ਸਾਊਥ ਅਫਰੀਕਾ ‘ਚ ਪੰਜਾਬੀ ਵਿਅਕਤੀ ਦਾ ਅਫਰੀਕੀ ਮੂਲ ਦੀ ਪਤਨੀ ਵੱਲੋਂ ਕਤਲ

June 17
17:28
2018
ਹੁਸ਼ਿਆਰਪੁਰ/ਸਾਊਥ ਅਫਰੀਕਾ, 17 ਜੂਨ (ਪੰਜਾਬ ਮੇਲ)- ਹੁਸ਼ਿਆਰਪੁਰ ਦੇ ਪਿੰਡ ਜਲਾਲ ਡੋਗਰਾ ‘ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਸਾਊਥ ਅਫਰੀਕਾ ‘ਚ ਰਹਿੰਦੇ 40 ਸਾਲਾ ਵਿਅਕਤੀ ਰਾਣਾ ਸਿੰਘ ਦੇ ਕਤਲ ਦੀ ਖਬਰ ਉਸ ਦੇ ਪਿੰਡ ਜਲਾਲ ਡੋਗਰਾ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਕਰੀਬ 13-14 ਸਾਲ ਪਹਿਲਾਂ ਸਾਊਥ ਅਫਰੀਕਾ ਗਏ ਰਾਣਾ ਸਿੰਘ ਨੇ ਪੱਕਾ ਹੋਣ ਦੀ ਖਾਤਿਰ ਅਫਰੀਕੀ ਮੂਲ ਦੀ ਔਰਤ ਨਾਲ ਵਿਆਹ ਕਰਵਾ ਲਿਆ ਗਿਆ ਸੀ ਅਤੇ ਉਸੇ ਔਰਤ ਨੇ ਹੀ ਰਾਣਾ ਸਿੰਘ ਦੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਿਦੇਸ਼ ਤੋਂ ਮਿਲੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਰਾਣਾ ਦੀ ਲਾਸ਼ ਭਾਰਤ ਲਿਆਂਦੀ ਜਾਵੇ।
ਦੱਸ ਦੇਈਏ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਭਾਰਤ ਰਹਿੰਦੇ ਪਰਿਵਾਰ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਣਾ ਦਾ ਕੰਮ ਬਹੁਤ ਵਧੀਆ ਸੀ ਅਤੇ ਉਸ ਦੇ ਪੈਸੇ ਖਾਤਿਰ ਹੀ ਇਹ ਕਤਲ ਹੋਇਆ ਹੈ।