PUNJABMAILUSA.COM

ਸਾਹਮਣੇ ਆਇਆ 62,250 ਕਰੋੜ ਦਾ ਕਾਲਾ ਧਨ

ਸਾਹਮਣੇ ਆਇਆ 62,250 ਕਰੋੜ ਦਾ ਕਾਲਾ ਧਨ

ਸਾਹਮਣੇ ਆਇਆ 62,250 ਕਰੋੜ ਦਾ ਕਾਲਾ ਧਨ
October 01
21:57 2016

Arun Jaitley addresses a press conference
ਨਵੀਂ ਦਿੱਲੀ, 1 ਅਕਤੂਬਰ (ਪੰਜਾਬ ਮੇਲ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਹੈ ਕਿ 65,250 ਕਰੋੜ ਰੁਪਏ ਦੇ ਕਾਲੇ ਧਨ ਦਾ ਖ਼ੁਲਾਸਾ ਹੋਇਆ ਹੈ। ਆਮਦਨ ਖ਼ੁਲਾਸਾ ਯੋਜਨਾ (ਆਈਡੀਐਸ) ਤਹਿਤ ਕਾਰੋਬਾਰੀਆਂ ਅਤੇ ਲੋਕਾਂ ਨੂੰ ਟੈਕਸ ਚੋਰੀ ਕੀਤੀ ਗਈ ਆਮਦਨ ਦਾ ਭੇਤ ਚਾਰ ਮਹੀਨਿਆਂ ’ਚ ਉਜਾਗਰ ਕਰਨ ਦੀ ਛੋਟ ਦਿੱਤੀ ਗਈ ਸੀ ਜਿਸ ਦੀ ਮਿਆਦ 30 ਸਤੰਬਰ ਨੂੰ ਖ਼ਤਮ ਹੋ ਚੁੱਕੀ ਹੈ। ਸਰਕਾਰ ਦੀ ਪਿੱਠ ਥਾਪੜਦਿਆਂ ਉਨ੍ਹਾਂ ਕਿਹਾ ਕਿ ਰਲ-ਮਿਲ ਕੇ ਚੁੱਕੇ ਕਦਮਾਂ ਨਾਲ ਇੰਨੀ ਵੱਡੀ ਰਕਮ ਦਾ ਖ਼ੁਲਾਸਾ ਹੋਇਆ ਹੈ।
ਸ੍ਰੀ ਜੇਤਲੀ ਨੇ ਦੱਸਿਆ ਕਿ 64,275 ਵਿਅਕਤੀਆਂ ਨੇ ਕਾਲੇ ਧਨ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇੱਕ ਵਾਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ। ਇਸ ਨਾਲ ਔਸਤਨ ਖ਼ੁਲਾਸਾ ਪ੍ਰਤੀ ਵਿਅਕਤੀ ਇਕ ਕਰੋੜ ਰੁਪਏ ਹੋਇਆ ਹੈ। ਸਰਕਾਰ ਨੂੰ ਐਲਾਨੇ ਗਏ 65,250 ਕਰੋੜ ਰੁਪਏ ’ਚੋਂ 45 ਫ਼ੀਸਦੀ ਟੈਕਸ ਅਤੇ ਪੈਨਲਟੀ ਵਜੋਂ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ’ਚ 29,362 ਕਰੋੜ ਰੁਪਏ ਜਮ੍ਹਾਂ ਹੋਣਗੇ ਅਤੇ ਇਹ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਏਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਆਮਦਨ ਦਾ ਖ਼ੁਲਾਸਾ ਕਰਨ ਵਾਲੇ ਅਗਲੇ ਸਾਲ 30 ਸਤੰਬਰ ਤੱਕ ਦੋ ਕਿਸ਼ਤਾਂ ’ਚ ਇਹ ਰਕਮ ਮੋੜ ਸਕਦੇ ਹਨ। ਉਂਜ ਸਰਕਾਰ ਨੂੰ ਇਸ ਵਿੱਤੀ ਵਰ੍ਹੇ ’ਚ ਕਰੀਬ 14,700 ਕਰੋੜ ਰੁਪਏ ਜਾਂ ਕੁਲ ਟੈਕਸਾਂ ਦੀ ਅੱਧੀ ਰਕਮ ਮਿਲੇਗੀ।
ਪਿਛਲੇ ਸਾਲ ਵੀ ਅਜਿਹੀ ਯੋਜਨਾ ਵਿਦੇਸ਼ਾਂ ’ਚ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਲਈ ਕੱਢੀ ਗਈ ਸੀ ਅਤੇ 644 ਵਿਅਕਤੀਆਂ ਨੇ ਅਣਐਲਾਨੀ ਵਿਦੇਸ਼ੀ ਆਮਦਨ ਅਤੇ ਅਸਾਸਿਆਂ ਦੀ ਜਾਣਕਾਰੀ ਦਿੱਤੀ ਸੀ। ਉਸ ਸਮੇਂ ਸਰਕਾਰ ਨੇ ਟੈਕਸਾਂ ਰਾਹੀਂ ਮਹਿਜ਼ 2,248 ਕਰੋੜ ਰੁਪਏ ਇਕੱਤਰ ਕੀਤੇ ਸਨ।
ਸ੍ਰੀ ਜੇਤਲੀ ਨੇ ਕਿਹਾ,‘‘ਅਸੀਂ ਰਕਮ ਦੇ ਖ਼ੁਲਾਸਿਆਂ ਦਾ ਭੇਤ ਨਹੀਂ ਖੋਲ੍ਹਾਂਗੇ। ਟੈਕਸ ਤੋਂ ਬਾਅਦ ਮਿਲੀ ਰਕਮ ਨੂੰ ਭਾਰਤੀ ਸੰਚਿਤ ਨਿਧੀ (ਕਨਸੌਲੀਡੇਟਿਡ ਫੰਡ) ’ਚ ਜਮ੍ਹਾਂ ਕੀਤਾ ਜਾਏਗਾ ਅਤੇ ਇਸ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾਏਗੀ।’’
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਆਈਡੀਐਸ ਦੀ ਤੁਲਨਾ 1997 ਵਾਲੀ ਵਾਲੰਟਰੀ ਇਨਕਮ ਡਿਸਕਲੋਜ਼ਰ ਸਕੀਮ (ਵੀਆਈਡੀਐਸ) ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੋਵੇਂ ਯੋਜਨਾਵਾਂ ਵੱਖੋ ਵੱਖਰੀਆਂ ਹਨ। ਜ਼ਿਕਰਯੋਗ ਹੈ ਕਿ 1997 ’ਚ ਤਤਕਾਲੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਹ ਯੋਜਨਾ ਲਿਆਂਦੀ ਸੀ ਜਿਸ ਨਾਲ 9,760 ਕਰੋੜ ਰੁਪਏ ਇਕੱਤਰ ਹੋਏ ਸਨ।
ਸ੍ਰੀ ਜੇਤਲੀ ਨੇ ਕਿਹਾ ਕਿ ਆਈਡੀਐਸ ਮੁਆਫ਼ੀ ਵਾਲੀ ਯੋਜਨਾ ਨਹੀਂ ਹੈ ਪਰ ਵੀਆਈਡੀਐਸ ’ਚ ਲੁਕੇ ਤੌਰ ’ਤੇ ਰਾਹਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਆਈਡੀਐਸ ਤਹਿਤ 45 ਫ਼ੀਸਦੀ ਟੈਕਸ ਵਸੂਲਿਆ ਗਿਆ ਹੈ ਜਦਕਿ ਪੁਰਾਣੀ ਯੋਜਨਾ ’ਚ ਟੈਕਸ ਦੀ ਦਰ ਇਕਹਿਰੇ ਅੰਕਾਂ ’ਚ ਸੀ। ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਦੌਰਾਨ ਕਾਲੇ ਧਨ ਦੇ ਪਰਦਾਫਾਸ਼ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਤਲਾਸ਼ੀ ਮੁਹਿੰਮਾਂ ਦੌਰਾਨ 56,378 ਕਰੋੜ ਰੁਪਏ ਹਾਸਲ ਹੋਏ ਜਦਕਿ 16 ਹਜ਼ਾਰ ਕਰੋੜ ਰੁਪਏ ਟੈਕਸ ਰਿਟਰਨਾਂ ਨਾ ਭਰਨ ਵਾਲਿਆਂ ਤੋਂ ਮਿਲੇ ਹਨ। ਉਨ੍ਹਾਂ ਅਜਿਹੇ ਖ਼ੁਲਾਸਿਆਂ ਨੂੰ ਹਾਂ-ਪੱਖੀ ਕਦਮ ਕਰਾਰ ਦਿੱਤਾ ਕਿਉਂਕਿ ਉੱਚ ਆਮਦਨ ਕਰ ਦੇ ਘੇਰੇ ’ਚ ਆਉਣ ਵਾਲੇ ਵੱਧ ਤੋਂ ਵੱਧ ਲੋਕ ਹੁਣ ਟੈਕਸ ਭਰਨ ਲੱਗ ਪਏ ਹਨ।
ਚਾਰ ਮਹੀਨਿਆਂ ’ਚ ਯੋਜਨਾ ਤਹਿਤ ਕਾਲੇ ਧਨ ਦਾ ਖ਼ੁਲਾਸਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਭਾਗ ਦਾ ਸਜ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਵਿਭਾਗ ਨੂੰ ਜਾਣਕਾਰੀ ਮਿਲਦੀ ਹੈ ਕਿ ਕਿਤੇ ਹੋਰ ਟੈਕਸਾਂ ’ਚ ਗੜਬੜੀ ਕੀਤੀ ਗਈ ਹੈ ਤਾਂ ਵਿਭਾਗ ਆਮ ਵਰਗੀ ਕਾਰਵਾਈ ਆਰੰਭੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਕਾਲੇ ਧਨ ਦਾ ਖ਼ੁਲਾਸਾ ਕਰਨ ਵਾਲੇ ਲੋਕ ਕੋਈ ਛੋਟੇ ਕਾਰੋਬਾਰੀ ਨਹੀਂ ਸਨ ਅਤੇ ਇਨ੍ਹਾਂ ਕੋਲ ਅਹਿਮ ਵਸੀਲੇ ਸਨ। ਲੋਕਾਂ ਵੱਲੋਂ ਟੈਕਸ ਭਰਨ ਨੂੰ ਤਰਜੀਹ ਦੇਣਾ ਇਹ ਦਰਸਾਉਂਦਾ ਹੈ ਕਿ ਉਹ ਹੁਣ ਆਮਦਨ ਨੂੰ ਲੁਕਾਉਣਾ ਨਹੀਂ ਚਾਹੁੰਦੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article