‘ਸਾਂਝਾਂ ਪਿਆਰ ਦੀਆਂ’ ਅੰਤਰਰਾਸ਼ਟਰੀ ਸਾਹਿਤਕ ਮੰਚ ਵੱਲੋਂ ਬਠਿੰਡਾ ਵਿਖੇ ਕਰਵਾਇਆ ਗਿਆ ਸਮਾਗਮ

286
ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਾਹਿਤਕ ਮੰਚ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਬਠਿੰਡਾ, 25 ਨਵੰਬਰ (ਪੰਜਾਬ ਮੇਲ)- ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਾਹਿਤਕ ਮੰਚ ਦਾ ਸਾਲਾਨਾ ਸਮਾਗਮ ਜਗਮੋਹਨ ਕੌਸ਼ਲ ਹਾਲ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਗਿਆ। ਜਿਸ ਵਿਚ ਸਮਾਗਮ ਦੀ ਪ੍ਰਧਾਨਗੀ ਉਘੇ ਸ਼ਾਇਰ ਅਮਰ ਸੂਫੀ ਮੋਗਾ, ਆਤਮਾ ਰਾਮ ਰੰਜਨ ਅਬੋਹਰ, ਹਰਮਿੰਦਰ ਸਿੰਘ ਕੋਹਾਰਵਾਲਾ ਫਿਰੋਜ਼ਪੁਰ, ਸਵਰਨ ਸਿੰਘ ਗਿੱਲ ਯੂ.ਐੱਸ.ਏ., ਤਰਸੇਮ ਨੂਰ ਵੱਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕੁਲਵਿੰਦਰ ਕੰਵਲ ਨੇ ਕੀਤੀ, ਜਦੋਂਕਿ ਕੁਲਬੀਰ ਕੰਵਲ ਨਕੋਦਰ ਨੇ ਆਏ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਗਰੁੱਪ ਵੱਲੋਂ ਕੀਤੇ ਜਾ ਰਹੇ ਮਾਂ ਬੋਲੀ ਪੰਜਾਬੀ ਲਈ ਕਾਰਜਾਂ ਤੋਂ ਜਾਣੂ ਕਰਵਾਇਆ। ਸਮਾਗਮ ਦੌਰਾਨ ਸਾਹਿਤਕ ਮੰਚ ਵੱਲੋਂ ਦਿੱਤਾ ਜਾਂਦਾ ਸਾਲਾਨਾ ਪੁਰਸਕਾਰ ਗਜ਼ਲ ਸਮਰਾਟ ਹਰਿਮੰਦਰ ਸਿੰਘ ਕੁਹਾਰਵਾਲਾ ਨੂੰ ਦਿੱਤਾ ਗਿਆ, ਜਦੋਂਕਿ ਗਰੁੱਪ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਮੈਂਬਰਾਂ ਜਸਵਿੰਦਰ ਜੱਸੀ ਹੁਸ਼ਿਆਰਪੁਰ, ਗੁਲਸ਼ਨ ਮਿਰਜ਼ਾਪੁਰੀ ਜਲੰਧਰ, ਡਾਕਟਰ ਕਮਲਜੀਤ ਸਿੰਘ ਮਾਨ ਯੂ.ਐੱਸ.ਏ., ਭਗਵਾਨ ਸਿੰਘ, ਕੁਲਬੀਰ ਕੰਵਲ, ਕੁਲਵਿੰਦਰ ਕੰਵਲ, ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਸਵਰਨ ਸਿੰਘ ਗਿੱਲ ਯੂ.ਐੱਸ.ਏ. ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ। ਪ੍ਰੋਗਰਾਮ ਦੌਰਾਨ ਕੁਲਦੀਪ ਸਿੰਘ ਬੰਗੀ ਅਤੇ ਆਤਮਾ ਰਾਮ ਰੰਜਨ ਦੁਆਰਾ ਸੰਪਾਦਤ ਚੋਣਵੀਂ ਅੰਤਰਰਾਸ਼ਟਰੀ ਪੰਜਾਬੀ ਗ਼ਜ਼ਲ 52 ਸ਼ਾਇਰ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਤੋਂ ਇਲਾਵਾ ਲਫਜ਼ਾਂ ਦੀ ਧਾਰ, ਸੂਲੀ ਟੁੰਗੇ ਸੂਰਜ, ਬੇਮਤਲਬ, ਹਰਫਾਂ ਦੀ ਲੋਅ ਪੁਸਤਕਾਂ ਅਤੇ ਸਾਹਿਤ ਸੱਭਿਆਚਾਰ ਮੰਚ (ਰਜਿ.) ਬਠਿੰਡਾ ਦਾ ਸਾਹਿਤਕ ਪਰਚਾ ਪਰਵਾਜ਼ ਦਾ ਸਤਾਰਵਾਂ ਅੰਕ ਲੋਕ ਅਰਪਣ ਕੀਤਾ ਗਿਆ। ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਕੁਲਬੀਰ ਕੰਵਲ, ਮੋਹਨ ਬੇਗੋਵਾਲ, ਕੁਲਦੀਪ ਸਿੰਘ ਬੰਗੀ, ਗੁਰਦੀਪ ਭਾਟੀਆ, ਕੁਲਵਿੰਦਰ ਕੰਵਲ, ਆਤਮਾ ਰਾਮ ਰੰਜਨ, ਪਰਮਿੰਦਰ ਪੈਮ, ਜਤਿੰਦਰ ਭੁੱਚੋ, ਗੁਰਸੇਵਕ ਬੀੜ, ਗੁਰਮੀਤ ਸਿੰਘ, ਭੁਪਿੰਦਰ ਸੰਧੂ, ਗੁਰਸੇਵਕ ਚੁੱਘੇ ਖੁਰਦ, ਜਤਿੰਦਰ ਭੁੱਚੋ, ਹਰਿੰਦਰ ਕੌਰ ਸ਼ੇਖਪੁਰਾ, ਅਮਰਜੀਤ ਕੌਰ ਹਰਡ, ਸੁਖਦਰਸ਼ਨ ਗਰਗ, ਪੀ.ਟੀ. ਇਕਬਾਲ ਫ਼ਕੀਰਾ, ਗੁਰਸੇਵਕ ਬੀੜ, ਲੀਲਾ ਸਿੰਘ ਰਾਏ, ਸੁਖਵਿੰਦਰ ਕੌਰ ਫਰੀਦਕੋਟ, ਪਰਵੀਨ ਸ਼ਰਮਾ, ਕੁਲਵਿੰਦਰ ਚਾਨੀ, ਸ਼ਿਵਨਾਥ ਦਰਦੀ, ਰਾਜੇਸ਼ ਮੌਂਗਾ, ਧਰਮ ਪਰਵਾਨਾ, ਸੁਖਚਰਨ ਸਿੰਘ ਸਿੱਧੂ, ਲਖਵਿੰਦਰ ਕੌਰ ਲੱਕੀ, ਰਣਬੀਰ, ਰਾਣਾ, ਜਸਪਾਲ ਮਾਨ ਖੇੜਾ, ਕੁਲਵਿੰਦਰ ਕੰਵਲ, ਅਮਰਜੀਤ ਜੀਤ, ਸੁਖਦਰਸ਼ਨ ਗਰਗ, ਜਸ ਬਠਿੰਡਾ, ਦਿਨੇਸ਼ ਨੰਦੀ, ਕੁਲਦੀਪ ਚਿਰਾਗ, ਜਸਵਿੰਦਰ ਜੱਸੀ, ਹਰਗੋਬਿੰਦ ਸ਼ੇਖਪੁਰੀਆ, ਰਵਿੰਦਰ ਰਾਹੀ, ਗੁਰਦੀਪ ਭਾਟੀਆ, ਜਸਵੀਰ ਫੀਰਾ, ਸੁਰਿੰਦਰ ਪ੍ਰੀਤ ਘਣੀਆਂ, ਅਮਰਜੀਤ ਜੀਤ ਆਦਿ ਕਵੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਦੀਪ ਸਿੰਘ ਬੰਗੀ ਵੱਲੋਂ ਬਾਖੂਬੀ ਨਿਭਾਇਆ ਗਿਆ। ਅਖੀਰ ਵਿਚ ਮੌਜੂਦ ਲੇਖਕਾਂ ਨੇ ਜ਼ੁਬਾਨ ਬੰਦੀ ਖਿਲਾਫ ਮਤਾ ਵੀ ਪਾਸ ਕੀਤਾ ਅਤੇ ਆਤਮਾ ਰਾਮ ਰੰਜਨ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਹ ਸਮੁੱਚਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਇੱਕ ਅਮਿੱਟ ਯਾਦ ਛੱਡ ਗਿਆ, ਜੋ ਹਮੇਸ਼ਾ ਸਾਹਿਤਕ ਪ੍ਰੇਮੀਆਂ ਲਈ ਇੱਕ ਯਾਦਗਾਰ ਬਣ ਕੇ ਰਹਿ ਗਿਆ।


Share