PUNJABMAILUSA.COM

ਸਿੱਖ ਨਸਲਕੁਸ਼ੀ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ੁਰੂ ਕੀਤੀ ਸੀ ਸਿੱਖ ਨੌਜਵਾਨਾਂ ਦਾ ਰਿਕਾਰਡ ਰੱਖਣ ਦੀ ਮੁਹਿੰਮ

ਸਿੱਖ ਨਸਲਕੁਸ਼ੀ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ੁਰੂ ਕੀਤੀ ਸੀ ਸਿੱਖ ਨੌਜਵਾਨਾਂ ਦਾ ਰਿਕਾਰਡ ਰੱਖਣ ਦੀ ਮੁਹਿੰਮ

ਸਿੱਖ ਨਸਲਕੁਸ਼ੀ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ੁਰੂ ਕੀਤੀ ਸੀ ਸਿੱਖ ਨੌਜਵਾਨਾਂ ਦਾ ਰਿਕਾਰਡ ਰੱਖਣ ਦੀ ਮੁਹਿੰਮ
May 10
10:53 2017

8
ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਨੇ ਚੁੱਪ-ਚੁਪੀਤੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਤਹਿਤ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਂਗਲਾਂ ਤੇ ਤਲੀਆਂ ਦੇ ਨਿਸ਼ਾਨ ਦੇਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨਿਸ਼ਾਨ ਇਕੱਠੇ ਕਰਕੇ ਰਿਕਾਰਡ ਰੱਖਦੀ ਸੀ। ਮਾਮੂਲੀ ਝਗੜਿਆਂ ਜਾਂ ਮਾਰਕੁੱਟ ਦੇ ਮਾਮਲਿਆਂ ਵਿਚ ਪੁਲਿਸ ਦੀ ਨਿਗਾਹ ਵਿਚ ਆਏ ਸੈਂਕੜੇ ਸਿੱਖ ਨੌਜਵਾਨਾਂ ਨੂੰ ਇਸ ਪ੍ਰਕਿਰਿਆ ‘ਚੋਂ ਲੰਘਣਾ ਪਿਆ ਸੀ।
ਬੀ.ਬੀ.ਸੀ. ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਰਹਿੰਦਾ ਸੀ। ਨੀਲੀ ਜਾਂ ਪੀਲੀ ਦਸਤਾਰ ਵਾਲਿਆਂ ਨੂੰ ਖਾਲਿਸਤਾਨੀ ਸਮਝਿਆ ਜਾਂਦਾ ਸੀ। ਸ਼ਾਮ 6 ਵਜੇ ਤੋਂ ਬਾਅਦ ਕਨਾਟ ਪਲੇਸ ਵਰਗੇ ਇਲਾਕਿਆਂ ਵਿਚ ਦੁਕਾਨਾਂ ਬੰਦ ਹੋ ਜਾਂਦੀਆਂ ਸਨ। ਦਿਨ-ਰਾਤ ਸੜਕਾਂ ‘ਤੇ ਪੁਲਿਸ ਦੇ ਨਾਕੇ ਲੱਗੇ ਰਹਿੰਦੇ ਸਨ। ਸਖਤ ਸੁਰੱਖਿਆ ਦੇ ਬਾਵਜੂਦ ਲੋਕਾਂ ਨਾਲ ਖਚਾਖਚ ਭਰੀਆਂ ਬੱਸਾਂ ਵਿਚ ਧਮਾਕੇ ਹੋ ਜਾਂਦੇ ਸਨ। ਦੁਰਘਟਨਾਵਾਂ ਦੀਆਂ ਖਬਰਾਂ ਨਾਲ ਅਖਬਾਰ ਭਰੇ ਰਹਿੰਦੇ ਸਨ।
ਅਜਿਹੇ ਦੌਰ ਵਿਚ ਪੁਲਿਸ ਦੇ ਕਹਿਰ ਕਰਕੇ ਸੈਂਕੜੇ ਅਜਿਹੇ ਨੌਜਵਾਨ ਖਾਲਿਸਤਾਨੀ ਲਹਿਰ ਦੇ ਰਾਹ ਤੁਰ ਪਏ ਸਨ, ਜਿਨ੍ਹਾਂ ਨੇ ਕਦੇ ਖਿਡਾਰੀ, ਫੌਜੀ ਜਾਂ ਕੋਈ ਹੋਰ ਨੌਕਰੀਆਂ ਕਰਨ ਦੇ ਸੁਫਨੇ ਦੇਖੇ ਸਨ। ਚੈਂਪੀਅਨ ਐਥਲੀਟ ਸੁਰਜੀਤ ਸਿੰਘ ਪੇਂਟਾ ਵੀ ਉਸ ਕਹਿਰ ਭਰੇ ਸਮੇਂ ਦੀ ਭੇਂਟ ਚੜ੍ਹ ਕੇ ਭਿੰਡਰਾਂਵਾਲਾ ਟਾਈਗਰ ਫੋਰਸ ਵਿਚ ਸ਼ਾਮਲ ਹੋ ਗਿਆ ਸੀ। 1988 ਵਿਚ ਪੁਲਿਸ ਵਿਚਕਾਰ ਘਿਰ ਜਾਣ ‘ਤੇ ਸਾਇਨਾਈਡ ਨਿਗਲ ਕੇ ਮੌਤ ਨੂੰ ਪ੍ਰਵਾਨ ਹੋ ਗਿਆ ਸੀ। ਇਹ ਸਿਲਸਿਲਾ 90 ਦੇ ਦਹਾਕੇ ਦੇ ਸ਼ੁਰੂਆਤੀ ਦੌਰ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਸੀ, ਜਿਸ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਨਾਲ ਪੁਲਿਸ ਕਰਮੀ ਵੀ ਮੌਤ ਦੀ ਭੇਟ ਚੜ੍ਹ ਗਏ। ਇਸ ਦੌਰਾਨ ਦਿੱਲੀ ਪੁਲਿਸ ਸਿੱਖ ਨੌਜਵਾਨਾਂ ਦੇ ਜਬਰੀ ਨਿਸ਼ਾਨ ਇਸ ਲਈ ਲੈ ਰਹੀ ਸੀ, ਤਾਂ ਕਿ ਜੇ ਕੋਈ ਨੌਜਵਾਨ ਲਹਿਰ ਵਿਚ ਸ਼ਾਮਲ ਹੁੰਦਾ ਹੈ, ਤਾਂ ਉਸ ਦੀ ਪੂਰੀ ਜਾਣਕਾਰੀ ਰਿਕਾਰਡ ਵਿਚ ਰਹੇ। ਉਸ ਵੇਲੇ ਪੁਲਿਸ ਹਰੇਕ ਸਿੱਖ ਨੌਜਵਾਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਸੀ। ਚੁੱਪ-ਚੁਪੀਤੇ ਚਲਾਈ ਜਾ ਰਹੀ ਇਸ ਮੁਹਿੰਮ ‘ਚੋਂ 1930 ਦੇ ਦਹਾਕੇ ਵਿਚ ਜਰਮਨੀ ਦੇ ਯਹੂਦੀਆਂ ਦੀ ਪਛਾਣ ਤੇ ਨਿਸ਼ਾਨਦੇਹੀ ਲਈ ਚਲਾਈਆਂ ਮੁਹਿੰਮਾਂ ਦੀ ਝਲਕ ਸੀ। ਇਹ ਮੁਹਿੰਮ ਖਤਰਾ ਭਰਪੂਰ ਵੀ ਸੀ ਕਿਉਂਕਿ ਨਾਗਰਿਕ ਅਧਿਕਾਰ ਜਥੇਬੰਦੀਆਂ ਇਸ ਦਾ ਵਿਰੋਧ ਕਰ ਸਕਦੀਆਂ ਸਨ। ਸਿੱਖ ਭਾਈਚਾਰਾ ਇਸ ਦਾ ਵਿਰੋਧ ਕਰ ਸਕਦਾ ਸੀ, ਜਿਸ ਨਾਲ ਪੁਲਿਸ ਦੀ ਸ਼ਾਖ ਨੂੰ ਵੱਡਾ ਖਤਰਾ ਹੋ ਸਕਦਾ ਸੀ।
ਪਰ ਅੱਜ ਸਰਕਾਰ ਆਧਾਰ ਕਾਰਡ ਜ਼ਰੀਏ ਦੇਸ਼ ਦੇ ਹਰ ਨਾਗਰਿਕ ਦੀਆਂ ਅੱਖਾਂ ਤੇ ਹਥੇਲੀਆਂ, ਉਂਗਲਾਂ ਦੇ ਨਿਸ਼ਾਨ ਰਿਕਾਰਡ ਵਿਚ ਰੱਖ ਰਹੀ ਹੈ। ਨਾਗਰਿਕਾਂ ਦੀ ਪ੍ਰੋਫਾਈਲਿੰਗ ਕਰਨ ਵਾਲੀ ਆਧਾਰ ਕਾਰਡ ਨਾਂ ਦੀ ਸਕੀਮ ਮਨਮੋਹਨ ਸਿੰਘ ਸਰਕਾਰ ਨੇ ਸ਼ੁਰੂ ਕੀਤੀ ਸੀ। ਮੌਜੂਦਾ ਮੋਦੀ ਸਰਕਾਰ ਪੂਰੇ ਉਤਸ਼ਾਹ ਨਾਲ ਇਸ ਜ਼ਰੀਏ ਨਾਗਰਿਕਾਂ ਦੀ ਹਰ ਜਾਣਕਾਰੀ ਪੇਟੈਂਟ ਕਰਨ ‘ਤੇ ਲੱਗੀ ਹੋਈ ਹੈ ਪਰ ਇਸ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿਚ ਕਈ ਅਪੀਲਾਂ ਪਾਈਆਂ ਗਈਆਂ ਹਨ, ਉਨ੍ਹਾਂ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਵਕੀਲ ਮੁਕੁਲ ਰੋਹਤਗੀ ਵੱਲੋਂ ਸੁਪਰੀਮ ਕੋਰਟ ‘ਚ ਦਿੱਤੇ ਤਰਕ ਚੌਂਕਾ ਦੇਣ ਵਾਲੇ ਹਨ।
ਰੋਹਤਗੀ ਨੇ ਕਿਹਾ ਕਿ ਭਾਰਤ ਵਾਸੀਆਂ ਦਾ ਸਰੀਰ ਆਪਣਾ ਹੈ ਹੀ ਨਹੀਂ, ਵਿਸ਼ੇਸ਼ ਹਾਲਾਤ ਵਿਚ ਨਾਗਰਿਕਾਂ ਤੋਂ ਇਹ ਅਧਿਕਾਰ ਖੋਹਿਆ ਜਾ ਸਕਦਾ ਹੈ। ਜੇ ਸਰਕਾਰ ਚਾਹੇ ਤਾਂ ਜਦ ਮਰਜ਼ੀ ਨਾਗਰਿਕਾਂ ਤੋਂ ਉਨ੍ਹਾਂ ਦੇ ਸਰੀਰ ਦਾ ਹੱਕ ਖੋਹ ਸਕਦੀ ਹੈ। ਜਦਕਿ ਯੂ.ਪੀ.ਏ. ਸਰਕਾਰ ਦੌਰਾਨ ਵਕੀਲ ਨੰਦਨ ਨਿਲੇਕਣੀ ਕਹਿੰਦੇ ਸਨ ਕਿ ਹੱਥਾਂ ਤੇ ਅੱਖਾਂ ਦੇ ਨਿਸ਼ਾਨਾਂ ਜ਼ਰੀਏ ਨਿੱਜਤਾ ਦੀ ਉਲੰਘਣਾ ਦਾ ਤਰਕ ਫਾਲਤੂ ਹੈ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੀ ਨਿੱਜਤਾ ਦਾ ਮਾਲਕ ਤੁਹਾਡਾ ਮੋਬਾਈਲ ਫੋਨ ਹੈ, ਜੋ ਹਰ ਪਲ ਤੁਹਾਨੂੰ ਟਰੇਸ ਕਰ ਰਿਹਾ ਹੈ। ਮਜ਼ਬੂਰੀ ਤੇ ਮਰਜ਼ੀ ਵਿਚ ਅੰਤਰ ਹੁੰਦਾ ਹੈ, ਮੋਬਾਈਲ ਫੋਨ ਖਰੀਦਣਾ ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਜਦਕਿ ਆਧਾਰ ਨੂੰ ਪੈਨ ਨਾਲ ਜੋੜਨਾ ਨਾਗਰਿਕਾਂ ‘ਤੇ ਥੋਪਿਆ ਹੋਇਆ ਕਾਨੂੰਨ ਹੈ।
ਦਰਅਸਲ ਆਧਾਰ ਨੂੰ ਪੈਨ ਕਾਰਡ ਨਾਲ ਜੋੜ ਕੇ ਭਾਰਤ ਸਰਕਾਰ ਹਰੇਕ ਨਾਗਰਿਕ ‘ਤੇ ਅਸਿੱਧੇ ਰੂਪ ਵਿਚ ਨਜ਼ਰ ਰੱਖਣਾ ਚਾਹੁੰਦੀ ਹੈ। ਸਰਕਾਰ ਦੇ ਇਸ ਨਵੇਂ ਕਾਨੂੰਨ ਦਾ ਹਰ ਨਾਗਰਿਕ ਵਿਰੋਧ ਕਰ ਰਿਹਾ ਹੈ। ਕਿਉਂਕਿ ਜੇ 80 ਦੇ ਦਹਾਕੇ ਵਿਚ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਸਿੱਖ ਨੌਜਵਾਨਾਂ ਦੀ ਪ੍ਰੋਫਾਈਲਿੰਗ ਕਰ ਸਕਦੀ ਹੈ, ਤਾਂ ਕਿਵੇਂ ਮੰਨਿਆ ਜਾ ਸਕਦਾ ਹੈ 21ਵੀਂ ਸਦੀ ਦੇ ਦੂਜੇ ਦਹਾਕੇ ਵਿਚ ਮੁਸਲਮਾਨਾਂ, ਸਿੱਖਾਂ, ਇਸਾਈਆਂ, ਦਲਿਤਾਂ, ਕਸ਼ਮੀਰੀਆਂ, ਆਦਿਵਾਸੀਆਂ ਤੇ ਉੱਤਰ ਪੂਰਬੀ ਪ੍ਰਦੇਸ਼ ਦੇ ਲੋਕਾਂ ਪ੍ਰੋਫਾਈਲਿੰਗ ਨਹੀਂ ਕੀਤੀ ਜਾ ਸਕਦੀ ਤੇ ਉਸਦਾ ਦੁਰਉਪਯੋਗ ਨਹੀਂ ਕੀਤਾ ਜਾ ਸਕਦਾ ?

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article