PUNJABMAILUSA.COM

ਸਿੰਗਾਪੁਰ ‘ਚ 13 ਭਾਰਤੀ ਜ਼ੀਕਾ ਵਾਇਰਸ ਨਾਲ ਹੋਏ ਪ੍ਰਭਾਵਤ

ਸਿੰਗਾਪੁਰ ‘ਚ 13 ਭਾਰਤੀ ਜ਼ੀਕਾ ਵਾਇਰਸ ਨਾਲ ਹੋਏ ਪ੍ਰਭਾਵਤ

ਸਿੰਗਾਪੁਰ ‘ਚ 13 ਭਾਰਤੀ ਜ਼ੀਕਾ ਵਾਇਰਸ ਨਾਲ ਹੋਏ ਪ੍ਰਭਾਵਤ
September 01
10:40 2016

zika
ਨਵੀਂ ਦਿੱਲੀ, 1 ਸਤੰਬਰ (ਪੰਜਾਬ ਮੇਲ)- ਸਿੰਗਾਪੁਰ ਵਿਚ ਜ਼ੀਕਾ ਵਾਇਰਸ ਦੇ 115 ਕੇਸ ਸਾਹਮਣੇ ਆਏ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਪਣੇ 13 ਨਾਗਰਿਕਾਂ ਦੇ ਵੀ ਪ੍ਰਭਾਵਤ ਹੋਣ ਦੀ ਗੱਲ ਕਹੀ ਹੈ। ਚੀਨ ਨੇ ਅਪਣੇ 21 ਲੋਕਾਂ ਅਤੇ ਬੰਗਲਾਦੇਸ਼ ਨੇ 6 ਲੋਕਾਂ ਦੇ ਜ਼ੀਕਾ ਦੀ ਲਪੇਟ ਵਿਚ ਆਉਣ ਦੀ ਗੱਲ ਕਹੀ ਹੈ। ਇਕ ਗਰਭਵਤੀ ਮਹਿਲਾ ਵਿਚ ਵੀ ਜ਼ੀਕਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦਾ ਇਲਾਜ ਜਾਰੀ ਹੈ। ਸਿੰਗਾਪੁਰ ਵਿਚ ਇਹ ਬਿਮਾਰੀ ਇਕ ਕੰਟਰਕਸ਼ਨ ਸਾਈਟ ਵਿਚ ਕਰੀਬ 3 ਦਰਜਨ ਮਜ਼ਦੂਰਾਂ ਵਿਚ ਸਾਹਮਣੇ ਆਈ ਸੀ। ਦੱਸ ਦੇਈਏ ਕਿ ਬਰਾਜੀਲ ਵਿਚ ਵੀ ਜ਼ੀਕਾ ਦੇ ਕਈ ਕੇਸ ਸਾਹਮਣੇ ਆਏ ਸੀ। ਗਰਭਵਤੀ ਮਹਿਲਾਵਾਂ ਦੇ ਇਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਬੱਚੇ ਦਾ ਸਿਰ ਛੋਟਾ ਹੋਣ ਦੇ ਮਾਮਲੇ ਸਾਹਮਣੇ ਆਏ ਸੀ। ਵਿਦੇਸ਼ ਮੰਤਰਾਲੇ ਮੁਤਾਬਕ ਸਿੰਗਾਪੁਰ ਵਿਚ 13 ਭਾਰਤੀ ਨਾਗਰਿਕ ਵੀ ਜ਼ੀਕਾ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਹਨ। ਇਹ ਮਹਿਲਾ ਵਾਇਰਸ ਦੇ ਪ੍ਰਭਾਵ ਵਾਲੇ ਉਦਯੋਗਿਕ ਇਲਾਕੇ ਵਿਚ ਰਹਿੰਦੀ ਸੀ। ਮਹਿਲਾ ਵਿਚ ਜ਼ੀਕਾ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਬੁਧਵਾਰ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਉਨ੍ਹਾਂ ‘ਤੇ ਅਤੇ ਬੱਚੇ ਦੇ ਉਤੇ ਨਜ਼ਰ ਰੱਖ ਰਹੇ ਹਨ। ਸਿੰਗਾਪੁਰ ਵਿਚ ਬੰਗਲਾਦੇਸ਼ ਦੇ ਹਾਈ ਕਮਿਸ਼ਨ ਮੁਤਾਬਕ ਸਾਡੇ 6 ਲੋਕ ਜ਼ੀਕਾ ਨਾਲ ਪ੍ਰਭਾਵਤ ਹਨ। ਇਨ੍ਹਾਂ ਸਾਰਿਆਂ ਦਾ ਇਲਾਜ ਚਲ ਰਿਹਾ ਹੈ। ਸਿੰਗਾਪੁਰ ਵਿਚ ਚੀਨੀ ਅੰਬੈਸੀ ਮੁਤਾਬਕ, 21 ਨਾਗਰਿਕਾਂ ਵਿਚ ਜ਼ੀਕਾ ਪਾਜ਼ੀਟਿਵ ਪਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਚਿੰਤਾਜਨਕ ਨਹੀਂ ਹੈ। ਅਮਰੀਕਾ ਨੇ ਜ਼ੀਕਾ ਪਾਜ਼ੀਟਿਵ ਗਰਭਵਤੀ ਮਹਿਲਾ ਨੂੰ ਲੈ ਕੇ ਵਾਰਨਿੰਗ ਦਿੱਤੀ ਹੈ ਅਤੇ ਉਸ ਨੂੰ ਸਿੰਗਾਪੁਰ ਤੋਂ ਬਾਹਰ ਨਹੀਂ ਜਾਣ ਦੇ ਲਈ ਕਿਹਾ ਹੈ। ਉਥੇ ਹੀ ਆਸਟ੍ਰੇਲੀਆ, ਤਾਈਵਾਨ ਅਤੇ ਸਾਊਥ ਕੋਰੀਆ ਨੇ ਸਿੰਗਾਪੁਰ ਜਾ ਰਹੇ ਅਪਣੇ ਨਾਗਰਿਕਾਂ ਨੂੰ ਲੈ ਕੇ ਟਰੈਵਲ ਅਲਰਟ ਜਾਰੀ ਕੀਤਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article