PUNJABMAILUSA.COM

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

 Breaking News

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ
November 20
10:21 2019

-ਯਹੂਦੀ ਤੇ ਮੁਸਲਿਮ ਭਾਈਚਾਰੇ ਨਾਲ ਵਾਪਰੀਆਂ ਸਭ ਤੋਂ ਵੱਧ ਨਫਰਤੀ ਅਪਰਾਧ ਦੀਆਂ ਘਟਨਾਵਾਂ
ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਸਿੱਖ ਧਰਮ ਅਮਰੀਕਾ ‘ਚ ਨਫ਼ਰਤ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹੈ। ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਕਰੀਬ 60 ਮਾਮਲੇ ਅਮਰੀਕੀ ਏਜੰਸੀ ਐੱਫ.ਬੀ.ਆਈ. ਨੂੰ 2018 ‘ਚ ਮਿਲੇ ਹਨ। ਇਸ ਤੋਂ ਵੱਧ ਅਜਿਹੀਆਂ ਘਟਨਾਵਾਂ ਸਿਰਫ਼ ਯਹੂਦੀਆਂ ਤੇ ਮੁਸਲਿਮ ਭਾਈਚਾਰੇ ਨਾਲ ਹੀ ਵਾਪਰੀਆਂ ਹਨ। ਇਸ ਤਰ੍ਹਾਂ ਵੱਖ-ਵੱਖ ਏਜੰਸੀਆਂ ਕੋਲ ਪਿਛਲੇ ਸਾਲ 7,120 ਮਾਮਲੇ ਆਏ ਹਨ। ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 7,175 ਸੀ। ਐੱਫ.ਬੀ.ਆਈ. ਨੇ ਕਈ ਏਜੰਸੀਆਂ ਵੱਲੋਂ ਦਿੱਤਾ ਡਾਟਾ ਰਿਲੀਜ਼ ਕੀਤਾ ਹੈ। ਇਸ ‘ਚ ਅਪਰਾਧਾਂ, ਪੀੜਤਾਂ, ਮੁਲਜ਼ਮਾਂ ਤੇ ਥਾਵਾਂ ਦਾ ਵੇਰਵਾ ਹੈ। ਇਹ ਅਪਰਾਧ ਨਸਲ, ਧਰਮ, ਲਿੰਗ ਤੇ ਹੋਰ ਪੱਖਾਂ ਤੋਂ ਕੀਤੇ ਗਏ ਹਨ। ਯਹੂਦੀਆਂ ਨੂੰ ਸਭ ਤੋਂ ਵੱਧ ਸ਼ਿਕਾਰ ਬਣਾਇਆ ਗਿਆ ਹੈ ਤੇ 835 ਮਾਮਲੇ ਹਨ, ਦੂਜੇ ਨੰਬਰ ‘ਤੇ ਮੁਸਲਿਮ (188) ਤੇ ਤੀਜੇ ਉਤੇ ਸਿੱਖ (60) ਹਨ। 91 ਅਪਰਾਧ ਹੋਰਾਂ ਧਰਮਾਂ ਖ਼ਿਲਾਫ਼ ਹਨ। ਹਿੰਦੂਆਂ ਨੂੰ 12 ਵਾਰ ਤੇ 10 ਵਾਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਨਫ਼ਰਤ ਝੱਲਣੀ ਪਈ ਹੈ। ਸਿੱਖਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ‘ਚ 49 ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ 69 ਪੀੜਤ ਹਨ। ਨਸਲੀ ਨਫ਼ਰਤ ਦੇ 4,047 ਅਪਰਾਧ ਐੱਫ.ਬੀ.ਆਈ. ਕੋਲ ਰਿਪੋਰਟ ਕੀਤੇ ਗਏ ਹਨ। ਸਭ ਤੋਂ ਵੱਧ 1,943 ਨਫ਼ਰਤੀ ਘਟਨਾਵਾਂ ਅਫ਼ਰੀਕੀ-ਅਮਰੀਕੀਆਂ ਨਾਲ ਵਾਪਰੀਆਂ ਹਨ ਤੇ ਰੰਗ ਦੇ ਆਧਾਰ ਉੱਤੇ ਹਨ।
ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ‘ਚ ਵਾਪਰਦੇ ਨਫ਼ਰਤੀ ਅਪਰਾਧ ਬੜੇ ਤਰੀਕੇ ਨਾਲ ‘ਘਟਾ ਕੇ ਪੇਸ਼ ਕੀਤੇ ਜਾਂਦੇ ਹਨ’ ਤੇ ਇਹ ਬਹੁਤ ਮੰਦਭਾਗਾ ਹੈ। 2017 ਤੋਂ ਬਾਅਦ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ 200 ਫ਼ੀਸਦੀ ਵਧੇ ਹਨ ਤੇ ਸਿੱਖ ਧਰਮ ਨੂੰ ਵੱਡੀ ਗਿਣਤੀ ‘ਚ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅੰਕੜੇ ਸਟੀਕ ਜਾਣਕਾਰੀ ਨਹੀਂ ਦਿੰਦੇ। ਫ਼ਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਇਸ ਅਪਰਾਧ ਬਾਰੇ ਸ਼ਨਾਖ਼ਤ ਤੇ ਕਾਰਵਾਈ ਪ੍ਰਭਾਵੀ ਬਣਾਉਣ ਦੀ ਲੋੜ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Read Full Article
    ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

Read Full Article
    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article
    ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

Read Full Article
    ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

Read Full Article
    ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

Read Full Article
    ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

Read Full Article
    ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

Read Full Article
    ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

Read Full Article
    ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

Read Full Article
    ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

Read Full Article
    ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

Read Full Article