ਸਰੀ ’ਚ ਪੰਜਾਬੀ ਬਜ਼ੁਰਗ ਦਾ ਹੋਇਆ ਕਤਲ

133
Share

ਐਬਟਸਫੋਰਡ, 22 ਫਰਵਰੀ (ਪੰਜਾਬ ਮੇਲ)- ਸਰੀ ਵਿਖੇ ਪੰਜਾਬੀ ਬਜ਼ੁਰਗ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।¿; ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕ ਪੰਜਾਬੀ 67 ਸਾਲਾ ਦਵਿੰਦਰ ਸਿੰਘ ਬਸਰਾ ਸੀ, ਜਿਹੜਾ ਸਰੀ ਦੇ ਪੈਨੋਰਮਾ ਇਲਾਕੇ ’ਚ ਪੈਂਦੇ 5500 ਬਲਾਕ ਤੇ 125 ਸਟਰੀਟ ’ਤੇ ਸਥਿਤ ਆਪਣੇ ਘਰ ਦੇ ਬਾਹਰ ਪੁਲਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ। ਪੁਲਿਸ ਨਾਲ ਆਈ ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਸ ਨੂੰ ਡਾਕਟਰੀ ਸਹਾਇਤਾ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦਵਿੰਦਰ ਸਿੰਘ ਬਸਰਾ ਦੇ ਕਤਲ ਤੋਂ ਕੁਝ ਘੰਟੇ ਬਾਅਦ ਉਸ ਦੇ ਪੁੱਤਰ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਹੜਾ ਗਿ੍ਰਫ਼ਤਾਰੀ ਸਮੇਂ ਗੁਆਂਢੀਆਂ ਦੇ ਸ਼ੈੱਡ ’ਚ ਸੁੱਤਾ ਪਿਆ ਸੀ, ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਫਗਵਾੜਾ ਨੇੜਲੇ ਪਿੰਡ ਮੇਹਲੀ ਦੇ ਜੰਮਪਲ ਦਵਿੰਦਰ ਸਿੰਘ ਬਸਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਬੰਧਕ ਕਮੇਟੀ ਮੈਂਬਰ ਵੀ ਰਹਿ ਚੁੱਕੇ ਹਨ।

Share