ਸਾਊਥ ਫਲੋਰੀਡਾ ‘ਚ ਭਾਰਤੀ ਨਰਸ ਦਾ ਕਤਲ

572
Share

-ਚਾਕੂ ਨਾਲ ਕਈ ਵਾਰ ਹਮਲਾ ਕਰਨ ਤੋਂ ਬਾਅਦ ਗੱਡੀ ਨਾਲ ਮਾਰੀ ਟੱਕਰ
ਫਲੋਰੀਡਾ, 30 ਜੁਲਾਈ (ਪੰਜਾਬ ਮੇਲ)-ਅਮਰੀਕਾ ਦੇ ਇਕ ਹਸਪਤਾਲ ਦੇ ਬਾਹਰ ਇਕ ਭਾਰਤੀ ਨਰਸ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕਰਨ ਦੇ ਬਾਅਦ ਇਕ ਗੱਡੀ ਨਾਲ ਟੱਕਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਸਾਊਥ ਫਲੋਰੀਡਾ ਪੁਲਿਸ ਮੁਤਾਬਕ ਇਹ ਘਰੇਲੂ ਝਗੜੇ ਦਾ ਮਾਮਲਾ ਹੈ। ਕੇਰਲ ਦੀ ਵਸਨੀਕ 26 ਸਾਲਾ ਮੇਰਿਨ ਜੌਏ ਜਦੋਂ ਮੰਗਲਵਾਰ ਨੂੰ ਕੋਰਲ ਸਪ੍ਰਿੰਗਸ ਵਿਚ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ, ਉਦੋਂ ਉਸ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ।
ਕੋਰਲ ਸਪ੍ਰਿੰਗਸ ਪੁਲਿਸ ਦੇ ਡਿਪਟੀ ਮੁਖੀ ਬ੍ਰੈਡ ਮੈਕਕਿਓਨ ਨੇ ਕਿਹਾ ਕਿ ਬ੍ਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿਚ ਕੰਮ ਕਰਨ ਵਾਲੀ ਮੇਰਿਨ ਜੌÂ ਹਸਪਤਾਲ ਵਿਚੋਂ ਬਾਹਰ ਨਿਕਲ ਰਹੀ ਸੀ, ਜਦੋਂ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ‘ਸਾਊਥ ਫਲੋਰੀਡਾ ਸਨਸੇਂਟੀਨਲ’ ਮੁਤਾਬਕ ਮੈਕਕਿਓਨ ਨੇ ਕਿਹਾ ਕਿ ਜੌਏ ‘ਤੇ ਕਈ ਵਾਰ ਹਮਲਾ ਕੀਤਾ ਗਿਆ। ਫਲੋਰੀਡਾ ਸਥਿਤ ਦੈਨਿਕ ਮੁਤਾਬਕ ਜੌਏ ਨੂੰ ਪੋਮਪਨੋ ਬੀਚ ਸਥਿਤ ਨੇੜਲੇ ਟ੍ਰਾਮਾ ਹਸਪਤਾਲ ‘ਚ ਭਰਤੀ ਕਰਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਚਸ਼ਮਦੀਦਾਂ ਨੇ ਸ਼ੱਕੀ ਹਮਲਾਵਰ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਿਸ ਨੇ ਮਿਸ਼ੀਗਨ ਸਥਿਤ ਵਿਕਸਨ ਦੇ ਵਸਨੀਕ 34 ਸਾਲਾ ਫਿਲਿਪ ਨੂੰ ਲੱਭ ਲਿਆ। ਪੁਲਿਸ ਨੇ ਕਿਹਾ ਕਿ ਫਿਲਿਪ ਦੇ ਸਰੀਰ ‘ਤੇ ਚਾਕੂ ਨਾਲ ਹੋਏ ਕਈ ਜ਼ਖਮ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜੌਏ ਅਤੇ ਫਿਲਿਪ ਵਿਚਕਾਰ ਘਰੇਲੂ ਝਗੜੇ ਕਾਰਨ ਫਿਲਿਪ ਨੇ ਉਸ ‘ਤੇ ਹਮਲਾ ਕੀਤਾ।


Share