PUNJABMAILUSA.COM

ਸਵਿਸ ਬੈਂਕਾਂ ‘ਚ ਅੱਧਾ ਰਹਿ ਗਿਆ ਭਾਰਤੀਆਂ ਦਾ ਪੈਸਾ

ਸਵਿਸ ਬੈਂਕਾਂ ‘ਚ ਅੱਧਾ ਰਹਿ ਗਿਆ ਭਾਰਤੀਆਂ ਦਾ ਪੈਸਾ

ਸਵਿਸ ਬੈਂਕਾਂ ‘ਚ ਅੱਧਾ ਰਹਿ ਗਿਆ ਭਾਰਤੀਆਂ ਦਾ ਪੈਸਾ
June 29
21:14 2017

ਨਵੀਂ ਦਿੱਲੀ, 29 ਜੂਨ (ਪੰਜਾਬ ਮੇਲ) – ਸਵਿਸ ਬੈਂਕਾਂ ‘ਚ ਭਾਰਤੀਆਂ ਦਾ ਜਮ੍ਹਾ ਪੈਸਾ ਤਕਰੀਬਨ ਅੱਧਾ ਹੋ ਕੇ 67.6 ਕਰੋੜ ਸਵਿਸ ਫਰੈਂਕ (ਕਰੀ 4500 ਕਰੋੜ ਰੁਪਏ) ਰਹਿ ਗਿਆ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਵਿਸ ਬੈਂਕ ‘ਚ ਵੱਡੀ ਮਾਤਰਾ ‘ਚ ਭਾਰਤੀਆਂ ਦਾ ਕਾਲਾਧਨ ਜਮ੍ਹਾ ਹੋਣ ਦੇ ਦਾਅਵੇ ਹੁੰਦੇ ਰਹੇ ਹਨ ਅਤੇ ਇਹ ਭਾਰਤ ‘ਚ ਵੱਡਾ ਸਿਆਸੀ ਮੁੱਦਾ ਵੀ ਹੈ।
ਸਵਿਸ ਬੈਂਕਾਂ ‘ਚ ਭਾਰਤੀਆਂ ਦਾ ਕਿੰਨਾ ਕਾਲਾਧਨ ਜਮ੍ਹਾ ਹੈ, ਇਹ ਸਵਾਲ ਦੇਸ਼ ‘ਚ ਪਿਛਲੇ ਕਈ ਦਹਾਕਿਆਂ ਤੋਂ ਚੁੱਕਿਆ ਜਾ ਰਿਹਾ ਹੈ ਅਤੇ ਅਕਸਰ ਦੇਸ਼ ਦੀ ਸਿਆਸਤ ਵੀ ਇਸੇ ਸਵਾਲ ਦੇ ਆਲੇ-ਦੁਆਲੇ ਘੁੰਮਣ ਲੱਗਦੀ ਹੈ। ਹੁਣ ਖੁਦ ਸਵਿਸ ਬੈਂਕਾਂ ਨੇ ਇਸ ਦਾ ਖੁਲਾਸਾ ਕੀਤਾ ਹੈ। ਡਾਟਾ ਅਨੁਸਾਰ ਸਵਿਸ ਬੈਂਕਾਂ ਦਾ ਕੁਲ ਵਿਦੇਸ਼ੀ ਗਾਹਕਾਂ ਦਾ ਪੈਸਾ ਮਾਮੂਲੀ ਰੂਪ ਨਾਲ ਵਧ ਕੇ 1480 ਅਰਬ ਡਾਲਰ ਰਿਹਾ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ਜਮ੍ਹਾ ਰਾਸ਼ੀ ਘੱਟ ਕੇ 1.4 ਅਰਬ ਸਵਿਸ ਫਰੈਂਕ ਜਾਂ 9,500 ਕਰੋੜ ਰੁਪਏ ਰਹੀ।
ਸਵਿਟਜ਼ਰਲੈਂਡ ਦੇ ਬੈਂਕਾਂ ਦਾ ਲਾਭ ਘੱਟ ਕੇ ਹੋਇਆ ਅੱਧਾ, ਕਰਮਚਾਰੀ ਵੀ ਘਟੇ
ਜਿਊਰਿਖ : ਸਵਿਟਜ਼ਰਲੈਂਡ ਦੇ ਬੈਂਕਾਂ ਦਾ ਲਾਭ 2016 ‘ਚ ਕਰੀਬ ਅੱਧਾ ਘੱਟ ਕੇ 7.9 ਅਰਬ ਸੀ. ਐੱਚ. ਐੱਫ. (ਸਵਿਸ ਫਰੈਂਕ) ਯਾਨੀ ਕਰੀਬ 53,000 ਕਰੋੜ ਰੁਪਏ ‘ਤੇ ਆ ਗਿਆ। ਇੱਥੋਂ ਦੇ ਬੈਂਕਾਂ ਦੀ ਗੁਪਤਤਾ ਦੀ ਹੱਦ ‘ਤੇ ਲਗਾਤਾਰ ਕੌਮਾਂਤਰੀ ਦਬਾਅ ਵਧ ਰਿਹਾ ਹੈ, ਜਿਸ ਦੇ ਨਾਲ ਉਨ੍ਹਾਂ ਦਾ ਲਾਭ ਹੇਠਾਂ ਆਇਆ ਹੈ।
ਹਾਲਾਂਕਿ ਦਿਲਚਸਪ ਇਹ ਹੈ ਕਿ ਇਨ੍ਹਾਂ ਬੈਂਕਾਂ ‘ਚ ਕੁਲ ਗਾਹਕ ਜਮ੍ਹਾ (ਘਰੇਲੂ ਅਤੇ ਵਿਦੇਸ਼ੀ) ‘ਚ ਵਾਧਾ ਹੋਇਆ ਹੈ। ਹਾਲਾਂਕਿ ਸਵਿਸ ਬੈਂਕਾਂ ਦੇ ਕਰਮਚਾਰੀਆਂ ਦੀ ਗਿਣਤੀ ‘ਚ ਕਮੀ ਆਈ ਹੈ। ਜਿਊਰਿਖ ਦੇ ਸਵਿਸ ਨੈਸ਼ਨਲ ਬੈਂਕ ਵੱਲੋਂ ਜਾਰੀ ਸਾਲਾਨਾ ਅੰਕੜਿਆਂ ਅਨੁਸਾਰ ਸਵਿਟਜ਼ਰਲੈਂਡ ‘ਚ ਬੈਂਕਾਂ ਦੀ ਗਿਣਤੀ ਵੀ ਘੱਟ ਕੇ 266 ਤੋਂ 261 ‘ਤੇ ਆ ਗਈ ਹੈ। ਸਵਿਟਜ਼ਰਲੈਂਡ ਦੇ ਵੱਡੇ ਬੈਂਕਾਂ ‘ਚ ਯੂ. ਬੀ. ਐੱਸ. ਇੰਕ, ਯੂ. ਬੀ. ਐੱਸ. ਸਵਿਟਜ਼ਰਲੈਂਡ ਏ. ਜੀ., ਕ੍ਰੈਡਿਟ ਸੁਇਸ ਏ. ਜੀ. ਅਤੇ ਕ੍ਰੈਡਿਟ ਸੁਇਸ (ਸਵਿਟਜ਼ਰਲੈਂਡ) ਆਉਂਦੇ ਹਨ। ਇਨ੍ਹਾਂ 261 ਬੈਂਕਾਂ ‘ਚੋਂ 226 ਨੇ ਲਾਭ ਦਰਜ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਕੁਲ ਲਾਭ ਘੱਟ ਕੇ 7.8 ਅਰਬ ਸੀ. ਐੱਚ. ਐੱਫ. ‘ਤੇ ਆ ਗਿਆ ਹੈ ਜੋ ਇਕ ਸਾਲ ਪਹਿਲਾਂ 11.8 ਅਰਬ ਸੀ. ਐੱਚ. ਐੱਫ. ਸੀ।

About Author

Punjab Mail USA

Punjab Mail USA

Related Articles

ads

Latest Category Posts

    ਵਿਦੇਸ਼ੀ ਵਿਦਿਆਰਥੀਆਂ ‘ਤੇ ਸਖਤੀ ਦੀ ਤਿਆਰੀ ‘ਚ ਟਰੰਪ ਪ੍ਰਸ਼ਾਸਨ

ਵਿਦੇਸ਼ੀ ਵਿਦਿਆਰਥੀਆਂ ‘ਤੇ ਸਖਤੀ ਦੀ ਤਿਆਰੀ ‘ਚ ਟਰੰਪ ਪ੍ਰਸ਼ਾਸਨ

Read Full Article
    ਸਾਨ ਫਰਾਂਸਿਸਕੋ ‘ਚ ਪੰਜਾਬੀ ਵਿਅਕਤੀ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ

ਸਾਨ ਫਰਾਂਸਿਸਕੋ ‘ਚ ਪੰਜਾਬੀ ਵਿਅਕਤੀ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੂੰ ਅਮਰੀਕਾ ‘ਚ ਮਿਲੀ 6 ਕਰੋੜ ਦੀ ਫੈਲੋਸ਼ਿਪ

ਭਾਰਤੀ ਮੂਲ ਦੇ ਵਿਗਿਆਨੀ ਨੂੰ ਅਮਰੀਕਾ ‘ਚ ਮਿਲੀ 6 ਕਰੋੜ ਦੀ ਫੈਲੋਸ਼ਿਪ

Read Full Article
    ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

Read Full Article
    ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

Read Full Article
    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article