ਸਰੀ ‘ਚ ਪੰਜਾਬੀ ਵਿਦਿਆਰਥੀ ਵੱਲੋਂ ਖੁਦਕੁਸ਼ੀ

77
Share

ਸਰੀ, 23 ਸਤੰਬਰ (ਪੰਜਾਬ ਮੇਲ)- ਸਰੀ ਵਸਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਬੀਤੇ ਦਿਨੀਂ ਆਪਣੇ ਤੰਗ ਹਾਲਾਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਵਾਪਸ ਉਸਦੇ ਮਾਪਿਆਂ ਕੋਲ ਭੇਜਣ ਲਈ ਉਸਦੇ ਦੋਸਤਾਂ ਨੇ ਪ੍ਰਬੰਧ ਕੀਤਾ ਹੈ।
ਨਜ਼ਦੀਕੀ ਸ਼ਹਿਰ ਨਿਊ ਵੈਸਟਮਿਨਸਟਰ ਦੇ ਡਗਲਸ ਕਾਲਜ ਦਾ 21 ਸਾਲਾ ਵਿਦਿਆਰਥੀ ਅਮਰਿੰਦਰ ਸਿੰਘ ਕੁਝ ਸਾਲ ਪਹਿਲਾਂ ਜਲੰਧਰ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪੁੱਜਾ ਸੀ। ਪੜ੍ਹਾਈ ਦੇ ਖਰਚੇ ਦਾ ਬੋਝ, ਕੁਝ ਥਾਈਂ ਕੰਮ ਕਰਕੇ ਪੈਸੇ ਨਾ ਮਿਲਣ ਦਾ ਦੁੱਖ ਅਤੇ ਹੋਰ ਸਮੱਸਿਆਵਾਂ ਅਮਰਿੰਦਰ ਸਿੰਘ ਨੂੰ ਮਾਨਸਿਕ ਤਣਾਅ ਵਿਚ ਲੈ ਗਈਆਂ, ਜਿਸ ਦੇ ਸਿੱਟੇ ਵਜੋਂ ਉਸਨੇ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਅਮਰਿੰਦਰ ਦੇ ਇੱਕ ਦੋਸਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਹੱਦ ਸਾਊ ਸੁਭਾਅ ਵਾਲਾ ਇਹ ਨੌਜਵਾਨ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।


Share