ਸਾਈਨਾ ਬਣੀ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਚੈਂਪੀਅਨ

siama
ਓਲੰਪਿਕ ਤੋਂ ਪਹਿਲਾਂ ਤੋੜੀ ਚਾਇਨਾ ਵਾਲ
ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਓਲੰਪਿਕ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ ਆਸਟ੍ਰੇਲੀਅਨ ਓਪਨ ਸੁਪਰੀ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਫਾਈਨਲ ‘ਚ ਸਾਇਨਾ ਨੇ ਚੀਨ ਦੀ ਸੁਨ ਯੂ ਨੂੰ ਹਰਾਇਆ। ਸਾਇਨਾ ਦਾ ਸਾਲ ਦਾ ਇਹ ਪਹਿਲਾ ਖਿਤਾਬ ਹੈ। ਸਾਇਨਾ ਨੇ ਦੂਜੀ ਵਾਰ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ ਹੈ।ਇਸ ਤੋਂ ਪਹਿਲਾਂ 2014 ‘ਚ ਵੀ ਉਨ੍ਹਾਂ ਇਹ ਖਿਤਾਬ ਜਿੱਤਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਪਹਿਲੀ ਵਾਰ ਕਿਸੇ ਖਿਡਾਰੀ ਨੇ ਦੂਜੀ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ।ਸਿਡਨੀ ‘ਚ ਖੇਡੇ ਗਏ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਦੇ ਫਾਈਨਲ ‘ਚ ਸਾਈਨਾ ਨੇ ਚੀਨ ਦੀ ਸੁਨ ਯੂ ਨੂੰ 11-21, 21-14,21-19 ਨਾਲ ਹਰਾਇਆ।7.5 ਲੱਖ ਡਾਲਰ ਦੀ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਦੇ ਫਾਈਨਲ ‘ਚ ਸਾਈਨਾ ਨੇ ਸ਼ੁਰੂਆਤ ‘ਚ ਲੜਖੜਾਉਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ। 70 ਮਿੰਟ ਤੱਕ ਚਲੇ ਇਸ ਮੁਕਾਬਲੇ ‘ਚ ਸਾਇਨਾ ਨੇ ਆਪਣੀ ਚੀਨੀ ਮੁਕਾਬਲੇਬਾਜ਼ ਵਿਰੁੱਧ ਆਪਣਾ ਜਿੱਤ ਦਾ ਰਿਕਾਰਡ ਅਤੇ ਮਜ਼ਬੂਤ ਕੀਤਾ।

Leave a Reply