PUNJABMAILUSA.COM

ਸਿਆਟਲ ‘ਚ ‘ਆਪ’ ਦੇ ਵਾਲੰਟੀਅਰਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ

ਸਿਆਟਲ ‘ਚ ‘ਆਪ’ ਦੇ ਵਾਲੰਟੀਅਰਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ

ਸਿਆਟਲ ‘ਚ ‘ਆਪ’ ਦੇ ਵਾਲੰਟੀਅਰਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ
April 06
10:12 2016

seattle ch aap volunteerਸਿਆਟਲ, 6 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ‘ਚ ਪੜ੍ਹੇ-ਲਿਖੇ ਬੋਇੰਗ, ਮਾਈਕ੍ਰੋਸਾਫਟ, ਐਮਾਜੋਨ ਤੇ ਹੋਰ ਆਈ.ਟੀ. ਕੰਪਨੀਆਂ ‘ਚ ਸੇਵਾਵਾਂ ਨਿਭਾ ਰਹੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਹੰਗਾਮੀ ਮੀਟਿੰਗ ਕਰਕੇ ਵਿਸ਼ਵ ਚੈਂਪੀਅਨ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਨੂੰ ‘ਆਪ’ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਅਤੇ 23 ਅਪ੍ਰੈਲ ਨੂੰ ਸੁਖਪਾਲ ਸਿੰਘ ਖਹਿਰਾ ਦੇ ਪਹੁੰਚਣ ਤੇ ਸਵਾਗਤ ਕਰਨ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਸਿਆਟਲ ਦੇ ਵਸਨੀਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ‘ਆਪ’ ਦੇ ਵਾਲੰਟੀਅਰਾਂ ਰਾਜ ਕਰਨ ਤੂਰ, ਹਰਪ੍ਰੀਤ ਸਿੰਘ, ਵਰੂਨ ਗੁਪਤਾ, ਨਵਦੀਪ ਹੁੰਦਲ, ਗਗਨਦੀਪ ਨੇ ਸੰਬੋਧਨ ਕੀਤਾ ਤੇ ਸੁਖਪਾਲ ਸਿੰਘ ਖਹਿਰਾ ਦਾ ਭਰਵਾਂ ਸੁਆਗਤ ਕਰਨ ਲਈ ਪੰਜਾਬੀ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ‘ਆਪ’ ਪਾਰਟੀ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬ ਨਸ਼ਿਆਂ ਤੋਂ ਮੁਕਤ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਭਜਾਉਣ ਦਾ ਦ੍ਰਿੜ੍ਹ ਵਿਸ਼ਵਾਸ ਦਿਵਾਇਆ।
ਉਨ੍ਹਾਂ ਨੇ ਸਾਫ-ਸੁਥਰੇ ਅਕਸ ਵਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਝੂਠੇ ਵਾਅਦਿਆਂ ਤੋਂ ਬਚਣ ਲਈ ਅਤੇ ਹੋਰ ਸਮਾਂ ਬੇਕਾਰ ਕਰਨ ਲਈ ਵਰਜਿਤ ਕੀਤਾ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਹਰਦੀਪ ਸਿੰਘ ਗਿੱਲ, ਪਰਮਜੀਤ ਸਿੰਘ ਖੈਰਾ, ਧਰਮ ਸਿੰਘ ਮੇਰੀਪੁਰ, ਜਗਦੇਵ ਸਿੰਘ ਸੰਧੂ, ਮਨਮੋਹਣ ਸਿੰਘ ਧਾਲੀਵਾਲ, ਪਿੰਟੂ ਬਾਠ, ਕੁਲਵੰਤ ਸਿੰਘ ਸ਼ਾਹ, ਮਨਜੀਤ ਸਿੰਘ ਸੰਧਾਂਵਾਲੀਆ, ਗੁਰਮੀਤ ਸਿੰਘ ਨਿੱਝਰ, ਦਲਜੀਤ ਗਿੱਲ, ਬੋਥਲ ਗੁਰਦੁਆਰਾ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਗਿੱਲ, ਸਾਬਕਾ ਮੁੱਖ ਸੇਵਾਦਾਰ ਮਨਮੋਹਣ ਸਿੰਘ ਢਿੱਲੋਂ, ਬਲਵੰਤ ਸਿੰਘ ਔਲਖ, ਜਸਵਿੰਦਰ ਸਿੰਘ, ਜਗਪਾਲ ਸਿੰਘ, ਓਂਕਾਰ ਸਿੰਘ ਭੰਡਾਲ, ਸੰਨੀ ਰਾਜ ਸਮੇਤ ਕਈ ਅਹਿਮ ਸ਼ਖਸੀਅਤਾਂ ਨੇ ਪਹੁੰਚ ਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article