PUNJABMAILUSA.COM

ਸਿੱਖ ਜਰਨੈਲਾਂ ਦੇ ਯੋਗਦਾਨ ਬਾਰੇ ਦਿੱਲੀ ਕਮੇਟੀ ਨੇ ਕਰਾਇਆ ਸੈਮੀਨਾਰ

ਸਿੱਖ ਜਰਨੈਲਾਂ ਦੇ ਯੋਗਦਾਨ ਬਾਰੇ ਦਿੱਲੀ ਕਮੇਟੀ ਨੇ ਕਰਾਇਆ ਸੈਮੀਨਾਰ

ਸਿੱਖ ਜਰਨੈਲਾਂ ਦੇ ਯੋਗਦਾਨ ਬਾਰੇ ਦਿੱਲੀ ਕਮੇਟੀ ਨੇ ਕਰਾਇਆ ਸੈਮੀਨਾਰ
December 02
17:51 2017

ਜੱਸਾ ਸਿੰਘ ਆਹਲੂਵਾਲਿਆ ਦੇ ਯੋਗਦਾਨ ਨੂੰ ਕਮੇਟੀ ਸਕੂਲਾਂ ਦੇ ਸਿਲੈਬਸ ਦਾ ਹਿੱਸਾ ਬਣਾਇਆ ਜਾਵੇਗਾ
ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘‘ਖਾਲਸਾ ਰਾਜ ਦੀ ਸਥਾਪਨਾ ਵਿਚ ਸਿੱਖ ਜਰਨੈਲਾਂ ਦਾ ਯੋਗਦਾਨ’’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬ ਕੌਰ ਐਡੀਟੋਰੀਅਮ ਵਿਖੇ ਹੋਏ ਪ੍ਰੋਗਰਾਮ ਦੌਰਾਨ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਵਾਗਤੀ ਸ਼ਬਦਾ ਰਾਹੀਂ ਸੈਮੀਨਾਰ ਦਾ ਉਦਘਾਟਨ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਅਰੰਭਕ ਸ਼ਬਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਜਸਬੀਰ ਸਿੰਘ ਸਾਬਰ ਨੇ ਪਹਿਲਾ ਪਰਚਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਨੇ ਦੂਜਾ ਪਰਚਾ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਵਿਚਾਰ ਚਰਚਾ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਥਕ ਵਿਚਾਰਾਂ ਅਤੇ ਪ੍ਰਧਾਨਗੀ ਭਾਸ਼ਣ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਦਿੰਦੇ ਹੋਏ ਸਿੱਖ ਜਰਨੈਲਾਂ ਵੱਲੋਂ ਬਹਾਦਰੀ ਨਾਲ ਕੌਮ ਦੀ ਕੀਤੀ ਗਈ ਅਗਵਾਹੀ ਦਾ ਜਿਕਰ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਧੰਨਵਾਦ ਕਰਨ ਦੀ ਰਸਮ ਨਿਭਾਈ।
ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਘਰ-ਘਰ ਤਕ ਪਹੁੰਚਾਉਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਜਰਨੈਲਾਂ ਦੇ ਕਰਕੇ ਅੱਜ ਸਿੱਖ ਇਤਿਹਾਸ ਜੀਵਿਤ ਹੋਣ ਦਾ ਦਾਅਵਾ ਕੀਤਾ। ਕਾਲਕਾ ਨੇ ਐਲਾਨ ਕੀਤਾ ਕਿ ਦਿੱਲੀ ਫਤਹਿ ਕਰਨ ਵਾਲੇ ਸਾਥੀ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲਿਆ ਦੇ ਸਿੱਖ ਇਤਿਹਾਸ ’ਚ ਯੋਗਦਾਨ ਨੂੰ ਦਿੱਲੀ ਕਮੇਟੀ ਸਕੂਲਾਂ ਦੀ ਧਾਰਮਿਕ ਪੁਸਤਕ ਦੇ ਸਿਲੈਬਸ ਦਾ ਹਿੱਸਾ ਬਣਾਇਆ ਜਾਵੇਗਾ। ਕਿਉਂਕਿ ਆਹਲੂਵਾਲਿਆਂ ਦੀ ਤੀਜ਼ੀ ਜਨਮ ਸ਼ਤਾਬਦੀ 2018 ’ਚ ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਮਨਾਈ ਜਾਣੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਤੋਂ ਬਾਅਦ ਕੌਮ ’ਚ ਪੈਦਾ ਹੋਏ ਉਤਸ਼ਾਹ ਦਾ ਹਵਾਲਾ ਦਿੰਦੇ ਹੋਏ ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਮਾਨਮੱਤੇ ਇਤਿਹਾਸ ਨੂੰ ਸੰਭਾਲਣ ਵਾਸਤੇ ਅਜਿਹੇ ਸੈਮੀਨਾਰ ਅੱਗੇ ਵੀ ਕਰਾਉਣ ਦਾ ਅਹਿਦ ਲਿਆ ਗਿਆ।
ਸਿਰਸਾ ਨੇ ਕਿਹਾ ਕਿ ਮਹਾਨ ਸਿੱਖ ਜਰਨੈਲਾਂ ਦੇ ਕਰਕੇ ਦਿੱਲੀ ’ਚ ਅੱਜ ਇਤਿਹਾਸਿਕ ਗੁਰਦੁਆਰਿਆਂ ਦੀ ਹੋਂਦ ਹੈ। ਜਿਨ੍ਹਾਂ ਨੇ ਰਾਜ ਸੱਤਾ ਪ੍ਰਾਪਤ ਕਰਕੇ ਗੁਰਦੁਆਰਿਆਂ ਦੀ ਹੋਂਦ ਲਈ ਰਾਜ ਨੂੰ ਕੁਰਬਾਨ ਕਰ ਦਿੱਤਾ। ਸਿਰਸਾ ਨੇ ਦਾਅਵਾ ਕੀਤਾ ਕਿ ਸਿੱਖ ਜਰਨੈਲਾਂ ਦਾ ਕੋਈ ਸਾਨੀ ਨਹੀਂ ਹੈ। ਜਦੋਂ ਦਿੱਲੀ ਕਮੇਟੀ ਨੇ ਪਹਿਲੀ ਵਾਰ ਲਾਲ ਕਿਲੇ੍ਹ ਤੇ ਫਤਹਿ ਦਿਵਸ ਮਨਾਇਆ ਤਾਂ ਉਸ ਵੇਲੇ ਸਾਡੇ ਬੱਚਿਆਂ ਦੇ ਨਾਲ ਹੀ ਦਿੱਲੀ ’ਚ ਪਿੱਛਲੇ 50 ਸਾਲ ਤੋਂ ਰਹਿ ਰਹੇ ਸਿੱਖਾਂ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ 1783 ’ਚ ਸਿੱਖਾਂ ਨੇ ਲਾਲ ਕਿਲ੍ਹਾ ਫਤਹਿ ਕੀਤਾ ਸੀ।
ਸਿਰਸਾ ਨੇ ਭਾਈ ਬਲਦੇਵ ਸਿੰਘ ਵਡਾਲਾ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਜ ਕੌਮ ’ਚ ਐਸੇ ਪ੍ਰਚਾਰਕ ਪੈਦਾ ਹੋ ਗਏ ਹਨ ਜਿਨ੍ਹਾਂ ਦੀ ਸ਼ਬਦਾਵਲੀ ਕਿਸੇ ਵੀ ਤਰੀਕੇ ਨਾਲ ਪ੍ਰਚਾਰਕਾਂ ਵਾਲੀ ਨਹੀਂ ਹੈ। ਜਿਹੜੇ ਕੌਮ ਦੇ ਵਿਖਰੇ ਸਿਰਾਂ ਨੂੰ ਜੋੜਨ ਦੀ ਬਜਾਏ ਤੋੜਨ ਦਾ ਕਾਰਜ ਕਰ ਰਹੇ ਹਨ। ਕੌਮ ਦੇ ਬੁੱਧੀਜੀਵੀਆਂ ਨੂੰ ਕੌਮ ’ਚ ਪੈਦਾ ਹੋ ਰਹੇ ਨਾ ਪੱਖੀ ਰੁਝਾਨ ’ਤੇ ਠੱਲ ਪਾਉਣ ਦਾ ਤਰੀਕਾ ਲੱਭਣ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਆਪਣੇ ਮਨ ਦਾ ਦਰਦ ਜਾਹਿਰ ਕੀਤਾ। ਸਿਰਸਾ ਨੇ ਕਿਹਾ ਕਿ ਚਾਰ ਭਾਂਡੇ ਕੱਠੇ ਹੁੰਦੇ ਹਨ ਤਾਂ ਖੜਕਦੇ ਜਰੂਰ ਹਨ ਪਰ ਅਸੀਂ ਇਹ ਕਾਰਜ ਚਾਰ ਦੀਵਾਰੀ ਵਿਚ ਵੀ ਕਰ ਸਕਦੇ ਹਾਂ। ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸਿੱਖਾਂ ’ਚ ਆਪੇ ਹੀ ਇੱਕ-ਦੂਜੇ ਨੂੰ ਭੰਡਣ ਦੀ ਚਲ ਰਹੀ ਮੁਹਿੰਮ ਨੂੰ ਸਿਰਸਾ ਨੇ ਕੌਮ ਦੇ ਭਵਿੱਖ ਲਈ ਖ਼ਤਰਨਾਕ ਦੱਸਿਆ। ਬੁਲਾਰਿਆਂ ਨੇ ਸਿੱਖ ਜਰਨੈਲਾਂ ਵੱਲੋਂ ਸਿੱਖ ਸਿਧਾਂਤਾ ਦੀ ਰੌਸ਼ਨੀ ’ਚ ਖਾਲਸਾ ਰਾਜ ਸਥਾਪਿਤ ਕਰਨ ਉਪਰੰਤ ਧਰਮ ਨਿਰਪੱਖ ਸਮਾਜ ਦੀ ਨੀਂਹ ਰੱਖਣ ਨੂੰ ਵੱਡਾ ਕਦਮ ਦੱਸਿਆ। ਇਸ ਮੌਕੇ ਵਿਦਿਵਾਨਾ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article