PUNJABMAILUSA.COM

ਸਾਨ ਫਰਾਂਸਿਸਕੋ ਦੇ ਪੰਜਾਬੀ ਦੇ ਕਾਤਿਲਾਂ ਨੂੰ ਕੈਦ

ਸਾਨ ਫਰਾਂਸਿਸਕੋ ਦੇ ਪੰਜਾਬੀ ਦੇ ਕਾਤਿਲਾਂ ਨੂੰ ਕੈਦ

ਸਾਨ ਫਰਾਂਸਿਸਕੋ ਦੇ ਪੰਜਾਬੀ ਦੇ ਕਾਤਿਲਾਂ ਨੂੰ ਕੈਦ
December 09
10:11 2015

24
ਸਾਨ ਫਰਾਂਸਿਸਕੋ, 9 ਦਸੰਬਰ (ਸੁਖਮਿੰਦਰ ਸਿੰਘ ਚੀਮਾ/ ਪੰਜਾਬ ਮੇਲ)- ਸੱਤ ਸਾਲ ਪਹਿਲਾਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਪੰਜਾਬੀ ਵਿਦਿਆਰਥੀ ਰੀਤਪਾਲ ਸਿੰਘ ਰਾਣਾ ਨੂੰ ਕਤਲ ਕਰਨ ਵਾਲੇ ਦੋ ਹੱਤਿਆਰਿਆਂ ਨੂੰ ਅਦਾਲਤ ਨੇ ਕਰੜੀਆਂ ਸਜ਼ਾਵਾਂ ਸੁਣਾਈਆਂ ਹਨ। 35 ਸਾਲਾ ਰੀਤਪਾਲ ਸਿੰਘ ਰਾਣਾ ਨੂੰ 1 ਸਤੰਬਰ 2008 ਵਾਲੇ ਦਿਨ ਇਕ ਡਰੱਗ ਡੀਲ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
ਯੂ.ਐੱਸ. ਡਿਸਟ੍ਰਿਕ ਕੋਰਟ ‘ਚ ਬਿਆਨ ਕੀਤੀ ਕਹਾਣੀ ਅਨੁਸਾਰ ਰੀਤਪਾਲ ਰਾਣਾ ਨਿਊਯਾਰਕ ਦਾ ਰਹਿਣ ਵਾਲਾ ਸੀ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਜ਼ਰਨਲਿਜ਼ਮ ਦੀ ਮਾਸਟਰ ਕਰਨ ਉਪਰੰਤ ਸਾਨ ਫਰਾਂਸਿਸਕੋ ਵਿਖੇ ਪੀ.ਐੱਚ.ਡੀ. ਕਰ ਰਿਹਾ ਸੀ। ਉਹ ਇਕ ਨਾਮੀ ਅਖ਼ਬਾਰ ਲਈ ਲਿਖਦਾ ਵੀ ਸੀ। ਪਰ ਉਸ ਨੂੰ ਭੰਗ ਪੀਣ ਦੀ ਆਦਤ ਸੀ ਅਤੇ ਉਸ ਦੇ ਹੱਤਿਆਰੇ ਉਸ ਨੂੰ ਡਰੱਗ ਸਪਲਾਈ ਕਰਦੇ ਸਨ।
ਘਟਨਾ ਵਾਲੇ ਦਿਨ ਰਾਣਾ ਡਰੱਗ ਦੀ ਥੋਕ ਦੀ ਡੀਲ ਕਰਨ ਗਿਆ ਸੀ, ਤਾਂ ਜੋ ਵੱਡੀ ਮਾਤਰਾ ‘ਚ ਡਰੱਗ ਖਰੀਦ ਕੇ ਉਸ ਨੂੰ ਅੱਗੋਂ ਵੇਚਕੇ ਪੈਸੇ ਕਮਾ ਸਕੇ। ਡਰੱਗ ਡੀਲਰ ਰੌਬਿਟ ਲੀ ਅਤੇ ਰੇਆਨ ਕੈਰੋਲ ਨੇ ਉਸ ਨੂੰ ਲੁੱਟਣ ਲਈ ਉਸ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਕਾਰ ਸਮੇਤ ਜਲਾ ਦਿੱਤਾ। ਪੁਲਿਸ ਨੂੰ ਰਾਣਾ ਦੀ ਲਾਸ਼ ਉਸ ਦੇ ਕੁੱਤੇ ਦੀ ਮਦਦ ਨਾਲ ਲੱਭੀ, ਜਿਸ ਨੂੰ ਹੱਤਿਆਰੇ ਜ਼ਿੰਦਾ ਛੱਡ ਗਏ ਸਨ।
ਸਾਲ ਭਰ ਹੱਤਿਆਰੇ ਪੁਲਿਸ ਦੇ ਹੱਥ ਨਾ ਲੱਗੇ, ਤਾਂ ਇਹ ਕੇਸ ਜਾਂਚ ਲਈ ਐੱਫ.ਬੀ.ਆਈ. ਨੂੰ ਦਿੱਤਾ ਗਿਆ। ਐੱਫ.ਬੀ.ਆਈ. ਨੇ ਘਟਨਾ ਦੇ ਤਿੰਨ ਸਾਲ ਬਾਅਦ ਕੈਰੋਲ ਅਤੇ ਲੀ ਨੂੰ ਵਾਸ਼ਿੰਗਟਨ ਅਤੇ ਸਿਆਟਲ ਵਿਚੋਂ ਗ੍ਰਿਫ਼ਤਾਰ ਕਰ ਲਿਆ।
ਪਿਛਲੇ ਜੁਲਾਈ ਮਹੀਨੇ ਕੇਸ ਦੀ ਸੁਣਵਾਈ ਸ਼ੁਰੂ ਹੋਣ ਉਪਰੰਤ ਦੋਵਾਂ ਹੱਤਿਆਰਿਆਂ ਨੇ ਨਰਮ ਸਜ਼ਾ ਦੀ ਸ਼ਰਤ ‘ਤੇ ਆਪਣੇ ਜ਼ੁਰਮ ਦਾ ਇਕਬਾਲ ਕਰ ਲਿਆ ਸੀ। ਅਦਾਲਤ ਨੇ ਹੁਣ 33 ਸਾਲ ਰੇਅ ਕੈਰੋਲ ਨੂੰ ਗੋਲੀ ਮਾਰਨ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ‘ਚ 15 ਸਾਲ ਅਤੇ ਰੌਬਿਟ ਲੀ ਨੂੰ ਜੁਰਮ ‘ਚ ਉਸ ਦਾ ਸਾਥ ਦੇਣ ਬਦਲੇ 7 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਸਜ਼ਾ ਪਿੱਛੋਂ ਉਹ ਪੰਜ-ਪੰਜ ਸਾਲ ਨੇਕ ਚੱਲਣੀ ਉਪਰ ਰਹਿਣਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article