PUNJABMAILUSA.COM

ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿੰਦ ਜਾਨ ਵਾਰ ਦਿੱਤੀ -ਮੋਦੀ

ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿੰਦ ਜਾਨ ਵਾਰ ਦਿੱਤੀ -ਮੋਦੀ

ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿੰਦ ਜਾਨ ਵਾਰ ਦਿੱਤੀ -ਮੋਦੀ
November 14
02:58 2015

modi
• ਭਾਰਤ ਦੀ ਵਿਭਿੰਨਤਾ ਦੇਸ਼ ਦੀ ਆਨ, ਬਾਨ ਤੇ ਸ਼ਾਨ
• ਵੈਂਬਲੇ ਲੰਡਨ ‘ਚ ਹਜ਼ਾਰਾਂ ਭਾਰਤੀਆਂ ਨੂੰ ਕੀਤਾ ਸੰਬੋਧਨ

ਲੰਦਨ, 13 ਨਵੰਬਰ (ਪੰਜਾਬ ਮੇਲ)- ਬਰਤਾਨੀਆ ਦੌਰੇ ਦੇ ਦੂਸਰੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਂਬਲੇ ਸਟੇਡੀਅਮ ‘ਚ ਭਾਰਤੀ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬੀ, ਸਿੱਖ ਦੇਸ਼ ਦੀ ਆਜ਼ਾਦੀ ਅਤੇ ਰੱਖਿਆ ਲਈ ਆਪਣਾ ਖੂਨ ਵਹਾਉਂਦੇ ਰਹੇ ਹਨ ਅਤੇ ਹੁਣ ਦੇਸ਼ ਦੇ ਲੋਕਾਂ ਦਾ ਪੇਟ ਭਰਨ ਲਈ ਆਪਣਾ ਪਸੀਨਾ ਵਹਾਅ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਹੀ ਸਾਡੀ ਵਿਸ਼ੇਸ਼ਤਾ ਹੈ ਅਤੇ ਇਹ ਸਾਡੇ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਹੈ | ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰ ਅਤੇ ਖਾਣ-ਪੀਣ ਵੱਖ-ਵੱਖ ਹੋਣ ਕਾਰਨ ਅਸੀਂ ਏਕਤਾ ਨਾਲ ਕਿਸ ਤਰ੍ਹਾਂ ਰਹਿੰਦੇ ਹਾਂ | ਹਰ ਦੇਸ਼ ਆਪਣੀਆਂ ਚੁਣੌਤੀਆਂ ਨਾਲ ਲੜ ਰਿਹਾ ਹੈ | ਉਨ੍ਹਾਂ ਦੇ ਨੇਤਾ ਮੈਨੂੰ ਪੁੱਛਦੇ ਹਨ ਕਿ ਸਵਾ ਸੌ ਕਰੋੜ ਦੀ ਅਬਾਦੀ ਵਾਲਾ ਦੇਸ਼ ਇੰਨ੍ਹੀ ਸ਼ਾਂਤੀ ਨਾਲ ਕਿਸ ਤਰ੍ਹਾਂ ਰਹਿੰਦਾ ਹੈ | ਭਾਰਤ ਵਿਕਾਸ ਵੱਲ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਿੱਥੇ ਗਏ ਉਥੇ ਆਪਣੇ ਸੰਸਕਾਰ ਲੈ ਕੇ ਗਏ | ਅੱਜ ਦੁਨੀਆ ‘ਚ ਭਾਰਤੀਆਂ ਦਾ ਸਨਮਾਨਿਤ ਸਥਾਨ ਹੈ | ਸਾਨੂੰ ਦੁਨੀਆ ਦਾ ਅਹਿਸਾਨ ਨਹੀਂ ਚਾਹੀਦਾ, ਅਸੀਂ ਬਰਾਬਰੀ ਚਾਹੁੰਦੇ ਹਾਂ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਦਸੰਬਰ ਤੋਂ ਲੰਡਨ-ਅਹਿਮਦਾਬਾਦ ‘ਚ ਸਿੱਧੀ ਹਵਾਈ ਸੇਵਾ ਸ਼ੁਰੂ ਹੋਵੇਗੀ | ਉਨ੍ਹਾਂ ਕਿਹਾ ਕਿ ਟੀ. ਵੀ. ‘ਤੇ ਜੋ ਦਿਖਾਈ ਦਿੰਦਾ ਹੈ ਉਹੀ ਭਾਰਤ ਨਹੀਂ ਹੈ | ਭਾਰਤ ਹੁਣ ਆਪਣੇ ਸੁਪਨੇ ਪੂਰੇ ਕਰਨ ਦੇ ਸਮਰਥ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦਾ ਘਰ ਵਾਂਗ ਨਿੱਘਾ ਸਵਾਗਤ ਕੀਤਾ ਹੈ ਭਾਵੇਂ ਕਿ ਲੰਡਨ ਠੰਡਾ ਹੈ ਪਰ ਏਨਾ ਵੀ ਨਹੀਂ | ਮੈਂ 12 ਸਾਲ ਬਾਅਦ ਤੁਹਾਡੇ ਵਿਚ ਆਇਆ ਹਾਂ |
ਹੁਣ ਮੈਨੂੰ ਦੇਸ਼ ਵਾਸੀਆਂ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ | ਜੋ ਸੁਪਨੇ ਤੁਸੀਂ ਦੇਖੇ ਹਨ, ਉਹ ਸਪਨੇ ਪੂਰੇ ਕਰਨ ਦੀ ਸਮਰੱਥਾ ਭਾਰਤ ਵਿਚ ਹੈ | 18 ਮਹੀਨਿਆਂ ਦੇ ਅਨੁਭਵ ਨਾਲ ਕਹਿ ਸਕਦਾ ਹਾਂ ਕਿ ਭਾਰਤ ਕੋਲ ਗਰੀਬ ਰਹਿਣ ਦਾ ਕੋਈ ਕਾਰਨ ਨਹੀਂ ਹੈ | ਉਨ੍ਹਾਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਮੇਰਾ ਸਨਮਾਨ ਨਹੀਂ | ਇਹ ਭਾਰਤ ਦੇ ਕਰੋੜਾਂ ਲੋਕਾਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਬਰਤਾਨਵੀ ਸੰਸਦ ਸਾਹਮਣੇ ਮਹਾਤਮਾ ਗਾਂਧੀ ਖੜ੍ਹੇ ਹਨ | ਉਨ੍ਹਾਂ ਨੇ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਦੀ ਵਕੀਲ ਮੈਂਬਰੀ ਬਹਾਲ ਕਰਨ ਦਾ ਧੰਨਵਾਦ ਕੀਤਾ | ਉਨ੍ਹਾਂ ਮਦਨ ਲਾਲ ਢੀਂਗਰਾ ਦੇ ਅਜ਼ਾਦੀ ਲਹਿਰ ਵਿਚ ਪਾਏ ਯੋਗਾਦਨ ਨੂੰ ਯਾਦ ਕੀਤਾ | ਭਾਰਤ ਦੁਨੀਆ ਲਈ ਅਜੂਬਾ ਹੈ | ਉਨ੍ਹਾਂ ਨੇ ਵਿਦੇਸ਼ੀ 100 ਭਾਸ਼ਾਵਾਂ, 1500 ਬੋਲੀਆਂ, ਸੈਂਕੜੇ ਵਿਭਿੰਨਤਾ ਨਾਲ ਭਰਿਆ ਹੈ ਭਾਰਤ |
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸਵਾਗਤ ‘ਚ ਇਸ ਮੌਕੇ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ ਸਮੇਤ, ਗੁਜਰਾਤੀ ਅਤੇ ਦੇਸ਼ ਦੇ ਹੋਰਨਾਂ ਹਿੱ ਸਿਆਂ ਦੀਆਂ ਵੱਖ-ਵੱਖ ਕਲਾ ਕ੍ਰਿਤਾਂ ਨਾਲ ਭਾਰਤ ਦੇ ਅਮੀਰ ਸੱ ਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਲੋਕਾਂ ਵੱਲੋਂ ਮੋਦੀ-ਮੋਦੀ ਦੇ ਨਾਅਰੇ ਲਗਾਏ ਗਏ | ਇਸ ਮੌਕੇ ਪ੍ਰਸਿੱਧ ਗਾਇਕਾ ਕਨਿਕਾ ਕਪੂਰ ਨੇ ਗੀਤਾਂ ਨਾਲ ਮਨੋਰੰਜਨ ਕੀਤਾ | ਸੋਨਾ ਰੇਲੇ ਅਤੇ ਕਵੀ ਕੁੰਦਰਾ ਨੇ ਸੰਗੀਤਕ ਧੁੰਨਾਂ ਨਾਲ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ਅਲੀਸ਼ਾ ਚਿਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੌਕੇ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਅਤੇ ਉਨ੍ਹਾਂ ਦੀ ਧਰਮ ਪਤਨੀ ਸਮਾਨਥਾ ਕੈਮਰਨ ਵੀ ਪਹੁੰਚੇ | ਬਰਤਾਨੀਆ ਅਤੇ ਭਾਰਤ ਦੇ ਰਾਸ਼ਟਰੀ ਗੀਤ ਤੋਂ ਬਾਅਦ ਮੋਦੀ ਅਤੇ ਕੈਮਰੂਨ ਨੇ ਸਕੂਲੀ ਬੱ ਚਿਆਂ ਨਾਲ ਜਾਣ-ਪਹਿਚਾਣ ਕੀਤੀ | ਸਭ ਤੋਂ ਪਹਿਲਾਂ ਡੇਵਿਡ ਕੈਮਰਨ ਨੇ ਨਮਸਤੇ ਮੋਦੀ ਕਹਿ ਕੇ ਸੰਬੋਧਨ ਕੀਤਾ | ਸੰਬੋਧਨ ਦੌਰਾਨ ਕੈਮਰਨ ਨੇ ਕਿਹਾ ਕਿ ਅੱਤਵਾਦ ਖਿਲਾਫ਼ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ | ਉਨ੍ਹਾਂ ਨੇ ਮੋਦੀ ਦੇ ਨਾਲ ਆਪਣੀ ਮੁਲਾਕਾਤ ਨੂੰ ਸਫਲ ਦੱਸਿਆ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ ਸੀ ਕਿ ‘ਅੱਛੇ ਦਿਨ ਆਨੇ ਵਾਲੇ ਹੈਂ’ ਮੈਨੂੰ ਯਕੀਨ ਹੈ ਕਿ ਅੱਛੇ ਦਿਨ ਜ਼ਰੂਰ ਆਉਣਗੇ | ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਤੰਤਰ ਦੀ ਮਾਂ ਵਜੋਂ ਜਾਣੀ ਜਾਂਦੀ ਸੰਸਦ ਵਿਚ ਸੰਬੋਧਨ ਕੀਤਾ ਅਤੇ ਵੈਸ਼ਨੂੰ ਭੋਜਣ ਖਾਧਾ | ਇਹ ਇਤਿਹਾਸਕ ਮੌਕਾ ਹੈ ਦੋਵਾਂ ਦੇਸ਼ਾਂ ਦੇ ਦੋਸਤਾਨਾਂ ਸਬੰਧਾਂ ਦਾ | 1.5 ਮਿਲੀਅਨ ਭਾਰਤੀ ਲੋਕ ਸਕੂਲਾਂ, ਹਸਪਤਾਲਾਂ, ਸੁਰੱ ਖਿਆ, ਸੈਨਾਵਾਂ ‘ਚ ਕੰਮ ਕਰਦੇ ਹਨ ਅਤੇ ਬਰਤਾਨੀਆ ਵਿਚ ਉਨ੍ਹਾਂ ਦਾ ਵੱਡਾ ਹੱਥ ਹੈ |
ਲੌਰਡ ਇੰਦਰਜੀਤ ਸਿੰਘ ਸ਼ਾਮਿਲ ਨਹੀਂ ਹੋਏ
ਵੈਂਬਲੀ ਸਟੇਡੀਅਮ ਵਿਖੇ ਹੋਏ ਸਵਾਗਤੀ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਸੰਸਦ ਦੇ ਪਹਿਲੇ ਦਸਤਾਰਧਾਰੀ ਲੌਰਡ ਇੰਦਰਜੀਤ ਸਿੰਘ ਨੇ ਮਨ੍ਹਾਂ ਕਰ ਦਿੱਤਾ ਅਤੇ ਉਹ ਹਾਜ਼ਰ ਨਹੀਂ ਹੋਏ |
ਪ੍ਰਧਾਨ ਮੰਤਰੀ ਵੱਲੋਂ ਬਰਤਾਨੀਆ ਅਤੇ ਭਾਰਤੀ ਕੰਪਨੀਆਂ ਦੇ ਸੀ. ਈ. ਓਜ਼ ਨਾਲ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਅਤੇ ਬਰਤਾਨੀਆ ਦੇ ਸੀ. ਈ. ਓਜ਼. ਦੀ ਮੀਟਿੰਗ ਵਿਚ ਭਾਰਤ ਨੂੰ ਨਿਵੇਸ਼ ਲਈ ਇਕ ਬਹੁਤ ਹੀ ਢੁਕਵੇਂ ਸਥਾਨ ਵਜੋਂ ਪੇਸ਼ ਕਰਦਿਆਂ 15 ਖੇਤਰਾਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਵਿਚ ਹੋਰ ਢਿੱਲ ਦੇਣ ਸਮੇਤ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੇ ਸੁਧਾਰਾਂ ਦਾ ਜ਼ਿਕਰ ਕੀਤਾ | ਉਨ੍ਹਾਂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿਚ ਨਿਵੇਸ਼ ਦੇ ਮੌਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਰਤਾਨਵੀ ਕੰਪਨੀਆਂ ਵੱਲੋਂ ਨਿਵੇਸ਼ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ | ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਦੇ ਮੁਖੀਆਂ ਨੂੰ ਦੱਸਿਆ ਕਿ ਅਸੀਂ ਵਿਸ਼ਵ ਨਾਲ ਆਪਣੀ ਆਰਥਿਕਤਾ ਨੂੰ ਜੋੜਨ ਲਈ ਭਰੋਸੇ ਨਾਲ ਪੂਰੀ ਸ਼ਿਦਤ ਨਾਲ ਕੰਮ ਕਰ ਰਹੇ ਹਾਂ | ਆਪਣੇ ਭਾਸ਼ਣ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸ੍ਰੀ ਮੋਦੀ ਦੀ ਦੂਰਦਿ੍ਸ਼ਟੀ ਅਤੇ ਭਾਰਤ ਦੀ ਤਬਦੀਲੀ ਦੇ ਇਰਾਦੇ ਦਾ ਜ਼ਿਕਰ ਕੀਤਾ | ਸ੍ਰੀ ਮੋਦੀ ਨੇ ਕਿਹਾ ਕਿ ਆਰਥਿਕ ਸਬੰਧ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਲਈ ਮਹੱਤਵਪੂਰਣ ਤੱਤ ਹਨ |
ਰਣਨੀਤਕ ਖੇਤਰ ‘ਚ ਸਮਰੱਥਾ ਹਿੱਸੇਦਾਰੀ ਪ੍ਰਣਾਲੀ ਬਣਾਉਣਗੇ ਭਾਰਤ ਅਤੇ ਬਰਤਾਨੀਆ
ਭਾਰਤ ਅਤੇ ਬਰਤਾਨੀਆ ਨੇ ਆਪਣੇ ਰੱਖਿਆ ਸਬੰਧਾਂ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਲਈ ਰਣਨੀਤਕ ਖੇਤਰ ‘ਚ ਭਾਗੀਦਾਰੀ ਤੰਤਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਦੋਵੇਂ ਦੇਸ਼ ਰੱਖਿਆ ਤਕਨੀਕ ਅਤੇ ਨਿਰਮਾਣ ਵਰਗੇ ਪਰਸਪਰ ਹਿਤਾਂ ਦੇ ਖੇਤਰਾਂ ‘ਚ ਸਮਰੱਥਾ ਵਧਾਉਣ ਲਈ ਸਹਿਯੋਗ ਕਰਨਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਗੱਲਬਾਤ ਦੇ ਬਾਅਦ ਜਾਰੀ ਦਿ੍ਸ਼ਟੀ ਪੱਤਰ ‘ਰੱਖਿਆ ਅਤੇ ਅੰਤਰਰਾਸ਼ਟਰੀ ਸੁਰੱਖਿਆ ਹਿੱਸੇਦਾਰੀ’ ‘ਚ ਇਸ ਫੈਸਲੇ ਦਾ ਵਰਨਣ ਕੀਤਾ ਗਿਆ ਹੈ | ਇਹ ਪਹਿਲਾ ਮੌਕਾ ਹੈ ਜਦ ਦੋਵੇਂ ਦੇਸ਼ਾਂ ਨੇ ਰਣਨੀਤਕ ਮਹੱਤਵ ਦੇ ਖੇਤਰ ‘ਚ ਏਨਾ ਵਿਆਪਕ ਦਿ੍ਸ਼ਟੀ ਪੱਤਰ ਜਾਰੀ ਕੀਤਾ ਹੈ |
ਨਵੀਕਰਨ ਊਰਜਾ ਦੇ ਖੇਤਰ ‘ਚ ਭਾਰਤ-ਬਰਤਾਨੀਆ ਦਰਮਿਆਨ 3.2 ਅਰਬ ਡਾਲਰ ਦਾ ਕਰਾਰ
ਭਾਰਤ ਅਤੇ ਬਰਤਾਨੀਆ ਦਰਮਿਆਨ ਨਵੀਕਰਨ ਊਰਜਾ ਦੇ ਖੇਤਰ ‘ਚ 3.2 ਅਰਬ ਡਾਲਰ ਤੋਂ ਜ਼ਿਆਦਾ ਦਾ ਵਣਜਕ ਸਮਝੌਤਾ ਹੋਇਆ ਹੈ, ਇਸ ਦੇ ਨਾਲ ਹੀ ਦੋਵੇਂ ਦੇਸ਼ ਸਵੱਛ ਊਰਜਾ ਨੂੰ ਜ਼ਿਆਦਾ ਸੁਲਭ ਅਤੇ ਕਫਾਇਤੀ ਬਣਾਉਣ ਦੇ ਮਕਸਦ ਨਾਲ ਸੋਧ ਅਤੇ ਖੋਜ ਨੂੰ ਉਤਸ਼ਾਹ ਦੇਣ ਦੇ ਨਾਲ ਹੀ ਇਸ ਖੇਤਰ ‘ਚ ਨਿਵੇਸ਼ ਕਰਨ ਲਈ ਸਹਿਮਤ ਹੋਏ ਹਨ |
11 ਬਰਤਾਨਵੀ ਕੰਪਨੀਆਂ ਮੋਦੀ ਦੇ ਸਕਿਲ ਇੰਡੀਆ ਪ੍ਰੋਗਰਾਮ ‘ਚ ਕਰਨਗੀਆਂ ਸਹਿਯੋਗ
ਬਰਤਾਨੀਆ ਦੀਆਂ 11 ਕੰਪਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕਿਲ ਇੰਡੀਆ ਪ੍ਰੋਗਰਾਮ ‘ਚ ਸਹਿਯੋਗ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਹੈ ਜਦੋਂਕਿ ਜਨਰੇਸ਼ਨ ਯੂ. ਕੇ.-ਬਰਤਾਨੀਆ ਪ੍ਰੋਗਰਾਮ ਜ਼ਰੀਏ 2020 ਤੱਕ 25 ਹਜ਼ਾਰ ਬਰਤਾਨਵੀ ਵਿਦਿਆਰਥੀ ਭਾਰਤ ਆਉਣਗੇ, ਜਿਨ੍ਹਾਂ ‘ਚ 1000 ਵਿਦਿਆਰਥੀ ਟਾਟਾ ਕੰਸਲਟੈਂਸੀ ਸਰਵਿਸਿਜ਼ ‘ਚ ਸਿਖਲਾਈ ਪ੍ਰਾਪਤ ਕਰਨ ਲਈ ਆਉਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨੀਆ ਦੇ ਉਨ੍ਹਾਂ ਦੇ ਹਮਰੁਤਬਾ ਡੇਵਿਡ ਕੈਮਰਨ ਦੀ ਸਿਖਰ ਬੈਠਕ 2015 ਬਾਅਦ ਜਾਰੀ ਸਾਂਝੇ ਬਿਆਨ ‘ਚ ਇਹ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਸਾਲ 2020 ਤੱਕ 25 ਹਜ਼ਾਰ ਬਰਤਾਨਵੀ ਵਿਦਿਆਰਥੀ ਕੌਸ਼ਲ ਵਿਕਾਸ ਲਈ ਭਾਰਤ ਆਉਣਗੇ | ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤੀ ਨੌਜਵਾਨਾਂ ਨੂੰ 21ਵੀਂ ਸ਼ਤਾਬਦੀ ਲਈ ਤਿਆਰ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਸਮਰਥਨ ਦੀ ਪੇਸ਼ਕਸ਼ ਕੀਤੀ | ਨਵੇਂ ਭਾਰਤ-ਬਰਤਾਨੀਆ ਕਰਾਰ ਅਨੁਸਾਰ ਬਰਤਾਨਵੀ ਸਰਕਾਰ ਅਤੇ ਕਾਰੋਬਾਰੀ ਨਵੇਂ ਸੈਂਟਰਸ ਫਾਰ ਐਕਸੀਲੈਂਸ ਦਾ ਨਿਰਮਾਣ ਕਰਨਗੇ ਜਿਨ੍ਹਾਂ ‘ਚ ਪੁਣੇ ‘ਚ ਸੈਂਟਰ ਫਾਰ ਆਟੋਮੋਟਿਵ ਅਤੇ ਐਡਵਾਂਸਡ ਇੰਜੀਨੀਅਰਿੰਗ ਬਣਾਇਆ ਜਾਵੇਗਾ | ਬਰਤਾਨੀਆ ਔਰਤਾਂ ਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਧਿਆਨ ‘ਚ ਰੱਖਦਿਆਂ ਕੌਸ਼ਲ ਸਿਖਲਾਈ ਅਤੇ ਉਦਯੋਸਗ ਦੇ ਨਵੇਂ ਢਾਂਚੇ ਨੂੰ ਵਿਕਸਿਤ ਕਰਨ ਲਈ ਕੌਸ਼ਲ ਵਿਕਾਸ ਅਤੇ ਉਦਯੋਗ ਮੰਤਰਾਲੇ ਦਾ ਸਹਿਯੋਗ ਕਰੇਗਾ |
ਬਰਤਾਨੀਆ ਨੇ 26/11 ਦੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜਾ ਕਰਨ ਲਈ ਕਿਹਾ
ਬਰਤਾਨੀਆ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਨਵੰਬਰ 2008 ਵਿਚ ਮੁੰਬਈ ‘ਚ ਹੋਏ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰੇ | ਇਸ ਨੂੰ ਬਰਤਾਨੀਆ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਮੁੱਖ ਕੂਟਨੀਤਿਕ ਸਫਲਤਾ ਵਜੋਂ ਵੇਖਿਆ ਜਾ ਸਕਦਾ ਹੈ | ਪ੍ਰਧਾਨ ਮੰਤਰੀ ਪੱਧਰ ਦੀ ਗੱਲਬਾਤ ਤੋਂ ਬਾਅਦ ਕੌਮਾਂਤਰੀ ਸੁਰਖਿਆ ਭਾਈਵਾਲੀ ਬਾਰੇ ਦੋਨਾਂ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ”ਭਾਰਤ ਤੇ ਬਰਤਾਨੀਆ ਹਰ ਕਿਸਮ ਦੇ ਅੱਤਵਾਦ ਵਿਰੁੱਧ ਇਕਜੁੱਟ ਹਨ ਤੇ ਉਹ ਕੌਮਾਂਤਰੀ ਅੱਤਵਾਦ ਬਾਰੇ ਵਿਆਪਕ ਸਮਝੌਤੇ ਨੂੰ ਛੇਤੀ ਅੰਤਿਮ ਰੂਪ ਦੇਣ ਦਾ ਸਮਰਥਨ ਕਰਦੇ ਹਨ |” ਦੋਵਾਂ ਦੇਸ਼ਾਂ ਨੇ ਇਸਲਾਮਿਕ ਸਟੇਟ, ਅਲਕਾਇਦਾ, ਲਸ਼ਕਰ-ਏ-ਤਾਇਬਾ, ਹਿਜ਼ਬੁਲ ਮੁਜਾਹਦੀਨ, ਹਕਾਨੀ ਤੇ ਉਸ ਨਾਲ ਸਬੰਧਤ ਗਰੁੱਪਾਂ ਸਮੇਤ ਹਰ ਕਿਸਮ ਦੇ ਅੱਤਵਾਦੀ ਤਾਣੇ-ਬਾਣੇ ਵਿਰੁੱਧ ਮਿਲਕੇ ਕੰਮ ਕਰਨ ਬਾਰੇ ਦਿ੍ੜ੍ਹਤਾ ਪ੍ਰਗਟਾਈ ਹੈ | ਬਿਆਨ ਅਨੁਸਾਰ ਦੋਵਾਂ ਦੇਸ਼ਾਂ ਨੇ ਦੁਹਰਾਇਆ ਹੈ ਕਿ ਪਾਕਿਸਤਾਨ 26/11 ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰੇ |
ਕੈਮਰਨ ਕੋਲ ਉਠਾਇਆ ਵਿਦਿਆਰਥੀ ਵੀਜ਼ੇ ਦਾ ਮੁੱਦਾ
ਲੰਦਨ, 13 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਆਪਣੇ ਹਮਰੁਤਬਾ ਡੇਵਿਡ ਕੈਮਰਨ ਨਾਲ ਗੱਲਬਾਤ ਦੌਰਾਨ ਬਰਤਾਨੀਆ ‘ਚ ਪੜ੍ਹਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਭਾਰੀ ਕਮੀ ਤੇ ਉਨ੍ਹਾਂ ਨੂੰ ਵੀਜ਼ੇ ਲਈ ਅਪਲਾਈ ਕਰਨ ਸਬੰਧੀ ਹੋਣ ਵਾਲੀਆਂ ਮੁਸ਼ਕਿਲਾਂ ‘ਤੇ ਚਿੰਤਾ ਪ੍ਰਗਟਾਈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁੱਦਾ (ਵਿਦਿਆਰਥੀ ਵੀਜ਼ੇ ਦਾ) ਬਹੁਤ ਮਜ਼ਬੂਤੀ ਨਾਲ ਚੁੱਕਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲ ‘ਚ ਬਰਤਾਨੀਆ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 50 ਫੀਸਦੀ ਘਟੀ ਹੈ | ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਦੁਨੀਆ ਦੇ ਬਿਹਤਰੀਨ ਹਨ ਅਤੇ ਦੋਵੇਂ ਧਿਰਾਂ ਲਈ ਇਹ ਲਾਭ ਦੀ ਸਥਿਤੀ ਹੋਵੇਗੀ | ਭਾਰਤੀਆਂ ਨੂੰ ਚੰਗੀ ਗੁਣਵੱਤਾ ਵਾਲੀ ਸਿੱਖਿਆ ਦੀ ਜ਼ਰੂਰਤ ਹੈ ਅਤੇ ਭਾਰਤੀ ਵਿਦਿਆਰਥੀ ਜੋ ਮੁਹਾਰਤ ਲੈ ਕੇ ਆਉਂਦੇ ਹਨ, ਉਸ ਨਾਲ ਬਰਤਾਨੀਆ ਨੂੰ ਲਾਭ ਹੋਵੇਗਾ | ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਫਿਲਹਾਲ ਅਜਿਹੀ ਸਥਿਤੀ ‘ਚ ਹਾਂ ਜਿਥੇ ਅਸਲ ‘ਚ ਕਈ ਦੇਸ਼ ਭਾਰਤੀ ਵਿਦਿਆਰਥੀਆਂ ਨੂੰ ਲੁਭਾ ਰਹੇ ਹਨ, ਕਿਉਂਕਿ ਭਾਰਤ ਅੱਜ ਸਿੱਖਿਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ | ਉਥੇ ਵਧਦਾ ਫੁੱਲਦਾ ਮੱਧ ਵਰਗ ਹੈ, ਉਚ ਵਰਗ ਹੈ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ‘ਚ ਪੜ੍ਹਾਉਣਾ ਚਾਹੁੰਦਾ ਹੈ ਅਤੇ ਇਹ ਸਮਾਂ ਮੌਕਾ ਹਾਸਲ ਕਰਨ ਦਾ ਹੈ ਜੋ ਵੱਡਾ ਆਰਥਿਕ ਬਾਜ਼ਾਰ ਬਣ ਗਿਆ ਹੈ | ਮੁੱਦੇ ‘ਤੇ ਕੈਮਰਨ ਦੀ ਪ੍ਰਤੀਕਿਰਿਆ ਬਾਰੇ ਉਨ੍ਹਾਂ ਕਿਹਾ ਕਿ ਕਾਫੀ ਸਮਝ ਅਤੇ ਸ਼ਲਾਘਾ ਹੋਈ | ਇਹ ਨਿਰੰਤਰ ਚਰਚਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਅਸੀਂ ਇਸ ਗੱਲਬਾਤ ਨੂੰ ਰੋਕ ਸਕਦੇ ਹਾਂ | ਹਾਇਰ ਐਜ਼ੂਕੇਸ਼ਨ ਫੰਡਿੰਗ ਕੌਾਸਲ ਫਾਰ ਇੰਗਲੈਂਡ ਦੀ ਇਕ ਰਿਪੋਰਟ ਅਨੁਸਾਰ ਬਰਤਾਨੀਆ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2012-13 ‘ਚ 10235 ਰਹਿ ਗਈ ਜੋ 2010-11 ‘ਚ 18535 ਸੀ |
ਅਗਲੇ ਸਾਲ ਭਾਰਤ ਦੌਰੇ ‘ਤੇ ਆਉਣਗੇ ਵਿਲੀਅਮ ਅਤੇ ਕੇਟ
ਲੰਡਨ, 13 ਨਵੰਬਰ (ਪੀ. ਟੀ. ਆਈ.)-ਕੇਨਸਿੰਗਟਨ ਪੈਲੇਸ ਵਲੋਂ ਅੱਜ ਐਲਾਨ ਕੀਤਾ ਗਿਆ ਕਿ ਪਿ੍ੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਅਗਲੇ ਸਾਲ ਪਹਿਲੀ ਵਾਰ ਭਾਰਤ ਦੌਰੇ ‘ਤੇ ਜਾਣਗੇ | ਕੇਨਸਿੰਗਟਨ ਪੈਲੇਸ ਵਲੋਂ ਟਵੀਟ ਕੀਤਾ ਗਿਆ ਕਿ ਕੈਂਬਰਿਜ਼ ਦੇ ਰਾਜਕੁਮਾਰ ਅਤੇ ਰਾਜਕੁਮਾਰੀ 2016 ‘ਚ ਬਸੰਤ ਰੁੱਤੇ ਭਾਰਤ ਦੌਰੇ ‘ਤੇ ਜਾਣਗੇ | ਕਿਹਾ ਗਿਆ ਹੈ ਕਿ ਇਹ ਉਨ੍ਹਾਂ ਦੋਵਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ | ਦੌਰੇ ਸਬੰਧੀ ਵਿਸਥਾਰ ‘ਚ ਜਾਣਕਾਰੀ ਅਗਲੇ ਸਾਲ ਦੇ ਸ਼ੁਰੂ ‘ਚ ਦਿੱਤੀ ਜਾਵੇਗੀ | ਮੀਡੀਆ ਦੀਆਂ ਰਿਪੋਰਟਾਂ ਅਨੁਸਾਰ 33 ਸਾਲਾ ਰਾਜਕੁਮਾਰ ਅਤੇ ਰਾਜਕੁਮਾਰੀ ਵਲੋਂ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਨਾ ਲਿਜਾਣ ਦੀ ਸੰਭਾਵਨਾ ਹੈ | ਹਾਲਾਂਕਿ ਪਿ੍ੰਸ ਵਿਲੀਅਮ ਦੇ ਪਿਤਾ ਪਿ੍ੰਸ ਚਾਰਲਸ ਅੱਠ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ | ਵਿਲੀਅਮ ਦੀ ਮਾਤਾ ਡਿਆਨਾ ਵੀ 1992 ‘ਚ ਭਾਰਤ ਆਈ ਸੀ | ਇਸ ਦੌਰੇ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹਾਰਾਣੀ ਐਲਿਜ਼ਾਬੈਥ ਨਾਲ ਖਾਣੇ ‘ਤੇ ਹੋਈ ਮੁਲਾਕਾਤ ਦੇ ਬਾਅਦ ਕੀਤਾ ਗਿਆ |
ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਮੋਦੀ ਨੇ ਤੋਹਫ਼ੇ ਵਜੋਂ ਦਿੱਤਾ ਚਾਂਦੀ ਦੀਆਂ ਟੱਲੀਆਂ ਦਾ ਜੋੜਾ
ਲੰਡਨ, 13 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੇ ਦੂਜੇ ਦਿਨ ਜਿਥੇ ਅਹਿਮ ਮੁਲਾਕਾਤਾਂ ਅਤੇ ਸਮਝੌਤਿਆਂ ਦਾ ਦੌਰ ਚੱਲਦਾ ਰਿਹਾ, ਉਥੇ ਹੀ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਮੋਦੀ ਨੇ ਹੱਥ ਨਾਲ ਬਣੀਆਂ ਲੱਕੜੀ, ਮਾਰਬਲ ਅਤੇ ਚਾਂਦੀ ਦੀਆਂ ਬਣੀਆਂ ਦੋ ਟੱਲੀਆਂ ਦਾ ਖੂਬਸੂਰਤ ਜੋੜਾ ਤੋਹਫੇ ਵਜੋਂ ਭੇਟ ਕੀਤਾ, ਜਿਨ੍ਹਾਂ ‘ਤੇ ਭਗਵਤ ਗੀਤਾ 13ਵੇਂ ਅਧਿਆਏ ਦੇ 15-16 ਸਲੋਕ ਸੰਸਕ੍ਰਿਤ ਅਤੇ ਅੰਗਰੇਜ਼ੀ ਵਿਚ ਉਕਰੇ ਹੋਏ ਹਨ, ਜਦਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਸਟ ਲੇਡੀ ਸਮਾਨਥਾ ਕੈਮਰਨ ਨੂੰ ਅਰਨਮੁਲਾ ਮੈਟਲ ਸ਼ੀਸ਼ਾ, ਕੇਰਲਾ ਦੀਆਂ ਬਣੀਆਂ ਹੱਥ ਕ੍ਰਿਤਾਂ ਅਤੇ ਪਸ਼ਮੀਨਾ ਦੀ ਪੁਸ਼ਾਕ ਦੇ ਤੋਹਫੇ ਦਿੱਤੇ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article