ਸਿੰਘੂ ਬਾਰਡਰ ’ਤੇ ਚੱਲੀ ਗੋਲੀ; ਕਿਸੇ ਜਾਨੀ ਨੁਕਸਾਨ ਤੋਂ ਬਚਾਅ

77
Share

ਕਾਰ ’ਚ ਸਵਾਰ ਚਾਰ ਵਿਅਕਤੀਆਂ ਨੇ ਚਲਾਈਆਂ ਤਿੰਨ ਗੋਲੀਆਂ
ਚੰਡੀਗੜ੍ਹ, 8 ਮਾਰਚ (ਪੰਜਾਬ ਮੇਲ)- ਲੰਘੀ ਰਾਤ ਸਿੰਘੂ ਬਾਰਡਰ ’ਤੇ ਕਥਿਤ ਗੋਲੀ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰ ਵਿਅਕਤੀਆਂ ਨੇ ਕਿਸਾਨਾਂ ’ਤੇ ਤਿੰਨ ਗੋਲੀਆਂ ਚਲਾਈਆਂ। ਉਂਜ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਫ਼ੇਦ ਰੰਗ ਦੀ ਇਸ ਔਡੀ ਕਾਰ ’ਤੇ ਚੰਡੀਗੜ੍ਹ ਦਾ ਨੰਬਰ ਦੱਸਿਆ ਜਾਂਦਾ ਹੈ। ਗੋਲੀ ਚੱਲਣ ਦੀ ਇਹ ਘਟਨਾ ਇਥੇ ਟੀ.ਡੀ.ਆਈ. ਮਾਲ ਨਜ਼ਦੀਕ ਵਾਪਰੀ ਦੱਸੀ ਜਾਂਦੀ ਹੈ। ਜਦੋਂ ਕਾਰ ਸਵਾਰਾਂ ਨੇ ਗੋਲੀਆਂ ਚਲਾਈਆਂ, ਉਦੋਂ ਲੰਗਰ ਵਰਤਾਇਆ ਜਾ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਗੋਲੀਆਂ ਚਲਾਉਣ ਵਾਲੇ ਕਾਰ ਸਵਾਰ ਪੰਜਾਬ ਤੋਂ ਸਨ।

Share