PUNJABMAILUSA.COM

ਸਾਊਦੀ ਅਰਬ ਦੀ ਜੇਲ ‘ਚ ਫਸਿਆ ਗੁਰਦਾਸਪੁਰ ਦਾ ਨੌਜਵਾਨ ਪਹੁੰਚਿਆ ਆਪਣੇ ਘਰ

ਸਾਊਦੀ ਅਰਬ ਦੀ ਜੇਲ ‘ਚ ਫਸਿਆ ਗੁਰਦਾਸਪੁਰ ਦਾ ਨੌਜਵਾਨ ਪਹੁੰਚਿਆ ਆਪਣੇ ਘਰ

ਸਾਊਦੀ ਅਰਬ ਦੀ ਜੇਲ ‘ਚ ਫਸਿਆ ਗੁਰਦਾਸਪੁਰ ਦਾ ਨੌਜਵਾਨ ਪਹੁੰਚਿਆ ਆਪਣੇ ਘਰ
September 09
16:48 2018

ਗੁਰਦਾਸਪੁਰ, 9 ਸਤੰਬਰ (ਪੰਜਾਬ ਮੇਲ)-ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਖਾਤਰ ਕਮਾਈ ਕਰਨ ਲਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਅਪਣਾ ਲੈਂਦੇ ਹਨ ਪਰ ਉੱਥੇ ਜਾ ਕੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਗੁਰਦਾਸਪੁਰ ਦੇ ਸੰਤ ਨਗਰ ਦਾ ਰਹਿਣ ਵਾਲਾ ਕਮਲ ਮਨਜਿੰਦਰ ਸਿੰਘ ਵੀ ਗੁਰਦਾਸਪੁਰ ਦੇ ਹੀ ਇਕ ਏਜੰਟ ਦੇ ਰਾਹੀਂ ਸਾਊਦੀ ਅਰਬ ਦੀ ਇਕ ਕੰਪਨੀ ‘ਚ ਨੌਕਰੀ ਕਰਨ ਗਿਆ ਸੀ ਪਰ ਉੱਥੇ ਕੰਪਨੀ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ‘ਤੇ ਚੋਰੀ ਦਾ ਝੂਠਾ ਦੋਸ਼ ਲਗਾ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ। ਕੁਝ ਦਿਨ ਪਹਿਲਾ ਕਮਲ ਨੇ ਜੇਲ ਤੋਂ ਵੀਡਿਓ ਭੇਜ ਕੇ ਆਪਣੇ ਪਰਿਵਾਰ ਨੂੰ ਆਪਣੇ ਹਾਲਾਤਾਂ ਦੇ ਬਾਰੇ ‘ਚ ਦੱਸਿਆ ਅਤੇ ਦੇਸ ਦੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਅਤੇ ਸੰਸਦ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਸਾਊਦੀ ਦੀ ਸਫਰ ਜੇਲ ਤੋਂ ਕੱਢਿਆ ਜਾਵੇ। ਜਿਸ ਦੇ ਬਾਅਦ ਸੰਸਦ ਭਗਵੰਤ ਮਾਨ ਦੇ ਰਾਹੀਂ ਅੱਜ ਕਮਲ ਮਨਜਿੰਦਰ ਸਿੰਘ ਸਾਊਦੀ ਦੀ ਸਫਲ ਜੇਲ ਤੋਂ ਛੁੱਟ ਕੇ ਆਪਣੇ ਘਰ ਵਾਪਸ ਆ ਗਿਆ ਹੈ ਅਤੇ ਕਮਲ ਦੇ ਘਰ ਵਾਲੇ ਖੁਸ਼ੀ ਮਨ੍ਹਾ ਰਹੇ ਹਨ ਅਤੇ ਘਰ ਵਾਲਿਆ ਨੇ ਪੱਤਰਕਾਰਾਂ ਤੇ ਸੰਸਦ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਸਾਊਦੀ ਅਰਬ ਤੋਂ ਵਾਪਸ ਆਏ ਕਮਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਏਜੰਟ ਦੇ ਰਾਹੀਂ ਇਕ ਸਾਲ ਪਹਿਲਾ 2 ਲੱਖ ਰੁਪਏ ਦੇ ਕੇ ਸਾਊਦੀ ਅਰਬ ਗਿਆ ਸੀ। ਉਸ ਸਮੇ ਏਜੰਟ ਨੇ ਕਿਹਾ ਸੀ ਕਿ ਉੱਥੇ ਡਰਾਇਵਰ ਦਾ ਕੰਮ ਮਿਲੇਗਾ ਪਰ ਉੱਥੇ ਮੇਰੇ ਕੋਲੋਂ ਮਕੈਨੀਕਲ ਕੰਮ ਕਰਾਉਂਦੇ ਸਨ। ਜਦ ਕੁਝ ਮਹੀਨੇ ਬਾਅਦ ਮੈਂ ਆਪਣੀ ਤਨਖ਼ਾਹ ਮੰਗੀ ਤਾਂ ਕੰਪਨੀ ਦੇ ਰਬਾਬ ਨੇ ਮੇਰੇ ‘ਤੇ ਚੋਰੀ ਦਾ ਝੂਠਾ ਦੋਸ਼ ਲਗਾ ਕੇ ਮੈਨੂੰ ਜੇਲ ਭੇਜ ਦਿੱਤਾ। 6 ਮਹੀਨੇ ਤੱਕ ਮੈਂ ਜੇਲ ‘ਚ ਰਿਹਾ, ਫਿਰ ਇਕ ਦਿਨ ਭਗਵੰਤ ਮਾਨ ਦਾ ਫੋਨ ਨੰਬਰ ਮਿਲਿਆ ਤਾਂ ਸਾਰੀ ਗੱਲ ਅਸੀਂ ਸੰਸਦ ਭਗਵੰਤ ਮਾਨ ਨੂੰ ਦੱਸੀ।
ਉਨ੍ਹਾਂ ਦੱਸਿਆ ਕਿ ਇਕ ਵੀਡਿਓ ਬਣਾ ਕੇ ਭੇਜੋ, ਅਸੀਂ ਇਕ ਵੀਡਿਓ ਜੇਲ ਤੋਂ ਬਣਾ ਕੇ ਭੇਜੀ, ਉਸ ਦੇ ਬਾਅਦ ਸਾਰੀ ਕਾਰਵਾਈ ਕਰਵਾ ਕੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੇ ਸਾਡੇ ਵੀਜ਼ਾ ਕੈਂਸਲ ਕਰਵਾ ਕੇ ਸਾਨੂੰ ਜੇਲ ਤੋਂ ਰਿਹਾਅ ਕਰਵਾਇਆ। ਅਜੇ ਵੀ 4 ਨੌਜਵਾਨ ਉਸ ਜੇਲ ‘ਚ ਬੰਦ ਹਨ। ਸਾਡੀ ਸਰਕਾਰ ਤੋਂ ਅਪੀਲ ਹੈ ਕਿ ਉਨ੍ਹਾਂ ਨੂੰ ਵੀ ਰਿਹਾਅ ਕਰਵਾਇਆ ਜਾਵੇ ਅਤੇ ਸਾਊਦੀ ਅਰਬ ਦਾ ਵੀਜਾ ਬੰਦ ਕੀਤਾ ਜਾਵੇ ਅਤੇ ਫਰਜੀ ਏਜੰਟਾ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਉਥੇ ਕਮਲ ਦੇ ਪਿਤਾ ਬੂਟਾ ਸਿੰਘ ਅਤੇ ਕਮਲ ਦੀ ਪਤਨੀ ਸੋਨੀਆ ਨੇ ਪੱਤਰਕਾਰਾਂ ਤੇ ਸੰਸਦ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਕਮਲ ਸਹੀ ਸਲਾਮਤ ਘਰ ਪਹੁੰਚ ਗਿਆ ਹੈ। ਘਰ ਵਾਲਿਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਧੋਖੇਬਾਜ ਏਜੰਟ ਨੌਜਵਾਨਾਂ ਦੇ ਨਾਲ ਧੋਖਾ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ‘ਚ ਫਸਾ ਦਿੰਦੇ ਹਨ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article