ਸਿਆਟਲ ਦੀ ਸਪੇਸ ਨੀਡਲ ਸਾਹਮਣੇ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਰੋਸ ਮੁਜ਼ਾਹਰਾ

408
ਸਿਆਟਲ ਦੇ ਡਾਊਨ ਟਾਊਨ 'ਚ ਸਪੇਸ ਨੀਡਲ ਸਾਹਮਣੇ ਰੋਸ ਮੁਜ਼ਾਹਰੇ 'ਚ ਨੌਜਵਾਨ ਲੜਕੇ-ਲੜਕੀਆਂ ਰੋਸ ਪ੍ਰਦਰਸ਼ਨ ਕਰਕੇ ਕਿਸਾਨ ਵਿਰੋਧੀ ਬਿੱਲ ਰੱਦ ਕਰਨ ਦੀ ਅਪੀਲ ਕਰਦੇ ਸਮੇਂ।
Share

ਸਿਆਟਲ, 16 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਬਿੱਲ ਰੱਦ ਕਰਨ ਲਈ ਸਿਆਟਲ ਦੇ ਨੌਜਵਾਨਾਂ ਨੇ ਸਾਂਝੇ ਤੌਰ ‘ਤੇ ਸਪੇਸ ਨੀਡਲ ਸਾਹਮਣੇ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ, ਜਿੱਥੇ ਭਾਰਤ ਸਰਕਾਰ ਨੂੰ ਤਿੰਨੇ ਬਿੱਲ ਰੱਦ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਵੱਖ-ਵੱਖ ਯੂਨੀਵਰਸਿਟੀ, ਕਾਲਜਾਂ ਤੇ ਸਕੂਲਾਂ ਤੋਂ ਇਲਾਵਾ ਮਾਈਕ੍ਰੋਸਾਫਟ, ਬੋਇੰਸ, ਐਮਾਜ਼ੋਨ, ਸਟਾਰਬਕ-ਕਾਫੀ, ਇਨਸਾਈਕਲੋਪੀਡੀਆ ਤੇ ਟੀ-ਮੋਬਾਈਲ ਵਿਚ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ 1000 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੇ ਬੜੇ ਜੋਸ਼ ਨਾਲ ਰੋਸ-ਮੁਜ਼ਾਹਰੇ ‘ਚ ਸ਼ਾਮਲ ਹੋ ਕੇ ”ਜੈ ਜਵਾਨ-ਜੈ ਕਿਸਾਨ” ਅਤੇ ”ਕਿਸਾਨ ਏਕਤਾ” ਦੇ ਨਾਹਰੇ ਲਾ ਕੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਰੱਦ ਕਰਨ ਲਈ ਜ਼ੋਰ ਦਿੱਤਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਦੱਸਿਆ ਕਿਉਂਕਿ ਕਿਸਾਨਾਂ ਦੇ ਬੱਚੇ ਹੀ ਅਮਰੀਕਾ-ਕੈਨੇਡਾ ‘ਚ ਵੱਖ-ਵੱਖ ਸ਼ਹਿਰਾਂ ‘ਚੋਂ ਪਹੁੰਚ ਕੇ ਰੋਸ ਮੁਜ਼ਾਹਰੇ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਸਿਆਟਲ ਦੇ ਰੋਸ-ਮੁਜ਼ਾਹਰੇ ਵਿਚ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਏਕਤਾ ਭੰਗ ਕਰਨ ਦਾ ਦੋਸ਼ ਲਾਇਆ ਅਤੇ ਤਨ, ਮਨ ਤੇ ਧੰਨ ਨਾਲ ਕਿਸਾਨਾਂ ਨੂੰ ਸਹਿਯੋਗ ਦੇਣ ਦਾ ਪ੍ਰਣ ਕੀਤਾ। ਨੌਜਵਾਨਾਂ ਨੇ ਕਿਸਾਨਾਂ ਨੂੰ ਅੰਨਦਾਤਾ ਦੱਸਿਆ। ਜਿੱਥੇ ਸਿਰਫ ਕਿਸਾਨਾਂ ਦੇ ਭਲੇ ਲਈ ਰੋਸ-ਮੁਜ਼ਾਹਰੇ ‘ਚ ਵਿਚਾਰ-ਵਟਾਂਦਰਾ ਕੀਤਾ ਗਿਆ।

 


Share