PUNJABMAILUSA.COM

ਸਿੱਖ-ਅਮੈਰਿਕਨ ਵਿਦਿਆਰਥੀ ਨੇ ਜਿੱਤਿਆ ਕੌਮੀ ਭਾਸ਼ਣ ਮੁਕਾਬਲਾ

ਸਿੱਖ-ਅਮੈਰਿਕਨ ਵਿਦਿਆਰਥੀ ਨੇ ਜਿੱਤਿਆ ਕੌਮੀ ਭਾਸ਼ਣ ਮੁਕਾਬਲਾ

ਸਿੱਖ-ਅਮੈਰਿਕਨ ਵਿਦਿਆਰਥੀ ਨੇ ਜਿੱਤਿਆ ਕੌਮੀ ਭਾਸ਼ਣ ਮੁਕਾਬਲਾ
July 03
21:30 2017

ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿੱਚ ਇਕ ਸਿੱਖ-ਅਮੈਰਿਕਨ ਵਿਦਿਆਰਥੀ ਨੇ ਇਸ ਸਾਲ ਦਾ ਕੌਮੀ ਭਾਸ਼ਣ ਤੇ ਬਹਿਸ ਮੁਕਾਬਲਾ ਜਿੱਤ ਲਿਆ ਹੈ। ਇਸ ਮੁਕਾਬਲੇ ਨੂੰ ਦੇਸ਼ ਵਿੱਚ ਹਾਈ ਸਕੂਲਾਂ ਦਾ ਸਭ ਤੋਂ ਅਹਿਮ ਮੁਕਾਬਲਾ ਮੰਨਿਆ ਜਾਂਦਾ ਹੈ। ਸਿੱਖ ਵਿਦਿਆਰਥੀ ਜੇਜੇ ਕਪੂਰ ਨੇ ਇਕ ਸਮਾਜਿਕ ਮੁੱਦੇ ਉਤੇ ‘ਲੈਟ’ਸ ਡਾਂਸ’ ਸਿਰਲੇਖ ਵਾਲੀ ਪ੍ਰੇਰਣਾਦਾਇਕ ਤਕਰੀਰ ਖ਼ੁਦ ਲਿਖੀ ਸੀ।
ਵੈਸਟ ਡੇਜ਼ ਮੋਇਨੀਜ਼ ਕਮਿਊਨਿਟੀ ਸਕੂਲਜ਼ ਦੀ ਰਿਪੋਰਟ ਮੁਤਾਬਕ ਉਸ ਨੇ ਭਾਸ਼ਣ, ਜਿਸ ਨੇ ਮੌਲਿਕ ਤਕਰੀਰ ਸ਼੍ਰੇਣੀ ਵਿੱਚ ਮੁਕਾਬਲਾ ਜਿੱਤਿਆ, ਦੀ ਸ਼ੁਰੂਆਤ ਬਾਲੀਵੁੱਡ ਡਾਂਸ ਨਾਲ ਕੀਤੀ ਅਤੇ ਉਸ ਨੇ ਤਕਰੀਰ ਇਕ ਸਿੱਖ ਅਮੈਰਿਕਨ ਨੌਜਵਾਨ ਵਜੋਂ ਆਪਣੇ ਤਜਰਬਿਆਂ ਨਾਲ ਰੰਗੀ ਹੋਈ ਸੀ। ਉਸ ਨੇ ਮੁਕਾਬਲੇ ਦੇ ਸੈਮੀ ਫਾਈਨਲ ਅਤੇ ਫਾਈਨਲ ਗੇੜਾਂ ਵਿੱਚ ਸਿਖ਼ਰਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਚੁੰਮੀ।
ਵੈਸਟ ਡੇਜ਼ ਮੋਇਨੀਜ਼, ਆਇਓਵਾ ਵਿੱਚ ਵੈਲੀ ਹਾਈ ਸਕੂਲ ਜੂਨੀਅਰ ਜੇਜੇ ਕਪੂਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ 9/11 ਅਤਿਵਾਦੀ ਹਮਲੇ ਬਾਅਦ ਸਿੱਖ ਤੇ ਮੁਸਲਿਮ ਪਛਾਣ ਬਾਰੇ ਬਣੀ ਧਾਰਨਾ ਨੂੰ ਉਭਾਰਿਆ। ਉਸ ਨੇ ਦੱਸਿਆ ਕਿ 11 ਸਤੰਬਰ, 2011 ਨੂੰ ਹੋਏ ਹਮਲੇ ਸਮੇਂ ਉਹ ਮਹਿਜ਼ ਦੋ ਸਾਲਾਂ ਦਾ ਸੀ। ਉਸ ਦਾ ਪਰਿਵਾਰ ਖ਼ਬਰਾਂ ਦੇਖ ਰਿਹਾ ਸੀ ਜਦੋਂ ਉਸ ਨੇ ਸੋਚਿਆ ਕਿ ਉਸ ਦੇ ਪਿਤਾ ਦੀ ਟੀਵੀ ਸਕਰੀਨ ’ਤੇ ਤਸਵੀਰ ਆ ਰਹੀ ਹੈ ਅਤੇ ਉਸ ਨੇ ਇਹ ਆਪਣੇ ਪਰਿਵਾਰ ਨੂੰ ਦਿਖਾਈ। ਅਸਲ ਵਿੱਚ ਇਹ ਤਸਵੀਰ ਅਲ-ਕਾਇਦਾ ਦੇ ਸਾਬਕਾ ਆਗੂ ਓਸਾਮਾ ਬਿਨ ਲਾਦਿਨ ਦੀ ਸੀ। ਇਸ ਅੱਲ੍ਹੜ ਨੂੰ ਇਹ ਘਟਨਾ ਨਹੀਂ ਯਾਦ ਪਰ ਇਸ ਨਾਲ ਉਸ ਦੇ ਪਿਤਾ ਦੀ ਜ਼ਿੰਦਗੀ ਵਿੱਚ ਇਕ ਨਵਾਂ ਮੋੜ ਆਇਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲੋਕ ਕੀ ਸਮਝਣਗੇ। ਇਸ ਵਿਸ਼ੇ ’ਚ ਉਸ ਦੀ ਰੁਚੀ ਉਦੋਂ ਹੋਰ ਤੀਬਰ ਹੋ ਗਈ ਜਦੋਂ ਇਕ ਰੈਸਤਰਾਂ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਿਹਾ, ‘ਓਸਾਮਾ, ਘਰ ਜਾਓ।’ ਉਸ ਨੇ ਕਿਹਾ, ‘ਮੈਂ ਅਮਰੀਕੀ ਹਾਂ। ਮੈਂ ਆਪਣੀ ਸਾਰੀ ਉਮਰ ਇਥੇ ਰਿਹਾ ਹਾਂ। ਇਹ ਮੇਰਾ ਘਰ ਹੈ। ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਨਾਤੇ ਮੈਂ ਭਾਸ਼ਣ ਤੇ ਬਹਿਸ ਰਾਹੀਂ ਸਿੱਖਾਂ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ। ਇਸ ਪਲੈਟਫਾਰਮ ਦੀ ਮੈਂ ਵਰਤੋਂ ਕੀਤੀ ਹੈ।’

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article