PUNJABMAILUSA.COM

ਸਿੱਖਾਂ ‘ਤੇ ਚੁਟਕਲਿਆਂ ‘ਤੇ ਰੋਕ ਦੀ ਮੁਹਿੰਮ ‘ਚ ਹੁਣ ਤੱਕ 72 ਹਜ਼ਾਰ ਲੋਕਾਂ ਨੇ ਕੀਤੇ ਦਸਤਖਤ

ਸਿੱਖਾਂ ‘ਤੇ ਚੁਟਕਲਿਆਂ ‘ਤੇ ਰੋਕ ਦੀ ਮੁਹਿੰਮ ‘ਚ ਹੁਣ ਤੱਕ 72 ਹਜ਼ਾਰ ਲੋਕਾਂ ਨੇ ਕੀਤੇ ਦਸਤਖਤ

ਸਿੱਖਾਂ ‘ਤੇ ਚੁਟਕਲਿਆਂ ‘ਤੇ ਰੋਕ ਦੀ ਮੁਹਿੰਮ ‘ਚ ਹੁਣ ਤੱਕ 72 ਹਜ਼ਾਰ ਲੋਕਾਂ ਨੇ ਕੀਤੇ ਦਸਤਖਤ
December 13
21:42 2015

kari ghuggi
ਕੇਜਰੀਵਾਲ ਤੇ ਗੁਰਪ੍ਰੀਤ ਘੁੱਗੀ ਨੇ ਵੀ ਕੀਤੇ ਦਸਤਖਤ
ਨਵੀਂ ਦਿੱਲੀ, 13 ਦਸੰਬਰ (ਪੰਜਾਬ ਮੇਲ) –ਦਿੱਲੀ ਦੇ ਸਿੱਖ ਭਾਈਚਾਰੇ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਚੁਟਕਲਿਆਂ ‘ਤੇ ਪਾਬੰਦੀ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ | ਇਸ ਮੁਹਿੰਮ ‘ਤੇ ਹੁਣ ਤੱਕ 72 ਹਜ਼ਾਰ ਲੋਕਾਂ ਨੇ ਦਸਤਖਤ ਕਰ ਦਿੱਤੇ ਹਨ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਇਸ ਪਟੀਸ਼ਨ ‘ਤੇ ਹੁਣ ਤੱਕ 45000 ਆਫਲਾਈਨ ਅਤੇ 27000 ਆਨਲਾਈਨ ਦਸਤਖਤ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ 31 ਦਸੰਬਰ ਤੱਕ ਇਸ ਪਟੀਸ਼ਨ ‘ਤੇ ਕਰੀਬ ਇਕ ਲੱਖ ਲੋਕਾਂ ਵੱਲੋਂ ਦਸਤਖਤ ਕੀਤੇ ਜਾਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਕਾਬਗੰਜ ਗੁਰਦੁਆਰਾ ਸਾਹਿਬ ‘ਚ 28 ਨਵੰਬਰ ਨੂੰ ਇਸ ਪਟੀਸ਼ਨ ‘ਤੇ ਦਸਤਖਤ ਕੀਤੇ | ਕਾਮੇਡੀਅਨ ਗੁਰਪ੍ਰੀਤ ਘੁੱਗੀ, ਸੁਨੀਲ ਪਾਲ, ਅਦਾਕਾਰ ਮਨਮੀਤ ਸਿੰਘ, ਓ. ਪੀ. ਰਾਠੌਰ, ਚਰਚ ਆਫ ਨਾਰਥ ਇੰਡੀਆ ਸਮੇਤ ਕਈ ਉੱਘੀਆਂ ਹਸਤੀਆਂ ਹੁਣ ਤੱਕ ਇਸ ਪਟੀਸ਼ਨ ‘ਤੇ ਦਸਤਖਤ ਕਰ ਚੁੱਕੀਆਂ ਹਨ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ 3 ਨਵੰਬਰ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀਆਂ 5000 ਚੁਟਕਲਿਆਂ ਵਾਲੀਆਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾਉਣ ਦੇ ਲਈ ਸ਼ੁਰੂ ਕੀਤੀ ਆਨਲਾਈਨ ਪਟੀਸ਼ਨ ਨੂੰ ਸਮਾਜ ਦੇ ਸਭ ਭਾਈਚਾਰਿਆਂ ਦਾ ਦੁਨੀਆ ਭਰ ਤੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ | ਦਿੱਲੀ ਦੀਆਂ 18 ਸਕੂਲੀ ਸਿੱਖ ਸੰਸਥਾਵਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ‘ਚ ਇਸ ਪਟੀਸ਼ਨ ਨੂੰ ਲੈ ਕੇ ਕਾਫੀ ਉਤਸ਼ਾਹ ਹੈ | ਹਾਲ ਹੀ ਵਿਚ ਪੰਜਾਬ ‘ਚ 129 ਅਕਾਲ ਅਕੈਡਮੀਆਂ ‘ਚ ਪੜਨ ਵਾਲੇ ਵਿਦਿਆਰਥੀ ਵੀ ਇਸ ਮੁਹਿੰਮ ਨਾਲ ਜੁੜੇ ਹਨ | ਜੀ. ਕੇ. ਨੇ ਦੱਸਿਆ ਜਲੰਧਰ ਦੇ ਪ੍ਰਸਿੱਧ ਕਮੇਡੀਅਨ ਕਲਾਕਾਰਾਂ ਗੁਰਪ੍ਰੀਤ ਸਿੰਘ ਤੇ ਪ੍ਰਭਪ੍ਰੀਤ ਸਿੰਘ ਜੋ ਸੰਤਾ-ਬੰਤਾ ਦੇ ਨਾਂਅ ‘ਤੇ 18 ਸਾਲ ਤੋਂ ਕੰਮ ਕਰ ਰਹੇ ਸੀ, ਉਨ੍ਹਾਂ ਹੁਣ ਆਪਣਾ ਨਾਂਅ ਬਦਲ ਕੇ ਜੁਗਲੀ-ਸ਼ੁਗਲੀ ਕਰ ਦਿੱਤਾ ਹੈ | ਡੀ. ਐਸ. ਜੀ. ਐਮ. ਸੀ. ਵੱਲੋਂ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ‘ਚ ਸਰਦੀਆਂ ਦੀਆਂ ਛੁੱਟੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦਾਇਰ ਕਰਨ ਦੀ ਕੋਸ਼ਿਸ਼ ਹੈ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ