ਸਿਆਟਲ ਦੇ ਸਰਬਜੀਤ ਸਾਬ ਦੇ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ

January 03
10:39
2018
ਸਿਆਟਲ, 3 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਰੀਅਲ ਸਟੇਟ ਖੇਤਰ ਦੀ ਜਾਣੀ-ਪਛਾਣੀ ਸ਼ਖਸੀਅਤ ਸਰਬਜੀਤ ਸਿੰਘ ਸਾਬ ਭਡਿਆਲ ਦਾ ਇਕਲੌਤਾ ਪੁੱਤਰ ਹਰਸਿਮਰਨ ਸਿੰਘ (20) ਅਚਨਚੇਤ ਬੇਵਕਤੀ ਮੌਤ ਕਰਕੇ ਸਦਾ ਲਈ ਵਿਛੜ ਗਿਆ ਹੈ, ਜਿਸ ਕਾਰਨ ਸਿਆਟਲ ਦਾ ਪੂਰਾ ਪੰਜਾਬੀ ਭਾਈਚਾਰਾ ਸੌਗ ਵਿਚ ਹੈ। ਹਰਸਿਮਰਨ ਸਿੰਘ ਬਹੁਤ ਹੀ ਧਾਰਮਿਕ ਸਰਗਰਮੀਆਂ ਵਾਲਾ ਤੇ ਪੂਰਨ ਗੁਰਸਿੱਖ ਸੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਤਿੰਨ ਰਾਤਾਂ ਵੈਲੀ ਹਸਪਤਾਲ ਰੈਨਟਨ ਵਿਚ ਆਈ.ਸੀ.ਯੂ. ਵਿਚ ਰਹਿਣ ਤੋਂ ਬਾਅਦ ਡਾਕਟਰਾਂ ਦੀ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ, ਜਿਸ ਦਾ ਸਾਰੇ ਗੁਰਦੁਆਰਿਆਂ, ਕਲੱਬਾਂ ਤੇ ਪੰਜਾਬੀ ਭਾਈਚਾਰੇ ਵਿਚ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ।