PUNJABMAILUSA.COM

ਸਿੱਖਿਆ ਵਿਭਾਗ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਰਹੀਆਂ ਸ਼ਾਨਦਾਰ

ਸਿੱਖਿਆ ਵਿਭਾਗ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਰਹੀਆਂ ਸ਼ਾਨਦਾਰ

ਸਿੱਖਿਆ ਵਿਭਾਗ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਰਹੀਆਂ ਸ਼ਾਨਦਾਰ
March 13
17:20 2018

ਮੁੱਖ ਉਪਲਬਧੀਆਂ: ਪ੍ਰੀ ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ, ਸਕੂਲਾਂ ਵਿੱਚ ਕੰਪਿਊਟਰੀਕਰਨ ਦੀ ਮੁਹਿੰਮ, ਵੋਕੇਸ਼ਨਲ ਤੇ ਹੁਨਰ ਵਿਕਾਸ ਸਿਖਲਾਈ, ਪੀਐਸਈਬੀ ਕਾਰਜਪ੍ਰਣਾਲੀ ਵਿੱਚ ਸੁਧਾਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਅਧਿਆਪਕ ਸਿਖਲਾਈ
ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਦੀ ਸਹਿਮਤੀ ਦਿੱਤੀ ਹੈ ਤਾਂ ਕਿ ਪੰਜਾਬ ਨੂੰ ਇਸ ਖੇਤਰ ਵਿੱਚ ਦੇਸ਼ ਵਿੱਚੋਂ ਮੋਹਰ ਬਣਾਇਆ ਜਾਵੇ। ਇਸ ਤਹਿਤ ਸਰਕਾਰ ਦੇ ਕਾਰਜਕਾਲ ਦੇ ਇਕ ਸਾਲ ਵਿੱਚ ਸਿੱਖਿਆ ਵਿਭਾਗ ਨੇ ਕਈ ਯੁੱਗ ਪਲਟਾਊ ਕਦਮ ਚੁੱਕੇ ਹਨ। ਇਹ ਖੁਲਾਸਾ ਕਰਦਿਆਂ ਇੱਥੇ ਇਕ ਬਿਆਨ ਵਿੱਚ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਵਿੱਚੋਂ ਸਭ ਤੋਂ ਅਹਿਮ 14 ਨਵੰਬਰ 2017 ਤੋਂ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਤਿੰਨ ਤੋਂ ਛੇ ਸਾਲ ਉਮਰ ਵਰਗ ਦੇ ਤਕਰੀਬਨ 1.60 ਲੱਖ ਵਿਦਿਆਰਥੀਆਂ ਨੂੰ ਪ੍ਰੀ ਪ੍ਰਾਇਮਰੀ ਸੈਕਸ਼ਨਾਂ ਵਿੱਚ ਦਾਖ਼ਲ ਕੀਤਾ ਗਿਆ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੇਵਾ ਨਿਸਮਾਂ ਵਿੱਚ ਸੋਧ ਰਾਹੀਂ ਸਰਹੱਦੀ ਜ਼ਿਲ੍ਹਿਆਂ ਦੇ ਸਿੱਖਿਆ ਪ੍ਰਸ਼ਾਸਕਾਂ ਅਤੇ ਅਧਿਆਪਕਾਂ ਦਾ ਵੱਖਰਾ ਕੇਡਰ ਕਾਇਮ ਕੀਤਾ ਗਿਆ, ਜਿਸ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ। ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਈ.ਈ.) ਦੀਆਂ ਛੇ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਸ.ਈ) ਦੀਆਂ ਛੇ ਆਸਾਮੀਆਂ ਹੋਣਗੀਆਂ। ਸਰਹੱਦੀ ਖੇਤਰ ਕਾਡਰ ਵਿਚਲੇ ਅਧਿਆਪਕ ਸਿਰਫ਼ ਆਪਣੇ ਜ਼ਿਲ੍ਹਿਆਂ ਵਿੱਚ ਹੀ ਤਰੱਕੀ ਲੈ ਸਕਣਗੇ। ਹੋਰ ਅਹਿਮ ਕਦਮਾਂ ਬਾਰੇ ਦੱਸਦਿਆਂ ਮੰਤਰੀ ਨੇ ਖੁਲਾਸਾ ਕੀਤਾ ਕਿ ਪ੍ਰੀ ਪ੍ਰਾਇਮਰੀ, ਪ੍ਰਾਇਮਰੀ ਅਤੇ ਮਿਡਲ ਪੱਧਰ ਉਤੇ ਵਿਦਿਆਰਥੀਆਂ ਵਿੱਚ ਸਿੱਖਣ ਦਾ ਪੱਧਰ ਵਧਾਉਣ ਦੇ ਉਦੇਸ਼ ਨਾਲ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਗਰਾਮ ਅਗਸਤ 2017 ਵਿੱਚ ਸ਼ੁਰੂ ਕੀਤਾ ਗਿਆ। ਅਧਿਆਪਕਾਂ ਦੀ ਸਿਖਲਾਈ ਵੀ ਯਕੀਨੀ ਬਣਾਈ ਗਈ। ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਗੁਣਨਾ ਕਰਨ ਅਤੇ ਛਿਮਾਹੀ ਪ੍ਰੀਖਿਆਵਾਂ ਤੋਂ ਬਾਅਦ ਪਤਾ ਚੱਲਿਆ ਕਿ ਗਣਿਤ, ਪੰਜਾਬ ਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਤਕਰੀਬਨ 40 ਫੀਸਦੀ ਇਜ਼ਾਫਾ ਹੋਇਆ ਹੈ।
ਅਧਿਆਪਕ ਭਰਤੀ ਦੇ ਪਹਿਲੂ ਉਤੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਖੁਲਾਸਾ ਕੀਤਾ ਕੀਤਾ ਆਰਟ ਤੇ ਕਰਾਫਟ, ਈਟੀਟੀ ਅਤੇ ਮਾਸਟਰ ਕੇਡਰ ਵਿੱਚ ਤਕਰੀਬਨ 1645 ਅਧਿਆਪਕ ਭਰਤੀ ਕੀਤੇ ਗਏ। ਇਸ ਤੋਂ ਇਲਾਵਾ ਮਾਸਟਰ ਕੇਡਰ ਵਿੱਚ 3582 ਹੋਰ ਅਧਿਆਪਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਹੜੀ ਛੇਤੀ ਮੁਕੰਮਲ ਹੋ ਜਾਵੇਗੀ। ਮੰਤਰੀ ਨੇ ਇਹ ਵੀ ਕਿਹਾ ਕਿ 1800 ਅਧਆਿਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਤਰਸ ਦੇ ਆਧਾਰ ਉਤੇ 174 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਤਰੱਕੀਆਂ ਵਿੱਚ ਖੜੋਤ ਨੂੰ ਤੋੜਦਿਆਂ, ਪ੍ਰਿੰਸੀਪਲ ਕੇਡਰ ਤੋਂ ਅੱਠ ਅਧਆਿਪਕਾਂ ਨੂੰ ਡਿਪਟੀ ਡਾਇਰੈਕਟਰ, 551 ਤਰੱਕੀਆਂ ਪ੍ਰਿੰਸੀਪਲ ਕੇਡਰ ਵਿੱਚ, 23 ਤਰੱਕੀਆਂ ਮਾਸਟਰ ਕੇਡਰ ਤੋਂ ਹੈੱਡ ਮਾਸਟਰ ਕੇਡਰ ਵਿੱਚ, ਜੇਬੀਟੀ/ਈਟੀਟੀ ਤੋਂ 725 ਤਰੱਕੀਆਂ ਮਾਸਟਰ ਕੇਡਰ ਵਿੱਚ ਅਤੇ ਸੈਂਟਰ ਹੈੱਡ ਟੀਚਰਜ਼ ਤੋਂ 101 ਤਰੱਕੀਆਂ ਬੀਪੀਈਓ ਵਿੱਚ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜ਼ਿਲ੍ਹਾ ਫਤਹਿਗੜ੍ਹ ਸਾਹਬਿ ਤੇ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਮੋਬਾਈਲ ਆਧਾਰਤ ਹਾਜ਼ਰੀ ਲਈ ਘੱਟ ਕੀਮਤ ਵਾਲੀ ਬਾਇਓਮੀਟਰਿਕ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਇਓਮੀਟਰਿਕ ਆਧਾਰਤ ਹਾਜ਼ਰੀ ਪ੍ਰਣਾਲੀ ਸ਼ੁਰੂ ਕਰਨ ਦੀ ਤਜਵੀਜ਼ ਹੈ ਅਤੇ ਸਿੱਖਿਆ ਦਫ਼ਤਰਾਂ ਨੇ ਯੋਜਨਾ ਘੜੀ ਹੈ, ਜਿਸ ਨੂੰ ਵਿੱਤ ਵਿਭਾਗ ਨੂੰ 2018-19 ਵਿੱਚ ਵਿਚਾਰ ਕਰਨ ਲਈ ਸੌਂਪ ਦਿੱਤਾ ਗਿਆ ਹੈ। ਸਿੱਖਿਆ ਵਿੱਚ ਗੁਣਵੱਤਾ ਸੁਧਾਰ ਲਈ ਸਕੂਲ ਗਰੇਡਿੰਗ ਅਤੇ ਬਿਹਤਰੀਨ ਸਕੂਲ ਐਵਾਰਡ ਵਰਗੇ ਕਦਮ ਵੀ ਚੁੱਕੇ ਗਏ ਹਨ, ਜਿਸ ਤਹਿਤ ਹਰੇਕ ਬਲਾਕ ਦੇ ਇਕ ਪ੍ਰਾਇਮਰੀ ਸਕੂਲ ਅਤੇ ਹਰੇਕ ਜ਼ਿਲ੍ਹੇ ਦੇ ਇਕ ਇਕ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ ਬਿਹਤਰੀਨ ਸਕੂਲ ਐਵਾਰਡ ਲਈ ਚੁਣਿਆ ਜਾਵੇਗਾ। ਇਸ ਤਹਿਤ ਪ੍ਰਾਇਮਰੀ ਸਕੂਲ ਨੂੰ ਦੋ ਲੱਖ ਰੁਪਏ, ਮਿਡਲ ਸਕੂਲ ਨੂੰ ਪੰਜ ਲੱਖ, ਹਾਈ ਸਕੂਲ ਨੂੰ 7.5 ਲੱਖ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਅਕਾਦਮਿਕ ਸੈਸ਼ਨ ਮੁੱਕਣ ਉਤੇ ਦਿੱਤੇ ਜਾਣਗੇ। ਖੇਡਾਂ ਨੂੰ ਹੁਲਾਰਾ ਦੇਣ ਲਈ ਵਿਭਾਗ ਨੇ 2017-18 ਅਕਾਦਮਿਕ ਵਰ੍ਹੇ ਦੌਰਾਨ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ। ਇਹ ਖੇਡਾਂ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਪਟਿਆਲਾ ਵਿਖੇ ਕਰਵਾਈਆਂ ਗਈਆਂ। ਸੈਕੰਡਰੀ ਪੱਧਰ ਉਤੇ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਉਤੇ ਸਾਲਾਨਾ ਮੁਕਾਬਲੇ ਕਰਵਾਏ ਜਾਂਦੇ ਹਨ। 2017-18 ਦੌਰਾਨ 63ਵੀਂਆਂ ਸਕੂਲ ਖੇਡਾਂ ਵਿੱਚ ਪੰਜਾਬ ਨੇ ਸੋਨੇ ਦੇ 70, ਚਾਂਦੀ ਦੇ 128 ਅਤੇ ਕਾਂਸੀ ਦੇ 207 (ਕੁੱਲ 405) ਤਗ਼ਮੇ ਜਿੱਤ ਕੇ ਸੱਤਵਾਂ ਸਥਾਨ ਹਾਸਲ ਕੀਤਾ। ਇਹ ਵੀ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਪੰਜ ਵਿਦਿਆਰਥੀਆਂ ਨੇ ਸਾਲ 2017-18 ਦੌਰਾਨ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਭਾਗ ਲਿਆ। ਦਸ ਸਾਲਾਂ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਵਾਈਫਾਈ ਨਾਲ ਮੁਫ਼ਤ ਇੰਟਰਨੈੱਟ ਮੁਹੱਈਆ ਕਰਨ ਲਈ ਟੈਲੀਕਾਮ ਕੰਪਨੀਆਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਮੁਫ਼ਤ ਇੰਟਰਨੈੱਟ ਦੀ ਸਹੂਲਤ 31 ਮਾਰਚ 2018 ਤੋਂ ਦਿੱਤੀ ਜਾਵੇਗੀ। ਪ੍ਰਾਇਮਰੀ ਸਕੂਲਾਂ ਲਈ ਗਰੀਨ ਬੋਰਡ ਅਤੇ ਮੇਜ਼-ਕੁਰਸੀਆਂ, ਪ੍ਰਾਇਮਰੀ ਸਕੂਲਾਂ ਦਾ ਕੰਪਿਊਟਰੀਕਰਨ, ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਲਈ ਵਾਧੂ ਕਲਾਸਰੂਮ ਬਣਾਏ ਗਏ। ਆਰਆਈਡੀਐਫ –23 ਅਧੀਨ ਸਕੂਲਾਂ ਨੂੰ ਆਰ.ਓ. ਦਾ ਪੀਣ ਪਾਲਾ ਪਾਣੀ ਮੁਹੱਈਆ ਕਰਨ ਲਈ ਕਦਮ ਚੁੱਕੇ ਗਏ।
ਸਿੱਖਿਆ ਮੰਤਰੀ ਨੇ ਅਗਾਂਹ ਦੱਸਿਆ ਕਿ ‘ਅਸ਼ੋਰਡ ਕਰੀਅਰ ਪ੍ਰੋਗਰਾਮ’ (ਏ.ਸੀ.ਪੀ), ਪ੍ਰੋਬੇਸ਼ਨ ਤੇ ਕਨਫਰਮੇਸ਼ਨ, ਐਕਸ ਇੰਡੀਆ ਲੀਵ, ਚਾਈਲਡ ਕੇਅਰ ਲੀਵ ਅਤੇ ਮੈਡੀਕਲ ਛੁੱਟੀ ਨਾਲ ਸਬੰਧਤ ਅਧਿਆਪਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਗਿਆ ਹੈ। ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਹੇ ਏਸੀਪੀ, ਪ੍ਰੋਬੇਸ਼ਨ ਤੇ ਕਨਫਰਮੇਸ਼ਨ ਕੇਸਾਂ ਦਾ ਨਿਬੇੜਾ ਕਰ ਦਿੱਤਾ ਗਿਆ। ਇਨ੍ਹਾਂ ਮਾਮਲਿਆਂ ਦੇ ਹੱਲ ਦੀਆਂ ਸ਼ਕਤੀਆਂ ਸਬੰਧਤ ਸਕੂਲ ਪ੍ਰਿੰਸੀਪਲਾਂ/ਮੁਖੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਵਿੱਤ ਵਿਭਾਗ ਨੇ ਅਧਿਆਪਕਾਂ ਨੂੰ 15 ਦਿਲਾਂ ਲਈ ਲਾਜ਼ਮੀ ਮੈਡੀਕਲ ਛੁੱਟੀ ਤੋਂ ਛੋਟ ਦੇ ਦਿੱਤੀ ਹੈ। ਸਕੂਲ ਸਟਾਫ, ਵਿਦਿਆਰਥੀਆਂ ਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਸਤਾਰ ਵਿੱਚ ਜਾਣਕਾਰੀ ਲਈ ਆਨਲਾਈਨ ਸਕੂਲ ਮੈਨੇਜਮੈਂਟ ਪ੍ਰਣਾਲੀ ਈ-ਸਕੂਲ ਪੰਜਾਬ ਵਿਕਸਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਬੇੜੇ ਵਾਸਤੇ ਆਨਲਾਈਨ ਪ੍ਰਣਾਲੀ ਕਾਇਮ ਕੀਤੀ ਗਈ ਹੈ, ਜਿਸ ਨੂੰ ਵਿਭਾਗ ਦੀ ਵੈੱਬਸਾਈਟ ਨਾਲ ਜੋੜਿਆ ਗਿਆ ਹੈ। ਸਰਕਾਰੀ ਸਕੂਲਾਂ ਦੇ 99 ਫੀਸਦੀ ਵਿਦਿਆਰਥੀਆਂ ਦੇ ਆਧਾਰ ਕਾਰਡ ਨੰਬਰ ਆਨਲਾਈਨ ਅਪਲੋਡ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਵੱਖ ਵੱਖ ਵਜ਼ੀਫਿਆਂ ਅਤੇ ਹੋਰ ਰਿਆਇਤਾਂ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵੀ ਸੁਧਾਰਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਬੋਰਡ ਨੇ ਪਹਿਲੀ ਦਫ਼ਾ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ। ਮੁੜ ਮੁਲਾਂਕਣ ਦੀ ਇਸ ਪ੍ਰਣਾਲੀ ਤਹਿਤ ਬੋਰਡ ਅਰਜ਼ੀਆਂ ਪਹਿਲੀ ਅਪਰੈਲ 2018 ਤੋਂ ਅਰਜ਼ੀਆਂ ਆਨਲਾਈਨ ਲਵੇਗਾ। ਸਰਟੀਫਿਕੇਟਾਂ ਵਿੱਚ ਜਨਮ ਮਿਤੀ ਕਿਸੇ ਵੀ ਸਮੇਂ ਕਰਵਾਈ ਜਾ ਸਕਦੀ ਹੈ। ਪਹਿਲਾਂ ਇਸ ਲਈ ਕਈ ਸ਼ਰਤਾਂ ਲਾਗੂ ਸਨ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਬੋਰਡ ਦੇ ਢਾਂਚੇ ਦਾ ਪੁਨਰਗਠਨ ਮੁਕੰਮਲ ਹੋ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਬੋਰਡ ਦੇ ਖਰਚਿਆਂ ਵਿੱਚ ਜ਼ਿਕਰਯੋਗ ਕਟੋਤੀ ਹੋਵੇਗੀ। ਇਸ ਦੇ ਨਾਲ ਨਾਲ ਬੋਰਡ ਦੀ ਕਾਰਜਪ੍ਰਣਾਲੀ ਦਾ ਵੀ ਕੰਪਿਊਟਰੀਕਰਨ ਹੋ ਰਿਹਾ ਹੈ। ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਵੱਖ ਵੱਖ ਸੇਵਾਵਾਂ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ। ਇਨ੍ਹਾਂ ਸੇਵਾਂ ਵਿੱਚ ਪ੍ਰੀਖਿਆ ਸਰਟੀਫਿਕੇਟ ਤੇ ਦੁਪਰਤੀ ਸਰਟੀਫਿਕੇਟ ਜਾਰੀ ਕਰਵਾਉਣੇ, ਸਰਟੀਫਿਕੇਟਾਂ ਵਿੱਚ ਦਰੁਸਤੀ ਤੇ ਸਰਟੀਫਿਕੇਟ ਵੈਰੀਫਿਕੇਸ਼ਨ, ਨਾਮ ਤਬਦੀਲੀ ਜਾਂ ਵਿਦਿਆਰਥੀਆਂ ਦੀ ਜਨਮ ਮਿਤੀ ਤਬਦੀਲ ਕਰਨ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੀ ਪੁਸ਼ਟੀ ਲਈ ਹੋਰ ਬੋਰਡਾਂ ਤੋਂ ਸਰਟੀਫਿਕੇਟ ਜਾਰੀ ਕਰਵਾਉਣ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। 780 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਅਤੇ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ ਖੇਤੀਬਾੜੀ, ਆਟੋਮੋਬਾਈਲ, ਬਿਊਟੀ ਤੇ ਵੈੱਲਨੈੱਸ, ਹੈਲਥ ਕੇਅਰ, ਆਈਟੀ/ਆਈਟੀਈਐਸ, ਸਰੀਰਕ ਸਿੱਖਿਆ, ਰਿਟੇਲ, ਸਕਿਉਰਿਟੀ ਤੇ ਸੈਰ-ਸਪਾਟਾ ਵਰਗੀਆਂ ਟਰੇਡਾਂ ਵੀ ਮੌਜੂਦਾ ਸਮੇਂ ਪੜ੍ਹਾਈਆਂ ਜਾ ਰਹੀਆਂ ਹਨ।
ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੀ ਤੋਂ ਅੱਠਵੀਂ ਤੱਕ ਦੇ ਗ਼ੈਰ ਐਸ.ਸੀ. ਬੱਚਿਆਂ ਨੂੰ ਵੀ ਪਾਠਕ੍ਰਮ ਦੀਆਂ ਪੁਸਤਕਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਵ ਸਿੱਖਿਆ ਅਭਿਆਨ ਅਧੀਨ ਪਹਿਲੀ ਤੋਂ ਅੱਠਵੀਂ ਤੱਕ ਐਸ.ਸੀ./ਐਸਟੀ/ਬੀਪੀਐਲ ਲੜਕਿਆਂ ਅਤੇ ਸਾਰੇ ਵਰਗਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਕੂਲੀ ਵਰਦੀ ਦੇਣ ਦੀ ਤਜਵੀਜ਼ ਹੈ। ਪ੍ਰਾਇਮਰੀ ਪੱਧਰ ਉਤੇ 887914 ਯੋਗ ਬੱਚਿਆਂ ਨੂੰ ਮੁਫ਼ਤ ਵਰਦੀ ਮੁਹੱਈਆ ਕੀਤੀ ਗਈ। ਇਹ ਹੀ ਨਹੀਂ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਮਿਡ ਡੇਅ ਮੀਲ ਮੁਹੱਈਆ ਕਰਵਾਈ ਜਾ ਰਹੀ ਹੈ। ਅਧਿਆਪਕ ਸਿਖਲਾਈ ਦੇ ਪਹਿਲੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਏ. ਅਤੇ ਰਮਸਾ ਅਧੀਨ 42812 ਪ੍ਰਾਇਮਰੀ ਅਧਿਆਪਕਾਂ, 29874 ਅਪਰ ਪ੍ਰਾਇਮਰੀ ਅਧਿਆਪਕਾਂ ਅਤੇ 17958 ਸੈਕੰਡਰੀ ਅਧਿਆਪਕਾਂ ਨੂੰ ਸੇਵਾ ਅਧੀਨ ਸਿਖਲਾਈ ਦਿੱਤੀ ਗਈ। ਅਪਰ ਪ੍ਰਾਇਮਰੀ ਅਧਿਆਪਕਾਂ ਨੂੰ ਮੁੱਖ ਤੌਰ ਉਤੇ ਗਣਿਤ, ਵਿਗਿਆਨ, ਅੰਗਰੇਜ਼ੀ ਤੇ ਸਮਾਜ ਸ਼ਾਸਤਰ ਵਰਗੇ ਵਿਸ਼ਿਆਂ ਦੀ ਸਿਖਲਾਈ ਦਿੱਤੀ ਗਈ। ਸਕੂਲ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਅਧੀਨ 1376 ਮੁੱਖ ਅਧਿਆਪਕਾਂ/ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ 40 ਸਕੂਲੀ ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 8 ਸਕੂਲ ਅਧਿਆਪਕਾਂ ਨੂੰ ਕੌਮੀ ਐਵਾਰਡ ਦਿੱਤਾ ਮਿਲਿਆ। 15 ਅਧਿਆਪਕਾਂ ਨੂੰ ਆਪਣੀ ਵਿਲੱਖਣ ਕਾਰਗੁਜ਼ਾਰੀ ਲਈ ‘ਮਾਲਤੀ ਗਿਆਨ ਪੀਠ ਐਵਾਰਡ’ ਦਿੱਤਾ ਗਿਆ।
ਇਨ੍ਹਾਂ ਯੁੱਗ ਪਲਟਾਊ ਕਦਮਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਰੀਅਰ ਕੌਂਸਲਿੰਗ ਪ੍ਰੋਗਰਾਮ, ਮਾਹਵਾਰੀ ਦੌਰਾਨ ਸਿਹਤ ਦੀ ਸੰਭਾਲ ਅਤੇ ਸਾਫ਼-ਸਫ਼ਾਈ ਬਾਰੇ ਦੱਸਿਆ ਜਾ ਰਿਹਾ ਹੈ। ਪਾਣੀ ਦੀ ਸੰਭਾਲ ਅਤੇ ਧਰਤੀ ਵਿੱਚ ਪਾਣੀ ਜੀਰਣ, ਸ਼ੱਕਰ ਰੋਗ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਨ੍ਹਾਂ ਵਿਸ਼ਿਆਂ ਬਾਰੇ ਪ੍ਰਸ਼ਨੋਤਰੀ ਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਜਾਂਦੇ ਹਨ। ਵਿੱਚ ਲੜਕੀਆਂ ਨੂੰ ਕਰਾਟੇ ਦੀ ਸਿਖਲਾਈ ਰਾਹੀਂ ਸਵੈ ਰੱਖਿਆ ਦੇ ਤਰੀਕੇ ਸਿਖਾਉਣ ਉਤੇ ਧਿਆਨ ਕੇਂਦਰਤ ਕਰਦਿਆਂ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਯਕੀਨੀ ਬਣਾਉਣ ਲਈ ਖੇਡ ਨੀਤੀ ਘੜੀ ਜਾ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ 2 ਅਪ੍ਰੈਲ ਤੋਂ ਸਵੀਕਾਰ ਕਰੇਗਾ ਐੱਚ-1ਬੀ ਵੀਜ਼ਾ ਦੀ ਅਰਜ਼ੀ

ਅਮਰੀਕਾ 2 ਅਪ੍ਰੈਲ ਤੋਂ ਸਵੀਕਾਰ ਕਰੇਗਾ ਐੱਚ-1ਬੀ ਵੀਜ਼ਾ ਦੀ ਅਰਜ਼ੀ

Read Full Article
    ਫਰਿਜ਼ਨੋ ਦੇ ਪੰਜਾਬੀ ਡਾਕਟਰ ‘ਤੇ 68 ਮਿਲੀਅਨ ਡਾਲਰ ਦਾ ਜੁਰਮਾਨਾ

ਫਰਿਜ਼ਨੋ ਦੇ ਪੰਜਾਬੀ ਡਾਕਟਰ ‘ਤੇ 68 ਮਿਲੀਅਨ ਡਾਲਰ ਦਾ ਜੁਰਮਾਨਾ

Read Full Article
    ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

Read Full Article
    ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ‘ਚ ਪਤੀ-ਪਤਨੀ ਨੂੰ ਦਰੜਿਆ

ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ‘ਚ ਪਤੀ-ਪਤਨੀ ਨੂੰ ਦਰੜਿਆ

Read Full Article
    ਭਾਰਤ ‘ਚ ਕਾਲ ਸੈਂਟਰ ਦੀਆਂ ਨੌਕਰੀਆਂ ‘ਤੇ ਖਤਰਾ

ਭਾਰਤ ‘ਚ ਕਾਲ ਸੈਂਟਰ ਦੀਆਂ ਨੌਕਰੀਆਂ ‘ਤੇ ਖਤਰਾ

Read Full Article
    ਅਵਤਾਰ ਸਿੰਘ ਸੰਧੂ (ਲਾਲੀ) ਦੀ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅਵਤਾਰ ਸਿੰਘ ਸੰਧੂ (ਲਾਲੀ) ਦੀ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ

3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ

Read Full Article
    ਟੈਕਸਾਸ ਸੂਬੇ ‘ਚ ਧਮਾਕਾ, 2 ਗੰਭੀਰ ਜ਼ਖਮੀ

ਟੈਕਸਾਸ ਸੂਬੇ ‘ਚ ਧਮਾਕਾ, 2 ਗੰਭੀਰ ਜ਼ਖਮੀ

Read Full Article
    ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

Read Full Article
    ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

Read Full Article
    ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

Read Full Article
    ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

Read Full Article
    ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

Read Full Article
    Indian man jailed for 33 months in US

Indian man jailed for 33 months in US

Read Full Article