ਸਲੋਵੇਨੀਆ ‘ਚ ਮੇਲਾਨੀਆ ਟਰੰਪ ਦੇ ਲੱਕੜ ਦੇ ਬੁੱਤ ਨੂੰ ਲਾਈ ਅੱਗ

458
Share

ਰੋਜ਼ਨੋ, 9 ਜੁਲਾਈ (ਪੰਜਾਬ ਮੇਲ)- ਸਲੋਵੇਨੀਆ ਦੇ ਸੇਵਨਿਕਾ ‘ਚ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੇ ਲੱਕੜ ਦੇ ਬੁੱਤ ਨੂੰ ਕਿਸੇ ਨੇ ਅੱਗ ਲਾ ਦਿੱਤੀ। ਬੁੱਤ ਨੂੰ ਅੱਗ 4 ਜੁਲਾਈ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਲਾਈ ਗਈ। ਬੁੱਤ ਤਿਆਰ ਕਰਨ ਵਾਲੇ ਬਰਲਿਨ ਆਧਾਰਿਤ ਅਮਰੀਕੀ ਬੁਤਸਾਜ਼ ਬਰੈਡ ਡਾਊਨੀ ਨੇ ਕਿਹਾ ਕਿ ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ਦੇ ਫੌਰੀ ਮਗਰੋਂ ਉਸ ਨੇ ਬੁੱਤ ਨੂੰ ਉਥੋਂ ਹਟਾ ਦਿੱਤਾ ਸੀ। ਸੇਵਨਿਕਾ ਮੇਲਾਨੀਆ ਟਰੰਪ ਦਾ ਹੋਮਟਾਊਨ ਹੈ। ਯਾਦ ਰਹੇ ਕਿ ਅਫਰੀਕਨ-ਅਮਰੀਕੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਮਗਰੋਂ ਅਮਰੀਕਾ ਦੇ ਕਈ ਸ਼ਹਿਰਾਂ ‘ਚ ਇਤਿਹਾਸਕ ਤੇ ਪੁਰਾਤਨ ਸਮਾਰਕਾਂ ਵਿਚ ਲੱਗੇ ਬੁੱਤਾਂ ਦੀ ਭੰਨਤੋੜ ਕੀਤੀ ਗਈ ਸੀ ਤੇ ਅਮਰੀਕੀ ਰਾਸ਼ਟਰਪਤੀ ਨੇ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਦਾਅਵਾ ਕੀਤਾ ਸੀ।


Share