ਸਿਆਟਲ ਤੋਂ ਅੰਮ੍ਰਿਤਸਰ ਵਾਸਤੇ ਰੋਜ਼ਾਨਾ ਕਤਰ ਏਅਰਲਾਈਨ ਦੀ ਸਿੱਧੀ ਫਲਾਈਟ

445
Share

-ਸਿਆਟਲ ‘ਚ ਖੁਸ਼ੀ ਦੀ ਲਹਿਰ
ਸਿਆਟਲ, 9 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸਿਆਟਲ ਦੇ ਯਾਤਰੂਆਂ ‘ਚ ਖੁਸ਼ੀ ਵੇਖਣ ਨੂੰ ਮਿਲੀ, ਜਦੋਂ ਸਿਆਟਲ ਤੋਂ ਅੰਮ੍ਰਿਤਸਰ ਰੋਜ਼ਾਨਾ ਆਉਣ-ਜਾਣ ਵਾਸਤੇ ਕਤਰ ਏਅਰ ਲਾਈਨ ਦੀ ਸਿੱਧੀ ਫਲਾਈਟ 15 ਮਾਰਚ 2021 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸਿਆਟਲ ਤੋਂ ਸ਼ਾਹੀ ਟਰੈਵਲ ਦੇ ਮਾਲਕ ਰਾਜਦੀਪ ਸਿੰਘ ਸ਼ਾਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਆਟਲ ਤੋਂ ਅੰਮ੍ਰਿਤਸਰ 21 ਘੰਟੇ ਵਿਚ ਪਹੁੰਚਿਆ ਜਾ ਸਕੇਗਾ, ਜਿਸ ਦਾ ਸਿਰਫ ਢਾਈ ਘੰਟੇ ਦੋਹਾ ਵਿਚ ਸਟੇਅ ਹੋਵੇਗਾ। ਪੰਜਾਬੀ ਭਾਈਚਾਰੇ ਵੱਲੋਂ ਕਤਰ ਏਅਰਲਾਈਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ, ਜਿਨ੍ਹਾਂ ਦੱਸਿਆ ਪੰਜਾਬ ‘ਚ ਜਾਣ ਲਈ ਦਿੱਲੀ ਜਾਣ ਦੀ ਸਿਰਦਰਦੀ ਖਤਮ ਹੋਵੇਗੀ। ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਲੰਮੇ ਸਮੇਂ ਦੀ ਲਟਕਦੀ ਮੰਗ ਪੂਰੀ ਹੋ ਗਈ ਹੈ।


Share