ਸਾਡਾ ਕਿਸਾਨ ਪਹਿਲਾਂ: ਤੁਹਾਡਾ ਸਾਮਾਨ ਬਾਅਦ ’ਚ

178
Share

ਨਿਊਜ਼ੀਲੈਂਡ ’ਚ ਪੰਜਾਬੀ ਨੇ ਆਪਣੇ ਸਟੋਰ ਤੋਂ ਅਡਾਨੀ ਅਤੇ ਅੰਬਾਨੀ ਕੰਪਨੀ ਦੇ ਉਤਪਾਦਾਂ ਦਾ ਕੀਤਾ ਬਾਈਕਾਟ

ਆਕਲੈਂਡ, 17 ਦਸੰਬਰ (ਪੰਜਾਬ ਮੇਲ)- ਭਾਰਤ ਦੇ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿਚ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਵਿਦੇਸ਼Ä ਬੈਠੇ ਲੋਕ ਜਿੱਥੇ ਰੋਸ ਮੁਜਾਹਰੇ ਕਰਕੇ ਅਤੇ ਭਾਰਤੀ ਸਫਾਰਤ ਖਾਨਿਆਂ ਨੂੰ ਮੰਗ ਪੱਤਰ ਦੇ ਕੇ ਨਵੇਂ ਕਿਸਾਨੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਉਥੇ ਭਾਰਤ ਦੇ ਵਿਚ ਪੈਰ ਪਸਾਰ ਰਹੀਆਂ ਦੋ ਵੱਡੀਆਂ ਕੰਪਨੀਆਂ (ਅੰਬਾਨੀ ਅਤੇ ਅਡਾਨੀ ਗਰੁੱਪ) ਦੇ ਸਾਮਾਨ ਨੂੰ ਵੀ ਹੁਣ ਵਿਕਰੀ ਤੋਂ ਹਟਾਇਆ ਜਾ ਰਿਹਾ ਹੈ। ਅੱਜ ਨਿਊਜ਼ੀਲੈਂਡ ਦੇ ਵਿਚ ਦੋ ਪੰਜਾਬੀ ਭਰਾਵਾਂ ਸ. ਇੰਦਰਜੀਤ ਸਿੰਘ ਅਤੇ ਸ. ਸੁਰਜੀਤ ਸਿੰਘ ਜੋ ਕਿ ਡੀ. ਐਚ. ਸੁਪਰਮਾਰਕੀਟ ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਚਲਾਉਂਦੇ ਨੇ ‘ਫਾਰਚੂਨ’ ਕੰਪਨੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਦਿਆਂ ਉਨ੍ਹਾਂ ਦੀ ਵਿੱਕਰੀ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੇ ਕੋਲ ਭਾਵੇਂ ਵੱਡਾ ਸਟਾਕ ਹੈ ਪਰ ਉਸਨੂੰ ਹੁਣ ਨਹÄ ਵੇਚਣਗੇ ਇਸਦੇ ਉਲਟ ਕੰਪਨੀ ਨੂੰ ਵਾਪਿਸ ਕਰਕੇ ਇਕ ਕਿਸਾਨੀ ਸੁਨੇਹਾ ਭਾਰਤ ਤੱਕ ਪੁੱਜਦਾ ਕਰਨਗੇ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਇਕ ਵਾਰ ਵੀ ਕਿਸਾਨੀ ਸੰਘਰਸ਼ ਪ੍ਰਤੀ ਕੋਈ ਆਪਣਾ ਬਿਆਨ ਨਹÄ ਦਿੱਤਾ ਜਿਸ ਤੋਂ ਉਨ੍ਹਾਂ ਦੀ ਬਦਨੀਤੀ ਦਾ ਪਤਾ ਚਲਦਾ ਹੈ। ਦੂਜੇ ਪਾਸੇ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਨੂੰ ਕਿਸਾਨਾਂ ਦਾ ਦੁੱਖ-ਦਰਦ ਸਮਝ ਨਹÄ ਆ ਰਿਹਾ ਅਤੇ ਕਿਸਾਨ ਬਿੱਲਾਂ ਨੂੰ ਲੈ ਕੇ ਕੋਈ ਹੱਲ ਨਹÄ ਕੱਢਿਆ ਜਾ ਰਿਹਾ। ਉਨ੍ਵਾਂ ਕਿਹਾ ਕਿ ਸਾਡਾ ਭਾਰਤੀ ਕਿਸਾਨ ਪਹਿਲਾਂ ਹੈ ਅਤੇ ਕੰਪਨੀਆਂ ਦਾ ਸਾਮਾਨ ਬਾਅਦ ਵਿਚ।
ਸਰਾਹਣਾ: ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ) ਹੋਰਾਂ ਵੀਰ ਇੰਦਰਜੀਤ ਸਿੰਘ ਹੋਰਾਂ ਦੇ ਇਸ ਫੈਸਲੇ ਦੀ ਸਰਾਹਣਾ ਕੀਤੀ ਹੈ ਅਤੇ ਕਿਹਾ ਹੈ ਕਿ ਵੱਡੀਆਂ ਕੰਪਨੀਆਂ ਨੂੰ ਇਸੀ ਤਰ੍ਹਾਂ ਸਬਕ ਸਿਖਾਇਆ ਜਾ ਸਕਦਾ ਹੈ ਤਾਂ ਕਿ ਉਹ ਕਿਸਾਨਾ ਦੀ ਇਜੱਤ ਕਰਨਾ ਸਿੱਖਣ।


Share