PUNJABMAILUSA.COM

ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਦੀ ਫਰਾਂਸ ਵਲੋਂ ਫੌਂਸਵਾ ੳੁਲੋਂਦ ਨੂੰ ਲਿਖੇ ਖੁਲੇ ਪੱਤਰ

ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਦੀ ਫਰਾਂਸ ਵਲੋਂ ਫੌਂਸਵਾ ੳੁਲੋਂਦ ਨੂੰ ਲਿਖੇ ਖੁਲੇ ਪੱਤਰ

ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਦੀ ਫਰਾਂਸ ਵਲੋਂ ਫੌਂਸਵਾ ੳੁਲੋਂਦ ਨੂੰ ਲਿਖੇ ਖੁਲੇ ਪੱਤਰ
January 25
03:15 2016

20151023_114217-1-2-1
ਪੈਰਿਸ, 24 ਜਨਵਰੀ (ਪੰਜਾਬ ਮੇਲ)- ਫਰਾਂਸ ਦੇ ਰਾਸ਼ਟਰਪਤੀ ਫੌਂਸਵਾ ਉਲਾਂਦ ਦੀ ਤਿੰਨ ਦਿਨਾਂ ਭਾਰਤ ਯਾਤਰਾ ਦੁਰਾਨ 26 ਜਨਵਰੀ ਦੇ ਗਣਤੰਤਰ ਦਿਨ ਦੇ ਮੁੱਖ ਮਹਿਮਾਨ ਹੋਣਗੇ। ਜਿੱਥੇ ਉਹ ਭਾਰਤ ਵੱਲੋਂ ਖਰੀਦੇ ਗਏ ਜੰਗੀ ਜਹਾਜ਼ ਰਾਫਲ ਦੀ ਸਹੀ ਪਾਉਣਗੇ ਓਥੇ ਹੋਰ ਵੀ ਸਮਝੌਤੇਆ ਉਪਰ ਦਸਤਖ਼ਤ ਕਰਨਗੇ। ਇਸ ਯਾਤਰਾ ਦੇ ਮਦੇ ਨਜ਼ਰ ਸ਼੍ਰੌਮਣੀ ਅਕਾਲੀ ਦਲ ਅਮਿ੍ੰਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਦੀ ਫਰਾਂਸ ਜਥੇਬੰਦੀ ਦੇ ਡਾਈਰੈਕਟਰ ਸ. ਰਣਜੀਤ ਸਿੰਘ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਖੁੱਲ੍ਹੇ ਖਤ ਲਿਖੇ ਗਏ ਹਨ ਸ: ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਅਕਾਲੀ ਦਲ ਅਮ੍ਰਿੰਤਸਰ ਯੂਰਪ ਨੇ ਜਾਣਕਾਰੀ ਦੇਦੇ ਕਿਹਾ ਕਿ ਸ. ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਫਰਾਂਸ ਨਾਲ 1799 ਤੋਂ 1849 ਦੇ ਰਿਸ਼ਤਿਆਂ ਨੂੰ ਯਾਦ ਕਰਵਾਇਆ ਅਤੇ 1833 ਵਿੱਚ ਫਰਾਂਸ ਦੇ ਰਾਜਾ ਲੁਈਸ ਫਿਲਿਪ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਹੋਈ ਸੰਧੀ ਦਾ ਖਾਲਸਾ ਸਰਕਾਰ ਦੀ ਹੋਂਦ ਦਾ ਪੁਖ਼ਤਾ ਸਬੂਤ ਦਾ ਜ਼ਿਕਰ ਕੀਤਾ ਹੈ। ਖਾਲਸਾ ਫੋਜਾ ਨੂੰ ਫਰਾਂਸੀਸੀ ਜਨਰਲ ਜੋਂ ਫੋਂਸਵਾ ਅਲਾਰਡ ਦੀ ਕਮਾਂਡ ਹੇਠ ਯੂਰਪੀਅਨ ਫੋਜਾ ਦੀ ਤਰਜ਼ ਸਿਖਲਾਈ ਦਿੱਤੀ ਜਾਂਦੀ ਸੀ ਅੱਜ ਭਾਰਤ, ਫਰਾਂਸ ਦੇ ਨਿੱਘੇ ਸਬੰਧ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ। 1947 ਵਿੱਚ ਭਾਰਤ ਦੀ ਹੋਈ ਵੰਡ ਵਿੱਚ ਹਿੰਦੂ ਅਤੇ ਮੁਸਲਮਾਨ ਨੂੰ ਹੀ ਧਿਰ ਮੰਨਿਆਂ ਗਿਆ, ਸਿੱਖਾਂ ਨੂੰ ਅਜ਼ਾਦੀ ਦੇਣ ਦੀ ਸੰਧੀ ਤੋਂ ਬਾਹਰ ਰਖਿਆ ਗਿਆ ਇਸੇ ਕਰਕੇ ਓੁਸ ਵੇਲੇ ਦੇ ਸਿੱਖ ਨੁਮਾਇੰਦਿਆਂ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਸੰਧੀ ਉਪਰ ਦਸਤਖ਼ਤ ਹੀ ਨਹੀਂ ਕੀਤੇ। ਜੋ ਵਾਇਦੇ ਵੀ ਸਿੱਖਾਂ ਨਾਲ ਕੀਤੇ ਉਹਨਾ ਤੋਂ ਵੀ ਹਿੰਦੁਸਤਾਨ ਸਰਕਾਰ ਮੁੱਕਰੀ। ਕਿਵੇਂ 1984 ਵਿੱਚ ਭਾਰਤ ਨੇ ਸੋਵੀਅਤ ਯੂਨਿਅਨ ਅਤੇ ਇੰਗਲੈਡ ਦੀ ਮਦਦ ਨਾਲ ਸਿੱਖਾਂ ਦੇ ਮਹਾਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ 20,000 ਸਿੱਖਾਂ ਵਿੱਚ ਵਧੇਰੇ ਮਰਦ , ਬੱਚਿਆਂ , ਬੀਬੀਆਂ ਅਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜੋ ਦੁਨਿਆ ਦੀ ਸਭ ਤੋਂ ਵੱਡੀ (ਅਖੌਤੀ) ਲੋਕ-ਤੰਤਰ ਦੀ ਅਲੰਮਦਾਰ ਭਾਰਤ ਵੱਲੋਂ ਸਰਕਾਰੀ ਕਤਲੇਆਮ ਸੀ। 10 ਨਵੰਬਰ 2015 ਦੇ ਸਰਬੱਤ ਖਾਲਸਾ ਵਿੱਚ ਨਿਰੋਲ ਸਿੱਖਾ ਦੇ ਧਾਰਮਿਕ ਹੱਕਾਂ ਦੇ ਇਕੱਠ ਜੋ 7 ਲੱਖ ਤੋਂ ਵੱਧ ਸੀ ਨੂੰ ਦੇਸ਼ ਧ੍ਰੋਹੀ ਕਿਹ ਕਿ ਉਸ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਲੋਕ ਅਵਾਜ਼ ਨੂੰ ਦੱਬਿਆ ਗਿਆ ਹੈ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਕਿਵੇਂ 2000 ਮੁਸਲਮਾਨਾ ਨੂੰ ਕਤਲ ਕਰਵਾਈਆ ਗਿਅ ਜਿਸ ਦਾ ਇਨਸਾਫ ਅੱਜ ਤੱਕ ਕਿਸੇ ਨੂੰ ਨਹੀਂ ਮਿਲੀਆ। ਅੱਜ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹਿੰਦੂਸਤਾਨ ਦੀ ਸੁਪਰੀਮ ਕੋਰਟ ਨੇ 2011 ਤੋਂ ਮੁਲਤਵੀ ਕੀਤਾ ਹੋਇਆ ਹੈ। ਜੋ 1925 ਵਿੱਚ ਸੰਵਿਧਾਨਿਕ ਤਰੀਕੇ ਨਾਲ ਬਣੀ ਸੀ ਸਿੱਖਾਂ ਨੂੰ ਹਰ ਰਾਜਨੀਤਕ ਅਤੇ ਧਾਰਮਿਕ ਹੱਕਾਂ ਤੋਂ ਵਾਂਝਿਆਂ ਰਖਿਆ ਗਿਆ ਹੈ ਅਸੀਂ ਜਿੱਥੇ ਤੁਹਾਡਾ ਹਿੰਦੂਸਤਾਨ ਆਉਣ ਤੇ ਸੁਆਗਤ ਕਰਦੇ ਹਾਂ ਉਥੇ ਅਸੀ ਕਰਦੇ ਹਾਂ ਕਿ ਤੁਸੀਂ ਆਪਣੇ ਰੁਤਬੇ ਦੀ ਯੋਗ ਵਰਤੋਂ ਕਰਕੇ ਘੱਟ ਗਿਣਤੀ ਕੌਮਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਉੱਪਰ ਦਬਾਅ ਪਾਉਗੇ ਅਤੇ ਢੁਕਵਾਂ ਐਕਸ਼ਨ ਲਵੋਗੇ। ਇਸੇ ਤਰਾਂ ਫਰਾਂਸ ਦੀ ਜਥੇਬੰਦੀ ” ਸਿੱਖ ਦੀ ਫਰਾਂਸ ” ਵੱਲੋਂ ਵੀ ਰਾਸ਼ਟਰਪਤੀ ਫੋਂਸਵਾ ਉਲੋਂਦ ਨੂੰ ਪੱਤਰ ਲਿਖਿਆ ਹੈ ਅਤੇ ਵਕੀਲ ਰਣਜੀਤ ਸਿੰਘ ਨੇ ਯਾਦ ਕਰਵਾਇਆ ਕਿ ਕਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿੱਚ ਮੁਸਲਮਾਨਾਂ ਉਪਰ ਜ਼ੁਲਮ ਕਰਕੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਸ ਕਰਕੇ ਸ੍ਰੀ ਨਰਿੰਦਰ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੱਕ ਅਮਰੀਕਾ ਨੇ ਆਪਣੇ ਦੇਸ਼ ਵਿੱਚ ਉਨਹਾਂ ਦੇ ਆਉਣ ਤੇ ਪਾਬੰਦੀ ਲਾਈ ਲਾਈ ਸੀ। ਇਸਾਈਆਂ ਉਪਰ ਬੇਤਹਾਸ਼ਾ ਜ਼ੁਲਮ ਕਰਕੇ ਘਰਾਂ ਵਿੱਚ ਜ਼ਿੰਦਾ ਸਾੜਿਆ ਜਾ ਰਿਹਾ ਹੈ। ਸਕੂਲਾਂ ਦੀ ਤੋੜ ਭੰਨ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆਂ ਜਾ ਰਿਹਾ ਹੈ। ਗਲੋਬਾਲ ਕੌਂਸਲ ਆਫ ਇੰਡਿਅਨ ਕ੍ਰਿਸਚਿਅਨ ਦੇ ਪ੍ਰਧਾਨ ਸੱਜਣ ਜੋਰਜ ਨੇ ਮੰਨਿਆ ਹੈ ਕਿ “ਅਸੀਂ ਬਹੁਤ ਫਿਕਰ ਮੰਦ ਹਾਂ ਅਤੇ ਘੱਟ ਗਿਣਤੀਆਂ ਖ਼ਿਲਾਫ਼ ਹੋ ਰਿਹਾ ਅੱਤਿਆਚਾਰ ਖਤਮ ਨਹੀਂ ਹੋ ਰਿਹਾ”। ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਾਰਟੀ ਬੀ.ਜੇ.ਪੀ ਨੇ ਆਰ.ਐਸ.ਐਸ ਨਾਲ ਮਿਲ ਕੇ “ਘਰ ਵਾਪਸੀ” ਦੀ ਲਹਿਰ ਚਲਾ ਕੇ ਘੱਟ ਗਿਣਤੀਆ ਨੂੰ ਹਿੰਦੂ ਧਰਮ ਵਿੱਚ ਰਲੇਵਾਂ ਕਰਵਾ ਰਹੀ ਹੈ। ਭਾਰਤ ਦੇ ਸੰਵਿਧਾਨ ਵਿੱਚ 25(b) ਧਾਰਾ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਹੀਂ ਸਵੀਕਾਰਿਆ ਗਿਆ। ਇਹ ਧਾਰਾ ਦੂਜੀਆ ਕੌਮਾਂ ਨੂੰ ਧਾਰਮਿਕ ਅਜ਼ਾਦੀ ਨਹੀਂ ਦਿੰਦੀਆਂ ਜੋ ਇਕ ਲੋਕ-ਤੰਤਰ ਦੇਸ਼ ਲਈ ਖ਼ਤਰਨਾਕ ਹਨ। ਇਸੇ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਉਬਾਰਕ ਉਬਾਂਮਾਂ ਨੇ ਭਾਰਤ ਦੀ ਯਾਤਰਾ ਦੁਰਾਨ ਭਾਰਤੀਆ ਨੂੰ ਸੰਬੋਧਨ ਹੁੰਦੇ ਕਿਹਾ ਸੀ ਕਿ ” ਭਾਰਤ ਇਸ ਪੱਖ-ਪਾਤ ਨੂੰ ਮਿਟਾਵੇ ਬਿਨਾ ਅੱਗੇ ਨਹੀਂ ਵੱਧ ਸਕਦਾ “। ਜਿੰਨੀ ਦੇਰ ਤੱਕ ਭਾਰਤ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦਿੰਦਾ ਉਂਦੋਂ ਤੱਕ ਯੂਨਾਈਟਿਡ ਨੇਸ਼ਨ ਵਿੱਚ ਸਥਾਈ ਸੀਟ ਨੂੰ ਨਹੀਂ ਸਵੀਕਾਰਨਾ ਚਾਹਿਦਾ। ਅਖੀਰ ਵਿੱਚ ਅਸੀਂ ਤੁਹਾਡੇ ਭਾਰਤ ਆਉਣ ਤੇ ਸੁਆਗਤ ਕਰਦੇ ਹਾਂ ਅਤੇ ਤੁਹਾਡੇ ਕੋਲ਼ੋਂ ਮੰਗ ਕਰਦੇ ਹਾਂ ਕਿ ਭਾਰਤ ਨਾਲ ਉਦੋਂ ਤੱਕ ਦੁਵੱਲੇ ਸੰਬੰਧ ਨਹੀਂ ਰੱਖਣੇ ਚਾਹਿਦੇ ਜਦੋਂ ਤੱਕ ਮਨੁੱਖੀ ਹੱਕਾਂ ਦੀ ਗਰੰਟੀ ਨਹੀਂ ਦਿੰਦਾ ਅਤੇ 1984 ਵਿੱਚ ਸਿੱਖਾਂ ਨੂੰ , 2002 ਵਿੱਚ ਮੁਸਲਮਾਨਾਂ ਨੂੰ ਅਤੇ 2008 ਵਿੱਚ ਇਸਾਇਆਂ ਦੇ ਕਤਲੇਆਮ ਦਾ ਉਹਨਾਂ ਪਰਿਵਾਰ , ਸਾਕ-ਸਬੰਧਿਆਂ ਨੂੰ ਇੰਨਸਾਫ ਨਹੀਂ ਦਿੱਤਾ ਜਾਦਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article