ਼ੀਆਂ 23 ਸਾਲਾ ਰਡੋਲਫੋ ਜ਼ਵਾਲਾ ਅਤੇ 15 ਸਾਲਾ ਰਮੋਨ ਜ਼ਵਾਲਾ ਭਗੌੜੇ ਹੋ ਚੁੱਕੇ ਹਨ। ਸ਼ੱਕ ਕੀਤਾ ਜਾਂਦਾ ਹੈ ਕਿ ਰਡੋਲਫੋ ਅਤੇ ਰਮੋਨ ਮੈਕਸਿਕੋ ਭੱਜ ਗਏ ਹਨ। ਇਹ ਦੋਵੇਂ ਸਕੇ ਭਰਾ ਹਨ ਤੇ ਇਨ੍ਹਾਂ ਦਾ ਪਹਿਲਾਂ ਵੀ ਬਹੁਤ ਸਾਰੀਆਂ ਵਾਰਦਾਤਾਂ ਵਿਚ ਹੱਥ ਹੈ ਅਤੇ ਪੁਲਿਸ ਕੋਲ ਇਨ੍ਹਾਂ ਦਾ ਰਿਕਾਰਡ ਪਿਆ ਹੈ। ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਇਹ ਦੋਵੇਂ ਭਰਾ ਸੜਕ ਦੇ ਰਸਤੇ ਮੈਕਸਿਕੋ ਭੱਜ ਕੇ ਗਏ ਹਨ। ਪੁਲਿਸ ਅਨੁਸਾਰ ਸਿਮਰਨਜੀਤ ਸਿੰਘ ‘ਤੇ ਗੋਲੀਆਂ ਰਮੋਨ ਜ਼ਵਾਲਾ ਵੱਲੋਂ ਚਲਾਈਆਂ ਗਈਆਂ। ਉਹ ਹਾਲੇ ਨਾਬਾਲਿਗ ਹੈ ਪਰ ਫਿਰ ਵੀ ਪੁਲਿਸ ਵੱਲੋਂ ਉਸਨੂੰ ਖਤਰਨਾਕ ਦੱਸਿਆ ਗਿਆ ਹੈ ਅਤੇ ਲੋਕਾਂ ਨੂੰ ਬਚਾਅ ਕਰਨ ਲਈ ਕਿਹਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article