PUNJABMAILUSA.COM

ਸਾਡੇ ਨਾਲ ਮਿਲਦੇ-ਜੁਲਦੇ ਵੀ ਹੋ ਸਕਦੇ ਨੇ ਏਲੀਅਨ: ਆਕਸਫੋਰਡ ਯੂਨੀਵਰਸਿਟੀ

ਸਾਡੇ ਨਾਲ ਮਿਲਦੇ-ਜੁਲਦੇ ਵੀ ਹੋ ਸਕਦੇ ਨੇ ਏਲੀਅਨ: ਆਕਸਫੋਰਡ ਯੂਨੀਵਰਸਿਟੀ

ਸਾਡੇ ਨਾਲ ਮਿਲਦੇ-ਜੁਲਦੇ ਵੀ ਹੋ ਸਕਦੇ ਨੇ ਏਲੀਅਨ: ਆਕਸਫੋਰਡ ਯੂਨੀਵਰਸਿਟੀ
November 02
05:04 2017

ਲੰਡਨ, 2 ਨਵੰਬਰ (ਪੰਜਾਬ ਮੇਲ)-ਸਾਇੰਸ ਫਿਕਸ਼ਨ ਫਿਲਮਾਂ ਅਤੇ ਕਹਾਣੀਆਂ ‘ਚ ਏਲੀਅਨ (ਧਰਤੀ ਤੋਂ ਅਲੱਗ ਗ੍ਰਹਿ ਦੇ ਪ੍ਰਾਣੀ) ਨੂੰ ਵਿਚਿੱਤਰ ਪਾਣੀਆਂ ਦੇ ਰੂਪ ਵਿਚ ਦਿਖਾਇਆ ਗਿਆ ਹੈ ਪਰ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਸਾਡੇ ਖਗੋਲੀ ਗੁਆਂਢੀ ਸਾਡੀ ਸੋਚ ਤੋਂ ਅਲੱਗ ਸਾਡੇ ਨਾਲ ਮਿਲਦੇ-ਜੁਲਦੇ ਵੀ ਹੋ ਸਕਦੇ ਹਨ। ਸੰਭਾਵਨਾ ਪ੍ਰਗਟਾਈ ਗਈ ਹੈ ਕਿ ਏਲੀਅਨ ਦਾ ਵਿਕਾਸ ਵੀ ਪ੍ਰਕਿਰਤੀ ਵੱਲੋਂ ਚੁਣੀ ਉਸੇ ਪ੍ਰਕਿਰਿਆ ਨਾਲ ਹੋਇਆ ਹੈ ਜਿਸ ਨਾਲ ਧਰਤੀ ‘ਤੇ ਮਾਨਵ ਵਿਕਸਿਤ ਹੋਏ ਹਨ।
ਖੋਜਕਰਤਾ ਸੈਮ ਲੈਵਿਨ ਨੇ ਕਿਹਾ ਕਿ ਐਸਟ੍ਰੋਬਾਇਲਾਜਿਸਟ (ਬ੍ਰਹਿਮੰਡ ‘ਚ ਜੀਵਨ ਦੀ ਉਤਪਤੀ ਦਾ ਅਧਿਐਨ ਕਰਨ ਵਾਲੇ) ਦਾ ਕੰਮ ਹੋਰ ਗ੍ਰਹਿਆਂ ‘ਤੇ ਜੀਵਨ ਦਾ ਪਤਾ ਲਗਾਉਣਾ ਹੈ ਪਰ ਏਲੀਅਨਾਂ ਦੇ ਬਾਰੇ ਕੋਈ ਵੀ ਅਨੁਮਾਨ ਲਗਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਾਨੂੰ ਸਿਰਫ ਪ੍ਰਿਥਵੀ ‘ਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਦੀ ਜਾਣਕਾਰੀ ਪ੍ਰਾਪਤ ਹੈ। ਪਹਿਲਾਂ ਖੋਜ ਵਿਚ ਵਿਗਿਆਨੀ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਭੂ-ਵਿਗਿਆਨ ਦੇ ਬਾਰੇ ਆਪਣੀ ਜਾਣਕਾਰੀ ਮੁਤਾਬਕ, ਪ੍ਰਿਥਵੀ ‘ਤੇ ਮੌਜੂਦ ਚੀਜ਼ਾਂ ਦਾ ਅਧਿਐਨ ਕਰਕੇ ਏਲੀਅਨ ਦੀ ਜਾਣਕਾਰੀ ਇਕੱਠੀ ਕਰ ਰਹੇ ਸਨ। ਜਦਕਿ ਇਸ ਵਾਰ ਆਕਸਫੋਰਡ ਦੇ ਖੋਜਕਰਤਾਵਾਂ ਨੇ ਪ੍ਰਿਥਵੀ ਦੀਆਂ ਜਾਣਕਾਰੀਆਂ ਤੋਂ ਅਲੱਗ ਵਿਕਾਸਵਾਦ ਦੇ ਸਿਧਾਂਤ ਦਾ ਇਸਤੇਮਾਲ ਕਰਕੇ ਏਲੀਅਨਾਂ ਦੀ ਰਚਨਾ ਦਾ ਅਨੁਮਾਨ ਲਗਾਇਆ ਹੈ।
ਲੇਵਿਨ ਨੇ ਕਿਹਾ ਕਿ ਅਸੀਂ ਹੁਣ ਇਹ ਨਹੀਂ ਕਹਿ ਸਕਦੇ ਕਿ ਏਲੀਅਨ ਦੋ ਪੈਰਾਂ ‘ਤੇ ਚੱਲਦੇ ਹੋਣਗੇ ਜਾਂ ਉਨ੍ਹਾਂ ਦੀ ਅੱਖ ਵੱਡੀ ਅਤੇ ਹਰੇ ਰੰਗ ਦੀ ਹੋਵੇਗੀ। ਪਰ ਇਸ ਖੋਜ ਤੋਂ ਬਾਅਦ ਏਲੀਅਨ ਦੀ ਜੈਵਿਕ ਬਣਾਵਟ ਅਤੇ ਵਿਸ਼ੇਸ਼ਤਾਵਾਂ ਦੇ ਬਾਰੇ ਅਨੁਮਾਨ ਲਗਾਇਆ ਜਾ ਸਕਦਾ ਹੈ। ਇਹ ਖੋਜ ਇੰਟਰਨੈਸ਼ਨਲ ਜਰਨਲ ਆਫ ਐਸਟ੍ਰੋਬਾਇਓਲੋਜੀ ‘ਚ ਛਪੀ ਹੈ।

About Author

Punjab Mail USA

Punjab Mail USA

Related Articles

ads

Latest Category Posts

    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article