ਸਿਨਸਿਨਾਟੀ ‘ਚ ਗੋਲੀਬਾਰੀ, ਭਾਰਤੀ ਸਮੇਤ ਦੀ 4 ਮੌਤ

ਸਿਨਸਿਨਾਟੀ, 7 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸਿਨਸਿਨਾਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਗੋਲੀਬਾਰੀ ਇੱਕ ਬੈਂਕ ਵਿਚ ਹੋਈ। ਇਸ ਵਿਚ ਫਾਇਰਿੰਗ ਕਰਨ ਵਾਲੇ ਵਿਅਕਤੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਇਸ ਫਾਇਰਿੰਗ ਦੌਰਾਨ ਮਰਨ ਵਾਲਿਆਂ ਵਿਚ 25 ਸਾਲਾ ਭਾਰਤੀ ਨੌਜਵਾਨ ਵੀ ਸ਼ਾਮਲ ਹੈ। ਗੋਲੀਬਾਰੀ ਵਿਚ ਮਾਰੇ ਗਏ ਭਾਰਤੀ ਦਾ ਨਾਂ ਪ੍ਰਿਥਵੀਰਾਜ ਕੰਦੇਪੀ ਸੀ ਅਤੇ ਉਹ ਆਂਧਰ ਪ੍ਰਦੇਸ਼ ਦੇ ਗੁੰਟੂਰ ਦਾ ਰਹਿਣ ਵਾਲਾ ਸੀ। ਬਾਕੀ 3 ਮ੍ਰਿਤਕਾਂ ਦੀ ਪਛਾਣ 48 ਸਾਲਾ ਫੇਲਿਪ ਕਾਲਡਰਨ ਤੇ 64 ਸਾਲਾ ਰਿਚਰਡ ਨਿਊਕਮਰ ਦੇ ਰੂਪ ਵਿਚ ਹੋਈ ਹੈ। ਜਦਕਿ ਹਮਲਾਵਰ ਦੀ ਪਛਾਣ 29 ਸਾਲਾ ਓਮਰ ਐਨਰਿਕ ਸਾਂਤਾ ਦੇ ਰੂਪ ਵਿਚ ਹੋਈ ਹੈ।
ਪੁਲਸ ਦੇ ਮੁਤਾਬਕ, ਬੈਂਕ ਵਿਚ ਅਚਾਨਕ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਓਮਰ ਐਨਰਿਕ ਨੇ ਸਭ ਤੋਂ ਪਹਿਲਾਂ ਬੈਂਕ ਦੇ ਬਾਹਰ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਹ ਬੈਂਕ ਵਿਚ ਦਾਖਲ ਹੋਇਆ ਅਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਉਸ ਦੀ ਵੀ ਮੌਤ ਹੋ ਗਈ। ਹਾਲਾਂਕਿ, ਇਹ ਸਾਫ ਨਹਂੀਂ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਜਾਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਮਾਰਿਆ। ਘਟਨਾ ‘ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਹਮਲਾਵਰ ਨੇ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ‘ਤੇ ਹਮਲਾ ਕੀਤਾ। ਪੁਲਿਸ ਦੇ ਅਨੁਸਾਰ ਉਨ੍ਹਾਂ ਇਹ ਨਹੀਂ ਪਤਾ ਕਿ ਹਮਲਾਵਰ ਬੈਂਕ ਦਾ ਹੀ ਮੁਲਾਜ਼ਮ ਸੀ ਜਾਂ ਨਹੀਂ। ਇਸ ਹਮਲੇ ਵਿਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋÎਇਆ। ਪੁਲਿਸ ਮੁਖੀ ਏਲੀਅਟ ਨੇ ਦੱਸਿਆ ਕਿ ਬੈਂਕ ਦੇ ਕੋਲ ਕਈ ਆਈਸਕਰੀਮ ਪਾਰਲਰ, ਸੈਂਡਵਿਚ ਅਤੇ ਪੇਸਟਰੀ ਦੀ ਦੁਕਾਨ ਮੌਜੂਦ ਹਨ । ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਸੀ ਜੇਕਰ ਪੁਲਿਸ ਐਨੀ ਛੇਤੀ ਕਾਰਵਾਈ ਨਾ ਕਰਦੀ।
ਗੋਲੀਬਾਰੀ ਵਿਚ ਮਾਰੇ ਗਏ ਭਾਰਤੀ ਦਾ ਨਾਂ ਪ੍ਰਿਥਵੀਰਾਜ ਕੰਦੇਪੀ ਸੀ ਅਤੇ ਉਹ ਆਂਧਰ ਪ੍ਰਦੇਸ਼ ਦੇ ਗੁੰਟੂਰ ਦਾ ਰਹਿਣ ਵਾਲਾ ਸੀ। ਨਿਊਯਾਰਕ ਵਿਚ ਭਾਰਤੀ ਅਧਿਕਾਰੀ ਸੰਦੀਪ ਚਕਰਵਰਤੀ ਨੇ ਦੱਸਿਆ ਕਿ ਦੂਤਘਰ ਪੁਲਿਸ ਅਤੇ ਕੰਦੇਪੀ ਦੇ ਪਰਿਵਾਰ ਦੇ ਸੰਪਰਕ ਵਿਚ ਹੈ। ਉਤਰੀ ਅਮਰੀਕਾ ਦੇ ਤੇਲਗੂ ਐਸੋਸੀਏਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਕੰਦੇਪੀ, ਬੈਂਕ ਵਿਚ ਸਲਾਹਕਾਰ ਦੇ ਅਹੁਦੇ ‘ਤੇ ਤੈਨਾਤ ਸੀ। ਕੰਦੇਪੀ ਦੀ ਲਾਸ਼ ਭਾਰਤ ਭੇਜੇ ਜਾਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।