PUNJABMAILUSA.COM

ਸਿੱਖਾਂ ਨੂੰ ਸ਼ੋਭਦੇ ਨਹੀਂ ਗੁਰੂ ਘਰਾਂ ‘ਚ ਝਗੜੇ

 Breaking News
  • ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ? ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਾਕਿਸਤਾਨ ਵਿਚਲੇ ਭਾਰਤੀ ਸਰਹੱਦ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ...
  • 9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444 11 ਸਤੰਬਰ 2001 ਨੂੰ ਅਮਰੀਕਾ ਦੀ ਵਪਾਰਕ ਰਾਜਧਾਨੀ ਕਹੇ ਜਾਂਦੇ ਨਿਊਯਾਰਕ ਦੇ ਸਭ ਤੋਂ ਉੱਚੇ ਵਰਲਡ ਟਰੇਡ ਸੈਂਟਰ ਉਪਰ ਇਸਲਾਮਿਕ ਅੱਤਵਾਦੀਆਂ ਵੱਲੋਂ ਇਕ...
  • ਬੇਅਦਬੀ ਅਤੇ ਬਹਿਬਲ ਕਲਾਂ ਮਾਮਲਾ ਹੁਣ ਕੈਪਟਨ ਲਈ ਚੁਣੌਤੀ ਬਣਿਆ ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 ਅਕਾਲੀ-ਭਾਜਪਾ ਸਰਕਾਰ ਸਮੇਂ ਉਂਝ ਤਾਂ 2014 ਤੋਂ ਹੀ ਕਿਸੇ ਨਾ ਕਿਸੇ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿਲਸਿਲਾ ਆਰੰਭ ਹੋ ਗਿਆ...
  • ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਖੁੱਲ੍ਹਣਾ ਹੀ ਚਾਹੀਦਾ ਹੈ ਲਾਂਘਾ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 ਪਾਕਿਸਤਾਨ ਅੰਦਰਲੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਦੌਰਾਨ ਕਰਮ ਭੂਮੀ ਰਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਮੰਗ ਇਕ ਵਾਰ...
  • ਨਵਜੋਤ ਸਿੱਧੂ ਦੀ ਪਾਕਿ ਫੇਰੀ ਨੇ ਜਗਾਈ ਇਕ ਨਵੀਂ ਆਸ ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 ਪੰਜਾਬ ਦੇ ਧੜੱਲੇਦਾਰ ਰਾਜਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਆਪਣੇ ਕ੍ਰਿਕਟਰ ਦੋਸਤ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ...

ਸਿੱਖਾਂ ਨੂੰ ਸ਼ੋਭਦੇ ਨਹੀਂ ਗੁਰੂ ਘਰਾਂ ‘ਚ ਝਗੜੇ

ਸਿੱਖਾਂ ਨੂੰ ਸ਼ੋਭਦੇ ਨਹੀਂ ਗੁਰੂ ਘਰਾਂ ‘ਚ ਝਗੜੇ
September 20
10:30 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੁੱਝ ਦਿਨ ਪਹਿਲਾਂ ਸੈਨਹੋਜ਼ੇ ਦੇ ਗੁਰੂ ਘਰ ਵਿਚ ਸਜੇ ਦੀਵਾਨ ਵਿਚ ਸਿੱਖਾਂ ਦੇ ਆਪਸੀ ਝਗੜੇ ਦੀਆਂ ਖ਼ਬਰਾਂ ਛਪੀਆਂ ਹਨ। ਇਕ ਸਿੱਖ ਪ੍ਰਚਾਰਕ ਕਥਾ ਕਰ ਰਿਹਾ ਸੀ। ਕੁੱਝ ਹੋਰ ਲੋਕ ਰੋਸ ਪ੍ਰਗਟ ਕਰਦੇ ਹੋਏ ਹੱਥਾਂ ਵਿਚ ਤਖਤੀਆਂ ਫੜ ਉਥੇ ਪੁੱਜੇ ਅਤੇ ਸੰਗਤ ਵਿਚ ਖਲਲ ਪੈ ਗਿਆ। ਗੁਰੂ ਘਰ ਵਿਚ ਚਾਰੇ ਪਾਸੇ ਰੌਲਾ-ਰੱਪਾ ਸ਼ੁਰੂ ਹੋ ਗਿਆ। ਸਿੱਖਾਂ ਦੇ ਆਪਸੀ ਟਕਰਾਅ ਵਧਣ ਦੇ ਸ਼ੰਕੇ ਕਾਰਨ ਭਾਰੀ ਗਿਣਤੀ ਵਿਚ ਪੁਲਿਸ ਵੀ ਉਥੇ ਪਹੁੰਚ ਗਈ। ਪੁਲਿਸ ਅਹਿਤਿਆਤ ਵਜੋਂ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਗੁਰਦੁਆਰੇ ਅੰਦਰ ਆ ਵੜੀ। ਇਸ ਸਾਰੇ ਕੁੱਝ ਬਾਰੇ ਵਾਇਰਲ ਹੋਈ ਇਕ ਵੀਡੀਓ ਵਿਚ ਅਸੀਂ ਅੱਖੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਹੋ-ਹੱਲਾ ਮੱਚਿਆ, ਤੋਹਮਤਬਾਜ਼ੀ ਹੋਈ ਅਤੇ ਪੁਲਿਸ ਦੇ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਗੁਰਦੁਆਰੇ ਆਉਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਗੁਰਦੁਆਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਹੋ-ਹੱਲਾ ਹੋਣਾ, ਝਗੜਾ ਹੋਣਾ ਅਤੇ ਪੁਲਿਸ ਦਾ ਆਉਣਾ ਆਪਣੇ ਆਪ ਵਿਚ ਹੀ ਸਾਡੇ ਸ਼ਬਦ ਗੁਰੂ ਦੀ ਬੇਅਦਬੀ ਹੈ। ਇਹ ਪਹਿਲੀ ਵਾਰ ਨਹੀਂ ਵਾਪਰਿਆ। ਸਾਰੇ ਹੀ ਮੁਲਕਾਂ ਵਿਚ ਵੱਖ-ਵੱਖ ਮੌਕਿਆਂ ‘ਤੇ ਸੈਂਕੜੇ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸਿੱਖਾਂ ਦੇ ਵੱਖ-ਵੱਖ ਗਰੁੱਪ ਆਪਸੀ ਰੰਜ਼ਿਸ਼, ਵੈਰ-ਵਿਰੋਧ ਜਾਂ ਮਤਭੇਦਾਂ ਨੂੰ ਲੈ ਕੇ ਪਤਾ ਨਹੀਂ ਕਿਉਂ ਗੁਰੂ ਘਰਾਂ ਨੂੰ ਆਪਣੀ ਜੰਗ ਦਾ ਅਖਾੜਾ ਬਣਾਉਂਦੇ ਹਨ। ਗੁਰੂ ਘਰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਦੇ ਕੇਂਦਰ ਹਨ। ਇੱਥੋਂ ਆਪਸੀ ਭਾਈਚਾਰੇ, ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਦੁਨੀਆਂ ਅੰਦਰ ਸ਼ਾਂਤੀ ਦਾ ਪੈਗਾਮ ਜਾਰੀ ਹੁੰਦਾ ਹੈ। ਪਰ ਫਿਰ ਵੀ ਕੁੱਝ ਲੋਕ ਆਪਣੇ ਸੌੜੇ ਸੁਆਰਥੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਗੁਰੂ ਘਰਾਂ ਵਿਚ ਜੁੜੀ ਸੰਗਤ ਨੂੰ ਵਰਤਣ ਦਾ ਨਾਪਾਕ ਯਤਨ ਕਰਦੇ ਹਨ। ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾ ਨਿਆਸਰਿਆਂ ਦਾ ਆਸਰਾ ਬਣਨ, ਗਰੀਬ ਦੀ ਮਦਦ ਕਰਨ ਅਤੇ ਹਰ ਸਮੇਂ ਭਾਈਚਾਰਾ ਬਣਾ ਕੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਸਾਡੇ ਗੁਰੂ ਘਰ ਸਾਡੇ ਗੁਰੂਆਂ ਦੇ ਇਸ ਉਪਦੇਸ਼ ਦਾ ਜਿਊਂਦਾ-ਜਾਗਦਾ ਸਬੂਤ ਬਣਨੇ ਚਾਹੀਦੇ ਹਨ। ਪਰ ਫਿਰ ਵੀ ਪਤਾ ਨਹੀਂ ਕਿਉਂ, ਜ਼ਿਆਦਾ ਕਰਕੇ ਸਾਡੇ ਧਾਰਮਿਕ ਲੋਕ ਹੀ ਆਪਣੇ ਸ਼ਰੀਕੇ ਕੱਢਣ ਲਈ ਗੁਰੂ ਘਰਾਂ ਨੂੰ ਹੀ ਆਪਣੀ ਸੌੜੀ ਸੋਚ ਦਾ ਨਿਸ਼ਾਨਾ ਬਣਾਉਂਦੇ ਹਨ। ਗੱਲ ਇਹ ਨਹੀਂ ਕਿ ਕਿਹੜਾ ਧੜਾ ਠੀਕ ਹੈ ਜਾਂ ਕਿਹੜਾ ਧੜਾ ਗਲਤ ਹੈ। ਸਵਾਲ ਇਹ ਹੈ ਕਿ ਗੁਰੂ ਘਰਾਂ ਵਿਚ ਜਦ ਸੰਗਤ ਜੁੜ ਬੈਠਦੀ ਹੈ, ਤਾਂ ਉਥੇ ਆ ਕੇ ਖਲਲ ਪਾਉਣਾ ਅਤੇ ਲੜਾਈ-ਝਗੜੇ ਕਰਨੇ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੇ ਜਾਣੇ ਚਾਹੀਦੇ। ਅਗਰ ਕਿਸੇ ਨੂੰ ਕਿਸੇ ਹੋਰ ਵਿਅਕਤੀ ਨਾਲ ਕੋਈ ਰੰਜ਼ਿਸ਼ ਜਾਂ ਤਕਲੀਫ ਹੈ, ਤਾਂ ਪਹਿਲੀ ਗੱਲ ਤਾਂ ਚਾਹੀਦਾ ਹੈ ਕਿ ਉਹ ਗੁਰੂ ਘਰਾਂ ਤੋਂ ਬਾਹਰ ਹੋ ਕੇ ਆਪਣੇ ਅਜਿਹੇ ਮਤਭੇਦਾਂ ਨੂੰ ਨਜਿੱਠਣ ਜਾਂ ਆਪਣੇ ਵੈਰ-ਵਿਰੋਧ ਅਤੇ ਧੜੇਬੰਦੀਆਂ ਗੁਰਦੁਆਰਿਆਂ ਵਿਚ ਵਾੜਨ ਦੀ ਬਜਾਏ ਬਾਹਰ ਹੀ ਰੱਖਣ। ਅਗਰ ਜੇ ਕਿਸੇ ਨੇ ਆਪਣੀ ਗੱਲ ਵੀ ਕਰਨੀ ਹੈ, ਤਾਂ ਉਸ ਨੂੰ ਘੱਟੋ-ਘੱਟ ਇੰਨਾ ਕੁ ਸਲੀਕਾ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਜਦ ਕੋਈ ਗੁਰੂ ਘਰ ਦੀ ਸਟੇਜ ਉਪਰੋਂ ਗੱਲ ਕਰ ਰਿਹਾ ਹੋਵੇ, ਤਾਂ ਉਸ ਵਿਚ ਖਲਲ ਨਹੀਂ ਪਾਉਣਾ ਚਾਹੀਦਾ। ਸਗੋਂ ਆਪਣੀ ਗੱਲ ਕਰਨ ਲਈ ਪ੍ਰਬੰਧਕਾਂ ਤੋਂ ਸਮੇਂ ਦੀ ਮੰਗ ਕਰਨੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਦੁਨੀਆਂ ਵਿਚ ਕਿਧਰੇ ਵੀ ਇਸਾਈਆਂ ਦੇ ਚਰਚ, ਮੁਸਲਮਾਨਾਂ ਦੀਆਂ ਮਸੀਤਾਂ ਅਤੇ ਹਿੰਦੂਆਂ ਦੇ ਮੰਦਰਾਂ ਵਿਚ ਅਜਿਹੇ ਝਗੜੇ ਨਹੀਂ ਹੁੰਦੇ। ਇਨ੍ਹਾਂ ਧਰਮਾਂ ਦੇ ਲੋਕਾਂ ਵਿਚ ਵੀ ਬਥੇਰੀਆਂ ਧੜੇਬੰਦੀਆਂ ਹਨ। ਉਨ੍ਹਾਂ ਦੇ ਵੱਖਰੇ-ਵੱਖਰੇ ਗਰੁੱਪ ਹਨ। ਕਈ ਥਾਈਂ ਉਹ ਆਪਸੀ ਧੜੇਬੰਦੀਆਂ ਅਤੇ ਮਤਭੇਦਾਂ ਕਾਰਨ ਵੱਖਰੇ ਧਾਰਮਿਕ ਅਸਥਾਨ ਵੀ ਬਣਾ ਲੈਂਦੇ ਹਨ। ਪਰ ਤਲਵਾਰਾਂ ਅਤੇ ਡਾਂਗਾਂ ਫੜ ਕੇ ਇਕ-ਦੂਜੇ ਦੇ ਸਿਰ ਫਾੜਦੇ ਉਹ ਧਾਰਮਿਕ ਅਸਥਾਨਾਂ ਵਿਚ ਕਦੇ ਨਹੀਂ ਵੇਖੇ ਗਏ। ਕੀ ਅਸੀਂ ਨਹੀਂ ਸੋਚਦੇ ਕਿ ਧਾਰਮਿਕ ਅਸਥਾਨਾਂ ਵਿਚ ਲੜਾਈ-ਝਗੜੇ ਅਤੇ ਸਿੱਖਾਂ ਦੀਆਂ ਪੱਗਾਂ ਲੱਥਣੀਆਂ ਕੀ ਸਾਡੇ ਸਮਾਜ ਦਾ ਲੋਕਾਂ ਅੰਦਰ ਚੰਗਾ ਅਕਸ ਸਥਾਪਿਤ ਕਰਦਾ ਹੈ? ਕੀ ਜਦ ਸਾਡੇ ਧਾਰਮਿਕ ਅਸਥਾਨਾਂ ਵਿਚ ਲੜਾਈ-ਝਗੜੇ ਹੁੰਦੇ ਹਨ, ਤਾਂ ਹੋਰਨਾਂ ਵਰਗਾਂ, ਧਰਮਾਂ ਦੇ ਲੋਕਾਂ ਵਿਚ ਇਹ ਪ੍ਰਭਾਵ ਨਹੀਂ ਜਾਂਦਾ ਕਿ ਅਸੀਂ ਜਰਾਇਮ ਪੇਸ਼ਾ ਲੋਕ ਹਾਂ ਅਤੇ ਸਾਡੇ ਲੋਕਾਂ ਅੰਦਰ ਲੜਾਈ-ਝਗੜਿਆਂ ਦੀ ਪ੍ਰਵਿਰਤੀ ਘਰ ਕਰ ਗਈ ਹੈ? ਇਕ ਪਾਸੇ ਅਸੀਂ ਵੱਖ-ਵੱਖ ਮੁਲਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਵੱਡੇ ਪੱਧਰ ਉੱਤੇ ਜੱਦੋ-ਜਹਿਦ ਕਰ ਰਹੇ ਹਾਂ ਅਤੇ ਇਹ ਸਾਬਤ ਕਰਨ ਲਈ ਅਸੀਂ ਪੂਰਾ ਟਿੱਲ ਲਾ ਲਿਆ ਹੈ ਕਿ ਮੁਸਲਿਮ ਜਿਹਾਦੀਆਂ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ। ਪੂਰੀ ਦੁਨੀਆਂ ਵਿਚ ਅੱਤਵਾਦ ਫੈਲਾ ਰਹੇ ਮੁਸਲਿਮ ਸੰਗਠਨਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਇਹ ਗੱਲ ਬਿਲਕੁਲ ਠੀਕ ਹੈ ਕਿ ਸਿੱਖਾਂ ਦਾ ਮੁਸਲਿਮ ਅੱਤਵਾਦੀ ਸੰਗਠਨਾਂ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਸਿੱਖ ਮਨੋ ਅਵਸਥਾ ਵਜੋਂ ਕਦੇ ਅੱਤਵਾਦ ਦੇ ਹਮਾਇਤੀ ਰਹੇ ਹਨ, ਸਗੋਂ ਉਲਟਾ ਸਿੱਖ ਹਮੇਸ਼ਾ ਜ਼ਰੂਰਤਮੰਦ ਦਾ ਮਦਦਗਾਰ ਬਣਦਾ ਹੈ। ਅਜੇ ਕੁੱਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਕੁੱਝ ਹਿੱਸਿਆਂ ਵਿਚ ਆਏ ‘ਹਾਰਵੇਅ’ ਤੂਫਾਨ ਵਿਚ ਸਿੱਖਾਂ ਨੇ ਪੀੜਤਾਂ ਦੀ ਮਦਦ ਲਈ ਬੜਾ ਵੱਡਾ ਯੋਗਦਾਨ ਪਾਇਆ ਹੈ। ਪੂਰੀ ਦੁਨੀਆਂ ਦੇ ਲੋਕਾਂ ਨੇ ਇਸ ਦੀ ਸਰਾਹਨਾ ਹੀ ਨਹੀਂ ਕੀਤੀ, ਸਗੋਂ ਇਸ ਤੋਂ ਸਿੱਖਣ ਲਈ ਉਪਦੇਸ਼ ਵੀ ਦਿੱਤੇ ਹਨ। ਇਹ ਸਿੱਖਾਂ ਦਾ ਆਪਣੇ ਸਿੱਖ ਫਲਸਫੇ ਵਿਚੋਂ ਉਪਜਿਆ ਅਹਿਸਾਸ ਹੈ। ਪਰ ਜਦ ਅਸੀਂ ਇਸ ਅਹਿਸਾਸ ਦੇ ਉਲਟ ਆਪਣੇ ਨਿੱਜੀ ਹਿੱਤਾਂ ਲਈ ਗੁਰੂ ਘਰਾਂ ਵਿਚ ਲੜਾਈਆਂ-ਝਗੜੇ ਕਰਦੇ ਹਾਂ, ਤਾਂ ਸਿੱਖਾਂ ਬਾਰੇ ਦੁਨੀਆਂ ਦੇ ਲੋਕਾਂ ਵਿਚ ਉਭਰ ਰਹੇ ਅਜਿਹੇ ਅਹਿਸਾਸ ਨੂੰ ਢਾਅ ਲੱਗਦੀ ਹੈ।
ਅੱਜ ਸਿੱਖ ਭਾਈਚਾਰਾ ਦੁਨੀਆਂ ਭਰ ਵਿਚ ਫੈਲ ਚੁੱਕਾ ਹੈ। ਵੱਖ-ਵੱਖ ਥਾਵਾਂ ‘ਤੇ ਸਿੱਖਾਂ ਨੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰਾਂ ਵਿਚ ਵੱਡਾ ਨਾਂ ਕਮਾਉਣਾ ਸ਼ੁਰੂ ਕੀਤਾ ਹੈ। ਧਾਰਮਿਕ ਖੇਤਰ ਵਿਚ ਵੀ ਅਸੀਂ ਅੱਗੇ ਵਧ ਰਹੇ ਹਾਂ। ਦੁਨੀਆਂ ਭਰ ਵਿਚ ਹਰ ਖੇਤਰ ਵਿਚ ਤਰੱਕੀ ਕਰਨ ਲਈ ਸਿੱਖਾਂ ਸਾਹਮਣੇ ਅਨੇਕ ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਹਨ। ਅਜਿਹੇ ਸਮੇਂ ਵਿਚ ਸਾਡੇ ਗੁਰੂ ਘਰ ਸਾਡੀਆਂ ਆਪਸੀ ਲੜਾਈਆਂ, ਰੰਜ਼ਿਸ਼ਾਂ ਅਤੇ ਮਤਭੇਦਾਂ ਦਾ ਕੇਂਦਰ ਨਹੀਂ ਬਣਨੇ ਚਾਹੀਦੇ, ਸਗੋਂ ਸਾਡੇ ਗੁਰੂ ਘਰਾਂ ਵਿਚ ਜਿੱਥੇ ਸਾਡੀ ਨਵੀਂ ਪੀੜ੍ਹੀ ਲਈ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਵੱਡੀ ਪੱਧਰ ‘ਤੇ ਪ੍ਰਚਾਰਿਆ ਜਾਣਾ ਚਾਹੀਦਾ ਹੈ, ਉਥੇ ਨਾਲ ਹੀ ਪੂਰੀ ਦੁਨੀਆਂ ਵਿਚ ਸਿੱਖਾਂ ਸਾਹਮਣੇ ਪੇਸ਼ ਹੋ ਰਹੀਆਂ ਚੁਣੌਤੀਆਂ ਬਾਰੇ ਡੂੰਘੇ ਵਿਚਾਰ-ਵਟਾਂਦਰੇ ਹੋਣੇ ਚਾਹੀਦੇ ਹਨ। ਅਜਿਹੀ ਸੋਚ ਨਾਲ ਜੇ ਸਾਡਾ ਸਮਾਜ ਅੱਗੇ ਤੁਰੇਗਾ, ਤਾਂ ਨਾ ਸਿਰਫ ਸਾਡਾ ਆਪਣਾ ਭਾਈਚਾਰਾ ਖੁਦ ਵਿਵੇਕ ਬੁੱਧੀ ਵਾਲਾ ਬਣੇਗਾ, ਸਗੋਂ ਸਾਡੇ ਆਲੇ-ਦੁਆਲੇ ਦੇ ਲੋਕਾਂ ਵਿਚ ਵੀ ਸਾਡੇ ਭਾਈਚਾਰੇ ਬਾਰੇ ਡੂੰਘੇ ਵਿਚਾਰਵਾਨ ਹੋਣ ਦਾ ਅਹਿਸਾਸ ਬਣੇਗਾ। ਫਿਰ ਹੀ ਅਸੀਂ ਪੂਰੀ ਦੁਨੀਆਂ ਨੂੰ ਕਹਿ ਸਕਾਂਗੇ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੱਜ ਦੁਨੀਆਂ ਸਾਹਮਣੇ ਪੇਸ਼ ਸਮੱਸਿਆਵਾਂ ਦਾ ਹੱਲ ਵਿਰਾਜਮਾਨ ਹੈ। ਸਾਨੂੰ ਇਹ ਵੀ ਦੱਸਣਾ ਪਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਵਿਕਾਸ ਮਾਡਲ ਦੇ ਸਕਦਾ ਹੈ, ਜਿਸ ਉੱਤੇ ਚੜ੍ਹ ਕੇ ਪੂਰੀ ਦੁਨੀਆਂ ਅੱਜ ਫੈਲ ਰਹੇ ਸੰਕਟ ਤੋਂ ਮੁਕਤ ਹੋ ਸਕਦੀ ਹੈ। ਸੋ ਸਾਡੇ ਭਾਈਚਾਰੇ ਦੇ ਆਗੂਆਂ ਅਤੇ ਵਿਚਾਰਵਾਨਾਂ ਨੂੰ ਸਾਡੀ ਸਨਿਮਰ ਬੇਨਤੀ ਹੈ ਕਿ ਉਹ ਗੁਰੂ ਘਰਾਂ ਅੰਦਰ ਲੜਾਈ-ਝਗੜਿਆਂ ਅਤੇ ਆਪਸੀ ਰੰਜ਼ਿਸ਼ਾਂ ਨੂੰ ਦਾਖਲ ਨਾ ਹੋਣ ਦੇਣ, ਸਗੋਂ ਸਾਡੇ ਗੁਰੂ ਘਰ ਸਭਨਾਂ ਭਾਈਚਾਰਿਆਂ ਦੇ ਵਿਚਾਰਵਾਨ ਲੋਕਾਂ ਦੇ ਮਿਲ ਬੈਠ ਕੇ ਮਸਲੇ ਹੱਲ ਕਰਨ ਦਾ ਅਸਥਾਨ ਬਣਨ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article