ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਜਗਦੀਪ ਸਿੰਘ ਕਾਹਲੋਂ ਨੂੰ ਬਣਾਇਆ ਆਪਣਾ ਮੀਡੀਆ ਕੋਆਰਡੀਨੇਟਰ

250
Share

ਲੁਧਿਆਣਾ, 8 ਅਗਸਤ (ਪੰਜਾਬ ਮੇਲ)- ਅੰਤਰਰਾਸ਼ਟਰੀ ਸਾਈਕਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡੀ ਜਗਦੀਪ ਸਿੰਘ ਕਾਹਲੋਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਵਿੱਚ ਅੱਜ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਉਨ੍ਹਾਂ ਨੂੰ  ਸਾਈਕਲਿੰਗ ਖੇਡ ਦੀ ਮੀਡੀਆ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ ।ਇਸ ਤੋਂ ਪਹਿਲਾਂ ਵੀ ਜਗਦੀਪ ਸਿੰਘ ਕਾਹਲੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਖੇਲੋ ਇੰਡੀਆ ਸਕੀਮ ਦੇ ਕਮੇਟੀ ਮੈਂਬਰ ਵਜੋ ਆਪਣੀਆ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ  ਰਹੇ ਹਨ।ਜਗਦੀਪ ਸਿੰਘ ਕਾਹਲੋਂ ਜੋ ਨੈਸ਼ਨਲ ਰਿਕਾਰਡ ਹੋਲਡਰ ਤੇ ਪੰਜ ਸਾਲ ਲਗਾਤਾਰ ਕੌਮੀ ਚੈਂਪੀਅਨ ਰਹੇ ਹਨ।ਇਸ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ (ਲੁਧਿਆਣਾ )ਅਤੇ ਜਰਖੜ ਹਾਕੀ ਅਕੈਡਮੀ  ਦੇ ਜਨਰਲ ਸਕੱਤਰ ਵੀ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਖੇਡ ਗਤੀਵਿਧੀਆਂ ਉੱਪਰ ਲਿਖ ਰਹੇ ਹਨ ਅਤੇ ਖਿਡਾਰੀਆਂ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਹਨ । ਇਸ ਮੌਕੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ,ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੈਅਰਮੈਨ ਤੇ ਭਾਰਤੀ ਉਲਿੰਪਕ ਸੰਘ ਦੇ ਸਹਾਇਕ ਸੱਕਤਰ ੳਂੁਕਾਰ ਸਿੰਘ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸੱਕਤਰ ਮਨਇੰਦਰਪਾਲ ਸਿੰਘ, ਓਲੰਪੀਅਨ ਮਨਦੀਪ ਕੌਰ, ਜਗਰੂਪ ਸਿੰਘ ਜਰਖੜ (ਮੁੱਖ ਪ੍ਰਬੰਧਕ ਜਰਖੜ ਖੇਡਾਂ), ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ , ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਜਰਖੜ ਕਲੱਬ ,ਯਾਦਵਿੰਦਰ ਸਿੰਘ ਤੂਰ ਸੰਪਾਦਕ “ਖੇਡ ਮੈਦਾਨ ਬੋਲਦਾ ਹੈ” ਮੈਗਜ਼ੀਨ ,ਮਨਮੋਹਨ ਜੋਧਾਂ ਸਿਆਟਲ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ ਆਦਿ ਹੋਰ ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਵੱਲੋਂ ਜਗਦੀਪ ਸਿੰਘ ਕਾਹਲੋਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ।

 


Share