ਸਿਆਟਲ ’ਚ ‘ਮੇਲਾ ਮੇਲਣਾ ਦਾ’ 15 ਅਗਸਤ ਤੇ ਫੁਲਕਾਰੀ ਤੀਆਂ ਦਾ ਮੇਲਾ ਕੈਂਟ ’ਚ 8 ਅਗਸਤ ਨੂੰ

421
Share

ਸਿਆਟਲ, 28 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਵਿਚ ਫੁਲਕਾਰੀ ਤੀਆਂ ਦਾ ਮੇਲਾ ਵਿਲਸਨ ਪਲੇਅ ਫੀਲਡ ਕੈਂਟ ਦੇ ਖੁੱਲ੍ਹੇ ਮੈਦਾਨ ’ਚ 8 ਅਗਸਤ, ਐਤਵਾਰ ਨੂੰ ਸ਼ਾਮ 4 ਤੋਂ 8 ਵਜੇ ਤੱਕ ਹੋਵੇਗਾ, ਜਦਕਿ ਮੇਲਾ ਮੇਲਣਾਂ ਦਾ ਤੀਆਂ ਨੌਰਥ ਸਿਆਟਲ ਦੀਆਂ ਖੁੱਲ੍ਹੇ ਖੇਤਾਂ ’ਚ 15 ਅਗਸਤ, ਐਤਵਾਰ ਨੂੰ 3 ਤੋਂ 8 ਵਜੇ ਤੱਕ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਪ੍ਰਬੰਧਕਾਂ ਬੀਬੀ ਜਸਵੀਰ ਕੌਰ ਨਿੱਝਰ ਤੇ ਰਵੀ ਢਿੱਲੋਂ ਅਤੇ ਰਾਣੀ ਗਿੱਲ ਨੇ ਦੱਸਿਆ ਕਿ 10 ਡਾਲਰ ਦਾਖਲਾ ਫੀਸ ਹੋਵੇਗੀ। ਫੁਲਕਾਰੀ ਤੀਆਂ ਦੇ ਮੇਲੇ ਦੀਆਂ ਮੁੱਖ ਪ੍ਰਬੰਧਕਾਂ ਗੁਰਦੀਪ ਕੌਰ ਝੱਲੀ ਅਤੇ ਰਾਜਪ੍ਰੀਤ ਕੌਰ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਮਹੀਨਿਆਂ ਬਾਅਦ ਪਾਬੰਦੀਆਂ ਖਤਮ ਹੋਣ ਕਰਕੇ ਦਰਸ਼ਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕੋਈ ਦਾਖਲਾ ਫੀਸ ਨਹੀਂ ਹੋਵੇਗੀ ਅਤੇ ਮੁਫਤ ਫੂਡ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੀਤ-ਸੰਗੀਤ, ਗਿੱਧਾ-ਬੋਲੀਆਂ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਬਹੁਤ ਸਾਰੀਆਂ ਮਨੋਰੰਜਨ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਸਾਉਣ ਮਹੀਨੇ ’ਚ ਪੰਜਾਬ ਦੀਆਂ ਤੀਆਂ ਵਾਂਗ ਵਿਦੇਸ਼ਾਂ ਵਿਚ ਤੀਆਂ ਦੇ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।

Share