PUNJABMAILUSA.COM

ਸਵਿਟਜ਼ਰਲੈਂਡ ਦੇਵੇਗਾ ਭਾਰਤ ਨੂੰ ਕਾਲੇ ਧਨ ਬਾਰੇ ਜਾਣਕਾਰੀ

 Breaking News

ਸਵਿਟਜ਼ਰਲੈਂਡ ਦੇਵੇਗਾ ਭਾਰਤ ਨੂੰ ਕਾਲੇ ਧਨ ਬਾਰੇ ਜਾਣਕਾਰੀ

ਸਵਿਟਜ਼ਰਲੈਂਡ ਦੇਵੇਗਾ ਭਾਰਤ ਨੂੰ ਕਾਲੇ ਧਨ ਬਾਰੇ ਜਾਣਕਾਰੀ
November 19
19:51 2017

ਬਰਨ/ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਸਵਿਟਜ਼ਰਲੈਂਡ ਦੀ ਇੱਕ ਮਹੱਤਵਪੂਰਨ ਸੰਸਦੀ ਕਮੇਟੀ ਨੇ ਭਾਰਤ ਨਾਲ ਕਾਲੇ ’ਤੇ ਬੈਂਕਿੰਗ ਸੂਚਨਾਵਾਂ ਦੇ ਖੁਦ-ਬ-ਖੁਦ ਆਦਾਨ-ਪ੍ਰਦਾਨ ਸਬੰਧੀ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਨਾਲ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਬੈਂਕ ਖਾਤਿਆਂ ਦੇ ਸਬੰਧ ਵਿੱਚ ਖੁਦ-ਬ-ਖੁਦ ਚੱਲਣ ਵਾਲੀ ਵਿਵਸਥਾ ਤਹਿਤ ਜਾਣਕਾਰੀ ਮਿਲ ਸਕੇਗੀ। ਸਵਿਟਜ਼ਰਲੈਂਡ ਸੰਸਦ ਦੇ ਉਚ ਸਦਨ ਦੀ ਆਰਥਿਕ ਅਤੇ ਟੈਕਸ ਮਾਮਲਿਆਂ ਦੀ ਇੱਕ ਕਮੇਟੀ ਨੇ ਭਾਰਤ ਅਤੇ 40 ਹੋਰ ਦੇਸ਼ਾਂ ਨਾਲ ਇਸ ਸਬੰਧ ਵਿੱਚ ਪ੍ਰਸਤਾਵਿਤ ਕਰਾਰ ਦੇ ਮਸੌਦੇ ਨੂੰ ਮਨਜੂਰੀ ਦਿੱਤੀ ਹੈ, ਪਰ ਇਸ ਦੇ ਨਾਲ ਕਮੇਟੀ ਨੇ ਨਿੱਜੀ ਕਾਨੂੰਨੀ ਦਾਅਵਿਆਂ ਦੀਆਂ ਤਜਵੀਜਾਂ ਨੂੰ ਮਜਬੂਤ ਕਰਨ ਦਾ ਵੀ ਸੁਝਾਅ ਦਿੱਤਾ ਹੈ।
ਕਮੇਟੀ ਦੀ 2 ਨਵੰਬਰ ਦੀ ਅੰਤਿਮ ਬੈਠਕ ਦੇ ਵੇਰਵੇ ਅਨੁਸਾਰ ਉਸ ਨੇ ਆਪਣੇ ਦੇਸ਼ ਦੀ ਸਰਕਾਰ ਨੂੰ ਸੰਸਦ ਵਿੱਚ ਇੱਕ ਕਾਨੂੰਨ ਸੋਧ ਮਤਾ ਰੱਖਣ ਲਈ ਕਿਹਾ ਹੈ, ਜੋ ਨਿੱਜੀ ਕਾਨੂੰਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲਾ ਹੋਵੇ। ਇਸ ਦੇ ਨਾਲ ਹੀ ਕਮੇਟੀ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਜਿਹੇ ਕਿਸੇ ਮਾਮਲੇ ਵਿੱਚ ਜਿੱਥੇ ਨਿੱਜੀ ਦਾਅਵੇ ਦੇ ਲੋੜੀਂਦੇ ਕਾਨੂੰਨ ਅਧਿਕਾਰ ਦਾ ਉਲੰਘਣ ਹੋ ਰਿਹਾ ਹੋਵੇ, ਉਨ੍ਹਾਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਨਹੀਂ ਹੋਣਾ ਚਾਹੀਦਾ।
ਹੁਣ ਤਾਂ ਸਵਿਟਜ਼ਰਲੈਂਡ ਦੇ ਸਵਿਸ ਬੈਂਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖੁਦ-ਬ-ਖੁਦ ਚੱਲਣ ਵਾਲੇ ਆਦਾਨ-ਪ੍ਰਦਾਨ ਦੇ ਤਹਿਤ ਹੀ ਭਾਰਤ ਦੇ ਕਾਲੇ ਧਨ ਦੀ ਜਾਣਕਾਰੀ ਖੁਦ-ਬ-ਖੁਦ ਮਿਲ ਜਾਵੇਗੀ। ਇਸ ਮਤੇ ਨੂੰ ਹੁਣ ਮਨਜੂਰੀ ਲਈ ਸੰਸਦ ਦੇ 27 ਨਵੰਬਰ ਤੋਂ ਸ਼ੁਰੂ ਰੋ ਰਹੇ ਸਰਦ ਰੁੱਤ ਸੈਸ਼ਨ ਵਿੱਚ ਸੰਸਦ ਦੇ ਉਚ ਸਦਨ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਕਰਾਰ ਨਾਲ ਹੁਣ ਤੱਕ ਕਾਲੇ ਧਨ ਦੇ ਸੁਰੱਖਿਤ ਪਨਾਹਗਾਹ ਰਹੇ ਸਵਿਟਜ਼ਰਲੈਂਡ ਤੋਂ ਕਾਲਾ ਧਨ ਰੱਖਣ ਵਾਲਿਆਂ ਦਾ ਲਗਾਤਾਰ ਬਿਊਰਾ ਮਿਲ ਸਕੇਗਾ।
ਕਰਾਰ ਦੇ ਤਹਿਤ ਜਿਨ੍ਹਾਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ, ਉਨ੍ਹਾਂ ਵਿੱਚ ਖਾਤਾ ਨੰਬਰ, ਨਾਮ, ਪਤਾ, ਜਨਮ ਮਿਤੀ, ਟੈਕਸ ਪਛਾਣ ਨੰਬਰ, ਵਿਆਜ, ਲਾਭ ਅੰਸ਼, ਬੀਮਾ ਪਾਲਸੀਆਂ ਦੀ ਰਸੀਦ, ਖਾਤੇ ਵਿੱਚ ਬਕਾਇਆ ਅਤੇ ਵਿੱਤੀ ਸੰਪਤੀਆਂ ਦੀ ਵਿਕਰੀ ਦੀ ਰਸੀਦ ਸ਼ਾਮਲ ਹੈ।
ਜੇਕਰ ਕਿਸੇ ਭਾਰਤੀ ਦਾ ਸਵਿਟਜ਼ਰਲੈਂਡ ਵਿੱਚ ਬੈਂਕ ਖਾਤਾ ਹੈ, ਤਾਂ ਸਬੰਧਤ ਬੈਂਕ ਉੱਥੋਂ ਦੇ ਅਧਿਕਾਰੀਆਂ ਨੂੰ ਖਾਤੇ ਦਾ ਵਿੱਤੀ ਬਿਊਰਾ ਸੌਂਪੇਗਾ। ਉਸ ਤੋਂ ਬਾਅਦ ਸਵਿਸ ਅਧਿਕਾਰੀ ਸਵੈਚਾਲਿਤ ਢੰਗ ਨਾਲ ਇਨ੍ਹਾਂ ਸੂਚਨਾਵਾਂ ਨੂੰ ਭਾਰਤ ਵਿੱਚ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਭੇਜਣਗੇ, ਜੋ ਉਸ ਦੀ ਜਾਂਚ ਕਰ ਸਕਣਗੇ। ਸਰਹੱਦ ਪਾਰ ਟੈਕਸ ਚੋਰੀ ਰੋਕਣ ਲਈ ਭਾਰਤ ਅਤੇ ਸਵਿਟਜ਼ਰਲੈਂਡ ਸਮੇਤ ਲਗਭਗ 100 ਦੇਸ਼ਾਂ ਨੇ ਸੂਚਨਾਵਾਂ ਦੇ ਖੁਦ-ਬ-ਖੁਦ ਆਦਾਨ-ਪ੍ਰਦਾਨ ਦੇ ਵਿਸ਼ਵ ਪੱਧਰੀ ਮਾਪਦੰਡਾਂ ਨੂੰ (ਏਈਓਆਈ) ਨੂੰ ਅਪਣਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਹਾਲਾਂਕਿ, ਸਵਿਟਜ਼ਰਲੈਂਡ ਦੇ ਘਰੇਲੂ ਬੈਂਕ ਗਾਹਕਾਂ ਦੇ ਗੁਪਤ ਭੇਦ ਏਈਓਆਈ ਨਾਲ ਪ੍ਰਭਾਵਿਤ ਨਹੀਂ ਹੋਣਗੇ। ਇਹ ਕਰਾਰ ਅਗਲੇ ਸਾਲ ਤੋਂ ਲਾਗੂ ਹੋਵੇਗਾ ਅਤੇ ਭਾਰਤ ਨਾਲ ਸੂਚਨਾਵਾਂ ਦਾ ਆਦਾਨ-ਪ੍ਰਦਾਨ 2019 ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਨਾਲ ਸੂਚਨਾਵਾਂ ਦੀ ਖੁਦ-ਬ-ਖੁਦ ਚੱਲਣ ਵਾਲੀ ਵਿਵਸਥਾ ਦੇ ਮਤੇ ਨੂੰ ਸਵਿਟਜ਼ਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਕੌਂਸਲ ਨੇ ਸਤੰਬਰ ਵਿੱਚ ਮਨਜੂਰੀ ਦਿੱਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article