PUNJABMAILUSA.COM

‘ਸਵਰਾਜ ਅਭਿਆਨ’ ਗਾਂਧੀ ਜੈਅੰਤੀ ਤੱਕ ਸਿਆਸੀ ਪਾਰਟੀ ਵਜੋਂ ਹੋਵੇਗਾ ਸਥਾਪਤ

‘ਸਵਰਾਜ ਅਭਿਆਨ’ ਗਾਂਧੀ ਜੈਅੰਤੀ ਤੱਕ ਸਿਆਸੀ ਪਾਰਟੀ ਵਜੋਂ ਹੋਵੇਗਾ ਸਥਾਪਤ

‘ਸਵਰਾਜ ਅਭਿਆਨ’ ਗਾਂਧੀ ਜੈਅੰਤੀ ਤੱਕ ਸਿਆਸੀ ਪਾਰਟੀ ਵਜੋਂ ਹੋਵੇਗਾ ਸਥਾਪਤ
August 02
03:00 2016

SWARAJ ABHIYANਨਵੀਂ ਦਿੱਲੀ, 1 ਅਗਸਤ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸਾਬਕਾ ਸੰਸਥਾਪਕਾਂ ਵੱਲੋਂ ਬਣਾਏ ਗਏ ‘ਸਵਰਾਜ ਅਭਿਆਨ’ ਨੂੰ ਹੁਣ ਸਿਆਸੀ ਪਾਰਟੀ ਵਜੋਂ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਸਵਰਾਜ ਅਭਿਆਨ ਦੇ ਕੌਮੀ ਸੰਮੇਲਨ ਦੌਰਾਨ 2 ਅਕਤੂਬਰ ਤੱਕ ਇਹ ਨਵੀਂ ਪਾਰਟੀ ਬਣਾਉਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਅਜੀਤ ਝਾਅ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਪਾਰਟੀ ਬਣਨ ਮਗਰੋਂ ਵੀ ‘ਸਵਰਾਜ ਅਭਿਆਨ’ ਕਾਇਮ ਰਹੇਗਾ, ਜਿਸ ਦੇ ਬੈਨਰ ਹੇਠ ਅੰਦੋਲਨ ਚੱਲਦੇ ਰਹਿਣਗੇ। ਇਸ ਮੌਕੇ ਪ੍ਰੋ. ਆਨੰਦ ਕੁਮਾਰ ਨੂੰ ਸਵਰਾਜ ਅਭਿਆਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ।
ਕੌਮੀ ਸੰਮੇਲਨ ਮੌਕੇ ਸੰਬੋਧਨ ਕਰਦਿਆਂ ਯੋਗੇਂਦਰ ਯਾਦਵ ਨੇ ਕਿਹਾ, ‘’ਸਵਰਾਜ ਅਭਿਆਨ ਨੇ 2 ਅਕਤੂਬਰ ਤੱਕ ਸਿਆਸੀ ਪਾਰਟੀ ਬਣਨ ਦਾ ਸੰਕਲਪ ਲਿਆ ਹੈ। ਇਹ ਪਾਰਟੀ ਬਣਾਉਣ ਦਾ ਮਤਲਬ ਹੈ ਕਿ ਇਸ ਦੇਸ਼ ਵਿੱਚ ਸੱਚਾਈ ਤੇ ਇਮਾਨਦਾਰੀ ਦੀ ਊਰਜਾ ਜਿੱਥੇ ਕਿਤੇ ਵੀ ਹੈ, ਉਸ ਨੂੰ ਨਾਲ ਜੋੜਿਆ ਜਾਵੇ। ਅਸੀਂ ਇਮਾਨ ਤੇ ਸੱਚਾਈ ਦੀ ਊਰਜਾ ਨੂੰ ਸੰਗਠਿਤ ਕਰਕੇ ਬਦਲਵੀਂ ਰਾਜਨੀਤੀ ਦੀ ਇੱਕ ਮਿਸਾਲ ਪੇਸ਼ ਕਰਾਂਗੇ।’’
ਇਸ ਮਤੇ ਲਈ ਵੋਟਾਂ ਪਾਈਆਂ ਗਈਆਂ ਅਤੇ 92.5% ਸਹਿਮਤੀ ਨਾਲ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਹੋਇਆ। ਭੁਗਤੇ 433 ਵੋਟਾਂ ਵਿੱਚੋਂ ਹੱਕ ਵਿੱਚ 405 ਵੋਟ ਪਏ ਅਤੇ ਅਸਿਹਮਤੀ ਵਿੱਚ 26 ਵੋਟਾਂ ਪਈਆਂ। ਦੋ ਵੋਟਾਂ ਰੱਦ ਹੋਈਆਂ। ਕਾਂਸਟੀਚਿਊਸ਼ਨ ਕਲੱਬ ਵਿੱਚ ਹੋਏ ਸਮਾਗਮ ਦੌਰਾਨ ਇਸ ਪਿੱਛੋਂ ਸਿਆਸੀ ਪਾਰਟੀ ਬਣਾ ਕੇ ਅੱਗੇ ਵਧਣ ਦਾ ਸੰਕਲਪ ਲਿਆ ਗਿਆ। ਆਗੂਆਂ ਨੇ ਦੱਸਿਆ ਕਿ ਸਵਰਾਜ ਅਭਿਆਨ ਸ਼ੁਰੂ ਕਰਨ ਵੇਲੇ ਤਿੰਨ ਮੁੱਖ ਮਾਪਦੰਡ ਤੈਅ ਕੀਤੇ ਗਏ ਸਨ, ਇੱਕ ਲੋਕਤੰਤਰ ਢੰਗ ਨਾਲ ਸੰਗਠਨ ਤਿਆਰ ਕਰਨਾ, ਦੂਜਾ ਦੇਸ਼ ਦੇ ਗੰਭੀਰ ਮੁੱਦਿਆਂ ਬਾਰੇ ਜਨ ਅੰੰਦੋਲਨ ਚਲਾਉਣੇ ਅਤੇ ਤੀਜਾ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ। ਪ੍ਰੋ. ਆਨੰਦ ਕੁਮਾਰ ਨੂੰ ‘ਸਵਰਾਜ ਅਭਿਆਨ’ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਉਪ-ਪ੍ਰਧਾਨ ਵਜੋਂ ਕ੍ਰਿਸਟੀਨਾ ਸਾਮੀ (ਤਾਮਿਲਨਾਡੂ), ਅਵਿਕਾ ਸਾਹਾ (ਬੰਗਾਲ), ਪ੍ਰਸ਼ੋਤਮ (ਆਂਧਰਾ ਪ੍ਰਦੇਸ਼) ਤੇ ਪੀ.ਸੀ. ਸ਼ਾਰਦਾ (ਦਿੱਲੀ) ਨੂੰ ਚੁਣਿਆ ਗਿਆ। ਫ਼ਰੀਮ ਖ਼ਾਨ ਨੂੰ ਜਨਰਲ ਸਕੱਤਰ, ਗਿਰੀਸ਼ ਨੰਦਗਾਂਵਕਰ ਤੇ ਰਾਜੀਵ ਧਿਆਨੀ ਨੂੰ ਨਵਾਂ ਸਕੱਤਰ ਬਣਾਇਆ ਗਿਆ ਹੈ। ਸਵਰਾਜ ਅਭਿਆਨ ‘ਆਰਟੀਆਈ’ ਦੇ ਦਾਇਰੇ ਵਿੱਚ ਰਹੇਗਾ। ਪ੍ਰਸ਼ਾਂਤ ਭੂਸ਼ਣ ਨੇ ਤਿੰਨ ਮੈਂਬਰੀ ਅੰਦਰੂਨੀ ਲੋਕਪਾਲ ਵਜੋਂ ਕਾਮਿਨੀ ਜੈਸਵਾਲ, ਸੁਮਿੱਤਰ ਚੱਕਰਵਰਤੀ ਤੇ ਨੂਰ ਮਹੁੰਮਦ ਦੇ ਨਾਂ ਪੇਸ਼ ਕੀਤੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article