PUNJABMAILUSA.COM

ਸਿਆਸੀ ਆਗੂਆਂ ਨੇ ਵੋਟਾਂ ਲਈ ਸਿਰ ਚੜ੍ਹਾਇਆ ਬਾਬਾ

ਸਿਆਸੀ ਆਗੂਆਂ ਨੇ ਵੋਟਾਂ ਲਈ ਸਿਰ ਚੜ੍ਹਾਇਆ ਬਾਬਾ

ਸਿਆਸੀ ਆਗੂਆਂ ਨੇ ਵੋਟਾਂ ਲਈ ਸਿਰ ਚੜ੍ਹਾਇਆ ਬਾਬਾ
August 30
12:17 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅੱਜਕੱਲ੍ਹ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਦੋਸ਼ ‘ਚ ਜੇਲ੍ਹ ਭੇਜਣ ਦਾ ਮਾਮਲਾ ਭਖਿਆ ਹੋਇਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੂਰਾ ਪੰਜਾਬ ਅਤੇ ਹਰਿਆਣਾ ਇਸ ਵੇਲੇ ਅਸ਼ਾਂਤੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ 2002 ਵਿਚ ਪ੍ਰਧਾਨ ਮੰਤਰੀ ਨੂੰ ਇਕ ਗੁੰਮਨਾਮ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਡੇਰੇ ਅੰਦਰ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਇਕ ਅਬਲਾ ਨੇ ਆਪਣੀ ਅਤੇ ਉਥੇ ਰਹਿੰਦੀਆਂ ਹੋਰ ਸੇਵਾਦਾਰਨੀਆਂ ਦੀ ਦਰਦਨਾਕ ਤੇ ਤਰਸਯੋਗ ਸਥਿਤੀ ਦਾ ਵੇਰਵਾ ਦਰਜ ਕੀਤਾ ਸੀ। ਉਸ ਸਮੇਂ ਬਾਬੇ ਦੀ ਸਰਕਾਰੇ-ਦਰਬਾਰੇ ਪੂਰੀ ਚੜ੍ਹਤ ਸੀ। ਇਸ ਕਰਕੇ ਅਜਿਹੀ ਖ਼ਬਰ ਨੂੰ ਕਿਧਰੇ ਵੀ ਬਹੁਤਾ ਨਸ਼ਰ ਨਹੀਂ ਹੋਣ ਦਿੱਤਾ ਗਿਆ। ਪਰ ਸਿਰਸਾ ਦੇ ਹੀ ਇਕ ਨੌਜਵਾਨ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ ਆਪਣੇ ਸਥਾਨਕ ਅਖ਼ਬਾਰ ‘ਪੂਰਾ ਸੱਚ’ ਵਿਚ ਇਹ ਖ਼ਬਰ ਛਾਪ ਕੇ ਸੱਚਾਈ ਲੋਕਾਂ ਸਾਹਮਣੇ ਲਿਆ ਦਿੱਤੀ ਸੀ। ਨੌਜਵਾਨ ਪੱਤਰਕਾਰ ਨੂੰ ਸੱਚ ਛਾਪਣ ਦੇ ਇਵਜ਼ ਵਿਚ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ। ਉਸ ਨੂੰ ਬਾਬੇ ਦੇ ਕੁਝ ਕਰਿੰਦਿਆਂ ਵੱਲੋਂ ਸ਼ਰੇਆਮ ਗੋਲੀਆਂ ਨਾਲ ਵਿੰਨ੍ਹ ਦਿੱਤਾ ਗਿਆ ਸੀ। ਨਾ ਤਾਂ ਪੱਤਰ ਲਿਖਣ ਵਾਲੀ ਬੇਨਾਮ ਅਬਲਾ ਦੀ ਹੀ ਕਿਸੇ ਨੇ ਭਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਉਥੇ ਰਹਿੰਦੀਆਂ ਹੋਰ ਸਾਧਵੀਆਂ ਨਾਲ ਕੀ ਬੀਤ ਰਹੀ ਹੈ, ਇਸ ਬਾਰੇ ਹੀ ਪੜਤਾਲ ਕਰਨ ਦਾ ਯਤਨ ਕੀਤਾ। ਇਸੇ ਤਰ੍ਹਾਂ ਛਤਰਪਤੀ ਦੇ ਕਤਲ ਬਾਰੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਖਾਸ ਤੌਰ ‘ਤੇ ਇਸ ਕਤਲ ਲਈ ਬਾਬੇ ਉਪਰ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੱਤੀ ਗਈ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਬਾਬੇ ਨੂੰ 20 ਸਾਲ ਕੈਦ ਸੁਣਾਈ ਜਾ ਚੁੱਕੀ ਹੈ ਅਤੇ ਇਸ ਵੇਲੇ ਉਹ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਹਵਾ ਖਾ ਰਿਹਾ ਹੈ। ਡੇਰਾ ਮੁਖੀ ਖਿਲਾਫ ਨਾ ਤਾਂ ਸਾਧਵੀਆਂ ਨਾਲ ਬਲਾਤਕਾਰ ਦਾ ਹੀ ਕੇਸ ਦਰਜ ਕੀਤਾ ਗਿਆ ਅਤੇ ਨਾ ਹੀ ਛਤਰਪਤੀ ਦੇ ਕਤਲ ਬਾਰੇ ਹੀ ਕੋਈ ਮੁਕੱਦਮਾ ਦਰਜ ਹੋਇਆ। ਆਖਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਦ ਇਹ ਮਾਮਲਾ ਗਿਆ, ਤਾਂ 2003 ਵਿਚ ਹਾਈਕੋਰਟ ਨੇ ਛਤਰਪਤੀ ਦੇ ਕਤਲ ਦੀ ਜਾਂਚ ਕਰਨ ਲਈ ਕੇਸ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਸਾਧਵੀਆਂ ਨਾਲ ਬਲਾਤਕਾਰ ਦਾ ਕੇਸ ਵੀ ਸੀ.ਬੀ.ਆਈ. ਦੇ ਹਵਾਲੇ ਹੋਇਆ। ਪਰ ਸਿਆਸੀ ਪਾਰਟੀਆਂ ਅਤੇ ਸੂਬਾਈ ਤੇ ਕੇਂਦਰੀ ਸਰਕਾਰਾਂ ਵੱਲੋਂ ਡੇਰਾ ਮੁਖੀ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੂਰੇ 15 ਸਾਲ ਸੀ.ਬੀ.ਆਈ. ਵੀ ਇਨ੍ਹਾਂ ਕੇਸਾਂ ਨਾਲ ਅੱਖ-ਮਟੱਕਾ ਹੀ ਕਰਦੀ ਰਹੀ। ਆਖਰ ਸੀ.ਬੀ.ਆਈ. ਵੱਲੋਂ ਬਾਬੇ ਵਿਰੁੱਧ ਦਰਜ ਕਰਵਾਏ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਜਦ 2 ਸਾਧਵੀਆਂ ਨੇ ਖੁਦ ਹਾਜ਼ਰ ਹੋ ਕੇ ਇਕਬਾਲੀਆ ਬਿਆਨ ਦੇ ਦਿੱਤੇ, ਤਾਂ ਪੰਚਕੂਲਾ ਦੀ ਅਦਾਲਤ ਨੇ ਡੇਰਾ ਸਾਧ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜਣ ਦਾ ਫੈਸਲਾ ਕੀਤਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੋਟਾਂ ਦੀ ਗਰਜ਼ ਲਈ ਬਾਬੇ ਨੂੰ ਇੰਨਾ ਸਿਰ ਚੜ੍ਹਾਇਆ ਹੋਇਆ ਸੀ ਕਿ ਹਰ ਪਾਰਟੀ ਦੇ ਵੱਡੇ-ਛੋਟੇ ਲੀਡਰ ਉਸ ਦੇ ਦਰਬਾਰ ਵਿਚ ਹਾਜ਼ਰ ਹੋਣ ਲਈ ਪੁੱਜਦੇ ਰਹੇ ਹਨ। 2002 ਤੱਕ ਡੇਰਾ ਸਿਰਸਾ ਬਾਰੇ ਲੋਕਾਂ ਨੂੰ ਕਿਧਰੇ ਵੀ ਕੋਈ ਖਾਸ ਜਾਣਕਾਰੀ ਨਹੀਂ ਸੀ। ਸਿਰਫ ਲੋਕਲ ਪੱਧਰ ‘ਤੇ ਹੀ ਲੋਕ ਉਸ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਸਨ। ਪਰ ਜਦ ਵੋਟਾਂ ਲੈਣ ਲਈ ਕਾਂਗਰਸ ਪਾਰਟੀ ਉਸ ਦੇ ਦਰਬਾਰ ਜਾ ਪੁੱਜੀ, ਤਾਂ ਬਾਬੇ ਨੇ 2002 ਅਤੇ ਫਿਰ 2007 ਵਿਚ ਖੁੱਲ੍ਹੇਆਮ ਕਾਂਗਰਸ ਦੀ ਹਮਾਇਤ ਦਾ ਐਲਾਨ ਕਰ ਦਿੱਤਾ। 2002 ਵਿਚ ਮਾਲਵਾ ਖੇਤਰ ਵਿਚ ਕਾਂਗਰਸ ਨੂੰ ਕਿੰਨੀਆਂ ਕੁ ਵੋਟਾਂ ਡੇਰੇ ਦੇ ਅਸਰ ਕਾਰਨ ਪਈਆਂ, ਇਸ ਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਿਲ ਹੈ। ਕਿਉਂਕਿ ਮਾਨਸਾ, ਬਠਿੰਡਾ, ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਿੱਜੀ ਪ੍ਰਭਾਵ ਸਮਝਿਆ ਜਾਂਦਾ ਹੈ। ਪਰ ਫਿਰ ਵੀ ਇਸ ਜਿੱਤ ਲਈ ਡੇਰੇ ਦੇ ਪ੍ਰਭਾਵ ਨੂੰ ਹੀ ਮੰਨਿਆ ਜਾਂਦਾ ਰਿਹਾ। 2007 ਦੀ ਚੋਣ ਸਮੇਂ ਡੇਰੇ ਦੇ ਪ੍ਰਭਾਵ ਨੂੰ ਕਬੂਲਦਿਆਂ ਅਕਾਲੀ ਦਲ ਨੇ ਵੀ ਬਾਬੇ ਉਪਰ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਖੁਦ ਡੇਰੇ ਜਾ ਕੇ ਬਾਬੇ ਅੱਗੇ ਲੇਲੜੀਆਂ ਕੱਢਦੇ ਰਹੇ। ਪਰ ਉਸ ਸਮੇਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ, ਜਿਸ ਕਰਕੇ ਸੀ.ਬੀ.ਆਈ. ਕੋਲ ਬਲਾਤਕਾਰ ਤੇ ਛਤਰਪਤੀ ਦੇ ਕੇਸ ਦੀ ਜਾਂਚ ਹੋਣ ਕਾਰਨ ਬਾਬੇ ਨੇ ਮੁੜ ਫਿਰ ਕਾਂਗਰਸ ਦੀ ਹਮਾਇਤ ਕਰਨ ਵਿਚ ਹੀ ਭਲਾ ਸਮਝਿਆ। ਪਰ 2007 ਵਿਚ ਸਰਕਾਰ ਅਕਾਲੀ ਦਲ ਦੀ ਬਣ ਗਈ ਅਤੇ ਕੁੱਝ ਸਮੇਂ ਬਾਅਦ ਹੀ ਡੇਰਾ ਸਰਸੇ ਦੇ ਮੁਖੀ ਸਾਧ ਨੇ ਪੰਜਾਬ ਵਿਚਲੇ ਸਲਾਬਤਪੁਰ ਡੇਰੇ ਵਿਚ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ। ਇਸ ਨੂੰ ਲੈ ਕੇ ਮਾਲਵਾ ਖੇਤਰ ਵਿਚ ਵੱਡੀ ਪੱਧਰ ‘ਤੇ ਡੇਰਾ ਸਮਰਥਕਾਂ ਅਤੇ ਸਿੱਖ ਸੰਗਤ ਵਿਚਕਾਰ ਟਕਰਾਅ ਪੈਦਾ ਹੋਣ ਲੱਗੇ। ਬਹੁਤ ਸਾਰੀਆਂ ਜਾਨਾਂ ਗਈਆਂ ਅਤੇ ਦੋ-ਢਾਈ ਸਾਲ ਮਾਲਵਾ ਖੇਤਰ ਦੇ ਪਿੰਡਾਂ ਵਿਚ ਵਾਰ-ਵਾਰ ਮਾਹੌਲ ਤਣਾਅ ਵਾਲਾ ਬਣਦਾ ਰਿਹਾ। ਖੁਦ ਡੇਰਾ ਮੁਖੀ ਖਿਲਾਫ ਵੀ ਸੰਗੀਨ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ। ਪਰ ਕੁੱਝ ਸਮੇਂ ਬਾਅਦ 2009 ਵਿਚ ਲੋਕ ਸਭਾ ਦੀ ਚੋਣ ਆ ਗਈ। ਅਕਾਲੀ ਦਲ ਲਈ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣਾ ਵਕਾਰ ਦਾ ਸਵਾਲ ਸੀ। ਅਤੇ ਦੂਜੇ ਪਾਸੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਕਾਰਨ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਇਸ ਹਾਲਾਤ ਨੂੰ ਭਾਂਪਦਿਆਂ ਹੀ ਜਿੱਥੇ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ ਬਾਬੇ ਦੀ ਹਮਾਇਤ ਲੈਣ ਦਾ ਯਤਨ ਕੀਤਾ, ਉਥੇ ਬਾਬੇ ਨੇ ਆਪਣੇ ਕੇਸ ਵਾਪਸ ਕਰਾਉਣ ਲਈ ਇਸ ਮੌਕੇ ਨੂੰ ਗਨੀਮਤ ਸਮਝਿਆ। ਇਸ ਮੌਕੇ ਹੋਈ ਸੌਦੇਬਾਜ਼ੀ ਵਿਚ ਅਕਾਲੀ ਲੀਡਰਸ਼ਿਪ ਨੇ ਬਾਬੇ ਵਿਰੁੱਧ ਦਰਜ ਕੇਸ ਵਾਪਸ ਲੈ ਲਏ ਅਤੇ ਡੇਰਾ ਸਿਰਸਾ ਵੱਲੋਂ ਬਠਿੰਡਾ ਵਿਖੇ ਹਰਸਿਮਰਤ ਕੌਰ ਬਾਦਲ ਅਤੇ ਫਰੀਦਕੋਟ ਹਲਕੇ ਵਿਚ ਬੀਬੀ ਪਰਮਜੀਤ ਕੌਰ ਗੁਲਸ਼ਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ। ਜਦਕਿ ਬਾਕੀ ਹਲਕਿਆਂ ਵਿਚ ਡੇਰੇ ਨੇ ਕਾਂਗਰਸ ਉਮੀਦਵਾਰਾਂ ਦੀ ਹਮਾਇਤ ਦਾ ਫੈਸਲਾ ਕੀਤਾ। ਇਸ ਤਰ੍ਹਾਂ ਕਰਕੇ ਚਲਾਕ ਬਾਬਾ ਅਕਾਲੀਆਂ ਨੂੰ ਵੀ ਖੁਸ਼ ਕਰਕੇ ਸੰਗੀਨ ਕੇਸਾਂ ਤੋਂ ਖਹਿੜਾ ਛੁਡਾ ਗਿਆ ਤੇ ਦੂਜੇ ਪਾਸੇ ਸੀ.ਬੀ.ਆਈ. ਕੇਸਾਂ ਵਿਚ ਮਦਦ ਲੈਣ ਲਈ ਕਾਂਗਰਸ ਨੂੰ ਵੀ ਨਾਰਾਜ਼ ਨਹੀਂ ਹੋਣ ਦਿੱਤਾ। ਪੰਜਾਬ ਵਿਧਾਨ ਸਭਾ ਦੀ 2012 ਦੀ ਚੋਣ ਵੀ ਡੇਰੇ ਲਈ ਤਲਵਾਰ ਦੀ ਤਿੱਖੀ ਨੋਕ ‘ਤੇ ਚੱਲਣ ਵਾਲੀ ਗੱਲ ਸੀ। ਉਸ ਵੇਲੇ ਪੰਜਾਬ ਵਿਚ ਪਤਾ ਨਹੀਂ ਸੀ ਕਿ ਕਿਹੜੀ ਸਰਕਾਰ ਬਣ ਜਾਵੇ। ਕੇਂਦਰ ਵਿਚ ਵੀ ਕਾਂਗਰਸ ਸਰਕਾਰ ਦੇ ਦਿਨ ਪੁੱਗਦੇ ਜਾ ਰਹੇ ਸਨ। ਡੇਰੇ ਨੇ ਇਸ ਮੌਕੇ ਕਿਸੇ ਵੀ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ, ਚੋਣਵੇਂ ਉਮੀਦਵਾਰਾਂ ਦੀ ਹਮਾਇਤ ਦਾ ਫੈਸਲਾ ਲਿਆ। ਵੋਟਾਂ ਦੀ ਇਸ ਗਰਜ਼ ਵਿਚ ਕੇਂਦਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਲੀਡਰ ਬਾਬੇ ਅੱਗੇ ਗੋਡੇ ਟੇਕਦੇ ਰਹੇ। ਅਕਾਲੀ ਅਤੇ ਕਾਂਗਰਸੀ ਕਈ ਵਾਰ ਡੇਰੇ ਜਾ ਕੇ ਸਿਜਦਾ ਕਰਦੇ ਵੇਖੇ ਗਏ। ਹਰਿਆਣਾ ਦੀ ਬੀ.ਜੇ.ਪੀ. ਤੇ ਇਨੈਲੋ ‘ਚ ਤਾਂ ਬਾਬੇ ਨੂੰ ਖੁਸ਼ ਕਰਨ ਲਈ ਦੌੜ ਹੀ ਚੱਲਦੀ ਰਹੀ। ਇੱਥੋਂ ਤੱਕ ਕਿ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਸੁਸ਼ਮਾ ਸਵਰਾਜ ਖੁਦ ਡੇਰੇ ਜਾ ਕੇ ਡੇਰਾ ਸਾਧ ਨੂੰ ਪਤਿਆਉਣ ਲਈ ਮੀਟਿੰਗਾਂ ਕਰਦੇ ਰਹੇ। ਡੇਰੇ ਵੱਲੋਂ ਭਾਜਪਾ ਦੀ ਹਮਾਇਤ ਕੀਤੀ ਗਈ। ਇਸ ਦਾ ਕਾਰਨ ਇਹ ਸੀ ਕਿ ਭਾਜਪਾ ਨੇਤਾਵਾਂ ਨੂੰ ਖੁਸ਼ ਕਰਕੇ ਡੇਰਾ ਮੁਖੀ ਸੀ.ਬੀ.ਆਈ. ਦੇ ਕੇਸ ਵਿਚ ਮਦਦ ਦੀ ਝਾਕ ਰੱਖਦਾ ਸੀ। ਵੱਡੇ-ਵੱਡੇ ਨੇਤਾਵਾਂ ਦੇ ਡੇਰੇ ਆਉਣ ਅਤੇ ਬਾਬੇ ਅੱਗੇ ਵੋਟਾਂ ਲਈ ਲੇਲੜੀਆਂ ਕੱਢਣ ਕਾਰਨ ਡੇਰਾ ਮੁਖੀ ਨੂੰ ਕਦੇ ਵੀ ਸੀ.ਬੀ.ਆਈ. ਕੇਸਾਂ ਤੋਂ ਕੋਈ ਬਹੁਤਾ ਫਿਕਰ ਨਹੀਂ ਹੋਇਆ। ਹਾਲਾਤ ਇਹ ਹੈ ਕਿ ਬਾਬਾ ਸ਼ੁਰੂ ਵਿਚ ਇਕ-ਅੱਧ ਵਾਰ ਅਦਾਲਤ ਵਿਚ ਪੇਸ਼ ਹੋਇਆ ਅਤੇ ਮੁੜ ਕਦੇ ਪੇਸ਼ੀ ਉਪਰ ਵੀ ਨਹੀਂ ਜਾਂਦਾ ਰਿਹਾ। ਸਗੋਂ ਆਪਣੇ ਡੇਰੇ ਵਿਚ ਬਹਿ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਹਾਜ਼ਰੀ ਲਵਾਉਂਦਾ ਰਿਹਾ। ਹੁਣ ਜਦ ਅਦਾਲਤ ਨੇ ਬਲਾਤਕਾਰ ਦੇ ਕੇਸਾਂ ਵਿਚ ਉਸ ਉਪਰ ਦੋਸ਼ ਤੈਅ ਕਰਨ ਦੀ ਤਰੀਕ ਮਿੱਥ ਦਿੱਤੀ, ਤਾਂ ਸਜ਼ਾ ਤੋਂ ਪਹਿਲਾਂ ਬਾਬੇ ਦੇ ਮਨ ਉਪਰ ਸਰਕਾਰ ਜਾਂ ਅਦਾਲਤ ਦਾ ਕੋਈ ਭੈਅ ਨਜ਼ਰ ਨਹੀਂ ਆ ਰਿਹਾ ਸੀ। ਉਹ ਕਿਸੇ ਰਾਜੇ-ਮਹਾਰਾਜੇ ਵਾਂਗ ਪੂਰੇ ਲਾਮ-ਲਸ਼ਕਰ ਨਾਲ ਇਕ ਹਜ਼ਾਰ ਕਾਰਾਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਪੁੱਜਾ। ਇਸ ਕਾਫਲੇ ਵਿਚ ਇਕ ਸੌ ਦੇ ਕਰੀਬ ਮਹਿੰਗੀਆਂ ਮਰਸਡੀਜ਼, ਬੀ.ਐੱਮ.ਡਬਲਊ ਅਤੇ ਹੋਰ ਕਾਰਾਂ ਸਨ। ਇੱਥੋਂ ਤੱਕ ਕਿ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਵੀ ਬਾਬੇ ਦੇ ਨਿੱਜੀ ਗੰਨਮੈਨ ਹੀ ਉਸ ਦੁਆਲੇ ਘੇਰਾ ਕਾਇਮ ਰੱਖ ਰਹੇ ਸਨ, ਜਿਸ ਕਾਰਨ ਪੁਲਿਸ ਨੂੰ ਗ੍ਰਿਫ਼ਤਾਰ ਕਰਨ ਵੇਲੇ ਇਨ੍ਹਾਂ ਨਿੱਜੀ ਗੰਨਮੈਨਾਂ ਨਾਲ ਦੋ-ਚਾਰ ਹੋਣਾਂ ਪਿਆ। ਇਨ੍ਹਾਂ ਨਿੱਜੀ ਗਾਰਡਾਂ ਨੇ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਬਾਬੇ ਨੂੰ ਭਜਾ ਕੇ ਲਿਜਾਣ ਦਾ ਵੀ ਯਤਨ ਕੀਤਾ। ਇਸ ਬਾਰੇ ਵੀ ਕੇਸ ਦਰਜ ਹੈ। ਬਾਬੇ ਨੂੰ ਅਦਾਲਤ ਵਿਚ ਸਜ਼ਾ ਸੁਣਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਪੰਚਕੂਲਾ ‘ਚ ਲੋਕਾਂ ਨੇ ਇਕੱਤਰ ਹੋਣਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਸਰਕਾਰ ਦੀ ਬਾਬੇ ਪ੍ਰਤੀ ਸ਼ਰਧਾ ਅਤੇ ਹਮਦਰਦੀ ਇੰਨੀ ਜ਼ਿਆਦਾ ਸੀ ਕਿ ਸ਼ਹਿਰ ਵਿਚ 144 ਦਫਾ ਲੱਗੇ ਹੋਣ ਦੇ ਬਾਵਜੂਦ ਲੱਖਾਂ ਲੋਕਾਂ ਨੂੰ ਉਥੇ ਇਕੱਠੇ ਹੋਣ ਤੋਂ ਰੋਕਣ ਲਈ ਕਿਸੇ ਵੀ ਤਰ੍ਹਾਂ ਦਾ ਚਾਰਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਅਦਾਲਤੀ ਕੰਪਲੈਕਸ ਵਿਚ ਵੀ ਲੋਕੀਂ ਵੱਡੇ ਪੱਧਰ ਉੱਤੇ ਆ ਵੜੇ ਸਨ। ਫੈਸਲੇ ਦੇ ਇਕ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਥੇ ਜੁੜੀ ਭੀੜ ਦਾ ਸਖਤ ਨੋਟਿਸ ਲਿਆ ਅਤੇ ਸ਼ਹਿਰ ਖਾਲੀ ਕਰਾਉਣ ਲਈ ਆਦੇਸ਼ ਦਿੱਤੇ। ਅਦਾਲਤੀ ਕੰਪਲੈਕਸ ਤਾਂ ਭਾਵੇਂ ਖਾਲੀ ਕਰਵਾ ਲਿਆ ਗਿਆ, ਪਰ ਉਥੇ ਇਕੱਠੇ ਹੋਏ ਲੱਖਾਂ ਲੋਕਾਂ ਨੂੰ ਇਕਦਮ ਵਾਪਸ ਭੇਜਣਾ ਇੰਨਾ ਸੌਖਾ ਕੰਮ ਨਹੀਂ ਸੀ। ਸਰਕਾਰ ਦੇ ਇਸ ਕਦਮ ਤੋਂ ਪਤਾ ਲੱਗਦਾ ਹੈ ਕਿ ਬਾਬੇ ਪ੍ਰਤੀ ਸਰਕਾਰਾਂ ਦਾ ਵਤੀਰਾ ਕਿਹੋ ਜਿਹਾ ਸੀ। ਸਜ਼ਾ ਸੁਣਾਏ ਜਾਣ ਬਾਅਦ ਪੰਚਕੂਲਾ ਅਤੇ ਹਰਿਆਣਾ ਅਤੇ ਪੰਜਾਬ ਦੇ ਹੋਰਨਾਂ ਥਾਵਾਂ ਉਪਰ ਜਿਸ ਤਰ੍ਹਾਂ ਸਾੜ-ਫੂਕ, ਭੰਨ-ਤੋੜ ਅਤੇ ਗੁੰਡਾਗਰਦੀ ਹੋਈ, ਕਿਸੇ ਤੋਂ ਗੁੱਝੀ ਹੋਈ ਨਹੀਂ। ਕਿੰਨੇ ਦਿਨ ਤੋਂ ਇਸ ਹਿੰਸਾ ਕਾਰਨ ਪੰਜਾਬ ਅਤੇ ਹਰਿਆਣਾ ਦੇ ਲੋਕ ਬਲਦੀ ਦੇ ਬੂਥੇ ਆਏ ਹੋਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤੀ ਵਰਤ ਕੇ ਇਹ ਵੀ ਸ਼ਲਾਘਾਯੋਗ ਕੰਮ ਕੀਤਾ ਹੈ ਕਿ ਹੋਏ ਨੁਕਸਾਨ ਦਾ ਹਰਜ਼ਾਨਾ ਡੇਰੇ ਦੀਆਂ ਜਾਇਦਾਦਾਂ ਕੁਰਕ ਕਰਕੇ ਤਾਰਿਆ ਜਾਵੇਗਾ। ਹੁਣੇ ਹੋਈ ਪੰਜਾਬ ਦੀ ਵਿਧਾਨ ਸਭਾ ਚੋਣ ਵਿਚ ਵੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਡੇਰਾ ਸਿਰਸਾ ਵਿਖੇ ਬਾਬੇ ਅੱਗੇ ਵੋਟਾਂ ਲਈ ਗਿੜਗਿੜਾਉਂਦੇ ਦੇਖੇ ਗਏ ਸਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆਮ ਲੋਕਾਂ ਦੇ ਹਿਤਾਂ ਜਾਂ ਭਲਾਈ ਨਾਲ ਕੋਈ ਬਹੁਤਾ ਸਰੋਕਾਰ ਨਹੀਂ। ਉਹ ਆਪਣੀ ਵੋਟਾਂ ਦੀ ਗਰਜ਼ ਲਈ ਬਲਾਤਕਾਰੀ ਅਤੇ ਕਾਤਲ ਬਾਬਿਆਂ ਦੀ ਸਰਪ੍ਰਸਤੀ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੇ ਅਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੇ ਹਨ। ਇਹੀ ਕਾਰਨ ਹੈ ਕਿ ਇਸ ਵੇਲੇ ਡੇਰਾ ਸਾਧ ਅਤੇ ਉਸ ਦੇ ਚੇਲਿਆਂ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਰਾਜਸੀ ਪਾਰਟੀਆਂ ਦੇ ਆਗੂ ਸਾਜ਼ਿਸ਼ੀ ਖਾਮੋਸ਼ੀ ਧਾਰੀ ਬੈਠੇ ਹਨ। ਕਿਸੇ ਵੀ ਆਗੂ ਨੇ ਅੱਗੇ ਹੋ ਕੇ ਨਹੀਂ ਆਖਿਆ ਕਿ ਡੇਰਾ ਸਾਧ ਦੀਆਂ ਜ਼ਿਆਦਤੀਆਂ ਦੀ ਪੜਤਾਲ ਲਈ ਅਤੇ ਉਸ ਦੀ ਸਰਪ੍ਰਸਤੀ ਕਰਦੀਆਂ ਪਾਰਟੀਆਂ ਅਤੇ ਰਾਜਸੀ ਨੇਤਾਵਾਂ ਦਾ ਪਰਦਾਫਾਸ਼ ਕਰਨ ਲਈ ਉੱਚ ਪੱਧਰੀ ਜਾਂਚ ਵਾਸਤੇ ਕੋਈ ਕਮਿਸ਼ਨ ਕਾਇਮ ਕੀਤਾ ਜਾਵੇ। ਸਗੋਂ ਰਾਜਸੀ ਨੇਤਾ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਵੀ ਗੱਲ ਆਈ-ਗਈ ਕਰਨ ਦੇ ਹੀ ਆਹਰੇ ਲੱਗੇ ਹੋਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article