ਸਾਊਦੀ ਅਰਬ ‘ਰੈੱਡ ਲਿਸਟ’ ’ਚ ਸ਼ਾਮਲ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਨਾਗਿਰਕਾਂ ’ਤੇ ਲਾਵੇਗਾ 3 ਸਾਲ ਦਾ ਬੈਨ

646
Share

-ਭਾਰਤ ਸਮੇਤ ਕਈ ਦੇਸ਼ ਹਨ ਸਾਊਦੀ ਅਰਬ ਦੀ ਰੈੱਡ ਲਿਸਟ ’ਚ
ਰਿਆਦ, 29 ਜੁਲਾਈ (ਪੰਜਾਬ ਮੇਲ)-ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਕਿੰਗਡਮ ਦੇ ਰੈੱਡ ਲਿਸਟ ਵਾਲੀ ਸੂਚੀ ’ਚ ਸ਼ਾਮਲ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ’ਤੇ ਤਿੰਨ ਸਾਲ ਦੀ ਯਾਤਰਾ ਦੀ ਪਾਬੰਦੀ ਲਾਵੇਗਾ। ਕਿੰਗਡਮ ਦੀ ਇਕ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜਿਹਾ ਕੋਰੋਨਾ ਵਾਇਰਸ ਤੇ ਇਸ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਤਹਿਤ ਲਿਆ ਗਿਆ ਫੈਸਲਾ ਹੈ।
ਏਜੰਸੀ ਨੇ ਗ੍ਰਹਿ ਮੰਤਰਾਲਾ ਦੇ ਬੇਨਾਮ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਸਾਊਦੀ ਨਾਗਰਿਕ ਜਿਨ੍ਹਾਂ ਨੇ ਮਈ ’ਚ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਅਧਿਕਾਰੀਆਂ ਦੀ ਪਹਿਲੀ ਮਨਜ਼ੂਰੀ ਦੇ ਬਿਨਾਂ ਵਿਦੇਸ਼ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਨੇ ਯਾਤਰਾ ਨਿਯਮਾਂ ਦਾ ਉਲੰਘਣ ਕੀਤਾ ਹੈ।
ਅਧਿਕਾਰੀ ਨੇ ਕਿਹਾ ਹੈ ਕਿ ਜੋ ਕੋਈ ਨਿਯਮ ਦੇ ਉਲੰਘਣ ’ਚ ਸ਼ਾਮਲ ਸਾਬਤ ਹੋਵੇਗਾ ਉਨ੍ਹਾਂ ਦੀ ਵਾਪਸੀ ’ਤੇ ਕਾਨੂੰਨੀ ਜਵਾਬਦੇਹੀ ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ ਤੇ ਤਿੰਨ ਸਾਲ ਲਈ ਯਾਤਰਾ ਦੀ ਪਾਬੰਦੀ ਲਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜੀਲ, ਮਿਸਰ, ਭਾਰਤ, ਇੰਡੋਨੇਸ਼ੀਆ, ਲੈਬਨਾਨ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਸਣੇ ਕਈ ਦੇਸ਼ਾਂ ’ਤੇ ਪਾਬੰਦੀ ਲਾ ਦਿੱਤੀ ਹੈ।


Share