ਅੰਮ੍ਰਿਤਸਰ, 5 ਸੰਤਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨਹੀਂ ਰਹੇ, ਅੱਜ ਤੜਕੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਹਰਚਰਨ ਸਿੰਘ ਦੋਸ਼ੀ ਪਾਏ ਗਏ ਸੀ।ਇਸ ਕੇਸ ‘ਚ ਹਰਚਰਨ ਸਿੰਘ ਖਿਲਾਫ ਕਾਨੂੰਨੀ ਕਰਵਾਈ ਦੇ ਆਦੇਸ਼ ਸੀ। ਉਨ੍ਹਾਂ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਅਸਮਰਥ ਰਹਿਣ ਅਤੇ ਰਿਕਾਰਡ ਦੇ ਵਿੱਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਸੀ।ਜਿਸ ਤੋਂ ਉਨ੍ਹਾਂ ਦੀ ਮਿਲੀਭੁਗਤ ਹੋਣ ਦੇ ਸੰਕੇਤ ਮਿਲੇ ਸੀ।ਹਰਚਰਨ ਸਿੰਘ ਐਸਜੀਪੀਸੀ ਦੇ ਮੁੱਖ ਸਕੱਤਰ ਵਜੋਂ 27-8-2015 ਤੋਂ 31-7-2017 ਤੱਕ ਤਾਇਨਾਤ ਸੀ।