ਸਿਆਟਲ ‘ਚ ਨਾਟਕ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਦਾ ਮੰਚਨ

ਸਿਆਟਲ, 27 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਲੋਕ ਰੰਗ ਵਲੋਂ ਸੁਰਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ ਧਾਰਮਿਕ ਨਾਟਕ ‘ਮਿਟੀ ਧੁੰਧ ਜਗਿ ਚਾਨਣੁ ਹੋਆ’ ਦਾ ਮੰਚਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸਮਾਗਮ ਦੀ ਸ਼ੁਰੂਆਤ ਵਿਚ ਪਾਲ ਸੰਧੂ ਵਲੋਂ ਮਰਹੂਮ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਸਬੰਧੀ ਡਾਕੂਮੈਂਟਰੀ ਦਿਖਾਈ ਗਈ। ਧਾਰਮਿਕ ਨਾਟਕ ‘ਮਿੱਟੀ ਧੁੰਧ ਜਗਿ ਚਾਨਣੁ ਹੋਆ’ ਦੇਖਣ ਲਈ ਦੂਰ-ਦੂਰ ਤੋਂ ਪਹੁੰਚੇ ਦਰਸ਼ਕਾਂ ਨੇ 2 ਘੰਟੇ 20 ਮਿੰਟ ਸ਼ਾਂਤਮਈ ਬੈਠ ਕੇ ਦੇਖਿਆ, ਤੇ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਪ੍ਰਣ ਕੀਤਾ। ਉਪਰੰਤ ਸੁਰਿੰਦਰ ਸਿੰਘ ਧਨੋਆ, ਪਾਲੀ ਧਨੋਲਾ, ਸਟੇਜ ਸੰਚਾਲਕ ਬੀਬੀ ਬਲਜਿੰਦਰ ਕੌਰ ਤੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਿਆਟਲ ਖੇਡ ਕੈਂਪ ਦੇ ‘ਸਪਾਂਸਰਾਂ’ ਨੂੰ ਭਾਈ ਗੁਰਦੇਵ ਸਿੰਘ ਸਮਰਾ ਵਲੋਂ ਸਨਮਾਨਿਤ ਕੀਤਾ ਗਿਆ। ਪਰਮਿੰਦਰ ਸਿੰਘ ਭੱਟੀ ਤੇ ਰਾਜਬੀਰ ਸਿੰਘ ਸ਼ਾਹੀ ਟਰੈਵਲਜ਼ ਵਲੋਂ ਲੰਗਰਾਂ ਦੀ ਸੇਵਾ ਨਿਭਾਈ ਗਈ। ਸੇਮ ਵਿਰਕ ਵਲੋਂ ਮਹਾਰਾਜਾ ਪੈਲੇਸ ਕੈਂਟ ਵਿਚ ਕਲਾਕਾਰਾਂ, ‘ਸਪਾਂਸਰਾਂ’ ਤੇ ਵਿਸ਼ੇਸ਼ ਮਹਿਮਾਨਾਂ ਨੂੰ ਰਾਤਰੀ ਭੋਜਨ ਛਕਾਇਆ ਗਿਆ।