PUNJABMAILUSA.COM

ਸਿੱਖਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦਿਓ ਲਾਂਘਾ : ਲੌਂਗੋਵਾਲ

ਸਿੱਖਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦਿਓ ਲਾਂਘਾ : ਲੌਂਗੋਵਾਲ

ਸਿੱਖਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦਿਓ ਲਾਂਘਾ : ਲੌਂਗੋਵਾਲ
March 14
10:25 2018

ਅੰਮ੍ਰਿਤਸਰ, 14 ਮਾਰਚ (ਪੰਜਾਬ ਮੇਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ 6 ਵਿਸ਼ੇਸ਼ ਮੰਗਾਂ ਦਾ ਜ਼ਿਕਰ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ‘ਚ ਆ ਰਹੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਮੰਗ ਕੀਤੀ ਕਿ ਇਸ ਇਤਿਹਾਸਕ ਪੁਰਬ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ
ਸਬੰਧਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਖੁੱਲ੍ਹਾ ਲਾਂਘਾ ਦਿੱਤਾ ਜਾਵੇ, ਤਾਂ ਜੋ ਸੰਗਤਾਂ ਗੁਰੂ ਸਾਹਿਬ ਨਾਲ ਸਬੰਧਤ ਅਸਥਾਨ ਦੇ ਖੁੱਲ੍ਹੇ ਦਰਸ਼ਨ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਅਪੀਲ ਦਾ ਫੈਸਲਾ ਜਲਦ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹੋਰਨਾਂ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਵੀ ਅਪੀਲ ਕੀਤੀ। ਇਕ ਹੋਰ ਮੰਗ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜੰਮੂ ਕਸ਼ਮੀਰ ‘ਚ ਵੱਸਦੇ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਦਾ ਮਾਮਲਾ ਗ੍ਰਹਿ ਮੰਤਰੀ ਪਾਸ ਉਠਾਇਆ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ‘ਚ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਰਕਾਰੀ ਸਕੀਮਾਂ ‘ਚ ਨਿਰਪੱਖ ਹਿੱਸਾ ਨਹੀਂ ਮਿਲ ਰਿਹਾ, ਇਸ ਕਰਕੇ ਸਿੱਖਾਂ ਨੂੰ ਜੰਮੂ-ਕਸ਼ਮੀਰ ਅੰਦਰ ਘੱਟ ਗਿਣਤੀ ਦਾ ਦਰਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਜੋ ਦੇਸ਼ ਦੀ ਆਰਮੀ ਵੱਲੋਂ ਉਠਾ ਲਿਆ ਗਿਆ ਸੀ, ਨੂੰ ਤੁਰੰਤ ਵਾਪਸ ਕੀਤਾ ਜਾਵੇ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਗੁਰਦੁਆਰਾ ਸਾਹਿਬਾਨ ਵਿਚ ਵਰਤਾਏ ਜਾਂਦੇ ਲੰਗਰਾਂ ਤੋਂ ਜੀ.ਐੱਸ.ਟੀ. ਹਟਾਉਣ ਦੀ ਅਪੀਲ ਕੀਤੀ, ਤਾਂ ਜੋ ਗੁਰੂ ਘਰਾਂ ‘ਤੇ ਪੈ ਰਹੇ ਵਾਧੂ ਬੋਝ ਨੂੰ ਰੋਕਿਆ ਜਾ ਸਕੇ। ਭਾਈ ਲੌਂਗੋਵਾਲ ਨੇ ਇਕ ਹੋਰ ਮੰਗ ਰਾਹੀਂ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-87 ਤਹਿਤ ਆਉਂਦੇ ਉਨ੍ਹਾਂ ਗੁਰਦੁਆਰਿਆਂ ਨੂੰ ਸੈਕਸ਼ਨ-85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਕਰਨ ਲਈ ਕਿਹਾ, ਜੋ ਯੋਗ ਹਨ। ਉਨ੍ਹਾਂ ਕਿਹਾ ਕਿ 35 ਤੋਂ ਵੱਧ ਇਨ੍ਹਾਂ ਗੁਰਦੁਆਰਿਆਂ ਸਬੰਧੀ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਇਨ੍ਹਾਂ ਮੰਗਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਨੂੰ ਮੁਲਾਕਾਤ ਲਈ ਸਮਾਂ ਦੇਣਗੇ, ਤਾਂ ਜੋ ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੰਗ ਪੱਤਰ ਨੂੰ ਉਹ ਅਗਲੀ ਪ੍ਰਕਿਰਿਆ ‘ਚ ਜ਼ਰੂਰ ਪਾਉਣਗੇ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

Read Full Article
    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article