ਸਰੀ ਨਿਵਾਸੀ ਪੰਜਾਬੀ ਦੀ 10 ਲੱਖ ਡਾਲਰ ਦੀ ਨਿਕਲੀ ਲਾਟਰੀ

583
Share

ਸਰੀ, 24 ਜੁਲਾਈ (ਪੰਜਾਬ ਮੇਲ)-ਸਰੀ ਨਿਵਾਸੀ ਪੰਜਾਬੀ ਸੁਰਿੰਦਰਪਾਲ ਸਿੰਘ ਗਿੱਲ ਦੀ 10 ਲੱਖ ਡਾਲਰ ਭਾਵ ਤਕਰੀਬਨ ਸਵਾ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 26 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਲਾਟਰੀ ਖ਼ਰੀਦ ਰਿਹਾ ਸੀ। ‘ਦੇਰ ਆਇਦ ਦਰੁਸਤ ਆਇਦ’ ਕਹਾਵਤ ਵਾਂਗ ਪਰਮਾਤਮਾ ਨੇ ਹੁਣ ਸੁਣੀ ਹੈ। ਉਸ ਨੇ ਦੱਸਿਆ ਕਿ ਲੋਟੋ 649 ਲਾਟਰੀ ਦੀ ਟਿਕਟ ਸਰੀ ਦੇ 58 ਐਵੇਨਿਊ ‘ਤੇ ਸਥਿਤ ਸੈਵਰਨ ਟਾਊਨ ਪੇਂਟਰੀ ਸਟੋਰ ਤੋਂ ਖ਼ਰੀਦੀ ਸੀ। ਜਿੱਤੀ ਹੋਈ ਰਕਮ ਬਾਰੇ ਸੁਰਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅੱਧੀ ਰਾਸ਼ੀ ਆਪਣੇ ਨਵੇਂ ਬਣ ਰਹੇ ਘਰ ਉੱਪਰ ਖ਼ਰਚ ਕਰੇਗਾ ਅਤੇ ਬਾਕੀ ਅੱਧੀ ਰਕਮ ਨਾਲ ਕੋਈ ਵਪਾਰ ਖੋਲ੍ਹੇਗਾ।


Share